ਜਲੰਧਰ (ਬਿਊਰੋ) - ਅਜੌਕੇ ਸਮੇਂ 'ਚ ਬਹੁਤ ਸਾਰੇ ਲੋਕ ਆਪਣੇ ਵੱਧ ਰਹੇ ਭਾਰ ਤੋਂ ਪਰੇਸ਼ਾਨ ਹਨ, ਜਿਸ ਨੂੰ ਘਟਾਉਣ ਲਈ ਉਹ ਕਈ ਤਰ੍ਹਾਂ ਦੇ ਢੰਗ ਅਪਣਾ ਰਹੇ ਹਨ। ਗਰਮੀਆਂ 'ਚ ਭਾਵੇਂ ਲੋਕਾਂ ਦਾ ਪਸੀਨੇ ਨਾਲ ਬੁਰਾ ਹਾਲ ਹੋਇਆ ਹੁੰਦਾ ਹੈ ਪਰ ਭਾਰ ਘਟਾਉਣ ਲਈ ਇਹ ਸਭ ਤੋਂ ਸਹੀ ਮੌਸਮ ਹੈ। ਇਸ ਮੌਸਮ 'ਚ ਆਉਣ ਵਾਲੇ ਜ਼ਿਆਦਾਤਰ ਫਲ ਪੌਸ਼ਟਿਕ ਗੁਣਾਂ ਨਾਲ ਭਰਪੂਰ ਹੁੰਦੇ ਹਨ, ਜੋ ਤੁਹਾਨੂੰ ਹਾਈਡ੍ਰੈਟ ਕਰਦੇ ਹਨ ਅਤੇ ਤਹਾਡੇ ਭਾਰ ਨੂੰ ਕਾਬੂ 'ਚ ਕਰਨ ਦਾ ਕੰਮ ਕਰਦੇ ਹਨ। ਗਰਮੀ ਦੇ ਮੌਸਮ 'ਚ ਤੁਸੀਂ ਫਲਾਂ ਰਾਹੀਂ ਆਪਣੇ ਵਧੇ ਹੋਏ ਢਿੱਡ ਅਤੇ ਭਾਰ ਨੂੰ ਜਲਦੀ ਨਾਲ ਘਟਾ ਸਕਦੇ ਹੋ। ਇਹ ਫ਼ਲ ਇਮਿਊਨਿਟੀ ਵਧਾਉਣ ਦੇ ਨਾਲ-ਨਾਲ ਤੁਹਾਨੂੰ ਬੀਮਾਰੀਆਂ ਤੋਂ ਦੂਰ ਰੱਖਣਗੇ। ਭਾਰ ਘੱਟ ਕਰਨ ਲਈ ਤੁਸੀਂ ਆਪਣੀ ਖ਼ੁਰਾਕ 'ਚ ਘੱਟ ਕੈਲੋਰੀ ਵਾਲੇ ਖਾਣੇ ਨੂੰ ਸ਼ਾਮਲ ਕਰੋ।
ਅਨਾਨਾਸ
ਅਨਾਨਾਸ ਪਾਚਕਵਾਦ ਨੂੰ ਵਧਾਉਂਦਾ ਹੈ ਅਤੇ ਪਾਚਨ ਕਿਰਿਆ ਨੂੰ ਵੀ ਕਾਇਮ ਰੱਖਦਾ ਹੈ। ਅਨਾਨਾਸ ਦਾ ਨਿਯਮਤ ਤੌਰ 'ਤੇ ਸੇਵਨ ਕਰਨ ਨਾਲ ਹੌਲੀ-ਹੌਲੀ ਭਾਰ ਘੱਟ ਜਾਂਦਾ ਹੈ। ਜੇ ਤੁਸੀਂ ਚਾਹੋ ਤਾਂ ਇਸ ਦਾ ਜੂਸ ਨਾਸ਼ਤੇ ਵਿੱਚ ਵੀ ਪੀ ਸਕਦੇ ਹੋ, ਜਿਸ ਨਾਲ ਜ਼ਿਆਦਾ ਫ਼ਾਇਦਾ ਹੋਵੇਗਾ।
ਸੇਬ
ਸੇਬ ਵਿੱਚ ਕੈਲੋਰੀ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ ਅਤੇ ਫਾਈਬਰ ਕਾਫ਼ੀ ਜ਼ਿਆਦਾ ਹੁੰਦਾ ਹੈ। ਭਾਰ ਘੱਟ ਕਰਨ ਵਾਲੇ ਲੋਕਾਂ ਨੂੰ ਰੋਜ਼ਾਨਾ ਸੇਬ ਖਾਣਾ ਚਾਹੀਦਾ ਹੈ, ਕਿਉਂਕਿ ਉਹ ਭਾਰ ਘਟਾਉਣ 'ਚ ਫ਼ਾਇਦੇਮੰਦ ਹੁੰਦਾ ਹੈ।
ਪਪੀਤਾ
ਪਪੀਤਾ ਇਕ ਅਜਿਹਾ ਫਲ ਹੈ, ਜੋ ਫਾਈਬਰ ਨਾਲ ਭਰਪੂਰ ਹੁੰਦਾ ਹੈ। ਪਪੀਤਾ ਢਿੱਡ ਲਈ ਸਭ ਤੋਂ ਫ਼ਾਇਦੇਮੰਦ ਫਲ ਮੰਨਿਆ ਜਾਂਦਾ ਹੈ। ਇੰਨਾ ਹੀ ਨਹੀਂ ਪਪੀਤਾ ਖਾਣ ਨਾਲ ਭਾਰ ਬਹੁਤ ਜਲਦੀ ਘੱਟ ਹੁੰਦਾ ਹੈ। ਇਸ ਵਿੱਚ ਕੈਲੋਰੀ ਘੱਟ ਹੁੰਦੀ ਹੈ।
ਤਰਬੂਜ਼
ਗਰਮੀਆਂ 'ਚ ਤਰਬੂਜ਼ ਖਾਣਾ ਬਹੁਤ ਜ਼ਰੂਰੀ ਹੈ, ਜਿਸ ਨਾਲ ਸਰੀਰ 'ਚ ਪਾਣੀ ਦੀ ਘਾਟ ਨਹੀਂ ਹੁੰਦੀ। ਇਸ 'ਚ ਮੌਜੂਦ ਐਂਟੀਆਕਸੀਡੇਂਟ ਲਾਈਕੋਪਿਨ ਐਕਸਟ੍ਰਾ ਫੈਟ ਨੂੰ ਬਰਨ ਕਰਦਾ ਹੈ। ਤਰਬੂਜ਼ ਨੂੰ ਤੁਸੀ ਆਪਣੀ ਖੁਰਾਕ 'ਚ ਸਲਾਦ ਦੇ ਤੌਰ 'ਤੇ ਵੀ ਖਾ ਸਕਦੇ ਹੋ।
ਅੰਬ
ਗਰਮੀਆਂ ਦੇ ਮੌਸਮ 'ਚ ਅੰਬ ਦੀ ਭਰਮਾਰ ਹੁੰਦੀ ਹੈ। ਅੰਬ ਫਲਾਂ ਦਾ ਰਾਜਾ ਹੈ, ਜਿਸ ਨੂੰ ਸਿਰਫ਼ ਸਵਾਦ ਲਈ ਹੀ ਨਹੀ, ਸਗੋਂ ਭਾਰ ਘੱਟ ਕਰਨ ਲਈ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ। ਅੰਬ 'ਚ ਮੌਜੂਦ ਪੋਸ਼ਣ ਤੱਤ ਭੁੱਖ ਨੂੰ ਕੰਟ੍ਰੋਲ ਕਰਨ ਦਾ ਕੰਮ ਕਰਦੇ ਹਨ।
ਆਲੂ ਬੁਖਾਰਾ
ਘੱਟ ਕੈਲੋਰੀ ਅਤੇ ਖੰਡ ਤੋਂ ਇਲਾਵਾ, ਆਲੂ ਬੁਖਾਰਾ ਵਿੱਚ ਸੋਰਬਿਟੋਲ, ਖੁਰਾਕ ਫਾਈਬਰ, ਈਸਟਾਈਨ ਅਤੇ ਪੋਸ਼ਕ ਤੱਤ ਮੌਜੂਦ ਹੁੰਦੇ ਹਨ। ਇਹ ਪਾਚਨ ਨੂੰ ਸੁਧਾਰਦਾ ਹੈ ਅਤੇ ਪਾਚਕ ਕਿਰਿਆ ਨੂੰ ਵਧਾਉਂਦਾ ਹੈ। ਇਹ ਭਾਰ ਘਟਾਉਣ ਵਿਚ ਬਹੁਤ ਮਦਦ ਕਰਦਾ ਹੈ।
ਖਰਬੂਜ਼
ਵਿਟਾਮਿਨ-ਸੀ ਨਾਲ ਭਰਪੂਰ ਮਿੱਠੇ ਖਰਬੂਜ਼ੇ ਦਾ ਸੇਵਨ ਕਰਨ ਨਾਲ ਭਾਰ ਘੱਟ ਹੁੰਦਾ ਹੈ। ਇਸ ਵਿੱਚ ਕੁਦਰਤੀ ਖੰਡ ਦੇ ਨਾਲ ਘੱਟ ਕੈਲੋਰੀ ਦੀ ਮਾਤਰਾ ਵੀ ਹੁੰਦੀ ਹੈ। ਜਦੋਂ ਵੀ ਤੁਹਾਨੂੰ ਖਾਣ ਦੀ ਲਾਲਸਾ ਹੋਵੇ ਤਾਂ ਖਰਬੂਜ਼ੇ ਨੂੰ ਖਾਓ। ਇਹ ਭੁੱਖ ਨੂੰ ਕੰਟਰੋਲ ਕਰੇਗਾ ਅਤੇ ਭਾਰ ਘਟਾਉਣ ਵਿੱਚ ਸਹਾਇਤਾ ਕਰੇਗਾ।
ਸੰਤਰਾ
ਸੰਤਰੇ ਵਿੱਚ ਕੈਲੋਰੀ ਦੀ ਮਾਤਰਾ ਹੋਰ ਫਲਾਂ ਦੇ ਮੁਕਾਬਲੇ ਬਹੁਤ ਘੱਟ ਹੁੰਦੀ ਹੈ। ਇਸ 'ਚ ਵਿਟਾਮਿਨ ਸੀ, ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜੋ ਭਾਰ ਘਟਾਉਣ 'ਚ ਮਦਦ ਕਰਦੀ ਹੈ। ਜੇ ਤੁਸੀਂ ਭਾਰ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਜੂਸ ਪੀਣ ਦੀ ਬਜਾਏ ਸੰਤਰੇ ਦਾ ਸੇਵਨ ਕਰੋ। ਇਸ ਦਾ ਸੇਵਨ ਕਰਨ ਨਾਲ ਢਿੱਡ ਲੰਬੇ ਸਮੇਂ ਤੱਕ ਭਰਿਆ ਮਹਿਸੂਸ ਹੁੰਦਾ ਹੈ। ਇਸ ਨਾਲ ਨਾ ਸਿਰਫ ਲੰਬੇ ਸਮੇਂ ਤੱਕ ਭਰਪੂਰਤਾ ਦਾ ਅਹਿਸਾਸ ਹੁੰਦਾ ਹੈ, ਭੁੱਖ ਘੱਟ ਲਗਦੀ ਹੈ, ਸਗੋਂ ਕੈਲੋਰੀ ਦੀ ਮਾਤਰਾ ਘੱਟ ਜਾਂਦੀ ਹੈ।
ਦਹੀਂ ਅਤੇ ਅੰਬ ਦਾ ਮਿਸ਼ਰਣ
ਦਹੀਂ ਅਤੇ ਅੰਬ ਦਾ ਮਿਸ਼ਰਣ ਇੱਕ ਤਰ੍ਹਾਂ ਦੀ ਮੋਨੋ ਡਾਈਟ ਮੰਨਿਆ ਜਾਂਦਾ ਹੈ, ਜੋ ਭਾਰ ਘਟਾਉਣ ਵਾਲੇ ਲੋਕਾਂ ਲਈ ਖ਼ਾਸ ਹੁੰਦੀ ਹੈ। ਦਹੀਂ ਤੇ ਅੰਬ ਦਾ ਮਿਸ਼ਰਣ ਸਿਰਫ਼ ਮੋਟਾਪਾ ਹੀ ਘੱਟ ਨਹੀਂ ਕਰਦਾ ਸਗੋਂ ਇਹ ਦਿਮਾਗ ਨੂੰ ਤੇਜ਼ ਕਰਦਾ ਹੈ। ਗਰਮੀ ਦੇ ਮੌਸਮ ਵਿੱਚ ਸਿਰਫ਼ 11 ਦਿਨ ਲਗਾਤਾਰ ਅੰਬ-ਦਹੀਂ ਦਾ ਮਿਸ਼ਰਨ ਖਾਓ, ਜਿਸ ਨਾਲ ਤੁਹਾਡਾ ਭਾਰ ਤੇਜ਼ੀ ਨਾਲ ਘੱਟ ਜਾਵੇਗਾ। ਵਜ਼ਨ ਘਟਾਉਣ ਤੋਂ ਇਲਾਵਾ ਅੰਬ ਅਤੇ ਦਹੀਂ ਦੇ ਹੋਰ ਵੀ ਬਹੁਤ ਸਾਰੇ ਫ਼ਾਇਦੇ ਹੁੰਦੇ ਹਨ।
ਲੀਵਰ ਨੂੰ ਸਿਹਤਮੰਦ ਤੇ ਬਲੱਡ ਪ੍ਰੈਸ਼ਰ ਕੰਟਰੋਲ ਨੂੰ ਕੰਟਰੋਲ ਕਰਨ ਲਈ ਰੋਜ਼ਾਨਾ ਖਾਓ ਮੂਲੀ, ਹੋਣਗੇ ਕਈ ਫ਼ਾਇਦੇ
NEXT STORY