ਜਲੰਧਰ (ਬਿਊਰੋ) - ਜੋੜਾਂ ਦਾ ਦਰਦ ਅੱਜਕਲ ਆਮ ਪ੍ਰੇਸ਼ਾਨੀ ਬਣਦਾ ਜਾ ਰਿਹਾ ਹੈ, ਜਿਸ ਦੀ ਲਪੇਟ 'ਚ ਸਿਰਫ਼ ਵਧਦੀ ਉਮਰ ਦੇ ਲੋਕ ਹੀ ਨਹੀਂ, ਸਗੋਂ ਨੌਜਵਾਨ ਵੀ ਆ ਰਹੇ ਹਨ। ਮਸਲਸ ਦੀ ਕਮਜ਼ੋਰੀ, ਹੱਡੀਆਂ 'ਚ ਦਰਦ, ਹੱਥਾਂ-ਪੈਰਾਂ ਦੀ ਸੋਜ, ਜੋੜਾਂ 'ਚ ਦਰਦ, ਚੱਲਣ-ਫਿਰਨ ਅਤੇ ਉੱਠਣ-ਬੈਠਣ ਆਦਿ ਨਾਲ ਜੁੜੀਆਂ ਸਮੱਸਿਆਵਾਂ ਸਰੀਰ 'ਚ ਪੋਸ਼ਕ ਤੱਤ ਦੀ ਘਾਟ ਦਾ ਸੰਕੇਤ ਹਨ। ਇਨ੍ਹਾਂ ਕਾਰਨ ਗਠੀਆ ਦੀ ਸਮੱਸਿਆ ਹੋ ਸਕਦੀ ਹੈ। ਹੱਡੀਆਂ ਦੇ ਇਸ ਰੋਗ ਨੂੰ ਆਰਥਰਾਈਟਸ ਦੇ ਨਾਂ ਨਾਲ ਜਾਣਿਆ ਜਾਂਦਾ ਹੈ।
ਗਠੀਆ ਕੀ ਹੈ?
ਗਠੀਆ ਜੋੜਾਂ ਦੇ ਦਰਦ ਜਾਂ ਸੋਜ ਦੀ ਇੱਕ ਪੇਚੀਦਾ ਸਮੱਸਿਆ ਹੈ। ਗਠੀਆ ਦੀ ਬਿਮਾਰੀ ਜੋੜਾਂ ਵਿਚਲੀ ਸੋਜ ਨਾਲ ਸੰਬੰਧਿਤ ਹੈ ਅਤੇ ਇਸ ਵਿਚ ਆਮ ਤੌਰ ’ਤੇ ਜੋੜਾਂ ਵਿਚ ਦਰਦ, ਸੋਜ ਅਤੇ ਅਕੜਨ ਰਹਿੰਦੀ ਹੈ।
ਗਠੀਏ ਦੇ ਲੱਛਣ
ਜੋੜਾਂ ਵਿੱਚ ਦਰਦ
ਜੋੜਾਂ ਦਾ ਤਿੱਖਾ ਚੁੱਭਣਾ
ਖੜ੍ਹੇ ਹੋਣ ਜਾਂ ਤੁਰਨ ਵੇਲੇ ਗੋਡਿਆਂ ਦਾ ਦਰਦ
ਸੁੱਜੇ ਹੋਏ ਜੋੜ
ਜੋੜਾਂ 'ਤੇ ਲਾਲੀ
ਗਠੀਆ ਦੀਆਂ ਕਿਸਮਾਂ
ਸ਼ੁਰੂਆਤ 'ਚ ਹੀ ਜੋੜਾਂ ਦੇ ਦਰਦ ਜਾਂ ਯੂਰਿਕ ਐਸਿਡ ਦੀ ਅਣਦੇਖੀ ਕਰਨ ਨਾਲ ਤਕਲੀਫ ਵਧ ਕੇ ਗਠੀਏ ਦਾ ਰੂਪ ਧਾਰ ਲੈਂਦੀ ਹੈ। ਇਸ 'ਚ ਹੱਡੀਆਂ 'ਚ ਨਾ ਸਹਿਣ ਹੋਣ ਵਾਲਾ ਦਰਦ ਹੁੰਦਾ ਹੈ। ਆਰਥਰਾਈਟਸ ਦੋ ਤਰ੍ਹਾਂ ਦੇ ਹੁੰਦੇ ਹਨ। ਆਸਟਿਓਆਰਥਰਾਈਟਸ ਅਤੇ ਦੂਜਾ ਰੂਮੇਟਾਈਡ ਆਰਥਰਾਈਟਸ
ਗਠੀਏ ਦੇ ਦਰਦ ਤੋਂ ਰਾਹਤ ਪਾਉਣ ਲਈ ਬੈਸਟ ਹਨ ਇਹ ਤੇਲ
ਸਰਦੀ ਦੇ ਮੌਸਮ 'ਚ ਗਠੀਏ ਦੀ ਪ੍ਰੇਸ਼ਾਨੀ ਜ਼ਿਆਦਾ ਵਧ ਜਾਂਦੀ ਹੈ। ਠੰਡ ਦੇ ਮੌਸਮ 'ਚ ਦਰਦ ਅਤੇ ਸੋਜ ਹੋਣ ਲੱਗਦੀ ਹੈ। ਇਸ ਤੋਂ ਰਾਹਤ ਪਾਉਣ ਲਈ ਡਾਈਟ ਦਾ ਧਿਆਨ ਰੱਖਣ ਦੇ ਨਾਲ-ਨਾਲ ਕੁਝ ਅਸੈਂਸ਼ੀਅਲ ਆਇਲ ਵੀ ਤੁਹਾਡੀ ਮਦਦ ਕਰ ਸਕਦੇ ਹਨ।
ਪਿੰਪਰਮਿੰਟ ਆਇਲ
ਨਾਰੀਅਲ ਦੇ ਤੇਲ 'ਚ ਪਿਪਰਮਿੰਟ ਆਇਲ ਦੀਆਂ 5 ਤੋਂ 8 ਬੂੰਦਾਂ ਮਿਕਸ ਕਰਕੇ ਇਸ ਨੂੰ ਕੋਸਾ ਕਰ ਲਓ। ਇਸ ਤੇਲ ਨਾਲ ਜੋੜਾਂ ਦੀ ਮਸਾਜ ਕਰਨ ਨਾਲ ਬਹੁਤ ਫਾਇਦਾ ਮਿਲਦਾ ਹੈ। ਦਿਨ 'ਚ 3-4 ਵਾਰ ਇਸ ਦਾ ਇਸਤੇਮਾਲ ਜ਼ਰੂਰ ਕਰੋ।
ਨੀਲਗੀਰੀ ਦਾ ਤੇਲ
ਇਹ ਤੇਲ ਦਰਦ ਅਤੇ ਸੋਜ ਤੋਂ ਰਾਹਤ ਦਿਵਾਉਣ 'ਚ ਮਦਦਗਾਰ ਹੈ। ਨਹਾਉਂਦੇ ਸਮੇਂ ਕੋਸੇ ਪਾਣੀ 'ਚ ਇਸ ਤੇਲ ਦੀਆਂ ਕੁਝ ਬੂੰਦਾਂ ਮਿਲਾ ਲਓ। ਰੋਜ਼ਾਨਾ ਇਸ ਦਾ ਸੇਵਨ ਕਰਨ ਨਾਲ ਫ਼ਾਇਦਾ ਮਿਲਦਾ ਹੈ।
ਲੈਮਨਗ੍ਰਾਸ ਆਇਲ
ਗਰਮ ਪਾਣੀ 'ਚ ਕੁਝ ਬੂੰਦਾਂ ਲੈਮਨਗ੍ਰਾਸ ਤੇਲ ਦੀਆਂ ਪਾ ਕੇ ਇਸ ਨਾਲ ਹੱਥਾਂ-ਪੈਰਾਂ ਨੂੰ ਭਾਫ ਦਿਓ। ਦਰਦ ਦੇ ਨਾਲ-ਨਾਲ ਸੋਜ ਵੀ ਠੀਕ ਹੋਣ ਲੱਗੇਗੀ।
ਲੈਵੇਂਡਰ ਆਇਲ
ਇਸ ਤੇਲ ਦਾ ਇਸਤੇਮਾਲ ਕਰਨ ਨਾਲ ਜੋੜਾਂ ਦੇ ਦਰਦ ਤੋਂ ਬਹੁਤ ਜਲਦੀ ਰਾਹਤ ਮਿਲਦੀ ਹੈ। 2 ਬੂੰਦਾਂ ਤੇਲ ਨੂੰ ਸਰ੍ਹੋਂ ਦੇ ਤੇਲ ਨਾਲ ਮਿਲਾ ਕੇ ਹਲਕੇ ਹੱਥਾਂ ਨਾਲ ਮਸਾਜ ਕਰੋ।
ਅਦਰਕ ਦਾ ਤੇਲ
ਗਠੀਏ ਦੀ ਸਮੱਸਿਆ ਹੋਣ ’ਤੇ ਤੁਸੀਂ ਅਦਰਕ ਦੇ ਤੇਲ ਦੀ ਵਰਤੋਂ ਕਰ ਸਕਦੇ ਹੋ। ਅਦਰਕ ਦੇ ਤੇਲ ਨੂੰ ਲੈਵੇਂਡਰ ਅਤੇ ਲੈਮਨਗ੍ਰਾਸ ਤੇਲ ’ਚ ਮਿਲਾ ਕੇ ਜੋੜਾਂ ਦੀ ਮਸਾਜ ਕਰੋ। ਫਿਰ ਮਸਾਜ ਵਾਲੇ ਹਿੱਸੇ ਨੂੰ ਢੱਕ ਦਿਓ। ਅਜਿਹਾ ਕਰਨ ਨਾਲ ਫ਼ਾਇਦਾ ਹੋਵੇਗਾ।
ਕੈਮੋਮਾਈਲ ਆਇਲ
ਇਸ ਤੇਲ ਨਾਲ ਸਕਿਨ, ਹੇਅਰ ਅਤੇ ਹੈਲਥ ਪ੍ਰਾਬਲਮਸ ਦੂਰ ਹੁੰਦੀ ਹੈ। ਗਠੀਆ ਦੇ ਦਰਦ ਤੋਂ ਛੁਟਕਾਰਾ ਦਿਵਾਉਣ 'ਚ ਵੀ ਇਹ ਮਦਦਗਾਰ ਹੈ। ਰੋਜ਼ਾਨਾ ਇਸ ਤੇਲ ਨਾਲ ਮਸਾਜ ਕਰੋ ਜਾਂ ਫਿਰ ਨਹਾਉਂਦੇ ਸਮੇਂ ਕੋਸੇ ਪਾਣੀ 'ਚ ਇਸ ਤੇਲ ਦੀਆਂ ਕੁਝ ਬੂੰਦਾਂ ਮਿਲਾ ਲਓ।
ਗਠੀਆ ਦੇ ਮਰੀਜ਼ ਇਨ੍ਹਾਂ ਚੀਜ਼ਾਂ ਦਾ ਕਦੇ ਨਾ ਕਰਨ ਸੇਵਨ
ਅਲਕੋਹਲ
ਸੋਜਸ਼ ਵਾਲੇ ਗਠੀਏ ਤੋਂ ਪੀੜਤ ਮਰੀਜ਼ਾਂ ਨੂੰ ਅਲਕੋਹਲ ਦਾ ਸੇਵਨ ਨਹੀਂ ਕਰਨਾ ਚਾਹੀਦਾ। ਗਠੀਆ ਦੀ ਸਮੱਸਿਆ ਰੀੜ੍ਹ ਦੀ ਹੱਡੀ ਨੂੰ ਪ੍ਰਭਾਵਿਤ ਕਰਦੀ ਹੈ। ਸ਼ਰਾਬ ਦਾ ਸੇਵਨ ਕਰਨ ਨਾਲ ਗਠੀਏ ਤੋਂ ਪੀੜਤ ਮਰੀਜ਼ਾਂ ਦੀ ਰੀੜ੍ਹ ਦੀ ਹੱਡੀ ਨੂੰ ਨੁਕਸਾਨ ਹੋ ਸਕਦਾ ਹੈ।
ਵੈਜੀਟੇਬਲ ਤੇਲ
ਓਮੇਗਾ-6 ਫੈਟਸ ਵਿੱਚ ਉੱਚ ਅਤੇ ਓਮੇਗਾ -3 ਫੈਟ ਵਿੱਚ ਘੱਟ ਖੁਰਾਕ ਗਠੀਏ ਅਤੇ ਰਾਇਮੇਟਾਇਡ ਗਠੀਆ ਦੇ ਮਾਮਲੇ ਵਿੱਚ ਖ਼ਤਰਨਾਕ ਹੋ ਸਕਦੀ ਹੈ। ਜਦੋਂ ਤੁਸੀਂ ਓਮੇਗਾ -3 ਫੈਟਸ ਦਾ ਸੇਵਨ ਕਰਦੇ ਹੋ, ਤਾਂ ਉਸ ਸਮੇਂ ਸਬਜ਼ੀਆਂ ਦੇ ਤੇਲ ਵਿੱਚ ਮੌਜੂਦ ਓਮੇਗਾ -6 ਫੈਟਸ ਤੋਂ ਪਰਹੇਜ਼ ਕਰੋ। ਇਸ ਦੀ ਵਰਤੋਂ ਨਾਲ ਗਠੀਏ ਦੀ ਸਮੱਸਿਆ ਵੱਧ ਸਕਦੀ ਹੈ।
ਲਾਲ ਮੀਟ
ਕੱਚਾ ਮੀਟ ਅਤੇ ਪ੍ਰੋਸੈਸਡ ਮੀਟ ਸਰੀਰ ਵਿੱਚ ਸੋਜ ਦੀ ਸਮੱਸਿਆ ਨੂੰ ਵਧਾ ਸਕਦਾ ਹੈ, ਜਿਸ ਨਾਲ ਗਠੀਆ ਦੇ ਲੱਛਣ ਖ਼ਰਾਬ ਹੋ ਸਕਦੇ ਹਨ। ਇਸੇ ਲਈ ਗਠੀਏ ਤੋਂ ਪੀੜਤ ਲੋਕ ਲਾਲ ਮੀਟ ਦੀ ਵਰਤੋਂ ਨਾ ਕਰਨ।
ਸ਼ੂਗਰ
ਗਠੀਆ ਦੇ ਮਰੀਜ਼ਾਂ ਨੂੰ ਆਪਣੀ ਖੁਰਾਕ ਵਿੱਚ ਸ਼ੂਗਰ ਦੀ ਮਾਤਰਾ ਨੂੰ ਸੰਤੁਲਿਤ ਕਰਨਾ ਚਾਹੀਦਾ ਹੈ। ਮਿਠਾਈਆਂ, ਸੋਡਾ, ਆਈਸਕ੍ਰੀਮ ਸਣੇ ਸ਼ੂਗਰ ਵਾਲੇ ਪਦਾਰਥਾਂ ਤੋਂ ਦੂਰੀ ਬਣਾਓ। ਇਨ੍ਹਾਂ ਦੇ ਸੇਵਨ ਨਾਲ ਗਠੀਏ ਦੀ ਸਮੱਸਿਆ ਹੋਰ ਵੱਧ ਸਕਦੀ ਹੈ।
ਗਠੀਏ ਨੂੰ ਕਿਵੇਂ ਰੋਕਿਆ ਜਾਵੇ?
. ਤੁਹਾਨੂੰ ਰੋਜ਼ਾਨਾ ਕਸਰਤ ਕਰਨੀ ਪੈਂਦੀ ਹੈ। ਇੱਕ ਦਿਨ ਵੀ ਨਾ ਛੱਡੋ।
. ਰੋਜ਼ਾਨਾ ਓਮੇਗਾ-3, ਕੈਲਸ਼ੀਅਮ ਅਤੇ ਵਿਟਾਮਿਨ-ਡੀ ਨਾਲ ਭਰਪੂਰ ਭੋਜਨ ਖਾਓ।
. ਜੇਕਰ ਤੁਸੀਂ ਨਾਨ-ਵੈਜ ਖਾਂਦੇ ਹੋ ਤਾਂ ਹਫਤੇ 'ਚ ਦੋ ਵਾਰ ਮੱਛੀ ਖਾਓ।
. ਸ਼ਾਕਾਹਾਰੀ ਲੋਕਾਂ ਨੂੰ ਹਰ ਰੋਜ਼ ਮੇਵੇ, ਸਾਦਾ ਪਨੀਰ ਅਤੇ ਇੱਕ ਮੌਸਮੀ ਫਲ ਜ਼ਰੂਰ ਖਾਣਾ ਚਾਹੀਦਾ ਹੈ।
. ਦਰਦ,ਸੋਜ ਜਾਂ ਤੁਰਨ ਵਿੱਚ ਮੁਸ਼ਕਲ ਹੋਣ ਦੀ ਸਥਿਤੀ ਵਿੱਚ, ਸ਼ੁਰੂਆਤ ਵਿੱਚ ਡਾਕਟਰ ਦੀ ਸਲਾਹ ਲਓ। ਬੀਮਾਰੀ ਨੂੰ ਵਧਣ ਨਾ ਦਿਓ।
ਭਾਰ ਕੰਟਰੋਲ ਕਰਨ ਤੋਂ ਲੈ ਕੇ ਥਕਾਵਟ ਦੂਰ ਕਰਨ ਤਕ, ਜਾਣੋ ਦਹੀਂ-ਚੌਲ ਖਾਣ ਦੇ ਬੇਮਿਸਾਲ ਫ਼ਾਇਦੇ
NEXT STORY