ਜਲੰਧਰ (ਬਿਊਰੋ) : ਅਕਸਰ ਘਰਾਂ 'ਚ ਰੋਟੀਆਂ ਬਚ ਹੀ ਜਾਂਦੀਆਂ ਹਨ, ਜੋ ਤੁਸੀਂ ਜਾਨਵਰਾਂ ਨੂੰ ਪਾ ਦਿੰਦੇ ਹੋ ਜਾਂ ਫਿਰ ਤੁਹਾਨੂੰ ਖਾਣਾ ਪਸੰਦ ਨਹੀਂ ਹੁੰਦਾ। ਕੁਝ ਲੋਕ ਬੇਹੀ (ਬਾਸੀ) ਰੋਟੀ ਨਾ ਖਾਣ ਦਾ ਕਾਰਨ ਇਸ ਨੂੰ ਸਿਹਤ ਨਾਲ ਜੋੜ ਕੇ ਦੱਸਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਸਾਡੀ ਸਿਹਤ ਲਈ ਠੀਕ ਨਹੀਂ ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਬੇਹੀ ਰੋਟੀ ਖਾਣ ਨਾਲ ਸਾਡੇ ਸਰੀਰ ਨੂੰ ਕਈ ਫ਼ਾਇਦੇ ਵੀ ਹੁੰਦੇ ਹਨ। ਆਓ ਜਾਣਦੇ ਹਾਂ ਬਾਸੀ ਰੋਟੀ ਖਾਣ ਫ਼ਾਇਦਿਆਂ ਬਾਰੇ :-
ਕਿਵੇਂ ਹੁੰਦੀ ਹੈ ਬੇਹੀ ਰੋਟੀ ਸਿਹਤ ਲਈ ਫ਼ਾਇਦੇਮੰਦ?
ਵੈਸੇ ਤਾਂ ਕਣਕ ਦੇ ਆਟੇ ਤੋਂ ਬਣੀਆਂ ਤਾਜ਼ੀਆਂ ਰੋਟੀਆਂ ਸਿਹਤ ਲਈ ਪੌਸ਼ਟਿਕ ਮੰਨੀਆਂ ਜਾਂਦੀਆਂ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਲੰਬੇ ਸਮੇਂ ਤੱਕ ਰੱਖਣ ਨਾਲ ਇਸ 'ਚ ਮੌਜੂਦ ਬੈਕਟੀਰੀਆ ਸਿਹਤ ਨੂੰ ਬਣਾਉਣ 'ਚ ਫ਼ਾਇਦੇਮੰਦ ਹੁੰਦੇ ਹਨ। ਜੀ ਹਾਂ, ਇਹ ਸੁਣਨ 'ਚ ਥੋੜ੍ਹਾ ਅਜੀਬ ਲੱਗਦਾ ਹੈ ਪਰ ਇਹ ਸੱਚ ਹੈ। ਦਰਅਸਲ, ਜਦੋਂ ਰੋਟੀ ਬਾਸੀ ਹੋ ਜਾਂਦੀ ਹੈ ਤਾਂ ਉਸ 'ਚ ਕੁਝ ਲਾਭਕਾਰੀ ਬੈਕਟੀਰੀਆ ਆ ਜਾਂਦੇ ਹਨ। ਇਸ ਦੇ ਨਾਲ ਹੀ ਬਾਸੀ ਰੋਟੀ 'ਚ ਗਲੂਕੋਜ਼ ਦੀ ਮਾਤਰਾ ਵੀ ਘੱਟ ਹੁੰਦੀ ਹੈ। ਇਹੀ ਕਾਰਨ ਹੈ ਕਿ ਬਾਸੀ ਰੋਟੀ ਸਿਹਤ ਲਈ ਫ਼ਾਇਦੇਮੰਦ ਹੁੰਦੀ ਹੈ।

ਬਲੱਡ ਪ੍ਰੈਸ਼ਰ ਤੇ ਸ਼ੂਗਰ ਦੀ ਸਮੱਸਿਆ ਨੂੰ ਕਰੇ ਦੂਰ
ਜੇਕਰ ਤੁਹਾਨੂੰ ਵੀ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਦੀ ਸਮੱਸਿਆ ਹੈ ਤਾਂ ਸਵੇਰੇ ਦੁੱਧ ਨਾਲ ਬਾਸੀ ਰੋਟੀ ਖਾਣ ਨਾਲ ਫ਼ਾਇਦਾ ਹੋ ਸਕਦਾ ਹੈ। ਇਸ ਨਾਲ ਤੁਹਾਨੂੰ ਤੁਰੰਤ ਰਾਹਤ ਮਿਲੇਗੀ।
ਐਸਿਡਿਟੀ ਤੇ ਕਬਜ਼ ਤੋਂ ਮਿਲੇ ਛੁਟਕਾਰਾ
ਢਿੱਡ ਦੀਆਂ ਸਮੱਸਿਆਵਾਂ ਜਿਵੇਂ ਕਿ ਐਸੀਡਿਟੀ ਅਤੇ ਕਬਜ਼ ਤੋਂ ਛੁਟਕਾਰਾ ਪਾਉਣ ਲਈ ਆਪਣੀ ਬਾਸੀ ਰੋਟੀ ਖਾਣਾ ਵੀ ਫ਼ਾਇਦੇਮੰਦ ਹੋ ਸਕਦਾ ਹੈ। ਅਸਲ 'ਚ ਇਸ 'ਚ ਫਾਈਬਰ ਹੁੰਦਾ ਹੈ, ਜੋ ਸਾਡੇ ਪਾਚਨ ਨੂੰ ਠੀਕ ਕਰਨ 'ਚ ਮਦਦ ਕਰਦਾ ਹੈ।

ਸਿਹਤ ਬਣਾਉਣ ਲਈ ਫ਼ਾਇਦੇਮੰਦ
ਪਤਲੇ ਪਤਲੇ ਲੋਕਾਂ ਨੂੰ ਵੀ ਦੁੱਧ ਨਾਲ ਬਾਸੀ ਰੋਟੀ ਖਾਣੀ ਚਾਹੀਦੀ ਹੈ ਕਿਉਂਕਿ ਇਹ ਸਰੀਰ 'ਚ ਤਾਕਤ ਵਧਾਉਂਦਾ ਹੈ।
ਕਸਰਤ ਕਰਨ ਵਾਲਿਆਂ ਲਈ ਲਾਹੇਵੰਦ
ਜਿੰਮ ਜਾਣ ਵਾਲਿਆਂ ਲਈ ਬਾਸੀ ਰੋਟੀ ਬਹੁਤ ਫ਼ਾਇਦੇਮੰਦ ਹੁੰਦੀ ਹੈ। ਇਸ 'ਚ ਪਾਏ ਜਾਣ ਵਾਲੇ ਪੋਸ਼ਕ ਤੱਤ ਨਾ ਸਿਰਫ਼ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਂਦੇ ਹਨ, ਸਗੋਂ ਕਸਰਤ ਕਰਦੇ ਸਮੇਂ ਤੁਹਾਨੂੰ ਥਕਾਵਟ ਵੀ ਮਹਿਸੂਸ ਨਹੀਂ ਹੋਣ ਦਿੰਦੇ।

ਢਿੱਡ ਲਈ ਫ਼ਾਇਦੇਮੰਦ
ਢਿੱਡ ਨਾਲ ਜੁੜੀਆਂ ਕਈ ਸਮੱਸਿਆਵਾਂ ਲਈ ਬਾਸੀ ਰੋਟੀ ਔਸ਼ਧੀ ਦੇ ਬਰਾਬਰ ਹੁੰਦੀ ਹੈ। ਸਵੇਰ ਦੇ ਸਮੇਂ ਠੰਡੇ ਦੁੱਧ ਨਾਲ ਬਾਸੀ ਰੋਟੀ ਦੀ ਵਰਤੋਂ ਕਰੋ। ਇਸ ਨਾਲ ਕਬਜ਼,ਐਸੀਡਿਟੀ, ਪੇਟ 'ਚ ਜਲਣ ਆਦਿ ਸਮੱਸਿਆਵਾਂ ਦੂਰ ਹੁੰਦੀਆਂ ਹਨ ਅਤੇ ਪਾਚਨ ਸ਼ਕਤੀ ਠੀਕ ਹੁੰਦੀ ਹੈ।
ਪੌਸ਼ਟਿਕ ਤੱਤ ਭਰਪੂਰ
ਬਾਸੀ ਰੋਟੀ ਨੂੰ 12 ਤੋਂ 15 ਘੰਟੇ ਤੱਕ ਰੱਖ ਕੇ ਖਾਣ ਵਿਚ ਕੋਈ ਮੁਸ਼ਕਲ ਨਹੀਂ ਆਉਂਦੀ। ਇਹ ਚੰਗਾ ਹੈ ਕਿ ਤੁਸੀਂ ਇਸ ਨੂੰ ਸਬਜ਼ੀਆਂ ਦੇ ਨਾਲ ਨਾ ਖਾਓ ਅਤੇ ਇਸ ਨੂੰ ਦੁੱਧ ਦੇ ਨਾਲ ਲਓ, ਕਿਉਂਕਿ ਦੁੱਧ ਵਿੱਚ ਬਹੁਤ ਸਾਰੇ ਪੌਸ਼ਟਿਕ ਤੱਤ ਵੀ ਹੁੰਦੇ ਹਨ, ਇਸ ਲਈ ਇਹ ਸੁਮੇਲ ਸਿਹਤ ਲਈ ਬਹੁਤ ਵਧੀਆ ਹੈ।
ਨਹੀਂ ਸੇਕ ਸਕਦੇ ਰੋਜ਼ ਧੁੱਪ ਤਾਂ ਖਾਓ ਇਹ ਚੀਜ਼ਾਂ, ਸਰੀਰ 'ਚ ਪੂਰੀ ਹੋਵੇਗੀ Vitamin D ਦੀ ਕਮੀ
NEXT STORY