ਹੈਲਥ ਡੈਸਕ- ਤਰਬੂਜ ਇਕ ਠੰਡਕ ਭਰਿਆ ਰਸਦਾਰ ਅਤੇ ਤਾਜ਼ਗੀ ਭਰਿਆ ਭਰਪੂਰ ਫਲ ਹੈ ਜੋ ਗਰਮੀ ਦੇ ਮੌਸਮ ’ਚ ਸਭ ਤੋਂ ਜ਼ਿਆਦਾ ਖਪਤ ਵਾਲਾ ਹੁੰਦਾ ਹੈ। ਇਹ ਨਾ ਸਿਰਫ਼ ਪਿਆਸ ਨੂੰ ਬੁਝਾਉਂਦਾ ਹੈ ਸਗੋਂ ਸਰੀਰ ਨੂੰ ਹਾਈਡ੍ਰੇਟ ਰੱਖਣ, ਸਕਿਨ ਨੂੰ ਨਿਖਾਰਣ ਅਤੇ ਦਿਲ ਨੂੰ ਮਜ਼ਬੂਤ ਬਣਾਉਣ ’ਚ ਵੀ ਲਾਭਕਾਰੀ ਸਾਬਤ ਹੁੰਦਾ ਹੈ। ਇਸ ’ਚ ਪਾਣੀ ਦੀ ਮਾਤਰਾ ਬਹੁਤ ਵੱਧ ਹੁੰਦੀ ਹੈ ਅਤੇ ਕੈਲੋਰੀ ਘੱਟ ਹੋਣ ਕਰਕੇ ਇਹ ਸਿਹਤਮੰਦ ਚੋਣ ਵੀ ਹੈ। ਆਓ ਇਸ ਲੇਖ ਰਾਹੀਂ ਜਾਣਦੇ ਹਾਂ ਕਿ ਇਹ ਫਲ ਸਾਡੇ ਸਰੀਰ ਨੂੰ ਕਿਹੜੇ ਹੋਰ ਲਾਭ ਪਹੁੰਚਾ ਸਕਦਾ ਹੈ।

ਸਰੀਰ ਨੂੰ ਰੱਖੇ ਹਾਈਡ੍ਰੇਟ
- ਤਰਬੂਜ 'ਚ ਲਗਭਗ 92% ਪਾਣੀ ਹੁੰਦਾ ਹੈ, ਜੋ ਕਿ ਗਰਮੀਆਂ ’ਚ ਸਰੀਰ ’ਚ ਪਾਣੀ ਦੀ ਘਾਟ ਨੂੰ ਪੂਰਾ ਕਰਦਾ ਹੈ।
ਸਕਿਨ ਲਈ ਲਾਭਕਾਰੀ
- ਤਰਬੂਜ ’ਚ ਲਾਇਕੋਪਿਨ (Lycopene), ਵਿਟਾਮਿਨ A ਅਤੇ C ਹੁੰਦੇ ਹਨ, ਜੋ ਸਕਿਨ ਨੂੰ ਤਾਜ਼ਗੀ ਅਤੇ ਚਮਕ ਦਿੰਦੇ ਹਨ।
ਹਾਰਟ ਲਈ ਵਧੀਆ
- ਲਾਇਕੋਪਿਨ ਹਿਰਦੇ ਦੀ ਸਿਹਤ ਲਈ ਫਾਇਦੇਮੰਦ ਹੁੰਦਾ ਹੈ ਅਤੇ ਕੋਲੇਸਟ੍ਰੋਲ ਨੂੰ ਘਟਾਉਣ ’ਚ ਮਦਦ ਕਰਦਾ ਹੈ।

ਹਾਜ਼ਮੇ ’ਚ ਕਰੇ ਸੁਧਾਰ
- ਤਰਬੂਜ 'ਚ ਫਾਈਬਰ ਹੁੰਦਾ ਹੈ ਜੋ ਪੇਟ ਨੂੰ ਸਾਫ ਰੱਖਣ ਅਤੇ ਹਾਜ਼ਮੇ ਨੂੰ ਚੰਗਾ ਬਣਾਈ ਰੱਖਣ ’ਚ ਮਦਦ ਕਰਦਾ ਹੈ।
ਐਂਟੀ ਆਕਸੀਡੈਂਟ ਗੁਣ
- ਤਰਬੂਜ ’ਚ ਬਹੁਤ ਸਾਰੇ ਐਂਟੀ ਆਕਸੀਡੈਂਟ ਹੁੰਦੇ ਹਨ ਜੋ ਸਰੀਰ ਨੂੰ ਜ਼ਹਿਰੀਲੇ ਤੱਤਾਂ ਤੋਂ ਬਚਾਉਂਦੇ ਹਨ।
ਸੋਜ ਨੂੰ ਘਟਾਵੇ
- ਤਰਬੂਜ 'ਚ ਸਿਟਰੂਲਾਈਨ (Citrulline) ਨਾਂ ਦਾ ਐਮੀਨੋ ਐਸਿਡ ਹੁੰਦਾ ਹੈ ਜੋ ਮਾਸਪੇਸ਼ੀਆਂ ਦੀ ਥਕਾਵਟ ਅਤੇ ਦਰਦ ਘਟਾਉਂਦਾ ਹੈ।

ਸਕਿਨ ਤੇ ਵਾਲਾਂ ਲਈ ਫਾਇਦੇਮੰਦ
- ਵਿਟਾਮਿਨ A, C ਅਤੇ ਬੀਟਾ-ਕੈਰੋਟੀਨ ਵਾਲਾ ਤਰਬੂਜ ਸਕਿਨ ਅਤੇ ਵਾਲਾਂ ਦੀ ਹਾਲਤ ਨੂੰ ਸੁਧਾਰਦਾ ਹੈ।
ਕੈਲੋਰੀ ਘੱਟ ਤੇ ਸਵਾਦ ’ਚ ਵਧੀਆ
- ਤਰਬੂਜ ’ਚ ਕੈਲੋਰੀ ਘੱਟ ਹੁੰਦੀ ਹੈ, ਇਸ ਲਈ ਇਹ ਡਾਇਟ ਕਰਨ ਵਾਲਿਆਂ ਲਈ ਵੀ ਵਧੀਆ ਚੋਣ ਹੈ।
ਗਰਮੀਆਂ 'ਚ ਦਿਲ ਦੇ ਮਰੀਜ਼ ਰੱਖੋ ਖਾਸ ਧਿਆਨ! ਇਸ ਤਰ੍ਹਾਂ ਆਪਣੇ ਦਿਲ ਨੂੰ ਬਣਾਓ ਮਜ਼ਬੂਤ
NEXT STORY