ਨਵੀਂ ਦਿੱਲੀ – ਜਿਮ ਵਿਚ ਕਸਰਤ ਕਰਦੇ, ਮੰਚ ’ਤੇ ਗਾਣਾ ਗਾਉਂਦੇ ਜਾਂ ਉਤਸਵ-ਸਮਾਗਮ ਵਿਚ ਨੱਚਦੇ-ਗਾਉਂਦੇ ਲੋਕਾਂ ਦੀ ਅਚਾਨਕ ਮੌਤ ਹੋਣ ਦੇ ਮਾਮਲੇ ਲੰਬੇ ਸਮੇਂ ਤੋਂ ਸਾਹਮਣੇ ਆ ਰਹੇ ਹਨ, ਜਿਸ ਦੇ ਪਿੱਛੇ ਸਿਹਤ ਮਾਹਿਰ ਕਾਰਡੀਅਕ ਅਰੈਸਟ ਨੂੰ ਜ਼ਿੰਮੇਵਾਰ ਠਹਿਰਾਉਂਦੇ ਰਹੇ ਹਨ ਪਰ ਅਚਾਨਕ ਕਾਰਡੀਅਕ ਡੈੱਥ ਦਾ ਅਸਲ ਕਾਰਨ ਕੌਮਾਂਤਰੀ ਫਾਰਮਾਕੋਲਾਜੀ ਸੰਮੇਲਨ ’ਚ ਸ਼ਾਮਲ ਹੋਣ ਲਈ ਪਹੁੰਚੇ ਮਾਹਿਰਾਂ ਨੇ ਦੱਸਿਆ ਹੈ।
ਉਨ੍ਹਾਂ ਦੱਸਿਆ ਕਿ ਅਚਾਨਕ ਕਾਰਡੀਅਕ ਡੈੱਥ ਲਈ ਕੈਟੇਕੋਲਾਮਾਈਨ ਦੇ ਲੈਵਲ ਵਿਚ ਵਾਧਾ ਜ਼ਿੰਮੇਵਾਰ ਹੁੰਦਾ ਹੈ, ਜੋ ਦਿਲ ਦੀ ਸਰਗਰਮੀ ਨੂੰ ਘੱਟ ਕਰ ਦਿੰਦਾ ਹੈ ਅਤੇ ਦਿਮਾਗ, ਦਿਲ ਨੂੰ ਪਹੁੰਚੇ ਨੁਕਸਾਨ ਦੀ ਪੂਰਤੀ ਕਰਨ ਲਈ ਕੈਟੇਕੋਲਾਮਾਈਨ ਦਾ ਜ਼ਿਆਦਾ ਮਾਤਰਾ ’ਚ ਉਤਪਾਦਨ ਕਰਨ ਲੱਗਦਾ ਹੈ। ਕੈਟੇਕੋਲਾਮਾਈਨ ਐਡ੍ਰੇਨਲ ਗ੍ਰੰਥੀਆਂ ਵੱਲੋਂ ਬਣਾਏ ਜਾਣ ਵਾਲੇ ਹਾਰਮੋਨਜ਼ ਦਾ ਸਮੂਹ ਹੈ।
ਸਰਦੀਆਂ ’ਚ Heart ਅਤੇ Eyes ਲਈ ਬੇਹੱਦ ਲਾਹੇਵੰਦ ਹੈ ਮੱਕੀ, ਖਾਣ ਨਾਲ ਹੋਣਗੇ ਬੇਮਿਸਾਲ ਫਾਇਦੇ
NEXT STORY