ਜਲੰਧਰ— ਅੱਜ ਦੇ ਦੌਰ 'ਚ ਨੌਜਵਾਨ ਪੀੜ੍ਹੀ ਜ਼ਿਆਦਾਤਰ ਨਸ਼ਿਆਂ ਵੱਲ ਵੱਧਦੀ ਜਾ ਰਹੀ ਹੈ। ਨਸ਼ਿਆਂ ਕਾਰਨ ਕਈ ਘਰਾਂ ਦੇ ਚਿਰਾਗ ਹੁਣ ਤੱਕ ਬੁੱਝ ਚੁੱਕੇ ਹਨ। ਨਸ਼ਾ ਇਕ ਅਜਿਹੀ ਆਦਤ ਹੈ, ਜਿਸ ਤੋਂ ਬੇਹੱਦ ਮੁਸ਼ਕਿਲ ਨਾਲ ਛੁਟਕਾਰਾ ਪਾਇਆ ਜਾਂਦਾ ਹੈ। ਨਸ਼ਿਆਂ ਤੋਂ ਛੁਟਕਾਰਾ ਪਾਉਣ ਲਈ ਕਈ ਲੋਕ ਦਵਾਈਆਂ ਦੀ ਵਰਤੋਂ ਵੀ ਕਰਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਵੱਡੇ ਤੋਂ ਵੱਡੇ ਨਸ਼ੇ ਤੋਂ ਛੁਟਕਾਰਾ 'ਸੂਰਜਮੁਖੀ' ਦੇ ਬੀਜਾਂ ਦੇ ਸੇਵਨ ਤੋਂ ਵੀ ਕੀਤਾ ਜਾ ਸਕਦਾ ਹੈ। ਅੱਜ ਅਸੀਂ ਤੁਹਾਨੂੰ ਇਸੇ ਘਰੇਲੂ ਨੁਸਖੇ ਬਾਰੇ ਦੱਸਣ ਜਾਂ ਰਹੇ, ਜਿਸ ਦੀ ਵਰਤੋਂ ਨਾਲ ਨਸ਼ਿਆਂ ਤੋਂ ਛੁਟਕਾਰਾ ਮਿਲ ਸਕਦਾ ਹੈ।
ਸੂਰਜਮੁਖੀ ਦੇ ਬੀਜ ਖਾਣ ਨਾਲ ਇੰਝ ਪਾਓ ਨਸ਼ਿਆਂ ਤੋਂ ਛੁਟਕਾਰਾ
ਕਿਸੇ ਵੀ ਕਿਸਮ ਦਾ ਨਸ਼ਾ ਖਾਣ ਵਾਲੇ ਵਿਅਕਤੀ ਨੂੰ ਜੇਕਰ 10 ਗ੍ਰਾਮ ਸੂਰਜਮੁਖੀ ਬੀਜ ਰੋਜ਼ਾਨਾ ਦੋ ਟਾਈਮ ਖਾਣਾ ਖਾਣ ਤੋਂ ਬਾਅਦ ਦਿੱਤੇ ਜਾਣ ਤਾਂ ਉਸ ਵਿਅਕਤੀ ਦਾ ਮਨ ਆਪਣੇ ਆਪ ਹੀ ਨਸ਼ਿਆਂ ਤੋਂ ਦੂਰ ਹੋਣਾ ਸ਼ੁਰੂ ਹੋ ਜਾਵੇਗਾ, ਕਿਉਂਕਿ ਸੂਰਜਮੁਖੀ ਦੇ ਬੀਜਾਂ 'ਚ ਬੇਹੱਦ ਲਾਭਦਾਇਕ, ਸਿਹਤਵਰਧਕ ਅਤੇ ਪੌਸ਼ਟਿਕ ਤੱਤ ਭਾਰੀ ਮਾਤਰਾ 'ਚ ਹੁੰਦੇ ਹਨ। ਇਹ ਤੱਤ ਸਾਰੇ ਦੇ ਸਾਰੇ ਹੀ ਜਲਦੀ ਹਜ਼ਮ ਹੋ ਜਾਂਦੇ ਹਨ। ਇਨ੍ਹਾਂ 'ਚ ਅਜਿਹੇ ਤੱਤ ਵਧੇਰੇ ਹੁੰਦੇ ਹਨ ਜੋ ਵੱਖ-ਵੱਖ ਹਾਰਮੋਨ, ਐਂਜਾਇਮਜ਼ ਬਣਾਉਣ 'ਚ ਵਰਤੇ ਜਾਂਦੇ ਹਨ ਅਤੇ ਜੀਨਜ਼ ਦੇ ਸਹੀ ਤਰ੍ਹਾਂ ਕੰਮ ਕਰਨ 'ਚ ਮਦਦਗਾਰ ਹੁੰਦੇ ਹਨ। ਇਸੇ ਤਰ੍ਹਾਂ ਨਿਉਰੋਲੌਜੀਕਲ ਫੰਕਸ਼ਨਜ਼ ਦੇ ਸਹੀ ਤਰ੍ਹਾਂ ਕੰਮ ਕਰਨ 'ਚ ਵੀ ਇਹ ਤੱਤ ਅਹਿਮ ਭੂਮਿਕਾ ਨਿਭਾਉਂਦੇ ਹਨ।
ਹੋਰ ਵੀ ਹਨ ਸੂਰਜਮੁਖੀ ਬੀਜ਼ਾਂ ਦੇ ਕਈ ਫਾਇਦੇ
ਇਕ ਗਿਲਾਸ ਮੱਝ ਦੇ ਫਿੱਕੇ ਠੰਢੇ ਦੁੱਧ 'ਚ ਚਾਰ ਕੁ ਚਮਚ ਯੌਗਰਟ ਜਾਂ ਦਹੀਂ ਮਿਲਾ ਕੇ ਸਵੇਰੇ ਉੱਠ ਕੇ 20 ਸੂਰਜਮੁਖੀ ਬੀਜ ਚੰਗੀ ਤਰ੍ਹਾਂ ਚਬਾ ਚਬਾ ਕੇ ਖਾਧੇ ਜਾਣ ਤਾਂ ਵਧਦਾ ਕੋਲੈਸਟਰੋਲ ਘਟਣਾ ਸ਼ੁਰੂ ਹੋ ਜਾਂਦਾ ਹੈ ਅਤੇ ਵਾਲ ਝੜਨੋਂ ਵੀ ਹਟ ਜਾਂਦੇ ਹਨ। ਪੁਰਾਣਾ ਥਕਾਵਟ ਅਤੇ ਸਰੀਰ ਦਰਦ ਰੋਗ ਹਟ ਜਾਂਦਾ ਹੈ ਅਤੇ ਵਿਅਕਤੀ ਸਾਰਾ ਦਿਨ ਚੁਸਤ ਦਰੁਸਤ ਰਹਿਣ ਲਗਦਾ ਹੈ। ਕੁਝ ਹੀ ਹਫਤਿਆਂ 'ਚ ਯਾਦਾਸ਼ਤ ਵਧਣ ਲੱਗ ਪੈਂਦੀ ਹੈ। ਜੋੜਾਂ ਹੱਡੀਆਂ ਚੋਂ ਆਵਾਜ਼ ਆਉਣੀ ਬੰਦ ਹੋ ਜਾਂਦੀ ਹੈ ਅਤੇ ਸ਼ਾਮ ਨੂੰ ਲੱਤਾਂ ਦਰਦ, ਅੱਡੀਆਂ ਦਰਦ, ਕਮਰ ਦਰਦ, ਧੌਣ ਦਰਦ, ਸਰੀਰ ਦੀ ਜਕੜਨ, ਜਲਦੀ ਥੱਕਣਾ, ਕੜੱਲ ਪੈਣੇ ਆਦਿ ਠੀਕ ਹੋ ਜਾਂਦੇ ਹਨ। ਔਰਤਾਂ ਦਾ ਹਾਰਮੋਨਲ ਇੰਬੈਲੰਸ ਵੀ ਠੀਕ ਹੋਣ ਲਗਦਾ ਹੈ। ਨਤੀਜੇ ਵਜੋਂ ਚਮੜੀ ਮੁਲਾਇਮ, ਸੁੰਦਰ ਅਤੇ ਚਮਕੀਲੀ ਹੋਣ ਲੱਗਦੀ ਹੈ।
ਪੇਟ ਸਣੇ ਇਨ੍ਹਾਂ ਰੋਗਾਂ ਨੂੰ ਕਰੇ ਠੀਕ
ਇਸ ਤੋਂ ਇਲਾਵਾ ਇਨ੍ਹਾਂ ਬੀਜ਼ਾਂ ਦੇ ਸੇਵਨ ਨਾਲ ਕਬਜ਼, ਪੇਟ ਭਾਰੀਪਨ, ਸਿਰ ਭਾਰਾ ਰਹਿਣਾ, ਵਾਰ-ਵਾਰ ਲਿਕੋਰੀਆ ਹੋਣਾ, ਸਰਦੀ ਗਰਮੀ ਜ਼ਿਆਦਾ ਲੱਗਣੀ ਆਦਿ ਤਕਲੀਫਾਂ ਵੀ ਠੀਕ ਹੋਣ ਲੱਗਦੀਆਂ ਹਨ। ਸੂਰਜਮੁਖੀ ਬੀਜ ਨਵੇਂ ਵਿਆਹੇ ਮਰਦਾਂ ਲਈ ਬਹੁਤ ਲਾਹੇਵੰਦ ਹਨ। ਇਸੇ ਤਰ੍ਹਾਂ ਗਰਭਵਤੀ ਔਰਤਾਂ ਲਈ ਵੀ ਬੇਹੱਦ ਲਾਭਦਾਇਕ ਹੁੰਦੇ ਹਨ। ਵੱਡੀ ਉਮਰ ਦੇ ਮਰਦਾਂ-ਔਰਤਾਂ ਨੂੰ ਵੀ ਇਸ ਦੇ ਬੀਜ ਰੋਜ਼ਾਨਾ ਖਾਣੇ ਚਾਹੀਦੇ ਹਨ। ਅਜਿਹਾ ਕਰਨ ਨਾਲ ਵੱਖ-ਵੱਖ ਤਰ੍ਹਾਂ ਦੀ ਇਨਫੈਕਸ਼ਨਜ਼ ਤੋਂ ਛੁਟਕਾਰਾ ਮਿਲਦਾ ਹੈ। ਨੀਂਦ ਠੀਕ ਆਉਣ ਲੱਗਦੀ ਹੈ। ਬਲੱਡ ਪ੍ਰੈਸ਼ਰ ਵੀ ਕੰਟਰੋਲ 'ਚ ਰਹਿਣ ਲਗਦਾ ਹੈ। ਸ਼ੂਗਰ ਨੂੰ ਵੀ ਵਧਣੋਂ ਰੋਕਦੇ ਹਨ।
ਬੱਚਿਆਂ ਲਈ ਲਾਹੇਵੰਦ ਹੁੰਦੇ ਹਨ ਸੂਰਜਮੁਖੀ ਦੇ ਬੀਜ
ਬੱਚਿਆਂ ਲਈ ਵੀ ਇਹ ਬੀਜ ਬਹੁਤ ਜ਼ਿਆਦਾ ਲਾਭਦਾਇਕ ਹੁੰਦੇ ਹਨ। ਸਰੀਰਕ ਵਾਧੇ ਵਿਕਾਸ ਅਤੇ ਮਾਨਸਿਕ ਵਿਕਾਸ ਲਈ ਇਹ ਪੌਸ਼ਟਿਕ ਅਤੇ ਸਿਹਤਵਰਧਕ ਤੱਤ ਬੱਚਿਆਂ ਨੂੰ ਦਿੰਦੇ ਹਨ। ਰੋਜ਼ਾਨਾ ਸੂਰਜਮੁਖੀ ਬੀਜ ਖਾਣ ਵਾਲਾ ਬੱਚਾ ਵਧੇਰੇ ਖੁਸ਼, ਵਧੇਰੇ ਐਕਟਿਵ ਅਤੇ ਵਧੇਰੇ ਜਲਦੀ ਕੱਦ ਕਾਠ ਕਰਨ ਵਾਲਾ ਹੁੰਦਾ ਹੈ। ਅਸਲ 'ਚ ਸੂਰਜਮੁਖੀ ਦੇ ਬੀਜਾਂ 'ਚ ਵਿਟਾਮਿਨ-ਈ, ਉਮੇਗਾ ਥਰੀ ਫੈਟੀ ਐਸਿਡਜ਼, ਪ੍ਰੋਟੀਨਜ਼, ਡਾਇਟਰੀ ਫਾਇਬਰ, ਥਾਇਆਮਿਨ, ਰਾਇਬੋਫਲੇਵਿਨ, ਨਾਇਸਿਨ, ਵਿਟਾਮਿਨ ਬੀ ਸਿਕਸ, ਫੋਲੇਟ, ਪੈਂਟੋਥੈਨਿਕ ਐਸਿਡ, ਕੈਲਸ਼ੀਅਮ, ਵਿਟਾਮਿਨ-ਬੀ ਸਿਕਸ, ਆਇਰਨ, ਸਿਲੇਨੀਅਮ, ਮੈਂਗਨੀਜ਼, ਕਾਪਰ, ਪੁਟਾਸ਼ੀਅਮ, ਜ਼ਿੰਕ, ਫਾਸਫੋਰਸ, ਮੈਗਨੇਸ਼ੀਅਮ ਆਦਿ ਅਨੇਕਾਂ ਪੌਸ਼ਟਿਕ ਤੱਤ ਹੁੰਦੇ ਹਨ। ਜੇਕਰ ਤੁਸੀਂ ਬੱਚਿਆਂ ਨੂੰ ਸਕੂਲ ਜਾਣ ਦੇ ਸਮੇਂ ਬੀਜ ਦੁੱਧ ਜਾਂ ਦਹੀਂ ਨਾਲ ਖੁਆ ਕੇ ਭੇਜਦੇ ਹੋ ਤਾਂ ਤੁਹਾਨੂੰ ਹੈਰਾਨੀ ਹੋਵੇਗੀ ਕਿ ਕੁਝ ਹੀ ਹਫਤਿਆਂ 'ਚ ਬੱਚੇ ਦੀ ਕਲਾਸ 'ਚ ਕਾਰਗੁਜ਼ਾਰੀ 'ਚ ਕਾਫੀ ਸੁਧਾਰ ਹੋ ਜਾਂਦਾ ਹੈ। ਭਾਂਵੇ ਸੂਰਜਮੁਖੀ ਬੀਜ ਬਹੁਤ ਛੋਟੇ ਹੁੰਦੇ ਹਨ ਅਤੇ ਖਾਣ 'ਚ ਵੀ ਇੰਨੇ ਸੁਆਦੀ ਨਹੀਂ ਹੁੰਦੇ ਪਰ ਇਨ੍ਹਾਂ ਦੇ ਗੁਣਾਂ ਅੱਗੇ ਬਦਾਮ, ਪਿਸਤੇ, ਅਖਰੋਟ ਆਦਿ ਫਿੱਕੇ ਪੈ ਜਾਂਦੇ ਹਨ।
ਅੱਖਾਂ ਦੀ ਰੌਸ਼ਨੀ ਵਧਾਉਣ ਦੇ ਨਾਲ-ਨਾਲ ਇਨ੍ਹਾਂ ਬੀਮਾਰੀਆਂ ਤੋਂ ਛੁਟਕਾਰਾ ਦਿਵਾਏ ਇਲਾਇਚੀ
NEXT STORY