ਨਵੀਂ ਦਿੱਲੀ— ਖੱਟੀ-ਮਿੱਠੀ ਇਮਲੀ ਦੀ ਚਟਨੀ ਤੁਸੀਂ ਕਈ ਵਾਰ ਖਾਧੀ ਹੋਵੇਗੀ। ਅਕਸਰ ਕਈ ਪਕਵਾਨਾਂ 'ਚ ਵੀ ਇਮਲੀ ਦੀ ਵਰਤੋਂ ਹੁੰਦੀ ਹੈ ਪਰ ਕੀ ਤੁਹਾਨੂੰ ਪਤਾ ਹੈ ਕਿ ਸੁਆਦ ਤੋਂ ਇਲਾਵਾ ਇਮਲੀ ਸਾਡੀ ਸਿਹਤ ਲਈ ਕਿੰਨੀ ਗੁਣਕਾਰੀ ਹੈ। ਜਾਣਦੇ ਹਾਂ ਇਮਲੀ ਦੇ ਸਿਹਤ ਸੰਬੰਧੀ ਕੁਝ ਲਾਭ
1. ਦਸਤ 'ਚ ਅਰਾਮ
ਜੇਕਰ ਪੇਟ ਦਰਦ ਜਾਂ ਦਸਤ ਦੀ ਸਮੱਸਿਆ ਹੈ ਤਾਂ ਇਮਲੀ ਇਸ ਦਾ ਹੱਲ ਵੀ ਕਰ ਸਕਦੀ ਹੈ। ਇਮਲੀ ਦੇ ਬੀਜਾਂ ਨੂੰ ਭੁੰਨ ਕੇ ਪੀਸ ਲਓ। ਇਸ ਦੇ 3 ਗ੍ਰਾਮ ਚੂਰਨ ਨੂੰ ਕੋਸੇ ਪਾਣੀ ਨਾਲ ਖਾਣ 'ਤੇ ਇਸ ਸਮੱਸਿਆ ਤੋਂ ਅਰਾਮ ਮਿਲਦਾ ਹੈ।
2. ਜ਼ਖਮ ਸੁਕਾਉਣ 'ਚ ਲਾਭਕਾਰੀ
ਪਾਤਾਲਕੋਟ ਦੇ ਆਦੀਵਾਸੀ ਇਮਲੀ ਦੀਆਂ ਪੱਤੀਆਂ ਦਾ ਰਸ ਆਪਣੇ ਜ਼ਖਮਾਂ 'ਤੇ ਲਗਾਉਂਦੇ ਹਨ। ਮੰਨਿਆ ਜਾਂਦਾ ਹੈ ਕਿ ਇਹ ਰਸ ਜ਼ਖਮ ਨੂੰ ਛੇਤੀ ਸੁਕਾਉਣ 'ਚ ਕਾਰਗਰ ਹੈ।
3. ਭੁੱਖ ਵਧਾਏ
ਭੁੱਖ ਨਾ ਲੱਗੇ ਅਤੇ ਨਾ ਹੀ ਕੁਝ ਖਾਧਾ ਜਾਂਦਾ ਹੋਵੇ ਤਾਂ ਸਰੀਰ ਨੂੰ ਪੋਸ਼ਣ ਨਹੀਂ ਮਿਲੇਗਾ। ਜੇਕਰ ਤੁਹਾਨੂੰ ਵੀ ਇਹ ਸਮੱਸਿਆ ਹੈ ਤਾਂ ਪੱਕੀ ਹੋਈ ਇਮਲੀ ਦੇ ਫਲਾਂ ਨੂੰ ਪਾਣੀ 'ਚ ਮਸਲ ਕੇ ਰਸ ਤਿਆਰ ਕਰ ਲਓ। ਇਸ ਨੂੰ ਥੋੜ੍ਹੀ ਜਿਹੀ ਮਾਤਰਾ 'ਚ ਲੈ ਕੇ ਕਾਲੇ ਨਮਕ ਨਾਲ ਸੇਵਨ ਕਰੋ ਤਾਂ ਭੁੱਖ ਜ਼ਰੂਰ ਲੱਗੇਗੀ। ਰੋਜ਼ਾਨਾ ਦੋ ਵਾਰ ਇਸ ਨੂੰ ਚਖਣ ਨਾਲ ਭੁੱਖ ਨਾ ਲੱਗਣ ਦੀ ਸ਼ਿਕਾਇਤ ਦੂਰ ਹੁੰਦੀ ਹੈ।
4. ਪੀਲੀਏ ਤੋਂ ਛੁਟਕਾਰਾ
ਪੀਲੀਆ ਜੇਕਰ ਵਧ ਜਾਵੇ ਤਾਂ ਜਾਨਲੇਵਾ ਸਿੱਧ ਹੋ ਸਕਦਾ ਹੈ। ਇਸ ਦੇ ਲਈ ਡਾਕਟਰੀ ਇਲਾਜ ਤਾਂ ਚਲਦਾ ਹੈ ਪਰ ਜੇਕਰ ਇਮਲੀ ਦੀਆਂ ਪੱਤੀਆਂ ਅਤੇ ਫੁੱਲਾਂ ਨੂੰ ਪਾਣੀ 'ਚ ਉਬਾਲ ਕੇ ਕਾੜ੍ਹਾ ਬਣਾ ਕੇ ਪੀਲੀਏ ਦੇ ਮਰੀਜ਼ ਨੂੰ ਦਿੱਤਾ ਜਾਵੇ ਤਾਂ ਪੀਲੀਏ ਤੋਂ ਛੁਟਕਾਰਾ ਮਿਲਦਾ ਹੈ। ਇਸ ਦੇ ਲਈ ਲਗਾਤਾਰ ਹਫਤੇ ਤਕ ਰੋਜ਼ਾਨਾ ਦੋ ਵਾਰ ਇਸ ਦੀ ਵਰਤੋਂ ਕਰੋ।
5. ਬੁਖਾਰ 'ਚ ਲਾਭਕਾਰੀ
ਪੱਕੀ ਹੋਈ ਇਮਲੀ ਦੇ ਫਲਾਂ ਦੇ ਰਸ ਦੀ ਲਗਭਗ 15 ਗ੍ਰਾਮ ਮਾਤਰਾ ਬੁਖਾਰ ਤੋਂ ਪੀੜਤ ਵਿਅਕਤੀ ਨੂੰ ਦਿੱਤੀ ਜਾਵੇ ਤਾਂ ਬੁਖਾਰ ਉਤਰ ਜਾਂਦਾ ਹੈ। ਡਾਂਗ ਗੁਜਰਾਤ ਦੇ ਆਦੀਵਾਸੀ ਮੰਨਦੇ ਹਨ ਕਿ ਇਸ ਰਸ ਨਾਲ ਇਲਾਇਚੀ ਅਤੇ ਕੁਝ ਖਜੂਰਾਂ ਵੀ ਮਿਲਾ ਦਿੱਤੀਆਂ ਜਾਣ ਤਾਂ ਅਸਰ ਛੇਤੀ ਹੁੰਦਾ ਹੈ।
ਪੈਰਾਂ 'ਚ ਆ ਰਹੇ ਇਹ ਬਦਲਾਅ ਕਰਦੇ ਹਨ ਖਰਾਬ ਸਿਹਤ ਵੱਲ ਇਸ਼ਾਰਾ
NEXT STORY