ਹੈਲਥ ਡੈਸਕ - ਅੱਜਕੱਲ੍ਹ ਲੋਕ ਕੁਦਰਤੀ ਤੇ ਆਯੁਰਵੇਦਿਕ ਇਲਾਜਾਂ ਵੱਲ ਵੱਧ ਰਹੇ ਹਨ, ਤੇ ਐਲੋਵੇਰਾ ਜੂਸ ਇਸ ਦਿਸ਼ਾ ’ਚ ਇਕ ਬਹੁਤ ਹੀ ਪ੍ਰਸਿੱਧ ਚੋਣ ਬਣ ਚੁੱਕਾ ਹੈ। ਇਹ ਸਿਰਫ਼ ਸੁੰਦਰਤਾ ਵਧਾਉਣ ਲਈ ਹੀ ਨਹੀਂ, ਸਗੋਂ ਸਰੀਰ ਦੀ ਅੰਦਰੂਨੀ ਸਿਹਤ ਨੂੰ ਬਹਿਤਰ ਬਣਾਉਣ ’ਚ ਵੀ ਅਹੰਮ ਭੂਮਿਕਾ ਨਿਭਾਉਂਦਾ ਹੈ। ਜੇ ਤੁਸੀਂ ਵੀ ਆਪਣੀ ਰੋਜ਼ਾਨਾ ਦੀ ਜ਼ਿੰਦਗੀ ’ਚ ਕੁਦਰਤੀ ਤਰੀਕੇ ਨਾਲ ਸਿਹਤਮੰਦ ਰਹਿਣਾ ਚਾਹੁੰਦੇ ਹੋ, ਤਾਂ ਜਾਣੋ ਐਲੋਵੇਰਾ ਜੂਸ ਪੀਣ ਦੇ ਵਿਗਿਆਨਕ ਤੇ ਆਯੁਰਵੇਦਿਕ ਫਾਇਦੇ।
ਪੜ੍ਹੋ ਇਹ ਅਹਿਮ ਖ਼ਬਰ - ਰੋਜ਼ਾਨਾ ਖਾਂਦੇ ਹੋ ਇਹ ਫਲ ਤਾਂ ਹੋ ਜਾਓ ਸਾਵਧਾਨ! ਸਿਹਤ ਨੂੰ ਹੋ ਸਕਦੈ ਵੱਡਾ ਨੁਕਸਾਨ

ਐਲੋਵੇਰਾ ਜੂਸ ਪੀਣ ਦੇ ਫਾਇਦੇ :-
ਹਾਜ਼ਮੇ ਨੂੰ ਸੁਧਾਰੇ
- ਐਲੋਵੇਰਾ ਜੂਸ ਹਾਜ਼ਮੇ ਨੂੰ ਤੰਦਰੁਸਤ ਰੱਖਣ ’ਚ ਮਦਦ ਕਰਦਾ ਹੈ। ਇਹ ਅਮਲਾਪ, ਐਸੀਡੀਟੀ, ਕਬਜ਼ ਆਦਿ ਸਮੱਸਿਆਵਾਂ ਨੂੰ ਵੀ ਘਟਾਉਂਦਾ ਹੈ।
ਡਿਟੌਕਸ ਕਰਨ ’ਚ ਮਦਦਗਾਰ
- ਇਹ ਜੂਸ ਸਰੀਰ ’ਚੋਂ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਣ ’ਚ ਮਦਦ ਕਰਦਾ ਹੈ, ਜਿਸ ਨਾਲ ਜਿਗਰ ਤੇ ਗੁਰਦਿਆਂ ਦੀ ਸਿਹਤ ਵੀ ਬਿਹਤਰ ਹੁੰਦੀ ਹੈ।
ਪੜ੍ਹੋ ਇਹ ਅਹਿਮ ਖ਼ਬਰ - Thyroid ਦੀ ਸਮੱਸਿਆ ਤੋਂ ਪਾਉਣਾ ਚਾਹੁੰਦੇ ਹੋ ਛੁਟਕਾਰਾ ਤਾਂ ਅਪਣਾਓ ਇਹ ਦੇਸੀ ਨੁਸਖੇ
ਸਕਿਨ ਲਈ ਲਾਭਕਾਰੀ
- ਐਲੋਵੇਰਾ ’ਚ ਐਂਟੀ-ਆਕਸੀਡੈਂਟਸ ਹੁੰਦੇ ਹਨ ਜੋ ਸਕਿਨ ਨੂੰ ਨਿਮਰ, ਨਿਖਰੀ ਹੋਈ ਅਤੇ ਚਮਕਦਾਰ ਬਣਾਉਂਦੇ ਹਨ। ਇਹ ਪਿੰਪਲ, ਦਾਗ-ਧੱਬਿਆਂ ਅਤੇ ਐਲਰਜੀ ਨੂੰ ਵੀ ਘਟਾਉਂਦਾ ਹੈ।
ਇਮਿਊਨਿਟੀ ਵਧਾਉਂਦੈ
- ਇਸ ’ਚ ਮੌਜੂਦ ਵਿਟਾਮਿਨ C, E ਅਤੇ ਬੀਟਾ-ਕੈਰੋਟੀਨ ਰੋਗ-ਰੋਕੂ ਤਾਕਤ ਨੂੰ ਮਜ਼ਬੂਤ ਕਰਦੇ ਹਨ।
ਪੜ੍ਹੋ ਇਹ ਅਹਿਮ ਖ਼ਬਰ - ਸਰੀਰ ’ਚ ਦਿਸ ਰਹੇ ਨੇ ਅਜਿਹੇ ਲੱਛਣ ਤਾਂ ਹੋ ਸਕਦੀ ਹੈ ਗੰਭੀਰ ਸਮੱਸਿਆ! ਜਾਣੋ ਕਾਰਨ

ਭਾਰ ਘਟਾਉਣ ’ਚ ਸਹਾਇਕ
- ਐਲੋਵੇਰਾ ਮੈਟਾਬੋਲਿਜ਼ਮ ਨੂੰ ਤੇਜ਼ ਕਰਦਾ ਹੈ, ਜੋ ਭਾਰ ਘਟਾਉਣ ’ਚ ਮਦਦ ਕਰਦਾ ਹੈ। ਸਵੇਰੇ ਖਾਲੀ ਪੇਟ ਇਹ ਜੂਸ ਪੀਣ ਨਾਲ ਚੰਗਾ ਅਸਰ ਪੈਂਦਾ ਹੈ।
ਖੂਨ ਦੀ ਸਫਾਈ
- ਐਲੋਵੇਰਾ ਜੂਸ ਖੂਨ ਦੀ ਸਫਾਈ ਕਰਦਾ ਹੈ ਅਤੇ ਖੂਨ ’ਚ ਹੇਮੋਗਲੋਬਿਨ ਦੀ ਮਾਤਰਾ ਵਧਾਉਣ ’ਚ ਸਹਾਇਕ ਹੋ ਸਕਦਾ ਹੈ।
ਪੜ੍ਹੋ ਇਹ ਅਹਿਮ ਖ਼ਬਰ - ਸਰੀਰ ’ਚ ਦਿਸ ਰਹੇ ਨੇ ਅਜਿਹੇ ਲੱਛਣ ਤਾਂ ਹੋ ਜਾਓ ਸਾਵਧਾਨ! ਹੋ ਸਕਦੀ ਹੈ ਗੰਭੀਰ ਸਮੱਸਿਆ
ਸੋਜ ਤੇ ਦਰਦ ਨੂੰ ਘਟਾਏ
- ਇਹ ਸੋਜ ਨੂੰ ਘਟਾਉਂਦਾ ਹੈ ਅਤੇ ਜੋੜਾਂ ਦੇ ਦਰਦ ਜਾਂ ਅੰਦਰੂਨੀ ਇੰਫਲੇਮੇਸ਼ਨ 'ਚ ਰਾਹਤ ਦੇ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ
ਰੋਜ਼ਾਨਾ ਖਾਂਦੇ ਹੋ ਇਹ ਫਲ ਤਾਂ ਹੋ ਜਾਓ ਸਾਵਧਾਨ! ਸਿਹਤ ਨੂੰ ਹੋ ਸਕਦੈ ਵੱਡਾ ਨੁਕਸਾਨ
NEXT STORY