ਹੈਲਥ ਡੈਸਕ - ਸੁੱਕੀ ਖਾਂਸੀ ਇਕ ਆਮ ਸਮੱਸਿਆ ਹੈ ਜੋ ਮੌਸਮ ਬਦਲਣ, ਸਰਦੀਆਂ ਜਾਂ ਗਲੇ ਦੇ ਖੁਸ਼ਕ ਹੋਣ ਕਾਰਨ ਹੋ ਸਕਦੀ ਹੈ। ਦਵਾਈਆਂ ਤੋਂ ਇਲਾਵਾ, ਘਰੇਲੂ ਨੁਸਖ਼ੇ ਖਾਂਸੀ ’ਚ ਰਾਹਤ ਦੇਣ ’ਚ ਬਹੁਤ ਪ੍ਰਭਾਵਸ਼ਾਲੀ ਹੁੰਦੇ ਹਨ। ਰਸੋਈ ’ਚ ਮੌਜੂਦ ਸਾਧਾਰਣ ਸਾਮਾਨ ਜਿਵੇਂ ਅਦਰਕ, ਸ਼ਹਿਦ, ਹਲਦੀ ਅਤੇ ਅਜਵਾਇਨ ਵਰਗੇ ਪਦਾਰਥ ਕੁਦਰਤੀ ਤਰੀਕੇ ਨਾਲ ਗਲੇ ਨੂੰ ਆਰਾਮ ਦਿੰਦੇ ਹਨ ਅਤੇ ਖਾਂਸੀ ਨੂੰ ਸ਼ਾਂਤ ਕਰਦੇ ਹਨ। ਆਓ, ਕੁਝ ਆਸਾਨ ਅਤੇ ਪ੍ਰਭਾਵਸ਼ਾਲੀ ਘਰੇਲੂ ਨੁਸਖਿਆਂ ਬਾਰੇ ਜਾਣੀਏ।
ਪੜ੍ਹੋ ਇਹ ਵੀ ਖਬਰ - ਨਵੀਂ ਜੁੱਤੀ ਪਹਿਨਣ ਨਾਲ ਕਿਤੇ ਤੁਹਾਡੇ ਤਾਂ ਨਹੀਂ ਪੈਰਾਂ ’ਚ ਪੈ ਜਾਂਦੇ ਨੇ ਛਾਲੇ? ਅਪਣਾਓ ਇਹ ਨੁਸਖੇ
ਸ਼ਹਿਦ ਅਤੇ ਅਦਰਕ
- ਸ਼ਹਿਦ ਕੁਦਰਤੀ ਰੂਪ ’ਚ ਖਾਂਸੀ ਨੂੰ ਸ਼ਾਂਤ ਕਰਦਾ ਹੈ। ਇਸ ਨੂੰ ਬਣਾਉਣ ਲਈ ਅਦਰਕ ਦਾ ਰਸ ਕੱਢੋ ਅਤੇ ਇਸ ’ਚ ਇਕ ਚਮਚ ਸ਼ਹਿਦ ਮਿਲਾਓ ਤੇ ਇਸ ਮਿਸ਼ਰਣ ਨੂੰ ਦਿਨ ’ਚ 2 ਜਾਂ 3 ਵਾਰ ਖਾਓ।
ਹਲਦੀ ਵਾਲਾ ਦੁੱਧ
- ਹਲਦੀ ’ਚ ਐਂਟੀ ਇੰਫਲਾਮੇਟਰੀ ਗੁਣ ਹੁੰਦੇ ਹਨ ਜੋ ਗਲੇ ਦੀ ਖਰਾਸ਼ ਨੂੰ ਘਟਾਉਂਦੇ ਹਨ। ਇਸ ਲਈ ਇਕ ਗਿਲਾਸ ਗਰਮ ਦੁੱਧ ’ਚ ਅੱਧਾ ਚਮਚ ਹਲਦੀ ਪਾਊਡਰ ਮਿਲਾਓ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਪੀਓ।
ਪੜ੍ਹੋ ਇਹ ਵੀ ਖਬਰ - Vitamins ਤੇ Fiber ਨਾਲ ਭਰਪੂਰ ਇਹ ਸਬਜ਼ੀ, ਹੁਣੇ ਕਰ ਲਓ ਡਾਈਟ ’ਚ ਸ਼ਾਮਲ
ਮੁਲੱਠੀ
ਮੁਲੱਠੀ ਦੀ ਜੜ੍ਹ ਗਲੇ ਦੀ ਸੋਜ ਅਤੇ ਖਾਂਸੀ ਤੋਂ ਰਾਹਤ ਦਿੰਦੀ ਹੈ। ਮੁਲੱਠੀ ਦੀ ਇਕ ਛੋਟੀ ਟੁਕੜੀ ਚੂਸੋ ਜਾਂ ਇਸ ਨੂੰ ਪਾਣੀ ’ਚ ਉਬਾਲ ਕੇ ਚਾਹ ਵਾਂਗ ਪੀਓ।
ਤੁਲਸੀ ਅਤੇ ਕਾਲੀ ਮਿਰਚ ਦੀ ਚਾਹ
- ਤੁਲਸੀ ਅਤੇ ਕਾਲੀ ਮਿਰਚ ’ਚ ਖਾਂਸੀ ਖਤਮ ਕਰਨ ਵਾਲੇ ਗੁਣ ਹੁੰਦੇ ਹਨ। ਇਸ ਲਈ ਪਾਣੀ ’ਚ ਕੁਝ ਤੁਲਸੀ ਦੇ ਪੱਤੇ ਅਤੇ ਕਾਲੀ ਮਿਰਚ ਪਾ ਕੇ ਉਬਾਲੋ ਅਤੇ ਇਸ ਨੂੰ ਛਾਣ ਕੇ ਹਲਕਾ ਗਲਮ ਪੀਓ।
ਪੜ੍ਹੋ ਇਹ ਵੀ ਖਬਰ - ਸਰਦੀਆਂ ’ਚ ਦਹੀਂ ਖਾਣ ਦੇ ਫਾਇਦੇ ਸੁਣ ਤੁਸੀਂ ਵੀ ਹੋ ਜਾਓਗੇ ਹੈਰਾਨ
ਗਰਾਰੇ (ਗਰਮ ਪਾਣੀ ’ਚ ਨਮਕ)
- ਗਰਮ ਪਾਣੀ ’ਚ ਥੋੜ੍ਹਾ ਨਮਕ ਮਿਲਾਓ ਅਤੇ ਦਿਨ ’ਚ 2-3 ਵਾਰ ਗਰਾਰੇ ਕਰੋ। ਇਹ ਗਲੇ ਦੀ ਸੋਜ ਅਤੇ ਖੁਸ਼ਕੀ ਘਟਾਉਂਦਾ ਹੈ।
ਲੱਸਣ ਅਤੇ ਸਰੀਰ ਨੂੰ ਗਰਮ ਰੱਖਣਾ
- ਲੱਸਣ ਦਾ ਰਸ ਖਾਂਸੀ ਨੂੰ ਘਟਾਉਣ ’ਚ ਮਦਦਗਾਰ ਹੁੰਦਾ ਹੈ ਅਤੇ ਇਸ਼ ਦੇ ਨਾਲ ਹੀ ਸਰੀਰ ਨੂੰ ਗਰਮ ਰੱਖਣਾ ਵੀ ਬਹੁਤ ਜ਼ਰੂਰੀ ਹੈ।
ਨੋਟ : ਦੱਸ ਦਈਏ ਕਿ ਉਪਰ ਦਿੱਤੇ ਗਏ ਤੱਥ ਆਮ ਜਾਣਕਾਰੀ ਉਤੇ ਆਧਾਰਿਤ ਹਨ। ਜਗਬਾਣੀ ਇਸ ਦੀ ਕੋਈ ਪੁਸ਼ਟੀ ਨਹੀਂ ਕਰਦਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ
ਹੁਣ ਨਹੀਂ ਰਹੇਗੀ ਮਰਦਾਨਾ ਕਮਜ਼ੋਰੀ, ਐਵੇਂ ਨਾ ਹੋਵੋ ਸ਼ਰਮਿੰਦਾ, ਬਸ ਅਪਣਾਓ ਇਹ ਪੁਰਾਤਨ ਤਰੀਕਾ
NEXT STORY