ਹੈਲਥ ਡੈਸਕ - ਸਰਦੀਆਂ ’ਚ ਦਹੀਂ ਨੂੰ ਡਾਇਟ ’ਚ ਸ਼ਾਮਲ ਕਰਨਾ ਬਹੁਤ ਸਿਹਤਮੰਦ ਚੋਣ ਹੈ। ਹਾਲਾਂਕਿ ਇਹ ਇੱਕ ਠੰਡੀ ਖੁਰਾਕ ਮੰਨੀ ਜਾਂਦੀ ਹੈ ਪਰ ਸਹੀ ਤਰੀਕੇ ਨਾਲ ਇਸਦਾ ਸੇਵਨ ਕਰਨ ਨਾਲ ਇਹ ਸਰੀਰ ਨੂੰ ਕਈ ਫਾਇਦੇ ਪਹੁੰਚਾਉਂਦੀ ਹੈ। ਦਹੀਂ ’ਚ ਕੈਲਸ਼ੀਅਮ, ਪ੍ਰੋਬਾਇਓਟਿਕਸ ਅਤੇ ਵਿਟਾਮਿਨ D ਸ਼ਾਮਲ ਹਨ, ਜੋ ਸਿਰਫ਼ ਪਾਚਨ ਤੰਤਰ ਨੂੰ ਸਹੀ ਨਹੀਂ ਰੱਖਦੇ, ਸਗੋਂ ਇਮਿਊਨ ਸਿਸਟਮ ਨੂੰ ਮਜ਼ਬੂਤ ਅਤੇ ਹੱਡੀਆਂ ਨੂੰ ਤਾਕਤਵਰ ਬਣਾਉਂਦੇ ਹਨ। ਆਓ, ਜਾਣੀਏ ਕਿਵੇਂ ਸਰਦੀਆਂ ’ਚ ਦਹੀ ਖਾਣ ਨਾਲ ਤੁਸੀਂ ਆਪਣੀ ਸਿਹਤ ਨੂੰ ਸੁਧਾਰ ਸਕਦੇ ਹੋ।
ਪੜ੍ਹੋ ਇਹ ਵੀ ਖਬਰ - ਲੋੜ ਤੋਂ ਵਧ ਕਰਦੇ ਹੋ Salt ਦੀ ਵਰਤੋ ਤਾਂ ਹੋ ਜਾਓ ਸਾਵਧਾਨ ! ਹੋ ਸਕਦੀ ਹੈ ਗੰਭੀਰ ਸਮੱਸਿਆ
ਸਰਦੀਆਂ ’ਚ ਦਹੀਂ ਖਾਣ ਦੇ ਫਾਇਦੇ :-
ਪਾਚਨ ਰਣਾਲੀ ਲਈ ਵਧੀਆ
- ਦਹੀਂ ’ਚ ਪ੍ਰੋਬਾਇਓਟਿਕਸ ਹੁੰਦੇ ਹਨ ਜੋ ਪੇਟ ਦੇ ਸਿਹਤਮੰਦ ਬੈਕਟੀਰੀਆ ਦਾ ਸੰਤੁਲਨ ਬਣਾਉਂਦੇ ਹਨ। ਇਹ ਪਾਚਨ-ਸਬੰਧੀ ਸਮੱਸਿਆਵਾਂ ਨੂੰ ਦੂਰ ਕਰਦਾ ਹੈ।
ਇਮਿਊਨ ਸਿਸਟਮ ਮਜ਼ਬੂਤ ਕਰਦਾ ਹੈ
-ਦਹੀ ’ਚ ਪੋਸ਼ਕ ਤੱਤ ਜਿਵੇਂ ਕਿ ਕੈਲਸ਼ੀਅਮ, ਪ੍ਰੋਟੀਨ ਅਤੇ ਵਿਟਾਮਿਨ B12 ਹੁੰਦੇ ਹਨ, ਜੋ ਸਰਦੀਆਂ ’ਚ ਰੋਗ-ਪ੍ਰਤੀਰੋਧਕ ਤਾਕਤ ਵਧਾਉਂਦੇ ਹਨ।
ਪੜ੍ਹੋ ਇਹ ਵੀ ਖਬਰ - ਬੱਚਿਆਂ ਦੀਆਂ ਅੱਖਾਂ ਤੋਂ ਚਸ਼ਮਾ ਹੋਵੇਗਾ ਦੂਰ, ਘਰ ਦੀ ਰਸੋਈ ’ਚ ਰੱਖੀਆਂ ਇਨ੍ਹਾਂ ਚੀਜ਼ਾਂ ਦੀ ਕਰੋ ਵਰਤੋ
ਸਕਿਨ ਅਤੇ ਵਾਲਾਂ ਲਈ ਲਾਭਦਾਇਕ
- ਸਰਦੀਆਂ ’ਚ ਸਕਿਨ ਖੁਸ਼ਕ ਹੋ ਜਾਂਦੀ ਹੈ ਪਰ ਦਹੀ ਦੇ ਪੋਸ਼ਕ ਤੱਤ ਸਕਿਨ ਤੇ ਵਾਲਾਂ ਨੂੰ ਸਿਹਤਮੰਦ ਬਣਾਉਂਦੇ ਹਨ।
ਹੱਡੀਆਂ ਅਤੇ ਦੰਦਾਂ ਲਈ ਚੰਗਾ
-ਕੈਲਸ਼ੀਅਮ ਅਤੇ ਫਾਸਫੋਰਸ ਦੀ ਮੌਜੂਦਗੀ ਹੱਡੀਆਂ ਅਤੇ ਦੰਦਾਂ ਨੂੰ ਮਜ਼ਬੂਤ ਬਣਾਉਂਦੀ ਹੈ, ਜੋ ਠੰਡੀ ਮੌਸਮ ’ਚ ਜ਼ਿਆਦਾ ਲੋੜੀਂਦਾ ਹੁੰਦਾ ਹੈ।
ਪੜ੍ਹੋ ਇਹ ਵੀ ਖਬਰ - ਸਰੀਰ ’ਚ ਦਿਸਣ ਇਹ ਲੱਛਣ ਤਾਂ ਨਾ ਕਰੋ ਇਗਨੋਰ, ਹੋ ਸਕਦੀ ਹੈ ਵੱਡੀ ਸਮੱਸਿਆ
ਖਾਣ ਦਾ ਕੀ ਹੈ ਸਹੀ ਤਰੀਕਾ :-
ਕਮਰੇ ਦੇ ਤਾਪਮਾਨ 'ਤੇ ਖਾਓ
- ਦਹੀਂ ਸਿਰਫ਼ ਤਾਜ਼ਾ ਅਤੇ ਕਮਰੇ ਦੇ ਤਾਪਮਾਨ 'ਤੇ ਖਾਣਾ ਚਾਹੀਦਾ ਹੈ। ਬਹੁਤ ਠੰਡੀ ਦਹੀ ਸਰੀਰ ਨੂੰ ਠੰਢਕ ਦੇ ਸਕਦੀ ਹੈ, ਜਿਸ ਕਾਰਨ ਸਰਦੀ ਲੱਗ ਸਕਦੀ ਹੈ।
ਦਿਨ ਦੇ ਸਮੇਂ ਖਾਓ
- ਦਹੀ ਨੂੰ ਦਿਨ ਦੇ ਸਮੇਂ ਖਾਣਾ ਬਿਹਤਰ ਹੁੰਦਾ ਹੈ। ਰਾਤ ਨੂੰ ਇਸ ਨੂੰ ਖਾਣਾ ਤੋਂ ਮਨਾ ਕੀਤਾ ਜਾਂਦਾ ਹੈ, ਕਿਉਂਕਿ ਇਸ ਨਾਲ ਕਫ਼ ਜਾਂ ਪਚਣ ਦੀ ਸਮੱਸਿਆ ਹੋ ਸਕਦੀ ਹੈ।
ਪੜ੍ਹੋ ਇਹ ਵੀ ਖਬਰ - Dandruff ਦੀ ਸਮੱਸਿਆ ਤੋਂ ਹੋ ਪ੍ਰੇਸ਼ਾਨ! ਐਲੋਵੇਰਾ ’ਚ ਮਿਲਾ ਕੇ ਲਗਾਓ ਇਹ ਚੀਜ਼, ਦਿਨਾਂ ’ਚ ਦਿਸੇਗਾ ਅਸਰ
ਹਲਜੀ ਜਾਂ ਗੁੜ ਨਾਲ ਮਿਲਾ ਕੇ ਖਾਓ
- ਦਹੀ ’ਚ ਹਲਦੀ ਜਾਂ ਗੁੜ ਮਿਲਾ ਕੇ ਖਾਣਾ ਸਰੀਰ ਨੂੰ ਗਰਮੀ ਦੇਣ ’ਚ ਮਦਦਗਾਰ ਹੁੰਦਾ ਹੈ।
ਪੜ੍ਹੋ ਇਹ ਵੀ ਖਬਰ - ਸਰਦੀਆਂ ’ਚ ਸਿਹਤ ਦਾ ਖਜ਼ਾਨਾ ਹੈ ਇਹ ਫਲ, ਜਾਣ ਲਓ ਇਸ ਫਾਇਦੇ ਅਤੇ ਇਸ ਨੂੰ ਖਾਣ ਦਾ ਸਹੀ ਤਰੀਕਾ
ਸਾਵਧਾਨੀਆਂ :-
- ਜਿਨ੍ਹਾਂ ਲੋਕਾਂ ਨੂੰ ਠੰਢ ਜ਼ਿਆਦਾ ਲੱਗਦੀ ਹੈ ਜਾਂ ਕਫ਼ ਦੀ ਸਮੱਸਿਆ ਹੈ, ਉਹ ਦਹੀਂ ਖਾਣ ਤੋਂ ਬਚਣ।
- ਖੱਟੀ ਦਹੀਂ ਨਾ ਖਾਓ, ਕਿਉਂਕਿ ਇਹ ਸਰਦੀਆਂ ’ਚ ਕਫ਼ ਵਧਾ ਸਕਦੀ ਹੈ।
-ਸਰਦੀਆਂ ’ਚ ਦਹੀਂ ਸਹੀ ਤਰੀਕੇ ਨਾਲ ਖਾਏ ਜਾਣ 'ਤੇ ਸਿਹਤਮੰਦ ਹੈ। ਇਸਨੂੰ ਡਾਇਟ ’ਚ ਸ਼ਾਮਲ ਕਰੋ ਪਰ ਆਪਣੇ ਸਰੀਰ ਦੀ ਕੁਦਰਤ ਅਨੁਸਾਰ ਇਸਦੇ ਸੇਵਨ ਦੀ ਮਾਤਰਾ ਨਿਰਧਾਰਤ ਕਰੋ।
ਨੋਟ : ਦੱਸ ਦਈਏ ਕਿ ਉਪਰ ਦਿੱਤੇ ਗਏ ਤੱਥ ਆਮ ਜਾਣਕਾਰੀ ਉਤੇ ਆਧਾਰਿਤ ਹਨ। ਜਗਬਾਣੀ ਇਸ ਦੀ ਕੋਈ ਪੁਸ਼ਟੀ ਨਹੀਂ ਕਰਦਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ
ਆਟੇ 'ਚ ਇਨ੍ਹਾਂ ਚੀਜ਼ਾਂ ਨੂੰ ਮਿਲਾ ਕੇ ਬਣਾਓ ਰੋਟੀ, ਦੂਰ ਹੋਣਗੀਆਂ ਸਰੀਰ ਦੀਆਂ ਗੰਭੀਰ ਸਮੱਸਿਆਵਾਂ
NEXT STORY