ਨਵੀਂ ਦਿੱਲੀ— ਬਿਜੀ ਲਾਈਫ ਸਟਾਈਲ 'ਚ ਹਰ ਕਿਸੇ ਦੇ ਕੋਲ ਆਪਣੀ ਕੇਅਰ ਕਰਨ ਦਾ ਸਮਾਂ ਨਹੀਂ ਹੁੰਦਾ, ਜਿਸ ਵਜ੍ਹਾ ਨਾਲ ਹੈਲਦੀ ਡਾਈਟ ਦੇ ਬਜਾਏ ਬਾਹਰ ਤੋਂ ਕੁਝ ਵੀ ਫਾਸਟ ਫੂਡ ਅਤੇ ਆਇਲੀ ਚੀਜ਼ਾਂ ਨੂੰ ਮੰਗਵਾ ਕੇ ਖਾ ਲੈਂਦੇ ਹੋ। ਉਂਝ ਹੀ ਲਾਈਫ ਸਟਾਈਲ ਇੰਨਾ ਵਿਗੜ ਜਾਂਦਾ ਹੈ ਕਿ ਮੋਟਾਪੇ ਵਰਗੀਆਂ ਬੀਮਾਰੀਆਂ ਆਸਾਨੀ ਨਾਲ ਹਰ ਕਿਸੇ ਨੂੰ ਆਪਣੀ ਚਪੇਟ 'ਚ ਲੈ ਲੈਂਦਆਂ ਹਨ। ਇਹੀ ਕਾਰਨ ਹੈ ਕਿ ਮੋਟਾਪੇ ਦੀ ਸ਼ਿਕਾਇਤ ਅੱਜ ਹਰ 5 'ਚੋਂ 3 ਵਿਅਕਤੀਆਂ ਨੂੰ ਹੈ। ਆਪਣੇ ਭਾਰ ਨੂੰ ਕੰਟਰੋਲ ਕਰਨ ਲਈ ਲੋਕ ਪਤਾ ਨਹੀਂ ਕੀ ਕੁਝ ਕਰਦੇ ਹਨ ਘੰਟਿਆਂ ਜਿਮ 'ਚ ਪਸੀਨਾ ਵਹਾਉਂਦੇ ਹਨ ਅਤੇ ਭਾਰ ਕੰਟਰੋਲ ਕਰਨ ਵਾਲੀ ਦਵਾਈਆਂ ਦੀ ਵਰਤੋਂ ਕਰਦੀਆਂ ਹਨ ਪਰ ਤਾਂ ਵੀ ਮੋਟਾਪਾ ਘੱਟ ਨਾ ਹੋਵੇ ਤਾਂ ਪ੍ਰੇਸ਼ਾਨੀ ਹੋਰ ਵੀ ਵਧ ਜਾਂਦੀ ਹੈ ਪਰ ਤੁਸੀਂ ਕੁਦਰਤੀ ਤਰੀਕਿਆਂ ਦੀ ਵਰਤੋਂ ਕਰਕੇ ਵੀ ਆਪਣਾ ਭਾਰ ਘੱਟ ਕਰ ਸਕਦੇ ਹੋ। ਅੱਜ ਅਸੀਂ ਤੁਹਾਨੂੰ ਆਸਾਨ ਜਿਹੀ ਡ੍ਰਿੰਕ ਬਾਰੇ ਦੱਸ ਰਹੇ ਹਾਂ ਜਿਸ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਮੋਟਾਪਾ ਕੁਦਰਤੀ ਰੂਪ ਨਾਲ ਘੱਟ ਨਜ਼ਰ ਆਵੇਗਾ।
ਡ੍ਰਿੰਕ ਬਣਾਉਣ ਦੀ ਸਮੱਗਰੀ
- 1/4 ਚੱਮਚ ਹਲਦੀ
- 1 ਚੱਮਚ ਦਾਲਚੀਨੀ ਪਾਊਡਰ
- 1/2 ਚੱਮਚ ਸ਼ਹਿਦ
- 1 ਕੱਪ ਗਰਮ ਪਾਣੀ
- 1/2 ਚੱਮਚ ਨਿੰਬੂ ਦਾ ਰਸ
ਇੰਝ ਬਣਾਓ ਇਹ ਡ੍ਰਿੰਕ
1 ਕੱਪ ਗਰਮ ਪਾਣੀ ਦੇ ਗਲਾਸ 'ਚ ਹਲਦੀ ਪਾਊਡਰ ਅਤੇ ਨਿੰਬੂ ਦਾ ਰਸ ਮਿਲਾਓ। ਫਿਰ ਇਸ 'ਚ ਸ਼ਹਿਦ ਮਿਲਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰੋ। ਫਿਰ ਇਸ ਨੂੰ 4-5 ਮਿੰਟ ਲਈ ਰੱਖ ਦਿਓ ਇਸ ਤੋਂ ਬਾਅਦ ਇਸ ਡ੍ਰਿੰਕ ਨੂੰ ਪੀਓ।
ਇੰਝ ਕਰੋ ਇਸ ਡ੍ਰਿੰਕ ਦੀ ਵਰਤੋਂ
ਇਸ ਡ੍ਰਿੰਕ ਦੀ ਵਰਤੋਂ ਬ੍ਰੇਕਫਾਸਟ, ਲੰਚ ਅਤੇ ਡਿਨਰ ਕਰਨ ਤੋਂ ਅੱਧੇ ਘੰਟੇ ਪਹਿਲਾਂ ਜਾਂ ਬਾਅਦ 'ਚ ਕਰੋ। ਇਸ ਡ੍ਰਿੰਕ ਦੀ ਵਰਤੋਂ ਰੋਜ਼ਾਨਾ ਕਰੋ। ਸ਼ੁਰੂਆਤ 'ਚ ਹਫਤੇ 'ਚ 3 ਵਾਰ ਪੀਓ। ਇਸ ਤੋਂ ਬਾਅਦ ਇਸ ਡ੍ਰਿੰਕ ਦੀ ਵਰਤੋਂ 2 ਵਾਰ ਕਰੋ।
ਯਾਦ ਰੱਖਣ ਵਾਲੀ ਗੱਲ
ਇਸ ਡ੍ਰਿੰਕ ਦੀ ਵਰਤੋਂ ਕਰਨ ਦੇ ਨਾਲ-ਨਾਲ ਰੋਜ਼ਾਨਾ ਅੱਧਾ ਘੰਟਾ ਸੈਰ ਕਰੋ ਅਤੇ ਜੰਕ ਫੂਡਸ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰੋ।
ਚੰਦਰ ਗ੍ਰਹਿਣ: ਜ਼ਰੂਰੀ ਖਾਣਾ ਹੋਵੇ ਤਾਂ ਖਾਓ ਸਿਰਫ ਇਹ ਚੀਜ਼ਾਂ, ਨਹੀਂ ਤਾਂ ਹੋ ਸਕਦਾ ਹੈ ਨੁਕਸਾਨ
NEXT STORY