ਨਵੀਂ ਦਿੱਲੀ— 27 ਜੁਲਾਈ ਨੂੰ ਇਸ ਸਦੀ ਦਾ ਸਭ ਤੋਂ ਲੰਬਾ ਚੰਦਰ ਗ੍ਰਹਿਣ ਲੱਗਣ ਵਾਲਾ ਹੈ। ਚੰਦਰ ਗ੍ਰਹਿਣ ਦੇ ਸਮੇਂ ਸੂਤਕ ਲੱਗ ਜਾਂਦਾ ਹੈ, ਜਿਸ ਦੌਰਾਨ ਕਈ ਕੰਮ ਕਰਨ ਤੋਂ ਮਨ੍ਹਾ ਕਰ ਦਿੱਤਾ ਜਾਂਦਾ ਹੈ। ਇਸ ਦੌਰਾਨ ਖਾਣਾ ਪਕਾਉਣ ਅਤੇ ਖਾਣ ਦੀ ਮਨਾਹੀ ਹੁੰਦੀ ਹੈ ਪਰ ਬੱਚੇ, ਬੁੱਢੇ ਅਤੇ ਗਰਭਵਤੀ ਔਰਤਾਂ ਲਈ ਖਾਣਾ ਖਾਣਾ ਬਹੁਤ ਜ਼ਰੂਰੀ ਹੈ। ਉਂਝ ਵੀ ਕਿਸੇ ਬੀਮਾਰ ਵਿਅਕਤੀ ਲਈ ਭੋਜਨ ਕਰਨਾ ਜ਼ਰੂਰੀ ਹੁੰਦਾ ਹੈ ਪਰ ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਚੀਜ਼ਾਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੂੰ ਤੁਸੀਂ ਜ਼ਰੂਰਤ ਪੈਣ 'ਤੇ ਚੰਦਰ ਗ੍ਰਹਿਣ ਦੇ ਸਮੇਂ ਵਰਤ ਸਕਦੇ ਹੋ। ਚਲੋ ਜਾਣਦੇ ਹਾਂ ਕਿ ਇਸ ਦੌਰਾਨ ਤੁਸੀਂ ਕੀ-ਕੀ ਚੀਜ਼ਾਂ ਖਾ ਸਕਦੇ ਹੋ।
ਕਿਉਂ ਨਹੀਂ ਖਾਣਾ ਚਾਹੀਦਾ ਚੰਦਰ ਗ੍ਰਹਿਣ 'ਤੇ ਖਾਣਾ?
ਚੰਦਰ ਗ੍ਰਹਿਣ ਦੌਰਾਨ ਖਾਣਾ ਖਾਣਾ ਬਿਲਕੁਲ ਵਰਜਿਤ ਹੁੰਦਾ ਹੈ। ਅਸਲ 'ਚ ਚੰਦਰ ਗ੍ਰਹਿਣ ਦੌਰਾਨ ਖਾਣਾ ਇਸ ਲਈ ਨਹੀਂ ਖਾਣਾ ਚਾਹੀਦਾ ਕਿਉਂਕਿ ਇਸ ਦੌਰਾਨ ਧਰਤੀ 'ਤੇ ਕਈ ਤਰ੍ਹਾਂ ਦੇ ਬੈਕਟੀਰੀਆ ਅਤੇ ਇਨਫੈਕਸ਼ਨ ਵਾਲੇ ਕੀਟਾਣੂ ਆਉਂਦੇ ਹਨ, ਜੋ ਕਿ ਖਾਣੇ 'ਚ ਮਿਲ ਜਾਂਦੇ ਹਨ। ਇਸ ਦੌਰਾਨ ਖਾਣੇ ਵਾਲੀਆਂ ਚੀਜ਼ਾਂ ਨੂੰ ਖਾਣ ਨਾਲ ਤੁਸੀਂ ਜਲਦੀ ਬੀਮਾਰ ਹੋ ਸਕਦੇ ਹੋ ਅਤੇ ਕਈ ਬੀਮਾਰੀਆਂ ਦੀ ਚਪੇਟ 'ਚ ਵੀ ਆ ਸਕਦੇ ਹੋ।
1. ਸ਼ਾਕਾਹਾਰੀ ਭੋਜਨ
ਬੱਚੇ, ਬਜ਼ੁਰਗ, ਗਰਭਵਤੀ ਔਰਤਾਂ ਜਾਂ ਬੀਮਾਰ ਵਿਅਕਤੀ ਲਈ ਸਮੇਂ 'ਤੇ ਭੋਜਨ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਅਜਿਹੇ 'ਚ ਤੁਸੀਂ ਉਨ੍ਹਾਂ ਨੂੰ ਸ਼ਾਕਾਹਾਰੀ ਭੋਜਨ ਦੇ ਸਕਦੇ ਹੋ, ਜੋ ਹਲਕਾ ਅਤੇ ਪਚਾਉਣ 'ਚ ਆਸਾਨ ਹੁੰਦਾ ਹੈ।
2. ਮੇਵਿਆਂ ਦੀ ਵਰਤੋਂ
ਬੀਮਾਰੀ ਦੇ ਚਲਦੇ ਜੋ ਲੋਕ ਜ਼ਿਆਦਾ ਦੇਰ ਤਕ ਭੁੱਖੇ ਨਹੀਂ ਰਹਿ ਸਕਦੇ ਉਹ ਮੇਵਿਆਂ ਜਾਂ ਨਟਸ ਦੀ ਵਰਤੋਂ ਕਰ ਸਕਦੇ ਹਨ। ਇਸ ਨਾਲ ਸਰੀਰ ਨੂੰ ਐਨਰਜੀ ਵੀ ਮਿਲਦੀ ਹੈ ਅਤੇ ਚੰਦਰ ਗ੍ਰਹਿਣ ਦੌਰਾਨ ਤੁਹਾਨੂੰ ਕੋਈ ਨੁਕਸਾਨ ਵੀ ਨਹੀਂ ਹੁੰਦਾ।
3. ਕੱਚੀਆਂ ਸਬਜ਼ੀਆਂ
ਚੰਦਰ ਗ੍ਰਹਿਣ ਦੌਰਾਨ ਤੁਸੀਂ ਕੱਚੀਆਂ ਸਬਜ਼ੀਆਂ ਦੀ ਵਰਤੋਂ ਕਰ ਸਕਦੇ ਹੋ ਕਿਉਂਕਿ ਇਸ ਦੌਰਾਨ ਕੱਚੀਆਂ ਸਬਜ਼ੀਆਂ 'ਚ ਕੋਈ ਬਦਲਾਅ ਦੇਖਣ ਨੂੰ ਨਹੀਂ ਮਿਲਦਾ। ਗ੍ਰਹਿਣ ਦੌਰਾਨ ਪਕਿਆ ਹੋਇਆ ਭੋਜਨ ਨਹੀਂ ਖਾਣਾ ਚਾਹੀਦਾ ਕਿਉਂਕਿ ਇਹ ਪੂਰੀ ਤਰ੍ਹਾਂ ਨਾਲ ਸੜਣ ਲੱਗਦਾ ਹੈ।
4. ਫਲਾਂ ਦੀ ਵਰਤੋਂ
ਚੰਗਾ ਹੋਵੇਗਾ ਕਿ ਚੰਦਰ ਗ੍ਰਹਿਣ ਦੌਰਾਨ ਫਲਾਂ ਦੀ ਵਰਤੋਂ ਕਰੋ। ਇਹ ਤੁਹਾਡੇ ਲਈ ਸਰੀਰ ਦੀ ਐਨਰਜੀ ਨੂੰ ਬੂਸਟ ਕਰਨ 'ਚ ਮਦਦ ਕਰੇਗਾ।
ਅੰਗੂਰ ਦੇ ਬੀਜਾਂ ਦਾ ਤੇਲ ਸਰੀਰ ਨੂੰ ਕਈ ਬੀਮਾਰੀਆਂ ਤੋਂ ਰੱਖਦਾ ਹੈ ਦੂਰ
NEXT STORY