ਭਾਰ ਤੇ ਖ਼ੂਬਸੂਰਤੀ ਦਾ ਡੂੰਘਾ ਰਿਸ਼ਤਾ ਹੈ। ਮਹਿਲਾਵਾਂ ਇਸ ਮਾਮਲੇ 'ਚ ਸਭ ਤੋਂ ਕਠੋਰ ਫੈਸਲਾਕੁੰਨ ਹੁੰਦੀਆਂ ਹਨ। ਉਨ੍ਹਾਂ ਨੂੰ ਇਸ ਪੈਮਾਨੇ 'ਤੇ ਸਭ ਤੋਂ ਵੱਧ ਕਠੋਰਤਾ ਨਾਲ ਪਰਖਿਆ ਜਾਂਦਾ ਹੈ।
ਅਧਿਐਨ ਤੋਂ ਪਤਾ ਲੱਗਿਆ ਹੈ ਕਿ ਮਹਿਲਾਵਾਂ ਵੱਧ ਬੌਡੀ ਮਾਸ ਇੰਨਡੈਕਸ (ਬੀ.ਐਮ.ਆਈ.) ਵਾਲੇ ਪੁਰਸ਼ਾਂ ਤੇ ਮਹਿਲਾਵਾਂ ਨੂੰ ਘੱਟ ਆਕਰਸ਼ਕ ਮੰਨਦੀਆਂ ਹਨ। ਇੰਨਾ ਹੀ ਨਹੀਂ ਉਹ ਹੋਰਨਾਂ ਮਹਿਲਾਵਾਂ ਨੂੰ ਖ਼ੂਬਸੂਰਤੀ ਦੇ ਪੈਮਾਨੇ 'ਤੇ ਭਾਰ ਨੂੰ ਕਠੋਰਤਾ ਨਾਲ ਮਾਪਦੀਆਂ ਹਨ।
ਇਸ ਤੋਂ ਉਲਟ ਪੁਰਸ਼ ਹੋਰਨਾਂ ਪੁਰਸ਼ਾਂ ਨੂੰ ਜ਼ਿਆਦਾ ਭਾਰ ਦੇ ਆਧਾਰ 'ਤੇ ਨਾ-ਪੱਖੀ ਰੂਪ ਨਾਲ ਨਹੀਂ ਮਾਪਦੇ। ਹਾਲਾਂਕਿ ਪੁਰਸ਼ ਜ਼ਿਆਦਾ ਭਾਰ ਵਾਲੀਆਂ ਮਹਿਲਾਵਾਂ ਨੂੰ ਘੱਟ ਆਕਰਸ਼ਕ ਮੰਨਦੇ ਹਨ।
ਬ੍ਰਿਟੇਨ ਦੀ ਯੂਨੀਵਰਸਿਟੀ ਆਫ ਸਰੇ ਦੀ ਪ੍ਰੋਫੈਸਰ ਸੋਨੀਆ ਓਰੇਫਾਈਸ ਮੁਤਾਬਕ, “ਇਹ ਪਹਿਲਾਂ ਅਧਿਐਨ ਹੈ ਜਿਸ 'ਚ ਮਹਿਲਾਵਾਂ ਤੇ ਪੁਰਸ਼ਾਂ ਦੋਵਾਂ ਦੇ ਨਜ਼ਰੀਏ ਤੋਂ ਬੀ.ਐਮ.ਆਈ. ਨਾਲ ਖ਼ੂਬਸੂਰਤੀ ਦੇ ਸੰਬੰਧ ਨੂੰ ਪਰਖਿਆ ਗਿਆ ਹੈ”। ਅਧਿਐਨ ਨੂੰ 'ਇਕੋਨੌਮਿਕਸ ਐਂਡ ਹਿਊਮਨ ਬਾਇਓਲੋਜੀ' ਮੈਗਜ਼ੀਨ 'ਚ ਪ੍ਰਕਾਸ਼ਿਤ ਕੀਤਾ ਗਿਆ ਹੈ।
ਕੁਝ ਹੀ ਮਿੰਟਾਂ 'ਚ ਠੀਕ ਹੋਵੇਗਾ ਕੈਂਸਰ, ਇਕ ਜੰਗਲੀ ਫਲ ਦਾ ਇਹ ਕਮਾਲ!
NEXT STORY