ਨਵੀਂ ਦਿੱਲੀ (ਬਿਊਰੋ)- ਰੋਜ਼ਮਰ੍ਹਾ ਦੀਆਂ ਰੁਝੇਵਿਆਂ ਅਤੇ ਖਰਾਬ ਖਾਣ-ਪੀਣ ਦੀਆਂ ਆਦਤਾਂ ਕਾਰਨ ਪਾਚਨ ਸੰਬੰਧੀ ਸਮੱਸਿਆਵਾਂ ਆਮ ਹਨ। ਗਲਤ ਖਾਣ-ਪੀਣ ਦੇ ਕਾਰਨ ਪੇਟ 'ਚ ਖਾਣਾ ਠੀਕ ਤਰ੍ਹਾਂ ਨਹੀਂ ਪਚਦਾ ਹੈ, ਜਿਸ ਕਾਰਨ ਗੈਸ ਅਤੇ ਪੇਟ ਫੁੱਲਣ ਵਰਗੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ। ਲਗਾਤਾਰ ਕਈ ਦਿਨਾਂ ਤੱਕ ਇਹ ਸਮੱਸਿਆ ਕਈ ਵੱਡੀਆਂ ਬੀਮਾਰੀਆਂ ਦਾ ਕਾਰਨ ਵੀ ਬਣ ਸਕਦੀ ਹੈ। ਪਾਚਨ ਤੰਤਰ ਨੂੰ ਸਿਹਤਮੰਦ ਰੱਖਣ ਲਈ ਤੁਹਾਨੂੰ ਭੋਜਨ 'ਚ ਪੌਸ਼ਟਿਕ ਚੀਜ਼ਾਂ ਨੂੰ ਸ਼ਾਮਲ ਕਰਨਾ ਚਾਹੀਦਾ ਹੈ। ਆਪਣੀ ਖੁਰਾਕ ਵਿੱਚ ਫਾਈਬਰ ਨਾਲ ਭਰਪੂਰ ਚੀਜ਼ਾਂ ਨੂੰ ਸ਼ਾਮਲ ਕਰੋ। ਫਾਈਬਰ ਪਾਚਨ ਨੂੰ ਸੁਧਾਰਨ ਵਿੱਚ ਮਦਦ ਕਰ ਸਕਦਾ ਹੈ। ਤਾਂ ਆਓ ਜਾਣਦੇ ਹਾਂ ਅਜਿਹੇ ਭੋਜਨਾਂ ਬਾਰੇ ਜੋ ਪਾਚਨ ਕਿਰਿਆ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰ ਸਕਦੇ ਹਨ।
ਚੰਗੀ ਪਾਚਨ ਕਿਰਿਆ ਲਈ ਖਾਓ ਇਹ ਚੀਜ਼ਾਂ
ਸੌਂਫ
ਸੌਂਫ ਇੱਕ ਅਜਿਹਾ ਮਸਾਲਾ ਹੈ ਜੋ ਭੋਜਨ ਦਾ ਸਵਾਦ ਵਧਾਉਣ ਦੇ ਨਾਲ-ਨਾਲ ਸਿਹਤ ਲਈ ਵੀ ਫਾਇਦੇਮੰਦ ਮੰਨਿਆ ਜਾਂਦਾ ਹੈ। ਸੌਂਫ ਸਾਹ ਦੀ ਬਦਬੂ ਦੂਰ ਕਰਨ 'ਚ ਵੀ ਮਦਦਗਾਰ ਹੈ। ਖਾਣ ਤੋਂ ਬਾਅਦ ਸੌਂਫ ਦਾ ਸੇਵਨ ਕਰਨ ਨਾਲ ਪਾਚਨ ਕਿਰਿਆ ਨੂੰ ਠੀਕ ਰੱਖਿਆ ਜਾ ਸਕਦਾ ਹੈ।
ਪਪੀਤਾ
ਪਪੀਤਾ ਅਜਿਹਾ ਫਲ ਹੈ ਜੋ ਤੁਹਾਨੂੰ ਬਾਜ਼ਾਰ 'ਚ ਆਸਾਨੀ ਨਾਲ ਮਿਲ ਜਾਵੇਗਾ। ਪਪੀਤਾ ਹਰ ਮੌਸਮ ਵਿੱਚ ਮਿਲਦਾ ਹੈ। ਪਪੀਤਾ ਫਾਈਬਰ ਅਤੇ ਪ੍ਰੋਟੀਨ ਦਾ ਚੰਗਾ ਸਰੋਤ ਮੰਨਿਆ ਜਾਂਦਾ ਹੈ। ਪਪੀਤਾ ਖਾਣ ਨਾਲ ਪਾਚਨ ਤੰਤਰ ਨੂੰ ਠੀਕ ਰੱਖਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ : ਸਰਦੀਆਂ ’ਚ ਗਠੀਏ ਦੇ ਦਰਦ ਤੋਂ ਪ੍ਰੇਸ਼ਾਨ ਲੋਕ ਆਪਣੀ ਖੁਰਾਕ ’ਚ ਅੱਜ ਹੀ ਸ਼ਾਮਲ ਕਰਨ ਇਹ 5 ਚੀਜ਼ਾਂ
ਅਦਰਕ
ਅਦਰਕ ਨੂੰ ਆਯੁਰਵੈਦਿਕ ਗੁਣਾਂ ਨਾਲ ਭਰਪੂਰ ਮੰਨਿਆ ਜਾਂਦਾ ਹੈ। ਅਦਰਕ ਦੀ ਚਾਹ ਪੀਣ ਨਾਲ ਇਮਿਊਨਿਟੀ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ। ਇੰਨਾ ਹੀ ਨਹੀਂ ਅਦਰਕ ਦਾ ਪਾਣੀ ਪੀਣ ਨਾਲ ਮੋਟਾਪਾ, ਪਾਚਨ ਤੇ ਗੈਸ ਤੋਂ ਰਾਹਤ ਮਿਲਦੀ ਹੈ।
ਚੀਆ ਬੀਜ
ਚੀਆ ਬੀਜ ਜਿਸ ਨੂੰ ਸਬਜਾ ਬੀਜ ਵੀ ਕਿਹਾ ਜਾਂਦਾ ਹੈ। ਚੀਆ ਬੀਜਾਂ ਵਿੱਚ ਫਾਈਬਰ ਭਰਪੂਰ ਹੁੰਦਾ ਹੈ, ਜੋ ਪਾਚਨ ਨੂੰ ਸੁਧਾਰਨ ਅਤੇ ਭਾਰ ਨੂੰ ਕੰਟਰੋਲ ਕਰਨ ਵਿੱਚ ਮਦਦ ਕਰ ਸਕਦਾ ਹੈ।
ਸੇਬ
ਜੇਕਰ ਤੁਸੀਂ ਬਦਹਜ਼ਮੀ ਤੇ ਗੈਸ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਸੇਬ ਨੂੰ ਆਪਣੀ ਡਾਈਟ 'ਚ ਸ਼ਾਮਲ ਕਰ ਸਕਦੇ ਹੋ। ਸੇਬ ਵਿੱਚ ਪ੍ਰੋਟੀਨ, ਫਾਈਬਰ ਅਤੇ ਵਿਟਾਮਿਨ ਦੀ ਚੰਗੀ ਮਾਤਰਾ ਹੁੰਦੀ ਹੈ, ਜੋ ਪਾਚਨ ਨੂੰ ਸੁਧਾਰਨ ਵਿੱਚ ਮਦਦ ਕਰ ਸਕਦੀ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਵਿਆਹ ਤੋਂ ਪਹਿਲਾਂ ਜਾਂ ਬਾਅਦ ’ਚ ਆਈ ਮਰਦਾਨਾ ਕਮਜ਼ੋਰੀ ਨੂੰ ਦੂਰ ਕਰਨ ਲਈ ਪੜ੍ਹੋ ਇਹ ਖ਼ਾਸ ਖ਼ਬਰ
NEXT STORY