ਨਵੀਂ ਦਿੱਲੀ— ਨਵਜੰਮੇ ਬੱਚੇ ਦਾ ਟੀਕਾਕਰਣ ਕਰਵਾਉਣ ਨਾਲ ਉਹ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਤੋਂ ਬਚਿਆ ਰਹਿੰਦਾ ਹੈ। ਬੱਚੇ ਦੇ ਜਨਮ ਤੋਂ ਬਾਅਦ ਹੀ ਉਸ ਨੂੰ ਟੀਕਾ ਲਗਵਾਉਣਾ ਸ਼ੁਰੂ ਕਰ ਦਿੱਤਾ ਜਾਂਦਾ ਹੈ। ਕਈ ਵਾਰ ਟੀਕਾਕਰਣ ਦੇ ਬਾਅਦ ਬੱਚੇ ਨੂੰ ਬੁਖਾਰ ਚੜ ਜਾਂਦਾ ਹੈ। ਜਿਸ ਨੂੰ ਸਾਈਟ ਇਫੈਕਟ ਸਮੱਝ ਕੇ ਤੁਸੀਂ ਘਬਰਾ ਜਾਂਦੇ ਹੋ ਪਰ ਇਸ ਨਾਲ ਤੁਹਾਡਾ ਬੱਚਾ ਪੀਲੀਆ ਅਤੇ ਚਿਕਨ ਪਾਕਸ ਵਰਗੇ ਰੋਗਾਂ ਤੋਂ ਬਚਿਆ ਰਹਿੰਦਾ ਹੈ। ਇਸ ਲਈ ਇਨ੍ਹਾਂ ਟੀਕਿਆਂ ਨੂੰ ਸਮੇਂ 'ਤੇ ਲਗਾਇਆ ਜਾਣਾ ਬਹੁਤ ਜ਼ਰੂਰੀ ਹੁੰਦਾ ਹੈ।
1. ਲੱਛਣ
ਟੀਕਾਕਰਣ ਦੇ ਤੁਰੰਤ ਬਾਅਦ ਬੱਚੇ ਵਿਚ ਹਲਕਾ ਬੁਖਾਰ, ਚਮੜੀ 'ਤੇ ਲਾਲ ਚਕਤੇ, ਚਿੜਚਿੜਾਪਨ ਅਤੇ ਇਨਜੈਕਸ਼ਨ ਵਾਲੀ ਥਾਂ 'ਤੇ ਸੋਜ ਦਿਖਾਈ ਦਿੰਦੇ ਹਨ।
2. ਤੇਜ਼ ਬੁਖਾਰ
ਟੀਕਾਕਰਣ ਦੇ ਬਾਅਦ ਬੱਚੇ ਨੂੰ ਹਲਕਾ ਬੁਖਾਰ ਹੋਣਾ ਸੁਭਾਵਿਕ ਹੈ ਪਰ ਜੇ ਉਸ ਨੂੰ ਤੇਜ਼ ਬੁਖਾਰ ਹੋਵੇ ਤਾਂ ਡਾਕਟਰ ਨੂੰ ਦਿਖਾਓ।
3. ਇਸ ਕਾਰਨ ਆਉਂਦਾ ਹੈ ਬੁਖਾਰ
ਟੀਕਾਕਰਣ ਦੇ ਜਰਿਏ ਬੱਚੇ ਦੇ ਸਰੀਰ ਵਿਚ ਸੰਕਰਮਣ ਦਾ ਸਾਹਮਣਾ ਕਰਨ ਵਾਲੇ ਦਵਾਈ ਪਾਈ ਜਾਂਦੀ ਹੈ। ਇਸ ਨਾਲ ਸਰੀਰ ਵਿਚ ਰੋਗਾਂ ਨਾਲ ਲੜਣ ਦੀ ਤਾਕਤ ਵਿਚ ਵਾਧਾ ਹੁੰਦਾ ਹੈ। ਇਸ ਕਾਰਨ ਬੱਚੇ ਨੂੰ ਬੁਖਾਰ ਆ ਜਾਂਦਾ ਹੈ।
4. ਇਨਜੈਕਸ਼ਨ
ਟੀਕਾਕਰਣ ਦੇ ਦੌਰਾਨ ਬੱਚੇ ਨੂੰ ਪੀਲੀਆ, ਡੀ.ਟੀ. ਪੀ, ਚਿਕਨ ਪਾਕਸ ਅਤੇ ਐੱਮ ਐੱਮ ਆਦਿ ਇਨਜੈਕਸ਼ਨ ਦਿੱਤੇ ਜਾਂਦੇ ਹਨ। ਇਸ ਨਾਲ ਬੱਚੇ ਦੀਆਂ ਕਈ ਬੀਮਾਰੀਆਂ ਤੋਂ ਬਚਾ ਰਹਿੰਦਾ ਹੈ।
ਟਾਈਫਾਈਡ ਤੋਂ ਛੁਟਕਾਰਾ ਪਾਉਣ ਲਈ ਇਨ੍ਹਾਂ ਚੀਜ਼ਾਂ ਦੀ ਕਰੋ ਵਰਤੋ
NEXT STORY