ਜਲੰਧਰ: ਅੱਜ ਕੱਲ ਅਸਥਮਾ ਦੀ ਸਮੱਸਿਆ ਬਹੁਤ ਜ਼ਿਆਦਾ ਹੋ ਰਹੀ ਹੈ। ਪ੍ਰਦੂਸ਼ਣ ਅਤੇ ਗਲਤ ਖਾਣ ਪੀਣ ਦੇ ਕਾਰਨ ਇਹ ਸਮੱਸਿਆ ਵਧ ਰਹੀ ਹੈ। ਅਸਥਮਾ ਇਕ ਇਸ ਤਰ੍ਹਾਂ ਦੀ ਸਮੱਸਿਆ ਹੈ ਜਿਸ ਕਾਰਨ ਸਰੀਰ ’ਚ ਆਉਣ ਵਾਲੀ ਹਵਾ ਦਾ ਮਾਰਗ ਤੰਗ ਹੋ ਜਾਂਦਾ ਹੈ। ਇਸ ਸਮੱਸਿਆ ’ਚ ਬਲਗਮ ਜ਼ਿਆਦਾ ਬਣਨ ਲੱਗਦੀ ਹੈ। ਜਿਸ ਕਾਰਨ ਸਾਹ ਲੈਣ ’ਚ ਤਕਲੀਫ ਹੁੰਦੀ ਹੈ। ਇਸ ਦੇ ਨਾਲ-ਨਾਲ ਬਹੁਤ ਸਾਰੀਆਂ ਸਿਹਤ ਸੰਬੰਧੀ ਸਮੱਸਿਆਵਾਂ ਹੋ ਜਾਂਦੀਆਂ ਹਨ। ਇਸ ਸਮੱਸਿਆ ਨੂੰ ਬਿਲਕੁਲ ਠੀਕ ਕਰਨਾ ਤਾਂ ਸੰਭਵ ਨਹੀਂ ਹੈ ਪਰ ਕੁਝ ਘਰੇਲੂ ਨੁਸਖ਼ਿਆਂ ਨਾਲ ਇਸ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।
ਅੱਜ ਅਸੀਂ ਤੁਹਾਨੂੰ ਦੱਸਾਂਗੇ ਅਸਥਮਾ ਦੀ ਸਮੱਸਿਆ ਨੂੰ ਕੰਟਰੋਲ ਕਰਨ ਲਈ ਕੁਝ ਅਸਰਦਾਰ ਘਰੇਲੂ ਨੁਸਖ਼ੇ।
ਜ਼ੀਰਾ ਅਤੇ ਦੁੱਧ: ਅਸਥਮਾ ਦੀ ਸਮੱਸਿਆ ਹੋਣ ਤੇ ਇਕ ਚਮਚਾ ਜੀਰਾ ਇਕ ਗਿਲਾਸ ਦੁੱਧ ’ਚ ਚੰਗੀ ਤਰ੍ਹਾਂ ਮਿਲਾ ਕੇ ਉਬਾਲ ਲਓ ਅਤੇ ਬਾਅਦ ’ਚ ਇਹ ਦੁੱਧ ਛਾਣ ਲਓ ਅਤੇ ਇਸ ਦੁੱਧ ’ਚ ਲੂਣ ਮਿਲਾ ਕੇ ਸਵੇਰੇ ਖਾਲੀ ਪੇਟ ਪੀਓ।
ਇਹ ਵੀ ਪੜ੍ਹੋ:ਦਿਲ ਦਾ ਮਰੀਜ਼ ਬਣਾ ਦੇਵੇਗੀ ਪ੍ਰੋਟੀਨ ਦੀ ਜ਼ਿਆਦਾ ਵਰਤੋਂ, ਜਾਣੋ ਕਿੰਝ
ਫਟਕੜੀ ਅਤੇ ਮਿਸ਼ਰੀ: ਪੁਰਾਣੇ ਦਮੇ ਦੀ ਸਮੱਸਿਆ ਨੂੰ ਠੀਕ ਕਰਨ ਲਈ ਫੁੱਲੀ ਹੋਈ ਫਟਕੜੀ ਅਤੇ ਮਿਸ਼ਰੀ ਨੂੰ ਪੀਸ ਲਓ ਅਤੇ ਦਿਨ ’ਚ ਦੋ ਵਾਰ ਇਕ ਇਕ ਚਮਚ ਪਾਣੀ ਨਾਲ ਲਓ। ਇਸ ਨਾਲ ਅਸਥਮਾ ਦੀ ਸਮੱਸਿਆ ਠੀਕ ਹੋ ਜਾਵੇਗੀ।
ਕਾਲੀ ਮਿਰਚ ਅਤੇ ਸੁੰਢ: ਜੇਕਰ ਤੁਹਾਨੂੰ ਵੀ ਮੀਂਹ ਕਾਰਨ ਸਾਹ ਫੁੱਲਣ ਜਿਹੀ ਸਮੱਸਿਆ ਹੋਣ ਲੱਗਦੀ ਹੈ ਤਾਂ ਕਾਲੀ ਮਿਰਚ, ਸੁੰਢ ਅਤੇ ਖੰਡ ਪੀਸ ਲਓ ਅਤੇ ਇਸ ’ਚ ਸ਼ਹਿਦ ਰਲਾ ਕੇ ਦਿਨ ’ਚ ਤਿੱਨ ਚਾਰ ਵਾਰ ਮੂੰਹ ’ਚ ਰੱਖੋ। ਇਸ ਨਾਲ ਸਾਹ ਫੁੱਲਣ ਦੀ ਸਮੱਸਿਆ ਕੰਟਰੋਲ ਹੋ ਜਾਵੇਗੀ।
ਮਲੱਠੀ: ਖੰਘ ਅਤੇ ਅਸਥਮਾ ਦੀ ਸਮੱਸਿਆ ਨੂੰ ਬਿਲਕੁਲ ਠੀਕ ਕਰਨ ਲਈ ਇਕ ਗਿਲਾਸ ਪਾਣੀ ’ਚ ਇਕ ਚਮਚਾ ਮਲੱਠੀ ਦਾ ਚੂਰਨ ਚੰਗੀ ਤਰ੍ਹਾਂ ਉਬਾਲ ਲਓ ਅਤੇ ਜਦੋਂ ਇਹ ਪਾਣੀ ਅੱਧਾ ਰਹਿ ਜਾਵੇ ਤਾਂ ਇਸ ਨੂੰ ਪੀ ਲਓ।
ਹ ਵੀ ਪੜ੍ਹੋ:ਕਈ ਬੀਮਾਰੀਆਂ ਤੋਂ ਨਿਜ਼ਾਤ ਦਿਵਾਏਗੀ ਅਮਰੂਦ ਦੇ ਪੱਤਿਆਂ ਨਾਲ ਬਣੀ ਚਾਹ
ਕਾਲੀ ਮਿਰਚ ਅਤੇ ਇਲਾਇਚੀ: ਸਾਹ ਫੁੱਲਣਾ, ਖੰਘ ਅਤੇ ਅਸਥਮਾ ਦੀ ਸਮੱਸਿਆ ਨੂੰ ਠੀਕ ਕਰਨ ਲਈ ਕਾਲੀ ਮਿਰਚ, ਸੁੰਢ ਅਤੇ ਹਰੀ ਇਲਾਇਚੀ ਬਰਾਬਰ ਮਾਤਰਾ ’ਚ ਲੈ ਕੇ ਪੀਸ ਲਓ। ਇਸ ਪਾਊਡਰ ’ਚ ਗੁੜ ਮਿਲਾ ਕੇ ਛੋਟੀਆਂ-ਛੋਟੀਆਂ ਗੋਲੀਆਂ ਬਣਾ ਲਓ ਅਤੇ ਰੋਜ਼ਾਨਾ ਦਿਨ ’ਚ ਤਿੰਨ ਵਾਰ ਇਹ ਗੋਲੀ ਲਓ। ਅਸਥਮਾ ਦੀ ਸਮੱਸਿਆ ਠੀਕ ਹੋ ਜਾਵੇਗੀ।
ਅਲਸੀ ਅਤੇ ਕਾਲੀ ਮਿਰਚ: ਭੁੰਨੀ ਹੋਈ ਅਲਸੀ ਤਿੰਨ ਚਮਚੇ, ਕਾਲੀ ਮਿਰਚ ਇਕ ਚਮਚਾ ਇਹ ਦੋਵੇਂ ਚੀਜ਼ਾਂ ਪੀਸ ਲਓ ਅਤੇ ਦੋ ਚਮਚੇ ਸ਼ਹਿਦ ’ਚ ਮਿਲਾ ਕੇ ਸਵੇਰੇ ਸ਼ਾਮ ਚੱਟੋ। ਤੁਹਾਨੂੰ ਅਸਥਮਾ ਦੀ ਸਮੱਸਿਆ ਰਾਹਤ ਮਿਲੇਗੀ।
ਹਲਦੀ ਪਾਊਡਰ: ਅਸਥਮਾ ਹੋਣ ਤੇ ਹਲਦੀ ਪਾਊਡਰ ਪਾਣੀ ’ਚ ਮਿਲਾ ਕੇ ਪੀਣ ਨਾਲ ਇਹ ਸਮੱਸਿਆ ਠੀਕ ਹੋ ਜਾਂਦੀ ਹੈ।
ਇਹ ਵੀ ਪੜ੍ਹੋ:ਐਨਕਾਂ ਲਗਾਉਣ ਨਾਲ ਨੱਕ 'ਤੇ ਪਏ ਨਿਸ਼ਾਨ ਦੂਰ ਕਰਨ ਲਈ ਅਪਣਾਓ ਇਹ ਘਰੇਲੂ ਨੁਸਖ਼ੇ
ਮਲੱਠੀ ਪਾਊਡਰ: ਬਲਗਮ ਸੁੱਕ ਜਾਣ ਤੇ ਦੋ ਚਮਚੇ ਮਲੱਠੀ ਦੇ ਪਾਊਡਰ ਇਕ ਗਿਲਾਸ ਪਾਣੀ ’ਚ ਚੰਗੀ ਤਰ੍ਹਾਂ ਉਬਾਲੋ। ਜਦੋਂ ਇਹ ਪਾਣੀ ਉਬਲ ਜਾਵੇ ਤਾਂ ਇਸ ’ਚ ਘਿਓ, ਮਿਸ਼ਰੀ, ਲੂਣ ਮਿਲਾ ਕੇ ਪੀ ਲਓ। ਇਸ ਨਾਲ ਬਲਗਮ ਬਾਹਰ ਆ ਜਾਵੇਗੀ।
ਤੁਲਸੀ ਅਤੇ ਅਦਰਕ ਦਾ ਰਸ: ਅਸਥਮਾ ਦੀ ਸਮੱਸਿਆ ਹੋਣ ਤੇ ਤੁਲਸੀ ਅਤੇ ਅਦਰਕ ਦਾ ਰਸ ਸ਼ਹਿਦ ਨਾਲ ਮਿਲਾ ਕੇ ਸਵੇਰੇ-ਸ਼ਾਮ ਲਓ। ਇਸ ਨਾਲ ਦਮਾ, ਖੰਘ ਅਤੇ ਬੁਖਾਰ ਠੀਕ ਹੋ ਜਾਵੇਗਾ।
ਅਦਰਕ ਦਾ ਰਸ ਅਤੇ ਕਾਲਾ ਲੂਣ: ਜੇਕਰ ਤੁਹਾਨੂੰ ਖੰਘ ਬਹੁਤ ਜ਼ਿਆਦਾ ਹੋ ਰਹੀ ਹੈ ਤਾਂ ਖੰਘ ਨੂੰ ਠੀਕ ਕਰਨ ਲਈ ਅਦਰਕ ਦੇ ਰਸ ’ਚ ਥੋੜ੍ਹਾ ਜਿਹਾ ਕਾਲਾ ਲੂਣ ਅਤੇ ਸ਼ਹਿਦ ਮਿਲਾ ਕੇ ਲਓ। ਇਸ ਨਾਲ ਖੰਘ ਦੀ ਸਮੱਸਿਆ ਠੀਕ ਹੋ ਜਾਵੇਗੀ ।
ਪਰਹੇਜ਼: ਅਸਥਮਾ ਦੀ ਸਮੱਸਿਆ ਹੋਣ ਤੇ ਕੁਝ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਕਿਉਂਕਿ ਇਹ ਚੀਜ਼ਾਂ ਸਰੀਰ ’ਚ ਹੋਰ ਜ਼ਿਆਦਾ ਬੀਮਾਰੀ ਨੂੰ ਵਧਾ ਦਿੰਦੀਆਂ ਹਨ। ਜਿਵੇਂ ਤੇਲ, ਖੱਟੀਆਂ ਚੀਜ਼ਾਂ, ਦੁੱਧ, ਘਿਓ, ਮੱਖਣ, ਤੇਜ਼ ਮਿਰਚ ਮਸਾਲਾ, ਤਲੀਆਂ ਹੋਈਆਂ ਚੀਜ਼ਾਂ ਇਹ ਚੀਜ਼ਾਂ ਘੱਟ ਤੋਂ ਘੱਟ ਲਓ।
ਨੋਟ: ਤੁਹਾਨੂੰ ਸਾਡਾ ਇਹ ਘਰੇਲੂ ਨੁਸਖ਼ਾ ਕਿਸ ਤਰ੍ਹਾਂ ਲੱਗਾ ਕੁਮੈਂਟ ਕਰਕੇ ਦਿਓ ਆਪਣੀ ਰਾਏ
ਅਧਿਐਨ 'ਚ ਦਾਅਵਾ, ਘੱਟੋ-ਘੱਟੋ 8 ਮਹੀਨੇ ਤੱਕ ਰਹਿੰਦੀ ਹੈ ਕੋਵਿਡ-19 ਖਿਲਾਫ਼ ਰੋਗ ਪ੍ਰਤੀਰੋਧਕ ਸਮਰੱਥਾ
NEXT STORY