ਨਵੀਂ ਦਿੱਲੀ- ਸਾਡੇ ਰੋਜ਼ਾਨਾ ਦੇ ਖਾਣ-ਪੀਣ 'ਚ ਜੋ ਚੀਜ਼ਾਂ ਸ਼ਾਮਲ ਹੁੰਦੀਆਂ ਹਨ ਉਨ੍ਹਾਂ ਦੀ ਗੁਣਵੱਤਾ ਵੀ ਸਾਡੀ ਸਿਹਤ ਨੂੰ ਪ੍ਰਭਾਵਿਤ ਕਰਦੀ ਹੈ। ਖਾਣ-ਪੀਣ ਨਾਲ ਜੁੜੀਆਂ ਕੁਝ ਗਲਤੀਆਂ ਗੰਭੀਰ ਬੀਮਾਰੀਆਂ ਦਾ ਕਾਰਨ ਬਣ ਸਕਦੀਆਂ ਹਨ। ਦੱਸ ਦੇਈਏ ਕਿ ਗੈਰ-ਸਿਹਤਮੰਦ ਜੀਵਨ ਸ਼ੈਲੀ ਅਤੇ ਖਾਣ-ਪੀਣ ਦੀਆਂ ਗਲਤ ਆਦਤਾਂ ਕਾਰਨ ਹਾਈ ਕੋਲੈਸਟ੍ਰੋਲ, ਸ਼ੂਗਰ, ਥਾਇਰਾਇਡ ਅਤੇ ਮੋਟਾਪਾ ਵਰਗੀਆਂ ਬੀਮਾਰੀਆਂ ਦਾ ਖਤਰਾ ਵੱਧ ਰਿਹਾ ਹੈ। ਇਸ ਦੇ ਨਾਲ ਹੀ ਰਸੋਈ 'ਚ ਕੀਤੀਆਂ ਜਾਣ ਵਾਲੀਆਂ ਕਈ ਗਲਤੀਆਂ ਕਾਰਨ ਕੈਂਸਰ ਦਾ ਖਤਰਾ ਵੀ ਵਧ ਸਕਦਾ ਹੈ। ਇੱਥੇ ਰਸੋਈ ਦੀਆਂ ਕੁਝ ਆਮ ਗ਼ਲਤੀਆਂ ਬਾਰੇ ਜਾਣੋ ਜੋ ਕੈਂਸਰ ਦੇ ਖ਼ਤਰੇ ਨੂੰ ਵਧਾ ਸਕਦੀਆਂ ਹਨ।
ਓਵਨ ਵਿੱਚ ਭੋਜਨ ਗਰਮ ਕਰਨਾ
ਭੋਜਨ ਨੂੰ ਪਲਾਸਟਿਕ ਦੇ ਡੱਬਿਆਂ ਵਿੱਚ ਰੱਖਣਾ ਅਤੇ ਓਵਨ ਵਿੱਚ ਗਰਮ ਕਰਨਾ ਵੀ ਸਿਹਤ ਲਈ ਬਹੁਤ ਹਾਨੀਕਾਰਕ ਮੰਨਿਆ ਜਾਂਦਾ ਹੈ। ਇਸ ਤਰ੍ਹਾਂ ਭੋਜਨ ਨੂੰ ਗਰਮ ਕਰਨ ਨਾਲ ਐਂਡੋਕ੍ਰਿਨ ਡਿਸਟ੍ਰਕਟਿੰਗ ਨਾਮਕ ਹਾਨੀਕਾਰਕ ਖਤਰਨਾਕ ਰਸਾਇਣ ਨਿਕਲਦਾ ਹੈ, ਜੋ ਖਾਣ-ਪੀਣ ਦੀਆਂ ਚੀਜ਼ਾਂ ਵਿਚ ਰਲ ਕੇ ਸਰੀਰ ਵਿਚ ਪਹੁੰਚ ਜਾਂਦਾ ਹੈ। ਇਸ ਕਾਰਨ ਸਿਹਤ 'ਤੇ ਮਾੜਾ ਪ੍ਰਭਾਵ ਪੈਂਦਾ ਹੈ ਅਤੇ ਕੈਂਸਰ ਦਾ ਖਤਰਾ ਵੱਧ ਜਾਂਦਾ ਹੈ।
ਇਹ ਵੀ ਪੜ੍ਹੋ : ਪੌਸ਼ਟਿਕ ਗੁਣਾਂ ਨਾਲ ਭਰਪੂਰ ਹੁੰਦਾ ਹੈ ਅਨਾਰ, ਦਿਲ, ਯਾਦਦਾਸ਼ਤ ਤੇ ਪਾਚਨ ਨੂੰ ਕਰਦੈ ਦਰੁਸਤ
ਪਲਾਸਟਿਕ ਦੇ ਭਾਂਡਿਆਂ ਵਿੱਚ ਭੋਜਨ ਕਰਨਾ
ਲੰਚ ਬਾਕਸ ਤੋਂ ਲੈ ਕੇ ਦੁੱਧ ਦੇ ਮਗ ਤੱਕ ਸਾਡੀ ਰਸੋਈ 'ਚ ਪਲਾਸਟਿਕ ਦੀਆਂ ਬਣੀਆਂ ਕਈ ਖੂਬਸੂਰਤ ਚੀਜ਼ਾਂ ਹਨ ਅਤੇ ਲੋਕ ਇਨ੍ਹਾਂ ਚੀਜ਼ਾਂ ਦੀ ਬਹੁਤ ਜ਼ਿਆਦਾ ਵਰਤੋਂ ਕਰ ਰਹੇ ਹਨ। ਪਲਾਸਟਿਕ ਦੀਆਂ ਪਲੇਟਾਂ ਵਿੱਚ ਖਾਣਾ ਖਾਣ ਤੋਂ ਲੈ ਕੇ ਦੁਪਹਿਰ ਦਾ ਖਾਣਾ ਪਲਾਸਟਿਕ ਦੇ ਡੱਬਿਆਂ ਵਿੱਚ ਪੈਕ ਕਰਕੇ ਬੱਚਿਆਂ ਨੂੰ ਸਕੂਲ ਭੇਜਣ ਵਰਗੇ ਕੰਮ ਲੋਕ ਅਸਕਰ ਕਰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਇਨ੍ਹਾਂ ਪਲਾਸਟਿਕ ਦੇ ਭਾਂਡਿਆਂ ਵਿੱਚ ਖਾਣਾ ਖਾਣ ਨਾਲ ਤੁਹਾਨੂੰ ਨੁਕਸਾਨ ਹੋ ਸਕਦਾ ਹੈ। ਦਰਅਸਲ, ਪਲਾਸਟਿਕ ਦੇ ਭਾਂਡਿਆਂ ਵਿੱਚ ਗਰਮ ਭੋਜਨ ਰੱਖਣ ਨਾਲ ਪਲਾਸਟਿਕ ਵਿੱਚ ਮੌਜੂਦ ਹਾਨੀਕਾਰਕ ਰਸਾਇਣ ਭੋਜਨ ਵਿੱਚ ਰਲ ਜਾਂਦੇ ਹਨ।
ਪਲਾਸਟਿਕ ਦੀ ਬੋਤਲ ਤੋਂ ਪਾਣੀ ਪੀਣਾ
ਪਲਾਸਟਿਕ ਦੀ ਸਭ ਤੋਂ ਵੱਧ ਵਰਤੋਂ ਪੀਣ ਵਾਲੇ ਪਾਣੀ ਨੂੰ ਸਟੋਰ ਕਰਨ ਲਈ ਕੀਤੀ ਜਾਂਦੀ ਹੈ। ਮਿਨਰਲ ਵਾਟਰ ਤੋਂ ਲੈ ਕੇ ਕੋਲਡ ਡਰਿੰਕਸ ਵਰਗੀਆਂ ਚੀਜ਼ਾਂ ਵੀ ਪਲਾਸਟਿਕ ਦੀਆਂ ਬੋਤਲਾਂ ਵਿੱਚ ਪੈਕ ਕੀਤੀਆਂ ਜਾਂਦੀਆਂ ਹਨ। ਇਸੇ ਤਰ੍ਹਾਂ ਘਰ ਦੇ ਬਜ਼ੁਰਗਾਂ ਤੋਂ ਲੈ ਕੇ ਸਕੂਲ ਜਾਣ ਵਾਲੇ ਬੱਚਿਆਂ ਨੂੰ ਵੀ ਪਲਾਸਟਿਕ ਦੀਆਂ ਬੋਤਲਾਂ ਦਾ ਪਾਣੀ ਪੀਣ ਦੀ ਆਦਤ ਹੈ। ਪਰ, ਪਲਾਸਟਿਕ ਦੀ ਬੋਤਲ ਵਿੱਚ ਪਾਣੀ ਪੀਣ ਨਾਲ ਪੇਟ ਅਤੇ ਅੰਤੜੀਆਂ ਨੂੰ ਨੁਕਸਾਨ ਹੋ ਸਕਦਾ ਹੈ, ਜਿਸ ਨਾਲ ਕੈਂਸਰ ਦਾ ਖ਼ਤਰਾ ਵੱਧ ਜਾਂਦਾ ਹੈ। ਇਸ ਦੇ ਨਾਲ ਹੀ, ਪਲਾਸਟਿਕ ਦੀ ਬੋਤਲ ਵਿੱਚ ਗਰਮ ਪਾਣੀ ਭਰਨ ਨਾਲ, ਹਾਨੀਕਾਰਕ ਰਸਾਇਣ ਪਾਣੀ ਵਿੱਚ ਤੇਜ਼ੀ ਨਾਲ ਅਤੇ ਵੱਡੀ ਮਾਤਰਾ ਵਿੱਚ ਘੁਲ ਜਾਂਦੇ ਹਨ, ਜੋ ਤੁਹਾਨੂੰ ਨੁਕਸਾਨ ਪਹੁੰਚਾ ਸਕਦੇ ਹਨ।
ਇਹ ਵੀ ਪੜ੍ਹੋ : ਬਲੱਡ ਪ੍ਰੈਸ਼ਰ ਤੇ ਸ਼ੂਗਰ ਦੇ ਮਰੀਜ਼ਾਂ ਲਈ ਵਰਦਾਨ ਹੈ 'ਅਮਰੂਦ ਦੇ ਪੱਤੇ', ਜਾਣੋ ਬੇਮਿਸਾਲ ਫ਼ਾਇਦੇ
ਸੜਿਆ ਭੋਜਨ ਖਾਣਾ
ਕਈ ਵਾਰ ਖਾਣਾ ਪਕਾਉਂਦੇ ਸਮੇਂ ਇਹ ਜ਼ਿਆਦਾ ਪਕ ਜਾਂਦਾ ਹੈ ਜਾਂ ਸੜ ਜਾਂਦਾ ਹੈ ਅਤੇ ਇਸ ਸੜੇ ਹੋਏ ਭੋਜਨ ਨੂੰ ਖਾਣ ਨਾਲ ਸਿਹਤ ਨੂੰ ਨੁਕਸਾਨ ਹੋ ਸਕਦਾ ਹੈ। ਸੜਨ ਤੋਂ ਬਾਅਦ ਭੋਜਨ ਵਿਚ ਐਕਰੀਲਾਮਾਈਡ ਨਾਂ ਦਾ ਰਸਾਇਣ ਪੈਦਾ ਹੁੰਦਾ ਹੈ, ਜੋ ਭੋਜਨ ਵਿਚ ਰਲ ਜਾਂਦਾ ਹੈ ਅਤੇ ਪੇਟ ਵਿਚ ਪਹੁੰਚ ਜਾਂਦਾ ਹੈ। ਇਹ ਰਸਾਇਣ ਕੈਂਸਰ ਦਾ ਕਾਰਨ ਬਣਦਾ ਹੈ। ਇਸ ਲਈ ਸਾੜਿਆ ਹੋਇਆ ਭੋਜਨ ਨਹੀਂ ਖਾਣਾ ਚਾਹੀਦਾ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਗਰਭ ਅਵਸਥਾ ਦੌਰਾਨ ਅਨੀਮੀਆ ਦੀ ਘਾਟ ਹੋਣ 'ਤੇ ਦਿਖਾਈ ਦਿੰਦੇ ਨੇ ਇਹ ਲੱਛਣ
NEXT STORY