ਨਵੀਂ ਦਿੱਲੀ— ਲੋਕਾਂ 'ਚ ਥਾਈਰਾਈਡ ਦੀ ਸਮੱਸਿਆ ਦਿਨ-ਪ੍ਰਤੀਦਿਨ ਵਧਦੀ ਜਾ ਰਹੀ ਹੈ ਪਰ ਇਹ ਪੁਰਸ਼ਾਂ ਦੀ ਤੁਲਨਾ 'ਚ ਔਰਤਾਂ 'ਚ ਜ਼ਿਆਦਾ ਦੇਖੀ ਜਾ ਰਹੀ ਹੈ। ਥਾਈਰਾਈਡ ਗ੍ਰੰਥੀ ਗਲੇ 'ਚ ਹੁੰਦੀ ਹੈ ਜੋ ਥਾਈਰਾਕਸਿਨ ਨਾਂ ਦੇ ਹਾਰਮੋਨ ਬਣਾਉਂਦੀ ਹੈ। ਥਾਈਰਾਈਡ ਹੋਣ ਨਾਲ ਸਰੀਰ 'ਚ ਰੋਗ ਪ੍ਰਤੀਰੋਧਕ ਸ਼ਮਤਾ ਘੱਟ ਹੋਣ ਲੱਗਦੀ ਹੈ। ਆਮ ਅਤੇ ਸਿਹਤਮੰਦ ਦਿੱਖਣ ਵਾਲੇ ਲੋਕਾਂ 'ਚ ਵੀ ਇਸ ਬੀਮਾਰੀ ਨੂੰ ਦੇਖਿਆ ਜਾ ਸਕਦਾ ਹੈ। ਔਰਤਾਂ 'ਚ ਇਸ ਦੇ ਲੱਛਣਾਂ ਨੂੰ ਦੇਖ ਕੇ ਇਸ ਬੀਮਾਰੀ ਨੂੰ ਪਹਿਚਾਣਿਆ ਜਾ ਸਕਦਾ ਹੈ। ਜੇ ਇਸ ਬੀਮਾਰੀ ਦਾ ਸਮੇਂ 'ਤੇ ਪਤਾ ਲੱਗ ਜਾਵੇ ਤਾਂ ਇਸ ਦਾ ਇਲਾਜ਼ ਕਰਵਾਉਣਾ ਸੰਭਵ ਹੈ। ਆਓ ਜਾਣਦੇ ਹਾਂ ਇਸ ਬਾਰੇ...
ਇਹ ਹਨ ਥਾਈਰਾਈਡ ਦੇ ਲੱਛਣ
1. ਭਾਰ ਵਧਣਾ
ਥਾਈਰਾਈਡ ਦੀ ਸਮੱਸਿਆ ਹੋਣ 'ਤੇ ਮੋਟਾਪਾ ਵਧਣ ਲੱਗਦਾ ਹੈ। ਅਸੀਂ ਜੋ ਵੀ ਖਾਂਦੇ ਹਨ ਉਹ ਸਹੀ ਤਰੀਕਿਆਂ ਨਾਲ ਨਹੀਂ ਪਚਦਾ। ਜਿਸ ਕਾਰਨ ਸਰੀਰ ਨੂੰ ਪੂਰੀ ਐਨਰਜੀ ਨਹੀਂ ਮਿਲ ਪਾਉਂਦੀ ਅਤੇ ਇਹ ਸਰੀਰ 'ਚ ਵਸਾ ਦੇ ਰੂਪ 'ਚ ਜਮ੍ਹਾ ਰਹਿੰਦਾ ਹੈ।
2. ਕਮਜ਼ੋਰੀ ਮਹਿਸੂਸ ਹੋਣਾ
ਸਰੀਰ ਨੂੰ ਪੂਰੀ ਤਰ੍ਹਾਂ ਐਨਰਜੀ ਨਾ ਮਿਲਣ ਕਾਰਨ ਤੁਹਾਨੂੰ ਕਮਜ਼ੋਰੀ ਮਹਿਸੂਸ ਹੋ ਸਕਦੀ ਹੈ। ਜਰਾ-ਜਿਹਾ ਕੰਮ ਕਰਨ 'ਤੇ ਤੁਹਾਨੂੰ ਥਕਾਵਟ ਹੋਣ ਲੱਗੇਗੀ। ਔਰਤਾਂ 'ਚ ਕਮਜ਼ੋਰੀ ਅਤੇ ਥਕਾਵਟ ਦੇ ਕਾਰਨ ਅਨੀਮੀਆ ਵਰਗੀ ਬੀਮਾਰੀ ਹੋ ਸਕਦੀ ਹੈ।
3. ਮਾਹਾਵਾਰੀ 'ਚ ਬਦਲਾਅ
ਔਰਤਾਂ 'ਚ ਮਾਹਾਵਾਰੀ 'ਚ ਬਦਲਾਅ ਦਾ ਕਾਰਨ ਥਾਈਰਾਈਡ ਹੋ ਸਕਦਾ ਹੈ। ਇਸ ਕਾਰਨ ਔਰਤਾਂ ਨੂੰ ਮਾਹਾਵਾਰੀ ਘੱਟ ਜਾਂ ਵਧ ਆਉਣ ਲੱਗਦੀ ਹੈ।
4. ਡਿਪ੍ਰੈਸ਼ਨ
ਥਾਈਰਾਈਡ ਹੋਣ 'ਤੇ ਗਲੇ ਦੀ ਥਾਈਰਾਈਡ ਗ੍ਰੰਥੀ ਬਹੁਤ ਘੱਟ ਮਾਤਰਾ 'ਚ ਥਾਈਰਾਕਸਿਨ ਪੈਦਾ ਕਰਦੀ ਹੈ ਇਸ ਨਾਲ ਡਿਪ੍ਰੈਸ਼ਨ ਮਤਲੱਬ ਅਵਸਾਦ ਵਾਲੇ ਹਾਰਮੋਨ ਐਕਟਿਵ ਹੋਣ ਲੱਗਦੇ ਹਨ, ਜਿਸ ਕਾਰਨ ਔਰਤਾਂ ਡਿਪ੍ਰੈਸ਼ਨ ਦਾ ਸ਼ਿਕਾਰ ਹੋ ਜਾਂਦੀਆਂ ਹਨ।
5. ਯਾਦਾਦਸ਼ਤ ਕਮਜ਼ੋਰ ਹੋਣਾ
ਥਾਈਰਾਈਡ ਦੇ ਕਾਰਨ ਯਾਦਦਾਸ਼ਤ ਕਮਜ਼ੋਰ ਹੋਣ ਲੱਗਦੀ ਹੈ ਅਤੇ ਔਰਤਾਂ ਦਾ ਸੁਭਾਅ ਵੀ ਚਿੜਚਿੜਾ ਹੋਣ ਲੱਗਦਾ ਹੈ।
10 ਦਿਨ ਲਗਾਤਾਰ ਖਾਲੀ ਪੇਟ ਪੀਓ ਇਹ ਪਾਣੀ, ਫਿਰ ਦੇਖੋ ਕਮਾਲ
NEXT STORY