ਨਵੀਂ ਦਿੱਲੀ— ਪ੍ਰੋਟੀਨ ਸਿਹਤਮੰਦ ਸਰੀਰ ਦੇ ਲਈ ਬਹੁਤ ਜ਼ਰੂਰੀ ਹੈ ਇਸ ਦੀ ਕਮੀ ਹੋਣ 'ਤੇ ਕਈ ਬੀਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਕਾਰਨ ਕਮਜ਼ੋਰੀ ਅਤੇ ਥਕਾਵਟ ਮਹਿਸੂਸ ਹੁੰਦੀ ਹੈ। ਪ੍ਰੋਟੀਨ ਮਾਸਪੇਸ਼ੀਆਂ ਦੇ ਲਈ ਬਹੁਤ ਜ਼ਰੂਰੀ ਹੁੰਦਾ ਹੈ ਜ਼ਿਆਦਾ ਮਾਤਰਾ 'ਚ ਪ੍ਰੋਟੀਨ ਲੈਣ ਨਾਲ ਮੋਟਾਪਾ, ਡਾਈਬੀਟੀਜ਼ ਅਤੇ ਜ਼ਿਆਦਾ ਕੌਲੈਸਟਰੋਲ ਦੀ ਸਮੱਸਿਆ ਨੂੰ ਕਾਬੂ ਕੀਤਾ ਜਾ ਸਕਦਾ ਹੈ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਸਰੀਰ 'ਚ ਪ੍ਰੋਟੀਨ ਦੀ ਕਮੀ ਹੋਣ 'ਤੇ ਇਸ ਨੂੰ ਕਿਵੇਂ ਪਹਿਚਾਨਿਆ ਜਾ ਸਕਦਾ ਹੈ।
1. ਸਰੀਰ 'ਚ ਦਰਦ
ਪ੍ਰੋਟੀਨ ਦੀ ਕਮੀ ਸਿਰਦਰਦ ਦਾ ਕਾਰਨ ਹੋ ਸਕਦਾ ਹੈ। ਪ੍ਰੋਟੀਨ ਦੀ ਕਮੀ ਹੋਣ ਦੇ ਨਾਲ ਸਿਰਦਰਦ ਅਤੇ ਅਨੀਮੀਆ ਜਾਂ ਸ਼ੂਗਰ ਦੀ ਕਮੀ ਹੋ ਸਕਦੀ ਹੈ। ਅਜਿਹਾ ਹੋਣ 'ਤੇ ਆਪਣੇ ਖਾਣੇ 'ਚ ਪ੍ਰੋਟੀਨ ਦੀ ਮਾਤਰਾ ਵਧਾ ਦਿਓ। ਇਸ ਨਾਲ ਤੁਸੀਂ ਵਾਰ-ਵਾਰ ਬੀਮਾਰ ਹੋਣ 'ਤੋਂ ਬਚ ਜਾਓਗੇ।
2. ਭੁੱਖ ਅਤੇ ਥਕਾਵਟ
ਸਹੀਂ ਮਾਤਰਾ 'ਚ ਪ੍ਰੋਟੀਨ ਦੀ ਕਮੀ ਹੁੰਦੀ ਹੈ ਤਾਂ ਅਤੇ ਸਿਹਤ ਨੂੰ ਖਰਾਬ ਕਰਨ ਵਾਲੇ ਖਾਣੇ ਦੇ ਵਲ ਦੋੜਦੇ ਹਾਂ । ਇਨ੍ਹਾਂ 'ਚ ਸ਼ੂਗਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਜਿਵੇਂ ਕੈਂਡੀ, ਚਾਕਲੇਟ, ਪਾਸਤਾ, ਚਿਪਸ ਅਤੇ ਕੋਲਡ ਡ੍ਰਿੰਕਸ। ਜਿਸ ਕਾਰਨ ਕਮਜ਼ੋਰੀ ਅਤੇ ਥਕਾਵਟ ਮਹਿਸੂਸ ਨਹੀਂ ਹੁੰਦੀ ਹੈ।
3. ਰੋਗਾਂ ਨਾਲ ਲੜਣ ਦੀ ਸ਼ਕਤੀ
ਸਹੀ ਮਾਤਰਾ 'ਚ ਪ੍ਰੋਟੀਨ ਨਾ ਲੈਣ ਦੇ ਕਾਰਨ ਜੋੜਾਂ 'ਚ ਅਕੜਣ ਆ ਜਾਂਦੀ ਹੈ ਨਾਲ ਹੀ ਮਾਸਪੇਸ਼ੀਆਂ 'ਚ ਦਰਦ ਵਧ ਜਾਂਦਾ ਹੈ।
4. ਹੀਮੋਗਲੋਬਿਲ ਦੀ ਕਮੀ
ਪ੍ਰੋਟੀਨ ਦੀ ਕਮੀ ਹੋਣ 'ਤੇ ਸਰੀਰ 'ਚ ਵਾਈਟ ਬਲੱਡ ਸੈਲਸ ਦੀ ਕਮੀ ਹੋ ਜਾਂਦੀ ਹੈ ਅਤੇ ਇਸ ਨਾਲ ਹਿਮੋਗਲੋਬਿਨ 'ਚ ਵੀ ਕਮੀ ਆ ਸਕਦੀ ਹੈ।
5. ਡਲਨੇਸ
ਸਿਹਤ ਦੇ ਨਾਲ-ਨਾਲ ਖੂਬਸੂਰਤੀ ਦੇ ਲਈ ਵੀ ਪ੍ਰੋਟੀਨ ਕਾਫੀ ਮਾਤਰਾ 'ਚ ਜ਼ਰੂਰੀ ਹੁੰਦੇ ਹਨ। ਅਜਿਹੇ 'ਚ ਸਹੀ ਮਾਤਰਾ 'ਚ ਪ੍ਰੋਟੀਨ ਨਾ ਲਿਆ ਜਾਵੇ ਤਾਂ ਇਸ ਦਾ ਵਾਲਾਂ ਅਤੇ ਨਹੁੰਆਂ 'ਤੇ ਵੀ ਸਕਰਾਤਮਕ ਅਸਰ ਪੈਂਦਾ ਹੈ।
ਜੇ ਤੁਸੀਂ ਵੀ ਦਿਨਭਰ ਕਰਦੇ ਹੋ ਦਫਤਰ 'ਚ ਕੰਮ ਤਾਂ ਹੋ ਸਕਦੀਆਂ ਹਨ ਇਹ ਬੀਮਾਰੀਆਂ
NEXT STORY