ਜਲੰਧਰ (ਬਿਊਰੋ)– ਚਾਹ-ਕੌਫੀ ਹੋਵੇ ਜਾਂ ਮਿਲਕ ਸ਼ੇਕ, ਸਭ ’ਚ ਖੰਡ ਦੀ ਵਰਤੋਂ ਕੀਤੀ ਜਾਂਦੀ ਹੈ। ਹਰ ਰੋਜ਼ ਅਸੀਂ ਦਿਨ ਭਰ ਕਈ ਚਮਚੇ ਖੰਡ ਦਾ ਸੇਵਨ ਕਰਦੇ ਹਾਂ ਪਰ ਕੀ ਤੁਸੀਂ ਜਾਣਦੇ ਹੋ ਕਿ ਰੋਜ਼ਾਨਾ ਜ਼ਿਆਦਾ ਮਾਤਰਾ ’ਚ ਖੰਡ ਦਾ ਸੇਵਨ ਕਰਨ ਨਾਲ ਤੁਹਾਡੀ ਇਮਿਊਨਿਟੀ ਕਮਜ਼ੋਰ ਹੁੰਦੀ ਰਹਿੰਦੀ ਹੈ। ਨੈਸ਼ਨਲ ਲਾਇਬ੍ਰੇਰੀ ਆਫ਼ ਮੈਡੀਸਨ ’ਚ ਛਪੇ ਇਕ ਅਧਿਐਨ ਅਨੁਸਾਰ ਖੰਡ ਦੇ ਕਾਰਨ ਸਾਡੀ ਪ੍ਰਤੀਰੋਧਕ ਸ਼ਕਤੀ ਬਹੁਤ ਕਮਜ਼ੋਰ ਹੋ ਜਾਂਦੀ ਹੈ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਵ੍ਹਾਈਟ ਬਲੱਡ ਸੈੱਲਸ ਸਰੀਰ ’ਚ ਮੌਜੂਦ ਖ਼ਰਾਬ ਬੈਕਟੀਰੀਆ ਤੇ ਵਾਇਰਸਾਂ ਨੂੰ ਖ਼ਤਮ ਕਰਨ ’ਚ ਅਸਮਰੱਥ ਹੁੰਦੇ ਹਨ। ਅਜਿਹੀ ਸਥਿਤੀ ’ਚ ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਚੀਜ਼ਾਂ ਬਾਰੇ ਦੱਸਣ ਜਾ ਰਹੇ ਹਾਂ, ਜੋ ਤੁਹਾਡੀ ਇਮਿਊਨਿਟੀ ਨੂੰ ਕਮਜ਼ੋਰ ਕਰਦੀਆਂ ਹਨ–
ਇਹ ਭੋਜਨ ਇਮਿਊਨਿਟੀ ਨੂੰ ਕਮਜ਼ੋਰ ਕਰਦੇ ਹਨ
ਸਿਹਤਮੰਦ ਰਹਿਣ ਲਈ ਇਮਿਊਨ ਸਿਸਟਮ ਦਾ ਮਜ਼ਬੂਤ ਰਹਿਣਾ ਬਹੁਤ ਜ਼ਰੂਰੀ ਮੰਨਿਆ ਜਾਂਦਾ ਹੈ। ਮਜ਼ਬੂਤ ਇਮਿਊਨ ਸਿਸਟਮ ਸਾਨੂੰ ਕਈ ਤਰ੍ਹਾਂ ਦੇ ਇੰਫੈਕਸ਼ਨ ਤੇ ਵਾਇਰਸਾਂ ਤੋਂ ਬਚਾਉਣ ’ਚ ਮਦਦ ਕਰਦਾ ਹੈ। ਇਸ ਦੇ ਨਾਲ ਹੀ ਇਹ ਸਾਨੂੰ ਖ਼ਤਰਨਾਕ ਬੀਮਾਰੀਆਂ ਤੋਂ ਬਚਾਉਣ ’ਚ ਵੀ ਮਦਦ ਕਰਦਾ ਹੈ। ਕੁਝ ਚੀਜ਼ਾਂ ਦਾ ਬਹੁਤ ਜ਼ਿਆਦਾ ਸੇਵਨ ਕਰਨ ਨਾਲ ਇਮਿਊਨ ਸਿਸਟਮ ਬਹੁਤ ਕਮਜ਼ੋਰ ਹੋ ਜਾਂਦਾ ਹੈ। ਆਓ ਜਾਣਦੇ ਹਾਂ ਉਨ੍ਹਾਂ ਭੋਜਨਾਂ ਬਾਰੇ–
ਖੰਡ
ਮਾਹਿਰਾਂ ਦਾ ਕਹਿਣਾ ਹੈ ਕਿ ਜ਼ਿਆਦਾ ਮਾਤਰਾ ’ਚ ਖੰਡ ਦਾ ਸੇਵਨ ਕਰਨ ਨਾਲ ਵ੍ਹਾਈਟ ਬਲੱਡ ਸੈੱਲਸ ਕਮਜ਼ੋਰ ਹੋ ਜਾਂਦੇ ਹਨ, ਜਿਸ ਕਾਰਨ ਉਹ ਬੈਕਟੀਰੀਆ ਤੇ ਵਾਇਰਸ ਨਾਲ ਲੜਨ ’ਚ ਅਸਮਰੱਥ ਹੋ ਜਾਂਦੇ ਹਨ, ਜਿਸ ਕਾਰਨ ਇਮਿਊਨ ਸਿਸਟਮ ਬਹੁਤ ਕਮਜ਼ੋਰ ਹੋ ਜਾਂਦਾ ਹੈ।
ਪ੍ਰੋਸੈਸਡ ਫੂਡ
ਪ੍ਰੋਸੈਸਡ ਫੂਡ ’ਚ ਸੋਡੀਅਮ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ। ਇਸ ਦੇ ਨਾਲ ਇਸ ’ਚ ਬਹੁਤ ਸਾਰੇ ਨਕਲੀ ਪ੍ਰੀਜ਼ਰਵੇਟਿਵ ਤੇ ਗੈਰ-ਸਿਹਤਮੰਦ ਚਰਬੀ ਵੀ ਹੁੰਦੀ ਹੈ। ਜਿਸ ਕਾਰਨ ਇਮਿਊਨ ਸਿਸਟਮ ਕਮਜ਼ੋਰ ਹੋਣ ਲੱਗਦਾ ਹੈ।
ਸ਼ਰਾਬ
ਬਹੁਤ ਜ਼ਿਆਦਾ ਸ਼ਰਾਬ ਪੀਣ ਨਾਲ ਇਮਿਊਨ ਸਿਸਟਮ ’ਤੇ ਬਹੁਤ ਮਾੜਾ ਅਸਰ ਪੈਂਦਾ ਹੈ ਤੇ ਕਈ ਤਰ੍ਹਾਂ ਦੀਆਂ ਇੰਫੈਕਸ਼ਨਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤੋਂ ਇਲਾਵਾ ਸਰੀਰ ਦੀ ਕਿਸੇ ਵੀ ਇੰਫੈਕਸ਼ਨ ਨਾਲ ਲੜਨ ਦੀ ਸਮਰੱਥਾ ਕਾਫੀ ਘੱਟ ਜਾਂਦੀ ਹੈ।
ਤਲਿਆ ਹੋਇਆ ਭੋਜਨ
ਜ਼ਿਆਦਾ ਮਾਤਰਾ ’ਚ ਤਲੇ ਹੋਏ ਭੋਜਨ ਦਾ ਸੇਵਨ ਕਰਨ ਨਾਲ ਸਰੀਰ ’ਚ ਆਕਸੀਡੇਟਿਵ ਤਣਾਅ ਤੇ ਸੋਜ ਦੀ ਸਮੱਸਿਆ ਵੱਧ ਜਾਂਦੀ ਹੈ। ਇਸ ਦੇ ਨਾਲ ਹੀ ਇਸ ਦਾ ਇਮਿਊਨ ਸਿਸਟਮ ’ਤੇ ਵੀ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ।
ਰਿਫਾਇੰਡ ਅਨਾਜ
ਰਿਫਾਇੰਡ ਅਨਾਜ ’ਚ ਪੋਸ਼ਕ ਤੱਤਾਂ ਤੇ ਫਾਈਬਰ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ। ਜਿਸ ਕਾਰਨ ਢਿੱਡ ਦੇ ਮਾਈਕ੍ਰੋਬੀਆ ’ਚ ਅਸੰਤੁਲਨ ਹੁੰਦਾ ਹੈ, ਜੋ ਇਮਿਊਨ ਸਿਸਟਮ ਲਈ ਜ਼ਰੂਰੀ ਮੰਨਿਆ ਜਾਂਦਾ ਹੈ।
ਕੈਫੀਨ ਦਾ ਜ਼ਿਆਦਾ ਸੇਵਨ
ਕੈਫੀਨ ਦੀ ਜ਼ਿਆਦਾ ਮਾਤਰਾ ਲੈਣ ਨਾਲ ਨੀਂਦ ਦੇ ਪੈਟਰਨ ਤੇ ਸਰੀਰ ’ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ। ਇਸ ਕਾਰਨ ਤੁਹਾਡੀ ਇਮਿਊਨ ਸਿਸਟਮ ’ਤੇ ਵੀ ਬੁਰਾ ਪ੍ਰਭਾਵ ਪੈਂਦਾ ਹੈ।
ਇਮਿਊਨਿਟੀ ਵਧਾਉਣ ਦੇ ਤਰੀਕੇ
ਸ਼ਰਾਬ ਤੇ ਸਿਗਰੇਟ ਤੋਂ ਦੂਰੀ ਬਣਾ ਕੇ ਰੱਖਣਾ ਤੁਹਾਡੀ ਇਮਿਊਨ ਸਿਸਟਮ ਨੂੰ ਮਜ਼ਬੂਤ ਬਣਾ ਸਕਦਾ ਹੈ। ਇਹ ਚੀਜ਼ਾਂ ਇਮਿਊਨ ਸਿਸਟਮ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ, ਇਸ ਤੋਂ ਇਲਾਵਾ ਤੁਸੀਂ ਹਾਈਡ੍ਰੇਟਿਡ ਰਹਿ ਕੇ, ਰੋਜ਼ਾਨਾ ਕਸਰਤ ਕਰਕੇ, ਲੋੜੀਂਦੀ ਨੀਂਦ ਲੈ ਕੇ ਤੇ ਸੰਤੁਲਿਤ ਖੁਰਾਕ ਲੈ ਕੇ ਆਪਣੇ ਇਮਿਊਨ ਸਿਸਟਮ ਨੂੰ ਮਜ਼ਬੂਤ ਬਣਾ ਸਕਦੇ ਹੋ।
ਨੋਟ– ਇਹ ਆਰਟੀਕਲ ਸਿਰਫ ਆਮ ਜਾਣਕਾਰੀ ਹੈ। ਕਿਸੇ ਵੀ ਚੀਜ਼ ਨੂੰ ਅਪਣਾਉਣ ਜਾਂ ਛੱਡਣ ਤੋਂ ਪਹਿਲਾਂ ਹਮੇਸ਼ਾ ਆਪਣੇ ਡਾਕਟਰ ਦੀ ਸਲਾਹ ਲਓ।
Health Tips: 'ਪਿੱਠ ਦਰਦ' ਦੀ ਸਮੱਸਿਆ ਤੋਂ ਪਰੇਸ਼ਾਨ ਲੋਕ ਅਪਣਾਉਣ ਇਹ ਨੁਸਖ਼ੇ, ਜਲਦ ਮਿਲੇਗੀ ਰਾਹਤ
NEXT STORY