ਨਵੀਂ ਦਿੱਲੀ— ਜਿਵੇਂ ਲੋਕਾਂ ਦਾ ਰਹਿਣ ਸਹਿਣ ਬਦਲਦਾ ਜਾ ਰਿਹਾ ਹੈ ਉਂਝ ਹੀ ਉਨ੍ਹਾਂ ਦੀ ਆਪਣੀ ਸਿਹਤ ਨੂੰ ਲੈ ਕੇ ਰੂਚੀ ਘੱਟਦੀ ਜਾ ਰਹੀ ਹੈ। ਅੱਜ ਹਰ ਵਿਅਕਤੀ ਹੈਲਦੀ ਖਾਣੇ ਨਾਲੋਂ ਮੂੰਹ ਦਾ ਸੁਆਦ ਦੇਖਦਾ ਹੈ, ਜਿਸ ਦੇ ਚਲਦੇ ਕੋਈ ਨਾ ਕੋਈ ਬੀਮਾਰੀ ਉਨ੍ਹਾਂ ਨੂੰ ਘੇਰੀ ਰੱਖਦੀ ਹੈ। ਇਕ ਰਿਸਰਚ ਵਿਚ ਸਾਹਮਣੇ ਆਇਆ ਹੈ ਕਿ ਅਸੀਂ ਲੋਕ ਰੋਜ਼ਮਰਾ ਦੀ ਜ਼ਿੰਦਗੀ ਵਿਚ ਕੁਝ ਅਜਿਹੇ ਭੋਜਨ ਦੀ ਵਰਤੋਂ ਕਰਦੇ ਹਾਂ ਜੋ ਸਾਡੇ ਸਰੀਰ ਲਈ ਜ਼ਹਿਰ ਦੇ ਬਰਾਬਰ ਹੈ। ਇਨ੍ਹਾਂ ਚੀਜ਼ਾਂ ਦੀ ਜ਼ਿਆਦਾ ਮਾਤਰਾ ਸਾਡੇ ਸਰੀਰ ਨੂੰ ਕਈ ਬੀਮਾਰੀਆਂ ਨਾਲ ਬੀਮਾਰ ਕਰ ਦਿੰਦਾ ਹੈ। ਇਸ ਲਈ ਬਹਿਤਰ ਹੋਵੇਗਾ ਕਿ ਇਨ੍ਹਾਂ ਚੀਜ਼ਾਂ ਦੀ ਪਹਿਚਾਨ ਕਰਕੇ ਆਪਣੀ ਡਾਈਟ ਵਿਚ ਇਨ੍ਹਾਂ ਦੀ ਘੱਟ ਤੋਂ ਘੱਟ ਵਰਤੋਂ ਕੀਤੀ ਜਾਵੇ। ਆਓ ਜਾਣਦੇ ਹਾਂ ਉਨ੍ਹਾਂ ਚੀਜ਼ਾਂ ਬਾਰੇ...
1. ਖੰਡ
ਖਾਣੇ ਵਿਚ ਜ਼ਿਆਦਾ ਖੰਡ ਦੀ ਮਾਤਰਾ ਲੈਣ ਨਾਲ ਲੀਵਰ ਵਿਚ ਗਲਾਈਕੋਜਨ ਦੀ ਮਾਤਰਾ ਘੱਟ ਹੋ ਜਾਂਦੀ ਹੈ। ਇਸ ਤੋਂ ਇਲਾਵਾ ਖੰਡ ਨਾਲ ਮੋਟਾਪਾ ਵਧਦਾ ਹੈ ਅਤੇ ਥਕਾਵਟ,ਮਾਈਗਰੇਨ, ਅਸਥਮਾ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
2. ਨਮਕ
ਨਮਕ ਵਿਚ ਸੋਡੀਅਮ ਦੀ ਮਾਤਰਾ ਕਾਫੀ ਜ਼ਿਆਦਾ ਹੁੰਦੀ ਹੈ। ਇਕ ਰਿਸਰਚ ਦੇ ਮੁਤਾਬਕ ਜ਼ਿਆਦਾ ਮਾਤਾਰ ਵਿਚ ਨਮਕ ਖਾਣ ਨਾਲ ਪੇਟ ਦਾ ਕੈਂਸਰ ਹੋ ਸਕਦਾ ਹੈ। ਇਸ ਤੋਂ ਇਲਾਵਾ ਵੀ ਕਈ ਗੰਭੀਰ ਬੀਮਾਰੀਆਂ ਜਿਵੇਂ ਹਾਈ ਬੀਪੀ ਅਤੇ ਹਾਰਟ ਸਮੱਸਿਆਵਾਂ ਹੋ ਸਕਦੀਆਂ ਹਨ।
3. ਮੈਦਾ
ਮੈਦੇ ਵਿਚ ਫਾਈਬਰ ਦੀ ਮਾਤਾਰਾ ਨਾ ਦੇ ਬਰਾਬਰ ਹੁੰਦੀ ਹੈ। ਮੈਦੇ ਨਾਲ ਬਣੀ ਚੀਜ਼ਾਂ ਦੀ ਵਰਤੋਂ ਕਰਨ ਨਾਲ ਇਨਡਾਈਜੇਸ਼ਨ ਵਰਗੀਆਂ ਸਮੱਸਿਆਵਾਂ ਦੇਖਣ ਨੂੰ ਮਿਲਦੀਆਂ ਹਨ। ਮੈਦੇ ਵਿਚ ਬਲੀਚਿੰਗ ਦੀ ਮਾਤਰਾ ਹੁੰਦੀ ਹੈ ਜਿਸ ਨਾਲ ਹਾਰਟ ਦੀ ਸਮੱਸਿਆ ਦਾ ਖਤਰਾ ਬਣਿਆ ਰਹਿੰਦਾ ਹੈ।
4. ਕੋਲਡ ਡ੍ਰਿੰਕ
ਇਸ ਵਿਚ ਸ਼ੱਕਰ ਅਤੇ ਫਾਰਸਫੋਰਿਕ ਐਸਿਡ ਹੁੰਦਾ ਹੈ। ਜ਼ਿਆਦਾ ਮਾਤਰਾ ਵਿਚ ਕੋਲਡ ਡ੍ਰਿੰਕ ਪੀਣ ਨਾਲ ਹਾਰਟ ਦੀ ਸਮੱਸਿਆ ਹੋ ਸਕਦੀ ਹੈ। ਇਸ ਨਾਲ ਯਾਦਦਾਸ਼ਤ ਕਮਜ਼ੋਰ ਹੋ ਜਾਂਦੀ ਹੈ।
5. ਫਾਸਟ ਫੂਡ
ਇਸ ਵਿਚ ਮੋਨੋਸੋਡਿਅਮ ਗਲੂਟਾਮੇਟ ਜ਼ਿਆਦਾ ਹੁੰਦਾ ਹੈ, ਜਿਸ ਨਾਲ ਮੋਟਾਪਾ ਤੇਜ਼ੀ ਨਾਲ ਵਧਦਾ ਹੈ ਅਤੇ ਹਾਰਟ ਦੀ ਸਮੱਸਿਆ ਅਤੇ ਅਲਜਾਈਮਰ ਵਰਗੀਆਂ ਸਮੱਸਿਆ ਖੜੀ ਹੋ ਜਾਂਦੀ ਹੈ।
6. ਅੰਕੁਰਿਤ ਆਲੂ
ਅੰਕੂਰਿਤ ਆਲੂ ਖਾਣ ਨਾਲ ਡਾਈਰਿਆ, ਸਿਰ ਦਰਦ ਅਤੇ ਮਾਈਗਰੇਨ ਵਰਗੀ ਸਮੱਸਿਆ ਹੋ ਸਕਦੀ ਹੈ।
ਰੋਜ਼ਾਨਾ ਅਦਰਕ ਦਾ 1 ਟੁੱਕੜਾ ਦੇਵੇਗਾ ਅਣਗਿਣਤ ਫਾਇਦੇ
NEXT STORY