ਜਲੰਧਰ (ਬਿਊਰੋ)– ਹਲਕੀ ਠੰਡ ਸ਼ੁਰੂ ਹੋਣ ਦੇ ਨਾਲ ਜ਼ੁਕਾਮ, ਖੰਘ, ਨੱਕ ਬੰਦ, ਗਲੇ ਦੀ ਖਰਾਸ਼ ਵਰਗੀਆਂ ਸਿਹਤ ਸਮੱਸਿਆਵਾਂ ਵੀ ਵਧਣ ਲੱਗੀਆਂ ਹਨ। ਬਦਲਦੇ ਮੌਸਮ ਨਾਲ ਵਾਇਰਲ ਇੰਫੈਕਸ਼ਨ ਫੈਲਣ ਦਾ ਖ਼ਤਰਾ ਵੀ ਵਧ ਜਾਂਦਾ ਹੈ, ਜਿਸ ਦਾ ਅਸਰ ਸਿੱਧਾ ਸਾਡੀ ਸਿਹਤ ’ਤੇ ਦੇਖਿਆ ਜਾ ਸਕਦਾ ਹੈ। ਠੰਡ-ਜ਼ੁਕਾਮ ਇਕ ਅਜਿਹੀ ਸਮੱਸਿਆ ਹੈ, ਜਿਸ ਨੂੰ ਦਵਾਈ ਲੈਣ ਦੀ ਬਜਾਏ ਆਪਣੀ ਰਸੋਈ ’ਚ ਮੌਜੂਦ ਚੀਜ਼ਾਂ ਦੀ ਵਰਤੋਂ ਨਾਲ ਠੀਕ ਕੀਤਾ ਜਾ ਸਕਦਾ ਹੈ। ਦਾਦੀਆਂ ਦੇ ਸਮੇਂ ਤੋਂ ਹੀ ਜ਼ੁਕਾਮ ਤੇ ਖੰਘ ਵਰਗੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਘਰੇਲੂ ਨੁਸਖ਼ੇ ਅਪਣਾਏ ਜਾ ਰਹੇ ਹਨ। ਆਓ ਜਾਣਦੇ ਹਾਂ ਘਰ ’ਚ ਸੀਰਪ ਬਣਾਉਣ ਦੀ ਵਿਧੀ–
ਸਮੱਗਰੀ
- ਅਜਵਾਇਨ– 1 ਚਮਚਾ
- ਕਾਲੀ ਮਿਰਚ– 7 ਤੋਂ 8
- ਅਦਰਕ ਦਾ ਰਸ– 2 ਚਮਚੇ
- ਕਾਲਾ ਲੂਣ– 2 ਚੁਟਕੀ
- ਸ਼ਹਿਦ– 4 ਚਮਚੇ
ਸੀਰਪ ਬਣਾਉਣ ਦੀ ਵਿਧੀ
- ਅਜਵਾਇਨ ਨੂੰ 30 ਸਕਿੰਟਾਂ ਲਈ ਚਮਚੇ ਨਾਲ ਹਿਲਾਉਂਦੇ ਹੋਏ ਪੈਨ ’ਤੇ ਸੇਕੋ।
- ਇਸ ਨੂੰ ਠੰਡਾ ਕਰਕੇ ਇਕ ਮਿਕਸਰ-ਗ੍ਰਾਈਂਡਰ ’ਚ ਪਾਓ ਤੇ ਕਾਲੀ ਮਿਰਚ ਪਾ ਕੇ ਪੀਸ ਲਓ।
- ਹੁਣ ਇਸ ਨੂੰ ਇਕ ਕੌਲੀ ’ਚ ਪਾ ਕੇ ਅਦਰਕ, ਕਾਲਾ ਲੂਣ ਤੇ ਸ਼ਹਿਦ ਮਿਲਾ ਕੇ ਮਿਕਸ ਕਰ ਲਓ।
- ਤੁਹਾਡਾ ਕੈਮੀਕਲ ਮੁਕਤ ਖੰਘ ਦਾ ਸੀਰਪ ਤਿਆਰ ਹੈ, ਇਸ ਨੂੰ ਪੀਓ ਤੇ ਖੰਘ-ਜ਼ੁਕਾਮ ਦੀ ਸਮੱਸਿਆ ਤੋਂ ਛੁਟਕਾਰਾ ਪਾਓ।
ਇਹ ਖ਼ਬਰ ਵੀ ਪੜ੍ਹੋ : ਸਰਦੀਆਂ ’ਚ ਜ਼ਰੂਰ ਖਾਓ ਇਹ 5 ਬੀਜ, ਸਰੀਰ ਨੂੰ ਰੱਖਣਗੇ ਗਰਮ ਤੇ ਸਿਹਤਮੰਦ
ਖੰਘ ਦਾ ਸੀਰਪ ਪੀਣ ਦੇ ਫ਼ਾਇਦੇ
ਅਜਵਾਇਨ
ਅਜਵਾਇਨ ਐਂਟੀ-ਇੰਫਲੇਮੇਟਰੀ ਗੁਣਾਂ ਨਾਲ ਭਰਪੂਰ ਹੁੰਦੀ ਹੈ, ਜੋ ਜ਼ੁਕਾਮ, ਬੰਦ ਨੱਕ ਤੇ ਛਾਤੀ ਦੀ ਬਲਗਮ ਕਾਰਨ ਹੋਣ ਵਾਲੇ ਦਰਦ ਤੇ ਬੇਅਰਾਮੀ ਨੂੰ ਦੂਰ ਕਰਨ ’ਚ ਮਦਦ ਕਰ ਸਕਦੀ ਹੈ।
ਅਦਰਕ
ਅਦਰਕ ਦਾ ਸੇਵਨ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਦਾ ਹੈ, ਜਿਸ ਨਾਲ ਖੰਘ ਤੇ ਗਲੇ ਦੀ ਖਰਾਸ਼ ਨੂੰ ਠੀਕ ਕਰਨ ’ਚ ਮਦਦ ਮਿਲਦੀ ਹੈ ਤੇ ਇਸ ਦੇ ਮਿਸ਼ਰਣ ਕਾਰਨ ਜ਼ੁਕਾਮ ਤੇ ਖੰਘ ਨੂੰ ਜਲਦੀ ਠੀਕ ਕੀਤਾ ਜਾ ਸਕਦਾ ਹੈ।
ਕਾਲੀ ਮਿਰਚ
ਕਾਲੀ ਮਿਰਚ ’ਚ ਖੰਘ ਨੂੰ ਦੂਰ ਕਰਨ ਦੇ ਗੁਣ ਹੁੰਦੇ ਹਨ, ਜੋ ਖੰਘ ਤੇ ਜ਼ੁਕਾਮ ਨਾਲ ਜੁੜੇ ਲੱਛਣਾਂ ਨੂੰ ਘੱਟ ਕਰਨ ’ਚ ਮਦਦ ਕਰਦੀ ਹੈ।
ਸ਼ਹਿਦ
ਸ਼ਹਿਦ ’ਚ ਐਂਟੀ-ਇੰਫਲੇਮੇਟਰੀ ਤੇ ਐਂਟੀ-ਮਾਈਕ੍ਰੋਬਾਇਲ ਗੁਣ ਹੁੰਦੇ ਹਨ, ਜੋ ਜ਼ੁਕਾਮ ਤੇ ਖੰਘ ਵਰਗੀਆਂ ਸਮੱਸਿਆਵਾਂ ਤੋਂ ਜਲਦੀ ਰਾਹਤ ਦਿਵਾਉਣ ’ਚ ਮਦਦ ਕਰਦੇ ਹਨ। ਸ਼ਹਿਦ ਦਾ ਸੇਵਨ ਕਰਨ ਨਾਲ ਗਲੇ ਦੀ ਖਰਾਸ਼ ਦੀ ਸਮੱਸਿਆ ਨੂੰ ਵੀ ਘੱਟ ਕੀਤੀ ਜਾ ਸਕਦੀ ਹੈ।
ਇੰਝ ਕਰੋ ਖੰਘ ਦੇ ਸੀਰਪ ਦਾ ਸੇਵਨ
ਤੁਹਾਨੂੰ ਇਸ ਖੰਘ ਦੇ ਸੀਰਪ ਦਾ 1 ਚਮਚਾ ਦਿਨ ’ਚ ਦੋ ਵਾਰ ਪੀਣਾ ਪੈਂਦਾ ਹੈ ਪਰ ਇਸ ਨੂੰ ਪੀਣ ਤੋਂ ਬਾਅਦ ਘੱਟੋ-ਘੱਟ ਅੱਧੇ ਘੰਟੇ ਤੱਕ ਪਾਣੀ ਜਾਂ ਕਿਸੇ ਹੋਰ ਖਾਣ ਵਾਲੀ ਚੀਜ਼ ਦਾ ਸੇਵਨ ਕਰਨ ਤੋਂ ਬਚੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਸਰਦੀਆਂ ’ਚ ਜ਼ਰੂਰ ਖਾਓ ਇਹ 5 ਬੀਜ, ਸਰੀਰ ਨੂੰ ਰੱਖਣਗੇ ਗਰਮ ਤੇ ਸਿਹਤਮੰਦ
NEXT STORY