ਵੈੱਬ ਡੈਸਕ- ਸਰਦੀਆਂ ਦਾ ਮੌਸਮ ਜਿੱਥੇ ਚਮੜੀ ਲਈ ਚੁਣੌਤੀ ਬਣਦਾ ਹੈ, ਉੱਥੇ ਹੀ ਵਾਲਾਂ ਦੀ ਸੰਭਾਲ ਵੀ ਮੁਸ਼ਕਲ ਹੋ ਜਾਂਦੀ ਹੈ। ਕਈ ਲੋਕਾਂ ਦੇ ਸਿਰ 'ਤੇ ਡੈਂਡਰਫ਼ ਦੀ ਸਮੱਸਿਆ ਗੰਭੀਰ ਰੂਪ ਧਾਰ ਲੈਂਦੀ ਹੈ, ਜਿਸ ਨਾਲ ਵਾਲ ਝੜਣ ਲੱਗਦੇ ਹਨ ਅਤੇ ਸਿਰ ‘ਤੇ ਸਫੈਦ ਪੱਪੜੀ ਜੰਮਣ ਲੱਗਦੀ ਹੈ। ਮਾਹਿਰਾਂ ਦੇ ਅਨੁਸਾਰ ਇਹ ਇਕ ਤਰ੍ਹਾਂ ਦਾ ਫੰਗਸ ਹੁੰਦਾ ਹੈ, ਜੋ ਇਕ ਵਾਰ ਵੱਧ ਜਾਣ ‘ਤੇ ਛੁਟਕਾਰਾ ਪਾਉਣ 'ਚ ਮੁਸ਼ਕਲ ਪੈਦਾ ਕਰਦਾ ਹੈ। ਮਹਿੰਗੇ ਸ਼ੈਂਪੂ ਅਤੇ ਤੇਲ ਵੀ ਕਈ ਵਾਰ ਇਸ ‘ਤੇ ਅਸਰ ਨਹੀਂ ਕਰਦੇ।
ਡੈਂਡਰਫ਼ ਕਿਉਂ ਵੱਧ ਜਾਂਦਾ ਹੈ?
ਮਾਹਿਰਾਂ ਦਾ ਕਹਿਣਾ ਹੈ ਕਿ ਸਰਦੀਆਂ 'ਚ ਵਾਲ ਅਤੇ ਸਕੈਲਪ ਬਹੁਤ ਜ਼ਿਆਦਾ ਸੁੱਕ ਜਾਂਦੇ ਹਨ, ਜਿਸ ਕਾਰਨ ਡੈਂਡਰਫ਼ ਅਤੇ ਹੇਅਰਫੋਲ ਤੇਜ਼ੀ ਨਾਲ ਵੱਧਦੇ ਹਨ। ਇਸ ਦੇ ਨਾਲ ਹੀ ਕੁਝ ਪੋਸ਼ਣ ਤੱਤਾਂ ਦੀ ਘਾਟ ਵੀ ਇਸ ਦਾ ਮੁੱਖ ਕਾਰਨ ਬਣਦੀ ਹੈ, ਜਿਵੇਂ:
- ਮੈਗਨੀਸ਼ੀਅਮ ਦੀ ਘਾਟ
- ਆਇਰਨ ਦੀ ਕਮੀ
- ਵਿਟਾਮਿਨ B6, B12 ਅਤੇ ਬਾਇਓਟਿਨ ਦੀ ਕਮੀ
- ਇਸ ਤਰ੍ਹਾਂ ਦੀਆਂ ਘਾਟਾਂ ਸਕੈਲਪ ਨੂੰ ਕਮਜ਼ੋਰ ਅਤੇ ਸੁੱਕਾ ਬਣਾ ਦਿੰਦੀਆਂ ਹਨ, ਜਿਸ ਨਾਲ ਮੌਸਮ ਬਦਲਣ ‘ਤੇ ਡੈਂਡਰਫ਼ ਹੋਰ ਵਧ ਜਾਂਦਾ ਹੈ।
ਡੈਂਡਰਫ਼ ਤੋਂ ਬਚਾਅ ਲਈ ਪ੍ਰਭਾਵਸ਼ਾਲੀ ਉਪਾਅ
- ਮੈਗਨੀਸ਼ੀਅਮ ਵਾਲੇ ਭੋਜਨ ਦਾ ਸੇਵਨ
- ਮੈਗਨੀਸ਼ੀਅਮ ਸਕਾਲਪ ਨੂੰ ਹਾਈਡ੍ਰੇਟ ਰੱਖਦਾ ਹੈ ਅਤੇ ਰੁਖਾਪਨ ਘਟਾਉਂਦਾ ਹੈ। ਇਸ ਲਈ ਆਪਣੀ ਡਾਇਟ 'ਚ ਇਨ੍ਹਾਂ ਖਾਧ ਪਦਾਰਥਾਂ ਨੂੰ ਸ਼ਾਮਲ ਕਰੋ:
- ਛੋਲੇ, ਕੱਦੂ ਦੇ ਬੀਜ, ਸੂਰਜਮੁਖੀ ਦੇ ਬੀਜ, ਹਰੀ ਪੱਤੇਦਾਰ ਸਬਜ਼ੀਆਂ, ਡਾਰਕ ਚਾਕਲੇਟ।
ਵਿਟਾਮਿਨ C ਨਾਲ ਸਕੈਲਪ ਮਜ਼ਬੂਤ
- ਵਿਟਾਮਿਨ C ਖੂਨ ਦਾ ਸੰਚਾਰ ਬਿਹਤਰ ਕਰਦਾ ਹੈ, ਜਿਸ ਨਾਲ ਡੈਂਡਰਫ਼ ਘਟ ਸਕਦਾ ਹੈ। ਇਹ ਖਾਧ ਪਦਾਰਥ ਡਾਇਟ 'ਚ ਲਾਭਕਾਰੀ ਹਨ:
- ਨਿੰਬੂ, ਸੰਤਰਾ, ਸਟ੍ਰਾਬੇਰੀ, ਸ਼ਿਮਲਾ ਮਿਰਚ।
- ਵਾਲ ਵਾਰ-ਵਾਰ ਨਾ ਧੋਵੋ
- ਸਰਦੀਆਂ 'ਚ ਬਹੁਤ ਵਾਰੀ ਵਾਲ ਧੋਣ ਨਾਲ ਸਕੈਲਪ ਹੋਰ ਸੁੱਕਾ ਹੋ ਜਾਂਦਾ ਹੈ। ਹਫਤੇ 'ਚ 2–3 ਵਾਰੀ ਹੀ ਹਲਕੇ ਸ਼ੈਂਪੂ ਨਾਲ ਵਾਲ ਧੋਣੇ ਚਾਹੀਦੇ ਹਨ।
ਕੁਦਰਤੀ ਨੁਸਖੇ ਅਪਣਾਓ
ਨਾਰੀਅਲ ਦਾ ਤੇਲ ਜਾਂ ਐਲੋਵੈਰਾ ਜੈਲ ਨਾਲ ਹਲਕਾ ਮਾਲਿਸ਼ ਕਰਨ ਨਾਲ ਸਕੈਲਪ ਹਾਈਡ੍ਰੇਟ ਰਹਿੰਦਾ ਹੈ ਅਤੇ ਡੈਂਡਰਫ਼ ਤੋਂ ਰਾਹਤ ਮਿਲਦੀ ਹੈ।
ਸਹੀ ਡਾਇਟ ਅਤੇ ਦੇਖਭਾਲ ਨਾਲ ਸਮੱਸਿਆ ਕਾਬੂ 'ਚ
ਸਰਦੀਆਂ 'ਚ ਡੈਂਡਰਫ਼ ਅਤੇ ਵਾਲ ਝੜਨਾ ਆਮ ਸਮੱਸਿਆ ਹੈ, ਪਰ ਨਿਯਮਿਤ ਦੇਖਭਾਲ, ਪੋਸ਼ਣ ਭਰਪੂਰ ਭੋਜਨ ਅਤੇ ਕੁਦਰਤੀ ਉਪਾਅ ਨਾਲ ਇਸ ਨੂੰ ਕਾਫ਼ੀ ਹੱਦ ਤੱਕ ਕੰਟਰੋਲ ਕੀਤਾ ਜਾ ਸਕਦਾ ਹੈ। ਸਹੀ ਰੁਟੀਨ ਨਾਲ ਵਾਲ ਸਿਹਤਮੰਦ, ਮਜ਼ਬੂਤ ਅਤੇ ਚਮਕਦਾਰ ਰਹਿਣਗੇ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
Diabetes ਵਾਲਿਆਂ ਲਈ ਗਰਮ ਪਾਣੀ ਨਾਲ ਨਹਾਉਣਾ ਖ਼ਤਰਨਾਕ!
NEXT STORY