ਜਲੰਧਰ— ਸੇਬ ਦਾ ਜੂਸ ਪੀਣ ਨਾਲ ਬਾਰ-ਬਾਰ ਭੁੱਖ ਨਹੀਂ ਲੱਗਦੀ। ਇਸ ਨਾਲ ਦੇਰ ਤੱਕ ਪੇਟ ਭਰਿਆ ਰਹਿਦਾ ਹੈ ਅਤੇ ਮੋਟਾਪਾ ਵੀ ਘੱਟਦਾ ਹੈ। ਇਸ ਤੋਂ ਇਲਾਵਾ ਇਕ ਗਿਲਾਸ ਜੂਸ ਪੀਣ ਨਾਲ ਕਈ ਫਾਇਦੇ ਹੁੰਦੇ ਹਨ ਪਰ ਇਸ ਜੂਸ 'ਚ ਸ਼ੱਕਰ ਮਿਲਾ ਕੇ ਨਾ ਪੀਓ ਇਸ ਨਾਲ ਭਾਰ ਵਧਦਾ ਹੈ। ਇਸ ਜੂਸ ਨੂੰ ਬਣਾ ਕੇ ਜ਼ਿਆਦਾ ਸਮੇਂ ਲਈ ਨਾ ਰੱਖੋ ਕਿਉਂਕਿ ਇਸ ਤਰ੍ਹਾਂ ਇਸ ਦਾ ਸੁਆਦ ਖਰਾਬ ਹੋ ਸਕਦਾ ਹੈ। ਕਿਡਰੀ ਦੇ ਪਰੇਸ਼ਾਨੀ ਹੋਣ 'ਤੇ ਇਸ ਜੂਸ ਨੂੰ ਨਾ ਪੀਓ। ਇਸ ਨਾਲ ਕਿਡਨੀ ਦੇ ਪਰੇਸ਼ਾਨੀ ਵਧ ਸਕਦੀ ਹੈ। ਆਓ ਜਾਣਦੇ ਦਾ ਐਪਲ ਜੂਸ ਦੇ ਫਾਇਦਿਆਂ ਬਾਰੇ।
1. ਐਪਲ ਜੂਸ 'ਚ ਫਾਈਬਰ ਹੁੰਦਾ ਹੈ। ਇਸ ਨਾਲ ਦੇਰ ਤੱਕ ਪੇਟ ਭਰਿਆ ਰਹਿੰਦਾ ਹੈ ਅਤੇ ਭਾਰ ਵੀ ਘੱਟ ਹੁੰਦਾ ਹੈ।
2. ਇਸ 'ਚ ਪੋਟਾਸ਼ੀਅਮ ਹੁੰਦਾ ਹੈ। ਇਸ ਦਿਲ ਦੀ ਬੀਮਾਰੀਆਂ ਤੋਂ ਬਚਾਉਂਦਾ ਹੈ।
3. ਇਸ ਜੂਸ ਦਾ ਇਸਤੇਮਾਲ ਕਰਨ ਨਾਲ ਦਿਮਾਗ ਤੇਜ਼ ਹੁੰਦਾ ਹੈ ਅਤੇ ਯਾਦਦਾਸ਼ਤ ਤੇਜ਼ ਹੁੰਦੀ ਹੈ।
4. ਐਪਲ ਜੂਸ ਨਾਲ ਬਲੱਡ ਸ਼ੂਗਰ ਪੱਧਰ ਵਧਦਾ ਹੈ ਅਤੇ ਸ਼ੂਗਰ ਕੰਟਰੋਲ ਕਰਦਾ ਹੈ।
5. ਇਸ 'ਚ ਵਿਟਾਮਿਨ-ਸੀ ਹੁੰਦਾ ਹੈ। ਇਸ ਨਾਲ ਐਨਰਜੀ ਮਿਲਦੀ ਹੈ ਅਤੇ ਕਮਜ਼ੋਰੀ ਦੂਰ ਹੁੰਦੀ ਹੈ।
6. ਐਪਲ ਜੂਸ 'ਚ ਵਿਟਾਮਿਨ-ਏ ਹੁੰਦਾ ਹੈ। ਇਸ ਨਾਲ ਅੱਖਾਂ ਸਿਹਤਮੰਦ ਰਹਿੰਦੀਆਂ ਹਨ।
7. ਇਸ 'ਚ ਆਇਰਨ ਹੁੰਦਾ ਹੈ ਅਤੇ ਖੂਨ ਦੀ ਕਮੀ ਤੋਂ ਬਚਾਉਂਦਾ ਹੈ।
ਸਿਰਫ 10 ਦਿਨ 'ਚ ਹੀ ਪੇਟ ਠੀਕ ਕਰੇਗਾ ਇਹ ਪਾਣੀ, ਅੱਜ ਤੋਂ ਹੀ ਟ੍ਰਾਈ ਕਰੋ
NEXT STORY