ਹੈਲਥ ਡੈਸਕ - ਹਲਦੀ, ਜਿਸ ਨੂੰ ਅੰਗਰੇਜ਼ੀ ’ਚ Turmeric ਕਿਹਾ ਜਾਂਦਾ ਹੈ, ਭਾਰਤੀ ਰਸੋਈ ਦਾ ਅਟੁੱਟ ਹਿੱਸਾ ਹੈ। ਇਹ ਸਿਰਫ਼ ਖਾਣੇ ਨੂੰ ਸੁਆਦ ਅਤੇ ਰੰਗ ਹੀ ਨਹੀਂ ਦਿੰਦੀ, ਸਗੋਂ ਸਦੀਆਂ ਤੋਂ ਆਯੁਰਵੇਦ ਅਤੇ ਲੋਕ ਚਿਕਿਤਸਾ ’ਚ ਵੀ ਆਪਣੀ ਥਾਂ ਬਣਾਈ ਹੋਈ ਹੈ। ਹਲਦੀ ਦੇ ਅੰਦਰ ਮੌਜੂਦ "ਕੁਰਕੁਮਿਨ" (Curcumin) ਨਾਮਕ ਤੱਤ ਇਸ ਨੂੰ ਇਕ ਸ਼ਕਤੀਸ਼ਾਲੀ ਔਸ਼ਧੀ ਬਣਾਉਂਦਾ ਹੈ। ਇਹ ਤੱਤ ਸਰੀਰ ’ਚ ਸੋਜ, ਇਨਫੈਕਸ਼ਨ, ਜ਼ਖਮ ਅਤੇ ਹੋਰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦੇ ਇਲਾਜ ’ਚ ਸਹਾਇਕ ਹੁੰਦਾ ਹੈ। ਰੋਜ਼ਾਨਾ ਜੀਵਨ ’ਚ ਹਲਦੀ ਦੀ ਵਰਤੋਂ ਸਿਰਫ਼ ਸਿਹਤ ਨਹੀਂ, ਸਗੋਂ ਸੁੰਦਰਤਾ ਅਤੇ ਰੋਗ-ਪ੍ਰਤੀਰੋਧਕ ਤਾਕਤ ਵਧਾਉਣ ’ਚ ਵੀ ਬਹੁਤ ਲਾਭਕਾਰੀ ਸਾਬਤ ਹੁੰਦੀ ਹੈ।
ਪੜ੍ਹੋ ਇਹ ਅਹਿਮ ਖ਼ਬਰ - Brush ਕਰਦੇ ਸਮੇਂ ਦੰਦਾਂ ’ਚੋਂ ਕਿਉਂ ਨਿਕਲਦੈ ਖੂਨ? ਜਾਣੋ ਇਸ ਦੇ ਕਾਰਨ ਤੇ ਬਚਾਅ ਦੇ ਉਪਾਅ
ਸੋਜ ਨੂੰ ਘਟਾਉਂਦੀ ਹੈ
- ਹਲਦੀ ਸਰੀਰ ’ਚ ਹੋਣ ਵਾਲੀ ਸੋਜ ਨੂੰ ਘਟਾਉਂਦੀ ਹੈ, ਜੋ ਕਿ ਅਰਥਰਾਈਟਿਸ, ਗੱਠੀਆ ਅਤੇ ਹੋਰ ਬਿਮਾਰੀਆਂ ’ਚ ਲਾਭਦਾਇਕ ਹੈ।
ਐਂਟੀ-ਆਕਸੀਡੈਂਟ ਗੁਣ
- ਇਹ ਫ੍ਰੀ ਰੈਡੀਕਲਸ ਨਾਲ ਲੜ ਕੇ ਸੈੱਲ ਨੂੰ ਨੁਕਸਾਨ ਹੋਣ ਤੋਂ ਬਚਾਉਂਦੀ ਹੈ, ਜਿਸ ਨਾਲ ਝੁਰੜੀਆਂ, ਬੁਢਾਪਾ ਅਤੇ ਕੈਂਸਰ ਵਰਗੀਆਂ ਬਿਮਾਰੀਆਂ ਤੋਂ ਬਚਾਅ ਹੁੰਦਾ ਹੈ।
ਪੜ੍ਹੋ ਇਹ ਅਹਿਮ ਖ਼ਬਰ - Energy ਨਾਲ ਭਰਪੂਰ ਹੈ ਇਹ ਸਬਜ਼ੀ! ਫਾਇਦੇ ਜਾਣ ਰਹਿ ਜਾਓਗੇ ਹੈਰਾਨ
ਹਾਜ਼ਮੇ ਨੂੰ ਮਜ਼ਬੂਤ ਕਰਦੈ
- ਹਲਦੀ ਹਾਜ਼ਮੇ ਨੂੰ ਸੁਧਾਰਦੀ ਹੈ ਤੇ ਗੈਸ, ਅਜੀਰਨ ਅਤੇ ਅਨਾਜ ਹਜ਼ਮ ਕਰਨ ਦੀ ਸਮੱਸਿਆ ’ਚ ਫਾਇਦਾ ਦਿੰਦੀ ਹੈ।
ਇਮਿਊਨ ਸਿਸਟਮ ਨੂੰ ਮਜ਼ਬੂਤ ਬਣਾਉਂਦੀ ਹੈ
- ਰੋਜ਼ਾਨਾ ਹਲਦੀ ਵਾਲਾ ਦੁੱਧ ਪੀਣ ਨਾਲ ਰੋਗ-ਪ੍ਰਤੀਰੋਧਕ ਤਾਕਤ ਵਧਦੀ ਹੈ।
ਪੜ੍ਹੋ ਇਹ ਅਹਿਮ ਖ਼ਬਰ - ਗੁਣਾਂ ਦਾ ਭੰਡਾਰ ਹੈ ਇਹ ਚੀਜ਼! ਜਾਣ ਲਓ ਇਸ ਦੇ ਖਾਣ ਦੇ ਫਾਇਦੇ
ਸਕਿਨ ਲਈ ਲਾਭਕਾਰੀ
- ਹਲਦੀ ਚਿਹਰੇ ’ਤੇ ਲਗਾਉਣ ਜਾਂ ਖਾਣ ਨਾਲ ਸਕਿਨ ਚਮਕਦਾਰ ਅਤੇ ਨਿਰੋਗ ਬਣਦੀ ਹੈ। ਇਹ ਮੁਹਾਸਿਆਂ ਅਤੇ ਝਾਈਆਂ ਤੋਂ ਵੀ ਬਚਾਉਂਦੀ ਹੈ।
ਜਖਮ ਭਰਨ ’ਚ ਸਹਾਇਕ
- ਹਲਦੀ ’ਚ ਕੁਦਰਤੀ ਐਂਟੀ-ਸੈਪਟਿਕ ਗੁਣ ਹੁੰਦੇ ਹਨ ਜੋ ਜ਼ਖਮ ਤੇ ਲਗਾਉਣ ਜਾਂ ਖਾਣ ਨਾਲ ਜਲਦੀ ਠੀਕ ਹੋ ਜਾਂਦੇ ਹਨ।
ਪੜ੍ਹੋ ਇਹ ਅਹਿਮ ਖ਼ਬਰ - ਕਿਸੇ ਵਰਦਾਨ ਤੋਂ ਘੱਟ ਨਹੀਂ ਇਹ ਚੀਜ਼! ਜਾਣ ਲਓ ਇਸ ਦੇ ਖਾਣ ਦੇ ਫਾਇਦੇ
ਲਿਵਰ ਦੀ ਕਰਦੀ ਹੈ ਸਫਾਈ
- ਇਹ ਲਿਵਰ ਤੋਂ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਣ ’ਚ ਮਦਦ ਕਰਦੀ ਹੈ।
ਹਾਰਟ ਦੀ ਸਿਹਤ ਲਈ ਵਧੀਆ
- ਹਲਦੀ ਖੂਨ ਦੀ ਗਤੀਵਿਧੀ ਨੂੰ ਸੁਧਾਰ ਕੇ ਦਿਲ ਦੀਆਂ ਬਿਮਾਰੀਆਂ ਤੋਂ ਬਚਾਅ ਕਰਦੀ ਹੈ।
ਪੜ੍ਹੋ ਇਹ ਅਹਿਮ ਖ਼ਬਰ - ਊਰਜਾ ਦਾ ਸਰੋਤ ਹੈ ਇਹ ਫਲ, ਜਾਣ ਲਓ ਇਸ ਨੂੰ ਖਾਣ ਦੇ ਫਾਇਦੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ
Brush ਕਰਦੇ ਸਮੇਂ ਦੰਦਾਂ ’ਚੋਂ ਕਿਉਂ ਨਿਕਲਦੈ ਖੂਨ? ਜਾਣੋ ਇਸ ਦੇ ਕਾਰਨ ਤੇ ਬਚਾਅ ਦੇ ਉਪਾਅ
NEXT STORY