ਨਵੀਂ ਦਿੱਲੀ (ਬਿਊਰੋ)- ਦਿਮਾਗ਼ ਸਾਡੇ ਸਰੀਰ ਦਾ ਬਹੁਤ ਮਹੱਤਵਪੂਰਨ ਅੰਗ ਹੈ। ਚੰਗੀ ਸਿਹਤ ਲਈ ਸਵਸਥ ਦਿਮਾਗ਼ ਦਾ ਹੋਣਾ ਵੀ ਜ਼ਰੂਰੀ ਹੈ। ਵਰਤਮਾਨ ਸਮੇਂ 'ਚ ਤਣਾਅ ਭਰਪੂਰ ਜੀਵਨ ਸ਼ੈਲੀ ਤੇ ਗਲਤ ਖਾਣ-ਪੀਣ ਦੀਆਂ ਆਦਤਾਂ ਕਾਰਨ ਆਪਣੇ ਦਿਮਾਗ਼ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਹਾਂ। ਦਿਮਾਗ਼ ਦੇ ਸਹੀ ਕੰਮ ਕਰਨ ਲਈ ਖੁਰਾਕ ਵਿਚ ਕੁਝ ਸਿਹਤਮੰਦ ਪੌਸ਼ਟਿਕ ਤੱਤ ਵੀ ਜ਼ਰੂਰੀ ਹਨ। ਦਿਮਾਗ ਇੱਕ ਊਰਜਾ ਭਰਪੂਰ ਅੰਗ ਹੈ ਜਿਸਨੂੰ ਸਹੀ ਢੰਗ ਨਾਲ ਕੰਮ ਕਰਨ ਲਈ ਪੌਸ਼ਟਿਕ ਤੱਤਾਂ ਦੀ ਲੋੜ ਹੁੰਦੀ ਹੈ। ਖਾਸ ਤੌਰ 'ਤੇ ਦਿਨ ਭਰ ਇਕਾਗਰਤਾ, ਤੁਰੰਤ ਊਰਜਾ ਲਈ ਦਿਮਾਗ ਨੂੰ ਚੰਗੀ ਤਰ੍ਹਾਂ ਕੰਮ ਕਰਨ ਲਈ ਲੋੜ ਹੁੰਦੀ ਹੈ ਮਾਹਿਰਾਂ ਮੁਤਾਬਕ ਦਿਮਾਗ ਨੂੰ ਸਿਹਤਮੰਦ ਰੱਖਣ ਲਈ ਤੁਸੀਂ ਓਮੇਗਾ-3 ਫੈਟੀ ਐਸਿਡ ਵਾਲੇ ਭੋਜਨ ਦਾ ਸੇਵਨ ਕਰ ਸਕਦੇ ਹੋ। ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿ ਅਜਿਹੇ ਭੋਜਨ ਜਿਨ੍ਹਾਂ ਦਾ ਸੇਵਨ ਤੁਸੀਂ ਦਿਮਾਗ ਨੂੰ ਸਿਹਤਮੰਦ ਰੱਖਣ ਲਈ ਕਰ ਸਕਦੇ ਹੋ।
ਫੈਟੀ ਫਿਸ਼
ਫੈਟੀ ਫਿਸ਼ ਵਿੱਚ ਓਮੇਗਾ-3 ਫੈਟੀ ਐਸਿਡ ਦੀ ਕਾਫੀ ਚੰਗੀ ਮਾਤਰਾ ਪਾਈ ਜਾਂਦੀ ਹੈ। ਇਹ ਤੁਹਾਡੇ ਦਿਮਾਗ਼ ਦੇ ਸੈੱਲਾਂ ਨੂੰ ਡੈਮੇਜ ਹੋਣ ਤੋਂ ਵੀ ਬਚਾਉਂਦਾ ਹੈ। ਇਸ ਤੋਂ ਇਲਾਵਾ ਫੈਟੀ ਫਿਸ਼ ਦਿਮਾਗ ਨੂੰ ਸਿਹਤਮੰਦ ਰੱਖਣ 'ਚ ਮਦਦ ਕਰਦੀ ਹੈ। ਮਾਹਿਰਾਂ ਮੁਤਾਬਕ ਜੇਕਰ ਤੁਸੀਂ ਦਿਮਾਗ ਨੂੰ ਸਿਹਤਮੰਦ ਰੱਖਣਾ ਚਾਹੁੰਦੇ ਹੋ ਤਾਂ ਫੈਟ ਫਿਸ਼ ਦਾ ਸੇਵਨ ਕਰ ਸਕਦੇ ਹੋ।

ਸਾਬਤ ਅਨਾਜ
ਦਿਮਾਗ ਨੂੰ ਸਿਹਤਮੰਦ ਰੱਖਣ ਲਈ ਤੁਸੀਂ ਸਾਬਤ ਅਨਾਜ ਦਾ ਸੇਵਨ ਕਰ ਸਕਦੇ ਹੋ। ਮਾਹਿਰਾਂ ਦੇ ਅਨੁਸਾਰ, ਦਿਮਾਗੀ ਸ਼ਕਤੀ ਨੂੰ ਮਜ਼ਬੂਤ ਕਰਨ ਲਈ, ਤੁਸੀਂ ਵਿਟਾਮਿਨ-ਈ ਵਾਲੇ ਭੋਜਨਾਂ ਦਾ ਸੇਵਨ ਕਰ ਸਕਦੇ ਹੋ, ਖਾਸ ਕਰਕੇ ਤੁਸੀਂ ਸਾਬਤ ਅਨਾਜ ਨੂੰ ਆਪਣੀ ਰੁਟੀਨ ਦਾ ਹਿੱਸਾ ਬਣਾ ਸਕਦੇ ਹੋ। ਪੋਸ਼ਕ ਤੱਤਾਂ ਦੇ ਨਾਲ-ਨਾਲ ਇਸ 'ਚ ਵਿਟਾਮਿਨ-ਈ ਵੀ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ। ਤੁਸੀਂ ਆਪਣੀ ਖੁਰਾਕ ਵਿੱਚ ਭੂਰੇ ਚੌਲ, ਜੌਂ, ਕਣਕ, ਓਟਮੀਲ ਅਤੇ ਅਨਾਜ ਵਰਗੀਆਂ ਚੀਜ਼ਾਂ ਸ਼ਾਮਲ ਕਰ ਸਕਦੇ ਹੋ।

ਇਹ ਵੀ ਪੜ੍ਹੋ : ਲੰਬੇ ਸਮੇਂ ਤਕ ਜਵਾਨ ਬਣਾਈ ਰੱਖਦਾ ਹੈ ਗਾਂ ਦਾ ਘਿਓ, ਕੈਂਸਰ ਤੇ ਹੋਰ ਖ਼ਤਰਨਾਕ ਬੀਮਾਰੀਆਂ ਨੂੰ ਵੀ ਰੱਖੇ ਦੂਰ
ਕੌਫੀ
ਮਾਹਿਰਾਂ ਦੇ ਅਨੁਸਾਰ, ਬਹੁਤ ਸਾਰੇ ਲੋਕ ਆਪਣੇ ਘੱਟ ਊਰਜਾ ਪੱਧਰ ਨੂੰ ਵਧਾਉਣ ਲਈ ਕੌਫੀ ਦਾ ਸੇਵਨ ਕਰਦੇ ਹਨ, ਪਰ ਕੌਫੀ ਵਿੱਚ ਮੌਜੂਦ ਕੈਫੀਨ ਦਿਮਾਗੀ ਸ਼ਕਤੀ ਨੂੰ ਵਧਾਉਣ ਵਿੱਚ ਮਦਦ ਕਰਦੀ ਹੈ। ਕੈਫੀਨ ਦਿਮਾਗ ਵਿੱਚ ਐਂਟਰੌਪੀ ਦੇ ਪੱਧਰ ਨੂੰ ਵੀ ਵਧਾਉਂਦੀ ਹੈ, ਜਿਸ ਨਾਲ ਤੁਹਾਡੇ ਦਿਮਾਗ ਦੀ ਯਾਦਦਾਸ਼ਤ ਤੇਜ਼ ਹੁੰਦੀ ਹੈ। ਇਸ ਤੋਂ ਇਲਾਵਾ ਕੌਫੀ 'ਚ ਐਂਟੀਆਕਸੀਡੈਂਟਸ ਦੀ ਕਾਫੀ ਚੰਗੀ ਮਾਤਰਾ ਪਾਈ ਜਾਂਦੀ ਹੈ। ਸਹੀ ਮਾਤਰਾ 'ਚ ਕੌਫੀ ਪੀਣ ਨਾਲ ਵੀ ਦਿਮਾਗੀ ਸਿਹਤ ਚੰਗੀ ਰਹਿੰਦੀ ਹੈ।

ਮੂੰਗਫਲੀ
ਸਰਦੀਆਂ ਵਿੱਚ ਮੂੰਗਫਲੀ ਦਾ ਸੇਵਨ ਹਰ ਕੋਈ ਕਰਦਾ ਹੈ। ਇਸ ਵਿੱਚ ਪੋਸ਼ਕ ਤੱਤ, ਅਨਸੈਚੁਰੇਟੇਡ ਫੈਟਸ, ਪ੍ਰੋਟੀਨ ਬਹੁਤ ਚੰਗੀ ਮਾਤਰਾ ਵਿੱਚ ਪਾਏ ਜਾਂਦੇ ਹਨ। ਇਸ ਤੋਂ ਇਲਾਵਾ ਇਹ ਐਨਰਜੀ ਲੈਵਲ ਨੂੰ ਵਧਾਉਣ 'ਚ ਵੀ ਮਦਦ ਕਰਦਾ ਹੈ। ਮੂੰਗਫਲੀ 'ਚ ਵਿਟਾਮਿਨ-ਈ, ਖਣਿਜ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ ਜੋ ਦਿਮਾਗ ਨੂੰ ਸਿਹਤਮੰਦ ਰੱਖਣ 'ਚ ਮਦਦ ਕਰਦੇ ਹਨ। ਇਸ ਤੋਂ ਇਲਾਵਾ ਮੂੰਗਫਲੀ ਰੇਸਵਰਾਟ੍ਰੋਲ ਨਿਊਰੋਲੌਜੀਕਲ ਬੀਮਾਰੀਆਂ ਦੇ ਖਤਰੇ ਨੂੰ ਘੱਟ ਕਰਨ 'ਚ ਵੀ ਮਦਦ ਕਰਦਾ ਹੈ।

ਆਂਡੇ
ਆਂਡੇ ਸਰੀਰਕ ਸਿਹਤ ਦੇ ਨਾਲ-ਨਾਲ ਮਾਨਸਿਕ ਸਿਹਤ ਲਈ ਵੀ ਬਹੁਤ ਜ਼ਰੂਰੀ ਹਨ। ਇਨ੍ਹਾਂ 'ਚ ਵਿਟਾਮਿਨ-ਬੀ6, ਵਿਟਾਮਿਨ-ਬੀ12 ਅਤੇ ਫੋਲਿਕ ਐਸਿਡ ਦੀ ਚੰਗੀ ਮਾਤਰਾ ਪਾਈ ਜਾਂਦੀ ਹੈ। ਆਂਡੇ ਦਾ ਨਿਯਮਤ ਸੇਵਨ ਦਿਮਾਗ ਦੀ ਸਿਹਤ ਲਈ ਚੰਗਾ ਹੁੰਦਾ ਹੈ। ਤੁਸੀਂ ਨਾਸ਼ਤੇ ਵਿੱਚ ਅੰਡੇ ਖਾ ਸਕਦੇ ਹੋ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
Health Tips: ਬਦਲਦੇ ਮੌਸਮ 'ਚ ਸਰਦੀ-ਖੰਘ ਤੋਂ ਰਹੋਗੇ ਦੂਰ, ਖੁਰਾਕ 'ਚ ਸ਼ਾਮਲ ਕਰੋ ਸਟ੍ਰਾਬੇਰੀ ਸਣੇ ਇਹ ਫ਼ਲ
NEXT STORY