ਨਵੀਂ ਦਿੱਲੀ (ਬਿਊਰੋ)- ਜੇਕਰ ਤੁਸੀਂ ਇਹ ਸੋਚ ਕੇ ਗਾਂ ਦੇ ਦੇਸੀ ਘਿਓ ਤੋਂ ਦੂਰੀ ਬਣਾ ਕੇ ਰੱਖਦੇ ਹੋ ਕਿ ਇਹ ਤੁਹਾਡੀ ਸਿਹਤ ਲਈ ਹਾਨੀਕਾਰਕ ਹੋਵੇਗਾ ਤਾਂ ਤੁਸੀਂ ਗਲਤ ਸੋਚਦੇ ਹੋ। ਮਾਹਿਰਾਂ ਦਾ ਕਹਿਣਾ ਹੈ ਕਿ ਦੇਸੀ ਘਿਓ ਕਈ ਬੀਮਾਰੀਆਂ ਵਿੱਚ ਰਾਮਬਾਣ ਦਾ ਕੰਮ ਕਰਦਾ ਹੈ ਜੋ ਆਮ ਤੌਰ 'ਤੇ ਦਵਾਈ ਨਾਲ ਠੀਕ ਨਹੀਂ ਹੁੰਦੇ। ਗਾਂ ਦੇ ਘਿਓ ਵਿੱਚ ਕਈ ਅਜਿਹੇ ਗੁਣ ਹੁੰਦੇ ਹਨ ਜੋ ਤੁਹਾਡੇ ਸਰੀਰ ਵਿੱਚ ਪੈਦਾ ਹੋਣ ਵਾਲੀਆਂ ਕਈ ਸਮੱਸਿਆਵਾਂ ਨੂੰ ਰੋਕਦੇ ਹਨ। ਇੰਨਾ ਹੀ ਨਹੀਂ ਇਸ 'ਚ ਤੁਹਾਨੂੰ ਜਵਾਨ ਬਣਾਉਣ ਦੀ ਤਾਕਤ ਹੈ ਜੇਕਰ ਤੁਸੀਂ ਨਿਯਮਿਤ ਤੌਰ 'ਤੇ ਗਾਂ ਦੇ ਦੇਸੀ ਘਿਓ ਦੀ ਵਰਤੋਂ ਕਰਦੇ ਹੋ ਤਾਂ ਇਹ ਤੁਹਾਡੀ ਚਮੜੀ ਨੂੰ ਲੰਬੇ ਸਮੇਂ ਤਕ ਜਵਾਨ ਤੇ ਚਮਕਦਾਰ ਬਣਾਉਂਦਾ ਹੈ।
ਕੋਲੈਸਟ੍ਰੋਲ ਕਰੇ ਘੱਟ
ਘਿਓ 'ਤੇ ਕੀਤੀ ਰਿਸਚਰ ਮੁਤਾਬਕ ਇਹ ਖੂਨ ਅਤੇ ਅੰਤੜੀਆਂ 'ਚ ਮੌਜੂਦ ਕੋਲੈਸਟ੍ਰਾਲ ਨੂੰ ਘੱਟ ਕਰਦਾ ਹੈ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਘਿਓ ਨਾਲ ਬਾਇਲਰੀ ਲਿਪਿਡ ਦਾ ਪੈਦਾ ਹੋਣਾ ਵੱਧ ਜਾਂਦਾ ਹੈ। ਦੇਸੀ ਘਿਓ ਸਰੀਰ 'ਚ ਖਰਾਬ ਕੋਲੈਸਟ੍ਰਾਲ ਦੇ ਪੱਧਰ ਨੂੰ ਇਸ ਪੱਧਰ ਤੱਕ ਰੱਖਦਾ ਹੈ ਜਿਸ ਨਾਲ ਸਰੀਰ ਨੂੰ ਨੁਕਸਾਨ ਨਹੀਂ ਹੁੰਦਾ ਅਤੇ ਇਹ ਚੰਗੇ ਕੋਲੈਸਟ੍ਰਾਲ ਨੂੰ ਵਧਾਉਣ 'ਚ ਮਦਦ ਕਰਦਾ ਹੈ। ਇਸ ਲਈ ਜੇਕਰ ਤੁਸੀਂ ਕੋਲੈਸਟ੍ਰੋਲ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਆਪਣੀ ਖੁਰਾਕ 'ਚ ਗਾਂ ਦੇ ਘਿਓ ਨੂੰ ਜ਼ਰੂਰ ਸ਼ਾਮਲ ਕਰੋ।

ਮਾਈਗ੍ਰੇਨ ਤੋਂ ਬਚਾਏ
ਮਾਈਗ੍ਰੇਨ ਨਾਲ ਆਮ ਤੌਰ 'ਤੇ ਸਿਰ ਦੇ ਅੱਧੇ ਹਿੱਸੇ ਵਿਚ ਦਰਦ ਹੁੰਦਾ ਹੈ ਅਤੇ ਸਿਰ ਦਰਦ ਦੌਰਾਨ ਉਲਟੀਆਂ ਵੀ ਹੋ ਸਕਦੀਆਂ ਹਨ। ਇਸ ਸਮੱਸਿਆ ਤੋਂ ਬਚਣ ਲਈ ਗਾਂ ਦਾ ਘਿਓ ਤੁਹਾਡੀ ਮਦਦ ਕਰ ਸਕਦਾ ਹੈ। ਗਾਂ ਦੇ ਘਿਓ ਦੀਆਂ ਦੋ ਬੂੰਦਾਂ ਸਵੇਰੇ-ਸ਼ਾਮ ਨੱਕ ਵਿੱਚ ਪਾਉਣ ਨਾਲ ਮਾਈਗ੍ਰੇਨ ਦਾ ਦਰਦ ਠੀਕ ਹੋ ਜਾਂਦਾ ਹੈ। ਨਾਲ ਹੀ ਨੱਕ ਵਿੱਚ ਗਾਂ ਦਾ ਘਿਓ ਲਗਾਉਣ ਨਾਲ ਐਲਰਜੀ ਦੂਰ ਹੁੰਦੀ ਹੈ, ਨੱਕ ਦੀ ਖੁਸ਼ਕੀ ਦੂਰ ਹੁੰਦੀ ਹੈ ਅਤੇ ਮਨ ਤਰੋਤਾਜ਼ਾ ਹੁੰਦਾ ਹੈ।
ਕੈਂਸਰ ਨਾਲ ਲੜਦਾ ਹੈ
ਦੇਸੀ ਘਿਓ ਵਿੱਚ ਐਂਟੀ-ਬੈਕਟੀਰੀਅਲ, ਐਂਟੀ-ਕੈਂਸਰ ਅਤੇ ਐਂਟੀ-ਵਾਇਰਲ ਗੁਣ ਹੁੰਦੇ ਹਨ ਜੋ ਕਈ ਬੀਮਾਰੀਆਂ ਨਾਲ ਲੜਨ ਵਿੱਚ ਮਦਦ ਕਰਦੇ ਹਨ। ਗਾਂ ਦੇ ਘਿਓ ਵਿੱਚ ਕੈਂਸਰ ਵਿਰੋਧੀ ਅਚੂਕ ਗੁਣ ਹਨ। ਇਸ ਦੀ ਵਰਤੋਂ ਛਾਤੀ ਅਤੇ ਅੰਤੜੀ ਦੇ ਖਤਰਨਾਕ ਕੈਂਸਰ ਤੋਂ ਬਚਿਆ ਜਾ ਸਕਦਾ ਹੈ। ਗਾਂ ਦਾ ਘਿਓ ਨਾ ਸਿਰਫ਼ ਕੈਂਸਰ ਨੂੰ ਹੋਣ ਤੋਂ ਰੋਕਦਾ ਹੈ ਸਗੋਂ ਇਸ ਬੀਮਾਰੀ ਨੂੰ ਫੈਲਣ ਤੋਂ ਵੀ ਅਦਭੁਤ ਤਰੀਕੇ ਨਾਲ ਰੋਕਦਾ ਹੈ।

ਇਹ ਵੀ ਪੜ੍ਹੋ : ਹਲਦੀ ਸਿਰਫ ਮਸਾਲਾ ਹੀ ਨਹੀਂ ਸਗੋਂ ਹੈ ਮਹਾਔਸ਼ਧੀ, ਕਈ ਗੰਭੀਰ ਰੋਗਾਂ ਖ਼ਿਲਾਫ਼ ਹੈ ਰਾਮਬਾਣ
ਇਮਿਊਨ ਸਿਸਟਮ ਨੂੰ ਮਜ਼ਬੂਤ ਬਣਾਉਂਦਾ ਹੈ
ਦੇਸੀ ਘਿਓ 'ਚ ਵਿਟਾਮਿਨ K2 ਪਾਇਆ ਜਾਂਦਾ ਹੈ, ਜੋ ਖੂਨ ਦੀਆਂ ਕੋਸ਼ਿਕਾਵਾਂ 'ਚ ਜਮ੍ਹਾ ਕੈਲਸ਼ੀਅਮ ਨੂੰ ਦੂਰ ਕਰਨ ਦਾ ਕੰਮ ਕਰਦਾ ਹੈ। ਇਸ ਨਾਲ ਬਲੱਡ ਸਰਕੁਲੇਸ਼ਨ ਠੀਕ ਰਹਿੰਦਾ ਹੈ। ਦੇਸੀ ਘਿਓ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ ਤੇ ਇਨਫੈਕਸ਼ਨਾਂ ਅਤੇ ਬੀਮਾਰੀਆਂ ਨਾਲ ਲੜਨ ਦੀ ਤਾਕਤ ਦਿੰਦਾ ਹੈ।

ਵਜ਼ਨ ਦਰੁਸਤ ਰੱਖੇ
ਦੇਸੀ ਘਿਓ ਵਿੱਚ CLA ਹੁੰਦਾ ਹੈ ਜੋ ਮੇਟਾਬੋਲਿਜ਼ਮ ਨੂੰ ਠੀਕ ਰੱਖਦਾ ਹੈ। ਇਸ ਨਾਲ ਭਾਰ ਕੰਟਰੋਲ 'ਚ ਰਹਿੰਦਾ ਹੈ। CLA ਇਨਸੁਲਿਨ ਦੇ ਪੱਧਰ ਨੂੰ ਘੱਟ ਰੱਖਦਾ ਹੈ ਜਿਸ ਨਾਲ ਭਾਰ ਵਧਣ ਅਤੇ ਸ਼ੂਗਰ ਵਰਗੀਆਂ ਪੇਚੀਦਗੀਆਂ ਦਾ ਜੋਖਮ ਘਟ ਹੁੰਦਾ ਹੈ। ਇਸ ਤੋਂ ਇਲਾਵਾ ਇਹ ਹਾਈਡ੍ਰੋਜੀਨੇਸ਼ਨ ਤੋਂ ਨਹੀਂ ਬਣਦਾ, ਇਸ ਲਈ ਦੇਸੀ ਘਿਓ ਦਾ ਸੇਵਨ ਕਰਨ ਨਾਲ ਸਰੀਰ ਵਿਚ ਵਾਧੂ ਫੈਟ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।

ਮੈਟਾਬੋਲਿਜ਼ਮ ਨੂੰ ਸਹੀ ਰੱਖੋ
ਦੇਸੀ ਘਿਓ ਸਰੀਰ ਵਿੱਚ ਜਮ੍ਹਾ ਫੈਟ ਨੂੰ ਵਿਟਾਮਿਨ ਵਿੱਚ ਬਦਲਣ ਦਾ ਕੰਮ ਕਰਦਾ ਹੈ। ਇਸ ਵਿੱਚ ਥੋੜ੍ਹੀ ਮਾਤਰਾ ਵਿੱਚ ਚੇਨ ਫੈਟੀ ਐਸਿਡ ਹੁੰਦੇ ਹਨ, ਜਿਸ ਨਾਲ ਤੁਹਾਡਾ ਭੋਜਨ ਜਲਦੀ ਪਚਦਾ ਹੈ ਅਤੇ ਮੇਟਾਬੋਲਿਜ਼ਮ ਠੀਕ ਰਹਿੰਦਾ ਹੈ। ਇਸ ਤੋਂ ਇਲਾਵਾ ਖਾਣੇ 'ਚ ਦੇਸੀ ਘਿਓ ਮਿਲਾ ਕੇ ਖਾਣ ਨਾਲ ਭੋਜਨ ਜਲਦੀ ਪਚ ਜਾਂਦਾ ਹੈ। ਇਹ ਮੈਟਾਬੋਲਿਜ਼ਮ ਦੀ ਪ੍ਰਕਿਰਿਆ ਨੂੰ ਵਧਾਉਂਦਾ ਹੈ।

ਦਿਲ ਲਈ ਫਾਇਦੇਮੰਦ
ਗਾਂ ਦਾ ਘਿਓ ਦਿਲ ਸਮੇਤ ਕਈ ਬੀਮਾਰੀਆਂ ਨੂੰ ਠੀਕ ਕਰਨ 'ਚ ਮਦਦਗਾਰ ਹੁੰਦਾ ਹੈ। ਜਦੋਂ ਦਿਲ ਦੀਆਂ ਨਲੀਆਂ ਵਿੱਚ ਬਲਾਕੇਜ ਹੁੰਦੀ ਹੈ ਤਾਂ ਗਾਂ ਦਾ ਘਿਓ ਲੁਬਰੀਕੈਂਟ ਦਾ ਕੰਮ ਕਰਦਾ ਹੈ। ਜਿਸ ਵਿਅਕਤੀ ਨੂੰ ਦਿਲ ਦਾ ਦੌਰਾ ਪੈਂਦਾ ਹੈ ਉਸ ਨੂੰ ਚਿਕਨਾਈ ਖਾਣ ਦੀ ਮਨਾਹੀ ਹੈ ਪਰ ਉਸ ਨੂੰ ਗਾਂ ਦਾ ਘਿਓ ਖਾਣਾ ਚਾਹੀਦਾ ਹੈ, ਇਸ ਨਾਲ ਦਿਲ ਮਜ਼ਬੂਤ ਹੁੰਦਾ ਹੈ।

ਚਮੜੀ ਨੂੰ ਲੰਬੇਂ ਸਮੇਂ ਤਕ ਬਣਾਈ ਰੱਖੇ ਜਵਾਨ
ਗਾਂ ਦੇ ਘਿਓ ਵਿੱਚ ਬਹੁਤ ਸਾਰੇ ਐਂਟੀਆਕਸੀਡੈਂਟ ਹੁੰਦੇ ਹਨ, ਜੋ ਫਰੀ ਰੈਡੀਕਲਸ ਨਾਲ ਲੜਦੇ ਹਨ ਅਤੇ ਚਿਹਰੇ ਦੀ ਚਮਕ ਨੂੰ ਬਰਕਰਾਰ ਰੱਖਦੇ ਹਨ। ਇਹ ਚਮੜੀ ਨੂੰ ਨਰਮ ਰਖਦੇ ਹਨ ਅਤੇ ਨਮੀ ਪ੍ਰਦਾਨ ਕਰਦੇ ਹਨ। ਇਹ ਚਮੜੀ ਨੂੰ ਪੋਸ਼ਣ ਦੇਣ ਦੇ ਨਾਲ-ਨਾਲ ਇਸ ਦੀ ਖੁਸ਼ਕੀ ਨੂੰ ਵੀ ਘਟਾਉਂਦਾ ਹੈ। ਰੋਜ਼ਾਨਾ ਚਿਹਰੇ 'ਤੇ ਦੇਸੀ ਘਿਓ ਦੀ ਹਲਕੀ ਮਾਲਿਸ਼ ਕਰਨ ਨਾਲ ਝੁਰੜੀਆਂ ਲੰਬੇ ਸਮੇਂ ਤੱਕ ਦੂਰ ਰਹਿਣਗੀਆਂ ਤੇ ਤੁਹਾਡੀ ਚਮੜੀ ਜਵਾਨ ਤੇ ਚਮਕਦਾਰ ਬਣੀ ਰਹੇਗੀ।

ਨੋਟ : ਜੇਕਰ ਤੁਸੀਂ ਦੇਸੀ ਘਿਓ ਦਾ ਸੇਵਨ ਸ਼ੁਰੂ ਕਰਨ ਜਾ ਰਹੇ ਹੋ ਤਾਂ ਇਕ ਵਾਰ ਆਯੁਰਵੈਦਿਕ ਡਾਕਟਰ ਦੀ ਸਲਾਹ ਜ਼ਰੂਰ ਲਓ ਕਿਉਂਕਿ ਇਸ ਨਾਲ ਤੁਹਾਨੂੰ ਆਪਣੀ ਸਮੱਸਿਆ ਦੇ ਮੁਤਾਬਕ ਸਹੀ ਮਾਤਰਾ 'ਚ ਘਿਓ ਦਾ ਸੇਵਨ ਕਰਨ ਦਾ ਮਾਰਗਦਰਸ਼ਨ ਮਿਲੇਗਾ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਆਪਣੀ ਰਾਏ।
ਬਦਲਦੇ ਮੌਸਮ 'ਚ ਹੋ ਰਹੀਆਂ 'ਗਲੇ ਦੀ ਖਰਾਸ਼' ਸਣੇ ਇਨ੍ਹਾਂ ਸਮੱਸਿਆਵਾਂ ਤੋਂ ਨਿਜ਼ਾਤ ਦਿਵਾਉਣਗੇ ਇਹ ਘਰੇਲੂ ਨੁਸਖ਼ੇ
NEXT STORY