ਨਵੀਂ ਦਿੱਲੀ— ਅੰਡੇ ਖਾਣ ਨਾਲ ਤੁਹਾਨੂੰ ਸਿਹਤ ਨਾਲ ਜੁੜੇ ਕਈ ਲਾਭ ਹੁੰਦੇ ਹਨ। ਪ੍ਰੋਟੀਨ ਨਾਲ ਭਰਪੂਰ ਅੰਡਾ ਤੁਹਾਨੂੰ ਲੰਬੇ ਸਮੇਂ ਤੱਕ ਰੱਝਿਆ ਹੋਇਆ ਰੱਖਦਾ ਹੈ ਅਤੇ ਕਾਫੀ ਸਮੇਂ ਤੱਕ ਭੁੱਖ ਨਹੀਂ ਲੱਗਣ ਦਿੰਦਾ ਪਰ ਕੀ ਤੁਸੀਂ ਜਾਣਦੇ ਹੋ ਉਬਲੇ ਹੋਏ ਅੰਡੇ ਖਾ ਕੇ ਵੀ ਤੁਸੀਂ ਕੁਝ ਹੱਦ ਤੱਕ ਆਪਣਾ ਭਾਰ ਘੱਟ ਕਰ ਸਕਦੇ ਹੋ।
1. ਘੱਟ ਕੈਲੋਰੀ
ਇਸ ਵਿਚ ਸਾਰੇ ਪੋਸ਼ਕ ਤੱਤ ਹੁੰਦੇ ਹਨ। ਇਕ ਉਬਲੇ ਅੰਡੇ ਵਿਚ ਸਿਰਫ 70 ਕੈਲੋਰੀ ਹੁੰਦੀ ਹੈ, ਜੇ ਤੁਸੀਂ ਰੋਜ਼ਾਨਾ 2 ਤੋਂ 3 ਅੰਡੇ ਖਾਂਦੇ ਹੋ, ਤਾਂ ਤੁਸੀਂ ਸਿਰਫ 200 ਕੈਲੋਰੀ ਦੀ ਹੀ ਵਰਤੋਂ ਕਰਦੇ ਹੋ। ਕੈਲੋਰੀ ਘੱਟ ਖਾਣਾ ਹੀ ਭਾਰ ਘੱਟ ਕਰਨ ਦਾ ਪਹਿਲਾ ਕਦਮ ਹੈ।
2. ਜ਼ਿਆਦਾ ਪ੍ਰੋਟੀਨ
ਅੰਡਾ ਪ੍ਰੋਟੀਨ ਦਾ ਬਹਿਤਰ ਸਰੋਤ ਹੈ। ਇਕ ਅੰਡੇ ਵਿਚ ਲੱਗਭਗ 6 ਗ੍ਰਾਮ ਪ੍ਰੋਟੀਨ ਹੁੰਦਾ ਹੈ, ਜੋ ਕਿ ਰੋਜ਼ਾਨਾ ਦੀ ਪ੍ਰੋਟੀਨ ਦੀ ਜ਼ਰੂਰਤ ਨੂੰ 12 ਫੀਸਦੀ ਪੂਰੀ ਕਰਦਾ ਹੈ, ਜੇ ਤੁਸੀਂ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਅੰਡਾ ਤੁਹਾਡੇ ਲਈ ਬਹਿਤਰ ਹੈ।
3. ਤੁਹਾਨੂੰ ਭੁੱਖ ਨਹੀਂ ਲੱਗਣ ਦਿੰਦਾ
ਅੰਡੇ ਵਿਚ ਪ੍ਰੋਟੀਨ ਤੋਂ ਇਲਾਵਾ ਫਾਈਬਰ ਅਤੇ ਪਾਣੀ ਹੁੰਦਾ ਹੈ। ਇਨ੍ਹਾਂ ਚੀਜ਼ਾਂ ਨੂੰ ਭੁੱਖ ਨੂੰ ਸ਼ਾਂਤ ਕਰਨ ਲਈ ਜਾਣਿਆ ਜਾਂਦਾ ਹੈ। ਇਸ ਨਾਲ ਤੁਹਾਨੂੰ ਨਾਸ਼ਤੇ ਦੀਆਂ ਚੀਜ਼ਾਂ ਦੀ ਤੁਲਨਾ ਵਿਚ 50 ਫੀਸਦੀ ਤ੍ਰਿਪਤੀ ਮਿਲਦੀ ਹੈ।
4. ਮੇਟਾਬੋਲੀਜ਼ਮ ਵਧਾਉਂਦਾ ਹੈ
ਅੰਡਾ ਮੇਟਾਬੋਲੀਜ਼ਮ ਨੂੰ ਵਧਾਉਂਦਾ ਹੈ। ਭਾਰ ਘਟਾਉਣ ਲਈ ਕੈਲੋਰੀ ਨੂੰ ਸਾੜਣ ਲਈ ਮੇਟਾਬੋਲੀਜ਼ਮ ਦੀ ਮਾਤਰਾ ਜ਼ਿਆਦਾ ਹੋਣੀ ਚਾਹੀਦੀ ਹੈ। ਇਸ ਗੱਲ ਦਾ ਦਾਵਾ ਵੀ ਕੀਤਾ ਗਿਆ ਹੈ ਕਿ ਪ੍ਰੋਟੀਨ ਸਰੀਰ ਵਿਚ ਮੇਟਾਬੋਲੀਜ਼ਮ ਨੂੰ ਵਧਾਉਂਦਾ ਹੈ।
ਇਹ ਹਨ ਬ੍ਰੈਸਟ ਕੈਂਸਰ ਦੇ ਸ਼ੁਰੂਆਤੀ ਲੱਛਣ
NEXT STORY