ਨਵੀਂ ਦਿੱਲੀ— ਪਪੀਤਾ ਅਤੇ ਨਿੰਬੂ ਦੋਹੇ ਹੀ ਸਿਹਤ ਦੇ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਪੇਟ ਦੇ ਲਈ ਪਪੀਤਾ ਬਹੁਤ ਫਾਇਦੇਮੰਦ ਹੁੰਦਾ ਹੈ। ਇਸ 'ਚ ਵਿਟਾਮਿਨ ਏ, ਬੀ, ਸੀ ਅਤੇ ਫਾਇਵਰ ਭਰਪੂਰ ਮਾਤਰਾ 'ਚ ਹੁੰਦੇ ਹਨ। ਨਿੰਬੂ ਦੀ ਵਰਤੋ ਨਾਲ ਪੇਟ, ਅੱਖਾਂ ਅਤੇ ਚਮੜੀ ਦੀ ਸਮੱਸਿਆ ਨਹੀਂ ਰਹਿੰਦੀ। ਇਸ ਤੋਂ ਇਲਾਵਾ ਵੀ ਇਸ 'ਚ ਫਾਸਫੋਰਸ, ਪੋਟਾਸ਼ੀਅਮ, ਆਇਰਨ, ਐਂਟੀਆਕਸੀਡੇਂਟ ਕਾਰਬੋਹਾਈਡ੍ਰੇਟ, ਪ੍ਰੋਟੀਨ, ਸੋਡੀਅਮ ਵਰਗੇ ਤੱਤ ਮੋਜੂਦ ਹੁੰਦੇ ਹਨ। ਜੋ ਸਿਹਤ ਦੇ ਲਈ ਬਹੁਤ ਚੰਗੇ ਹੁੰਦੇ ਹਨ। ਆਓ ਜਾਣਦੇ ਹਾਂ ਇਸ ਦੇ ਕੁਝ ਫਾਇਦਿਆਂ ਬਾਰੇ
1. ਅੱਖਾਂ ਦੇ ਲਈ ਫਾਇਦੇਮੰਦ
ਪਪੀਤੇ 'ਚ ਭਰਪੂਰ ਮਾਤਰਾ 'ਚ ਕੈਲਸ਼ੀਅਮ, ਕੈਰੋਟੀਨ ਅਤੇ ਵਿਟਾਮਿਨ ਸੀ ਹੁੰਦੇ ਹਨ ਜੋ ਅੱਖਾਂ ਦੇ ਲਈ ਬਹੁਤ ਲਾਭਕਾਰੀ ਹੁੰਦਾ ਹੈ। ਇਸ ਦੀ ਵਰਤੋ ਨਾਲ ਰਾਤ ਦੇ ਸਮੇਂ ਅੰਨਾ ਹੋ ਜਾਣ ਵਾਲਾ ਰੋਗ ਨਹੀਂ ਹੁੰਦਾ। ਇਹ ਉਨ੍ਹਾਂ ਬੱਚਿਆਂ ਦੇ ਲਈ ਫਾਇਦੇਮੰਦ ਹੈ। ਜਿਨ੍ਹਾਂ ਨੂੰ ਘੱਟ ਉਮਰ 'ਚ ਹੀ ਚਸ਼ਮਾ ਲਗ ਜਾਂਦਾ ਹੈ।
2. ਭਾਰ ਘਟਾਏ
ਸਵੇਰੇ ਖਾਲੀ ਪੇਟ ਪਪੀਤਾ ਅਤੇ ਨਿੰਬੂ ਖਾਣ ਨਾਲ ਸਾਰੀ ਦਿਨ ਭੁੱਖ ਦਾ ਅਹਿਸਾਸ ਨਹੀਂ ਹੁੰਦਾ ਹੈ। ਇਸ 'ਚ ਕਾਫੀ ਮਾਤਰਾ 'ਚ ਫਾਇਵਰ ਹੁੰਦਾ ਹੈ ਅਤੇ ਇਹ ਪੇਟ ਦੀਆਂ ਨਾੜੀਆਂ ਦੇ ਕੰਮ ਨੂੰ ਸਹੀ ਕਰਦਾ ਹੈ। ਇਹ ਭਾਰ ਘੱਟ ਕਰਨ 'ਚ ਵੀ ਸਹਾਈ ਹੁੰਦਾ ਹੈ।
3. ਕਬਜ਼ ਤੋਂ ਰਾਹਤ
ਪਪੀਤਾ ਪੇਟ ਦੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਨੂੰ ਕੱਟ ਲਓ। ਇਸ ਦੇ ਉਪਰ ਕਾਲੀ ਮਿਰਚ, ਕਾਲਾ ਨਮਕ ਅਤੇ ਨਿੰਬੂ ਦਾ ਰਸ ਮਿਲਾ ਕੇ ਖਾਣ ਨਾਲ ਭੋਜਨ ਆਸਾਨੀ ਨਾਲ ਪਚ ਜਾਂਦਾ ਹੈ। ਇਸ ਤੋਂ ਇਲਾਵਾ ਕਬਜ਼ ਦੀ ਸ਼ਿਕਾਇਤ ਵੀ ਦੂਰ ਹੋ ਜਾਂਦੀ ਹੈ। ਇਹ ਯੂਰਿਨ ਦੀ ਸਮੱਸਿਆ ਨੂੰ ਵੀ ਦੂਰ ਕਰਦਾ ਹੈ।
4. ਕੈਂਸਰ ਅਤੇ ਲੀਵਰ ਸਿਰੋਸਿਸ ਤੋਂ ਬਚਾਅ
ਪਪੀਤਾ ਲੀਵਰ ਨੂੰ ਮਜ਼ਬੂਤੀ ਦਿੰਦਾ ਹੈ ਅਤੇ ਨਿੰਬੂ ਸਰੀਰ 'ਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਦਾ ਹੈ। ਇਸ ਲਈ ਰੋਜ਼ 2 ਚਮਚ ਪਪੀਤੇ ਦੇ ਰਸ 'ਚ ਅੱਧਾ ਚਮਚ ਨਿੰਬੂ ਦਾ ਰਸ ਮਿਲਾਕੇ ਪੀਣ ਨਾਲ ਇਸ ਬੀਮਾਰੀ ਤੋਂ ਛੁਟਕਾਰਾ ਮਿਲ ਜਾਂਦਾ ਹੈ। ਇਸ ਕੈਂਸਰ ਅਤੇ ਬਲੱਡ ਕੈਂਸਰ ਦੇ ਲਈ ਕਾਫੀ ਫਾਇਦੇਮੰਦ ਹੁੰਦਾ ਹੈ।
5. ਦਿਲ ਅਤੇ ਬਲੱਡ ਪ੍ਰੈਸ਼ਰ ਦੇ ਲਈ ਫਾਇਦੇਮੰਦ
ਇਸ 'ਚ ਕਾਫੀ ਮਾਤਰਾ 'ਚ ਫਾਇਵਰ ਹੁੰਦਾ ਹੈ। ਵਿਟਾਮਿਨ ਸੀ ਅਤੇ ਐਂਟੀਆਕਸੀਡੇਂਟ ਮੋਜੂਦ ਹੁੰਦੇ ਹਨ ਜੋ ਕੌਲੈਸਟਰੋਲ ਨੂੰ ਕੰਟਰੋਲ 'ਚ ਰੱਖਦੇ ਹਨ। ਇਸ ਨਾਲ ਦਿਲ ਨਾਲ ਜੁੜੀਆਂ ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ।
ਮਰਦਾਂ ਦੇ ਮੁਕਾਬਲੇ ਔਰਤਾਂ 'ਚ ਵੱਧ ਰਹੀਆਂ ਹਨ 'ਡੈਸਕ ਜੋਬ' ਸਮੱਸਿਆਵਾਂ
NEXT STORY