ਜਲੰਧਰ (ਬਿਊਰੋ) — ਯੂਰਿਕ ਐਸਿਡ ਦੀ ਸਮੱਸਿਆ ਜਿਥੇ ਪਹਿਲਾ 35-40 ਤੋਂ ਬਾਅਦ ਦੇਖਣ ਨੂੰ ਮਿਲਦੀ ਸੀ, ਉਥੇ ਹੀ ਗਲਤ ਲਾਈਫ ਸਟਾਈਲ ਕਾਰਨ ਨੌਜਵਾਨ ਦੀ ਇਸ ਦੀ ਲਪੇਟ 'ਚ ਆ ਰਹੇ ਹਨ। ਤਨਾਅ, ਨਸ਼ੀਲੇ ਪਦਾਰਥ, ਸ਼ਰਾਬ-ਸਿਗਰੇਟ, ਕਸਰਤ ਨਾ ਕਰਨਾ, ਡਿਹਾਈਡ੍ਰੇਸ਼ਨ ਤੇ ਗਲਤ ਖਾਣ-ਪੀਣ ਨਾਲ ਯੂਰਿਕ ਐਸਿਡ ਦੀ ਸਮੱਸਿਆ ਹੁਣ ਆਮ ਹੋ ਗਈ ਹੈ। ਜੇਕਰ ਇਸ ਦਾ ਉਪਚਾਰ ਨਾ ਕੀਤਾ ਜਾਵੇ ਤਾਂ ਗਠੀਆ, ਕਿਡਨੀ ਸਟੋਨ, ਡਾਇਬੀਟੀਜ ਤੇ ਰਕਤ ਵਿਕਾਰ ਵਰਗੀਆਂ ਕਈ ਪ੍ਰੇਸ਼ਾਨੀਆਂ ਵਧਣ ਲੱਗਦੀਆਂ ਹਨ, ਇਸ ਲਈ ਇਸ ਨੂੰ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ।
ਕੀ ਹੈ ਯੂਰਿਕ ਐਸਿਡ?
ਕਾਰਬਨ, ਹਾਈਡਰੋਜਨ, ਆਕਸੀਜ਼ਨ ਤੇ ਨਾਈਟ੍ਰੋਜਨ ਨੂੰ ਮਿਲਾ ਕੇ ਇਕ ਕੰਪਾਊਂਡ ਬਣਦਾ ਹੈ, ਜਿਹੜਾ ਸਰੀਰ ਨੂੰ ਪ੍ਰੋਟੀਨ ਨਾਲ ਐਮਿਨੋ ਅਮਲਾਂ ਦੇ ਰੂਪ 'ਚ ਪ੍ਰਾਪਤ ਹੁੰਦਾ ਹੈ। ਇਸ ਨੂੰ ਯੂਰਿਕ ਐਸਿਡ ਕਿਹਾ ਜਾਂਦਾ ਹੈ। ਇਹ ਯੂਰਿਨ ਦੇ ਰਾਸਤੇ ਸਰੀਰ 'ਚੋਂ ਬਾਹਰ ਨਿਕਲਦਾ ਹੈ ਪਰ ਜਦੋਂ ਇਸ ਦੀ ਮਾਤਰਾ ਵਧ ਜਾਂਦੀ ਹੈ ਤਾਂ ਇਹ ਐਸਿਡ ਹੱਡੀਆਂ 'ਚ ਇਕੱਠਾ ਹੋ ਕੇ ਨੁਕਸਾਨ ਪਹੁੰਚਾਉਂਦਾ ਹੈ।

ਕਿੰਨੀ ਹੋਣੀ ਚਾਹੀਦੀ ਹੈ ਯੂਰਿਕ ਐਸਿਡ ਦੀ ਮਾਤਰਾ?
ਸਿਹਤਮੰਦ ਮਹਿਲਾ ਦੇ ਸਰੀਰ 'ਚ ਯੂਰਿਕ ਐਸਿਡ ਦਾ ਨਾਰਮਲ ਪੱਧਰ 2.4-6.0 mg/dl ਅਤੇ ਮਰਦਾਂ 'ਚ 3.4-7.0 mg/dl ਹੋਣਾ ਜ਼ਰੂਰੀ ਹੈ। ਜੇਕਰ ਯੂਰਿਕ ਐਸਿਡ ਦਾ ਪੱਧਰ ਇਸ ਤੋਂ ਜ਼ਿਆਦਾ ਹੈ ਤਾਂ ਤੁਹਾਨੂੰ ਜੋੜਾਂ 'ਚ ਦਰਦ, ਸੋਜ, ਅਨਕੰਟਰੋਲ ਸ਼ੂਗਰ ਲੇਵਲ, ਚੱਲਣ 'ਚ ਮੁਸ਼ਕਿਲਾਂ ਵਰਗੀਆਂ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਆਓ ਤੁਹਾਨੂੰ ਦੱਸਦੇ ਹਾਂ ਕਿ ਯੂਰਿਕ ਐਸਿਡ ਨੂੰ ਕੰਟਰੋਲ ਰੱਖਣ ਲਈ ਤੁਹਾਨੂੰ ਕਿਵੇਂ ਦੀ ਡਾਈਟ ਲੈਣੀ ਚਾਹੀਦੀ ਹੈ :-
ਪਾਣੀ
ਸਰੀਰ ਤੋਂ ਯੂਰਿਕ ਐਸਿਡ ਦੀ ਮਾਤਰਾ ਨੂੰ ਬਾਹਰ ਕੱਢਣ ਲਈ ਵਧ ਤੋਂ ਵਧ ਪਾਣੀ ਪੀਣਾ ਚਾਹੀਦਾ ਹੈ। ਇਸ ਲਈ ਥੋੜ੍ਹੀ-ਥੋੜ੍ਹੀ ਦੇਰ ਬਾਅਦ ਪਾਣੀ ਪੀਂਦੇ ਰਹੋ। ਦਿਨ 'ਚ 10-12 ਗਿਲਾਸ ਪਾਣੀ ਦਾ ਸੇਵਨ ਕਰਨਾ ਚਾਹੀਦਾ ਹੈ।

ਹਰ ਰੰਗ ਦੀਆਂ ਸਬਜੀਆਂ ਕਰੋ ਡਾਈਟ 'ਚ ਸ਼ਾਮਲ
ਸਿਰਫ ਹਰੀ ਨਹੀਂ ਸਗੋਂ ਆਪਣੀ ਡਾਈਟ 'ਚ ਹਰ ਰੰਗ ਦੀ ਸਬਜੀ ਨੂੰ ਸ਼ਾਮਲ ਕਰੋ। ਇਸ ਨਾਲ ਸਰੀਰ 'ਚ ਯੂਰਿਕ ਐਸਿਡ ਦਾ ਪੱਧਰ ਸਮਾਨ ਰਹਿੰਦਾ ਹੈ ਅਤੇ ਜੋੜਾਂ 'ਚ ਦਰਦ ਵੀ ਨਹੀਂ ਹੁੰਦਾ।

ਸੇਬ ਦਾ ਸਿਰਕਾ
ਐਂਟੀਆਕਸਾਈਡ ਅਤੇ ਐਂਟੀਇੰਫਲੇਮੈਂਟਰੀ ਗੁਣਾਂ ਨਾਲ ਭਰਪੂਰ ਸੇਬ ਦਾ ਸਿਰਕਾ ਸਰੀਰ 'ਚ ਐਸਿਡ ਦਾ ਸੰਤੁਲਨ ਬਣਾਈ ਰੱਖਦਾ ਹੈ ਅਤੇ ਨਾਲ ਹੀ ਇਹ ਬਲੱਡ ਦੇ ਪੀ. ਐੱਚ. ਦੇ ਪੱਧਰ ਨੂੰ ਵਧਾ ਕੇ ਯੂਰਿਕ ਐਸਿਡ ਨੂੰ ਘੱਟ ਕਰਨ 'ਚ ਮਦਦ ਕਰਦਾ ਹੈ।

ਛੋਟੀ ਇਲਾਇਚੀ
ਛੋਟੀ ਇਲਾਇਚੀ ਨੂੰ ਪਾਣੀ ਨਾਲ ਮਿਲਾ ਕੇ ਖਾਣ ਨਾਲ ਯੂਰਿਕ ਐਸਿਡ ਦੀ ਮਾਤਰਾ ਘੱਟ ਹੋਣ ਦੇ ਨਾਲ ਕੈਲੋਸਟਰੋਲ ਦਾ ਪੱਧਰ ਘਟਦਾ ਹੈ।
ਬੈਕਿੰਗ ਸੋਡਾ
1 ਗਿਲਾਸ ਪਾਣੀ 'ਚ 1/2 ਚਮਚ ਬੈਕਿੰਗ ਸੋਡਾ ਮਿਲਾ ਕੇ ਪਾਣੀ ਪੀਣ ਨਾਲ ਵੀ ਯੂਰਿਕ ਐਸਿਡ ਕੰਟਰੋਲ 'ਚ ਹੁੰਦਾ ਹੈ।
ਅਜਵਾਈਨ
ਇਹ ਯੂਰਿਕ ਐਸਿਡ ਨਾਲ ਸਰੀਰ 'ਚ ਸੋਜ ਨੂੰ ਵੀ ਘੱਟ ਕਰਦਾ ਹੈ। ਯੂਰਿਕ ਐਸਿਡ ਨੂੰ ਕੰਟਰੋਲ ਕਰਨ ਲਆ ਦਿਨ ਚ 1/2 ਟੀਸਪੂਨ ਅਜਵਾਈਨ ਪਾਣੀ ਨਾਲ ਲਵੋ।
ਅਖਰੋਟ
ਰੋਜ਼ਾਨਾ ਸਵੇਰੇ 2-3 ਅਖਰੋਟ ਖਾਓ। ਅਜਿਹਾ ਕਰਨ ਨਾਲ ਵਧਿਆ ਹੋਇਆ ਯੂਰਿਕ ਐਸਿਡ ਹੋਲੀ-ਹੋਲੀ ਘੱਟ ਹੋਣ ਲੱਗਦਾ ਹੈ।
ਵਿਟਾਮਿਨ ਸੀ ਫੂਡਸ
ਵਿਟਾਮਿਨ ਸੀ ਨਾਲ ਭਰਪੂਰ ਚੀਜ਼ਾਂ ਜ਼ਿਆਦਾ ਤੋਂ ਜ਼ਿਆਦਾ ਖਾਓ ਕਿਉਂਕਿ ਵਿਟਾਮਿਨ ਸੀ ਯੂਰਿਕ ਐਸਿਡ ਨੂੰ ਟਾਇਲੇਟ ਦੇ ਜਰੀਏ ਬਾਹਰ ਕੱਢਣ 'ਚ ਮਦਦ ਕਰਦਾ ਹੈ।

ਹਾਈ ਫਾਈਬਰ ਫੂਡਸ
ਹਾਈ ਫਾਈਬਰ ਫੂਡ ਵਰਗੇ ਓਟਮੀਲ, ਦਲੀਆ, ਬੀਂਸ ਅਤੇ ਬ੍ਰਾਊਨ ਚਾਵਲਾਂ ਨਾਲ ਯੂਰਿਕ ਐਸਿਡ ਦੀ ਮਾਤਰਾ ਅਬਜਾਰਬ ਹੋ ਜਾਵੇਗੀ ਅਤੇ ਉਸ ਦਾ ਪੱਧਰ ਵੀ ਘੱਟ ਹੋ ਜਾਵੇਗਾ।
ਇਨ੍ਹਾਂ ਚੀਜ਼ਾਂ ਨਾਲ ਕਰੋ ਪ੍ਰਹੇਜ
- ਜ਼ਿਆਦਾ ਮਾਤਰਾ 'ਚ ਸ਼ਰਾਬ ਪੀਣ ਤੋਂ ਬਚਣਾ ਚਾਹੀਦਾ ਹੈ। ਬੀਅਰ 'ਚ ਯੀਸਟ ਦੀ ਮਾਤਰਾ ਕਾਫੀ ਹੁੰਦੀ ਹੈ, ਜਿਸ ਕਰਕੇ ਇਸ ਦਾ ਸੇਵਨ ਨਹੀਂ ਕਰਨਾ ਚਾਹੀਦਾ।
- ਰਾਤ ਨੂੰ ਸੋਣ ਸਮੇਂ ਦੁੱਧ ਜਾਂ ਦਾਲ ਦਾ ਸੇਵਨ ਵੀ ਨਹੀਂ ਕਰਨਾ ਚਾਹੀਦਾ।
- ਦਹੀ, ਚਾਵਲ, ਅਚਾਰ, ਦਾਲ, ਪਾਲਕ, ਫਾਸਚ ਫੂਟ, ਕੋਲਡ ਡ੍ਰਿੰਕਸ, ਅੰਡਾ, ਮਾਂਸ-ਮੱਛੀ, ਸ਼ਰਾਬ ਅਤੇ ਸਿਗਰਟ ਤੋਂ ਦੂਰ ਰਹਿਣਾ ਚਾਹੀਦਾ ਹੈ।
- ਸਭ ਤੋਂ ਵੱਡੀ ਗੱਲ ਖਾਣਾ ਖਾਂਧੇ ਸਮੇਂ ਪਾਣੀ ਨਹੀਂ ਪੀਣਾ ਚਾਹੀਦਾ। ਘੱਟੋਂ-ਘੱਟ ਖਾਣਾ ਖਾਣ ਤੋਂ 1/2 ਘੰਟੇ ਬਾਅਦ ਹੀ ਪਾਣੀ ਪੀਣਾ ਚਾਹੀਦਾ ਹੈ।

- ਬੇਕਰੀ ਫੂਡ ਜਿਵੇਂ ਕਿ ਪੇਸਟਰੀ, ਕੇਕ, ਪੈਨਕੇਕ, ਕ੍ਰੀਮ ਬਿਸਕੁਟ ਆਦਿ ਨਾ ਖਾਓ।
- ਯੂਰਿਕ ਐਸਿਡ ਘੱਟ ਕਰਨ ਲਈ ਤਲੇ-ਚਿਕਨਾਈ ਵਾਲੇ ਭੋਜਨ ਤੋਂ ਦੂਰ ਰਹੋ। ਘਿਓ ਤੇ ਮੱਖਣ ਤੋਂ ਵੀ ਦੂਰੀ ਬਣਾ ਕੇ ਰੱਖੋ।
ਸ਼ੂਗਰ ਕੰਟਰੋਲ ਕਰਨ ਵਾਲੀ ਜਾਮਵੰਤ ਜਾਮਣ ਵਿਕਸਿਤ
NEXT STORY