ਜਲੰਧਰ— ਚਮਕਦੇ ਹੋਏ ਚਿੱਟੇ ਦੰਦ ਚਿਹਰੇ ਦੀ ਖੂਬਸੂਰਤੀ ਨੂੰ ਹੋਰ ਵੀ ਵਧਾ ਦਿੰਦੇ ਹਨ। ਮੋਤੀਆਂ ਵਰਗੀ ਮੁਸਕਾਨ ਦਾ ਹਰ ਕੋਈ ਦੀਵਾਨ ਹੁੰਦਾ ਹੈ। ਜਦੋਂ ਕੋਈ ਹਸਦਾ ਹੈ ਤਾਂ ਉਸ ਦੇ ਚਮਕਦੇ ਚਿੱਟੇ ਦੰਦ ਸਾਹਮਣੇ ਵਾਲੇ 'ਤੇ ਵੱਖਰਾ ਹੀ ਪ੍ਰਭਾਵ ਛੱਡਦੇ ਹਨ। ਜੇਕਰ ਚਿਹਰਾ ਖੂਬਸੂਰਤ ਹੋਵੇ ਪਰ ਦੰਦ ਪੀਲੇ ਹੋਣ ਦਾ ਚਿਹਰੇ ਦੀ ਖੂਸੂਰਤੀ ਵੀ ਸਾਹਮਣੇ ਵਾਲੇ 'ਤੇ ਫਿੱਕੀ ਪੈ ਜਾਂਦੀ ਹੈ। ਅੱਜ ਦੇ ਦੌਰ 'ਚ ਜ਼ਿਆਦਾ ਸਿਗਰੇਟ ਪੀਣ, ਚੰਗੀ ਖੁਰਾਕ ਨਾ ਕਰਨ ਅਤੇ ਦੰਦਾਂ ਦੀ ਸਹੀ ਤਰੀਕੇ ਨਾਲ ਸਫਾਈ ਨਾ ਕਰਨ ਕਰਕੇ ਦੰਦਾਂ 'ਤੇ ਪੀਲਾਪਨ ਆ ਜਾਂਦਾ ਹੈ, ਜੋ ਕਿ ਚਿਹਰੇ ਦੀ ਖੂਬਸੂਰਤੀ ਨੂੰ ਵੀ ਵਿਗਾੜ ਦਿੰਦਾ ਹੈ। ਦੰਦਾਂ ਦੇ ਪੀਲੇਪਨ ਨੂੰ ਦੂਰ ਕਰਨ ਲਈ ਤੁਸੀਂ ਕਈ ਕੁਦਰਤੀ ਨੁਸਖੇ ਵੀ ਅਪਣਾ ਸਕਦੇ ਹੋ। ਅੱਜ ਅਸੀਂ ਤੁਹਾਨੂੰ ਉਨ੍ਹਾਂ ਨੁਸਖਿਆਂ ਬਾਰੇ ਹੀ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨਾਲ ਦੰਦਾਂ ਦੇ ਪੀਲੇਪਨ ਨੂੰ ਤੁਸੀਂ ਦੂਰ ਕਰ ਸਕਦੇ ਹੋ।

ਤੁਲਸੀ ਕਰੇ ਦੰਦਾਂ ਦਾ ਪੀਲਾਪਨ ਦੂਰ
ਤੁਲਸੀ 'ਚ ਦੰਦਾਂ ਦੇ ਪੀਲੇਪਨ ਨੂੰ ਦੂਰ ਕਰਨ ਦੀ ਸਮਰਥਾ ਪਾਈ ਜਾਂਦੀ ਹੈ। ਇਸ ਦੇ ਨਾਲ ਹੀ ਤੁਲਸੀ ਮੂੰਹ ਅਤੇ ਦੰਦ ਦੇ ਰੋਗਾਂ ਤੋਂ ਵੀ ਬਚਾਉਂਦੀ ਹੈ। ਤੁਲਸੀ ਦੇ ਪੱਤਿਆਂ ਨੂੰ ਧੁੱਪ 'ਚ ਸੁਕਾਉਣ ਤੋਂ ਬਾਅਦ ਇਸ ਦਾ ਪਾਊਡਰ ਬਣਾ ਲੈਣਾ ਚਾਹੀਦਾ ਹੈ। ਫਿਰ ਇਸ ਦੇ ਪਾਊਡਰ ਨੂੰ ਟੂਥਪੇਸਟ 'ਚ ਮਿਲਾ ਕੇ ਬਰੱਸ਼ ਕਰਨਾ ਚਾਹੀਦਾ ਹੈ। ਇਸ ਦੇ ਨਾਲ ਤੁਹਾਡੇ ਦੰਦ ਚਮਕਣ ਲੱਗ ਜਾਣਗੇ ਅਤੇ ਦੰਦਾਂ ਦਾ ਪੀਲਾਪਨ ਵੀ ਦੂਰ ਹੋਵੇਗਾ।
ਨਮਕ
ਨਮਕ ਦਾ ਨਾਲ ਦੰਦਾਂ ਨੂੰ ਸਾਫ ਕਰਨ ਦਾ ਨੁਸਖਾ ਬਹੁਤ ਹੀ ਪੁਰਾਣਾ ਹੈ। ਨਮਕ 'ਚ 2-3 ਬੂੰਦਾਂ ਸਰੋਂ ਦੇ ਤੇਲ ਦੀਆਂ ਮਿਲਾ ਕੇ ਦੰਦ ਸਾਫ ਕਰਨੇ ਚਾਹੀਦੇ ਹਨ। ਅਜਿਹਾ ਕਰਨ ਨਾਲ ਵੀ ਦੰਦਾਂ ਦਾ ਪੀਲਾਪਨ ਦੂਰ ਹੁੰਦਾ ਹੈ।

ਸੰਤਰੇ ਦੇ ਛਿਲਕੇ ਕਰਨ ਪੀਲਾਪਨ ਦੂਰ
ਸੰਤਰੇ ਦੇ ਛਿਲਕੇ ਅਤੇ ਤੁਲਸੀ ਦੇ ਪੱਤਿਆਂ ਨੂੰ ਸੁਕਾ ਕੇ ਪਾਊਡਰ ਬਣਾ ਲੈਣਾ ਚਾਹੀਦਾ ਹੈ। ਬਰੱਸ਼ ਕਰਨ ਤੋਂ ਬਾਅਦ ਇਸ ਪਾਊਡਰ ਦੇ ਨਾਲ ਦੰਦਾਂ ਦੀ ਹਲਕੀ ਜਿਹੀ ਮਸਾਜ ਕਰਨੀ ਚਾਹੀਦੀ ਹੈ। ਸੰਤਰੇ 'ਚ ਵਿਟਾਮਿਨ-ਸੀ ਅਤੇ ਕੈਲਸ਼ੀਅਮ ਦੇ ਕਾਰਨ ਦੰਦ ਚਮਕਣ ਲੱਗ ਜਾਂਦੇ ਹਨ।

ਗਾਜਰ ਖਤਮ ਕਰੇ ਪੀਲਾਪਨ
ਰੋਜ਼ਾਨਾ ਗਾਜਰ ਖਾਣ ਨਾਲ ਵੀ ਦੰਦਾਂ ਦਾ ਪੀਲਾਪਨ ਘੱਟ ਹੋ ਜਾਂਦਾ ਹੈ। ਦਰਅਸਲ ਖਾਣਾ ਖਾਣ ਤੋਂ ਬਾਅਦ ਗਾਜਰ ਖਾਣ ਨਾਲ ਇਸ 'ਚ ਮੌਜੂਦ ਰੇਸ਼ੇ ਦੰਦਾਂ ਦੀ ਚੰਗੀ ਤਰ੍ਹਾਂ ਸਫਾਈ ਕਰ ਦਿੰਦੇ ਹਨ।
ਬੇਕਿੰਗ ਸੋਡਾ ਕਰੇ ਪੀਲਾਪਨ ਦੂਰ
ਪੀਲੇ ਦੰਦਾਂ ਨੂੰ ਮੋਤੀਆਂ ਵਾਂਗ ਸਫੈਦ ਕਰਨ ਲਈ 1 ਚੱਮਚ ਬੇਕਿੰਗ ਸੋਡੇ 'ਚ ਚੁਟਕੀ ਨਮਕ ਅਤੇ ਥੋੜ੍ਹਾ ਜਿਹਾ ਪਾਣੀ ਮਿਲਾ ਕੇ ਪੇਸਟ ਤਿਆਰ ਕਰੋ। ਇਸ ਪੇਸਟ ਨੂੰ ਰੋਜ਼ਾਨਾ 2 ਤੋਂ 3 ਮਿੰਟ ਤੱਕ ਰਗੜੋ। ਲਗਾਤਾਰ ਇਸ ਪੇਸਟ ਦਾ ਇਸਤੇਮਾਲ ਕਰਨ ਨਾਲ ਕੁਝ ਹੀ ਦਿਨਾਂ 'ਚ ਦੰਦਾਂ ਦਾ ਪੀਲਾਪਨ ਦੂਰ ਹੋ ਜਾਵੇਗਾ।

ਨਿੰਬੂ ਦੀ ਕਰੋ ਵਰਤੋਂ
ਇਕ ਨਿੰਬੂ ਦਾ ਰਸ ਕੱਢ ਕੇ ਉਸ 'ਚ ਉਨੀ ਹੀ ਮਾਤਰਾ 'ਚ ਪਾਣੀ ਮਿਲਾ ਲਓ। ਖਾਣਾ ਖਾਣ ਦੇ ਬਾਅਦ ਇਸ ਪਾਣੀ ਨਾਲ ਚੂਲੀ ਕਰੋ। ਇਸ ਤਰ੍ਹਾਂ ਰੋਜ ਕਰਨ ਨਾਲ ਦੰਦਾਂ ਦਾ ਪੀਲਾਪਨ ਖਤਮ ਹੋ ਜਾਂਦਾ ਹੈ ਅਤੇ ਮੂੰਹ 'ਚੋਂ ਬਦਬੂ ਵੀ ਨਹੀਂ ਆਉਂਦੀ।
ਸੇਬ ਦਾ ਸਿਰਕਾ ਮਿਟਾਏ ਪੀਲਾਪਨ
ਸੇਬ ਦਾ ਸਿਰਕਾ ਦੰਦਾਂ ਦਾ ਪੀਲਾਪਨ ਖਤਮ ਕਰਨ ਦੇ ਕੰਮ ਆਉਂਦਾ ਹੈ। ਇਕ ਕੱਪ ਪਾਣੀ 'ਚ ਅੱਧਾ ਚਮਚ ਸੇਬ ਦਾ ਸਿਰਕਾ ਪਾਓ ਅਤੇ ਆਪਣੇ ਬਰੱਸ਼ ਦੀ ਮਦਦ ਨਾਲ ਦੰਦਾਂ 'ਤੇ ਲਗਾਓ। ਇਸ ਤਰ੍ਹਾਂ ਕਰਨ ਨਾਲ ਦੰਦ ਚਮਕਣ ਲੱਗਣਗੇ।

ਨਿੰਮ ਦੀ ਕਰੋ ਵਰਤੋਂ
ਨਿੰਮ ਦੀ ਵਰਤੋਂ ਸ਼ੁਰੂ ਤੋਂ ਹੀ ਦੰਦਾਂ ਦਾ ਪੀਲਾਪਨ ਖਤਮ ਕਰਨ ਲਈ ਕੀਤੀ ਜਾਂਦੀ ਰਹੀ ਹੈ। ਇਸ 'ਚ ਬੈਕਟੀਰੀਆ ਨੂੰ ਖਤਮ ਕਰਨ ਦੇ ਗੁਣ ਹੁੰਦੇ ਹਨ। ਰੋਜ਼ਾਨਾ ਨਿੰਮ ਦੀ ਦਾਤਣ ਕਰਨ ਨਾਲ ਦੰਦ ਸਾਫ ਰਹਿੰਦੇ ਹਨ, ਉਨ੍ਹਾਂ ਨੂੰ ਕੋਈ ਰੋਗ ਨਹੀਂ ਲੱਗਦਾ ਅਤੇ ਪੀਲਾਪਨ ਵੀ ਦੂਰ ਹੋ ਜਾਂਦਾ ਹੈ। ਇਸ ਤੋਂ ਇਲਾਵਾ ਫਲਾਂ ਨੂੰ ਹਮੇਸ਼ਾ ਬਿਨਾਂ ਕੱਟੇ ਖਾਓ। ਇਸ ਨਾਲ ਦੰਦ ਮਜ਼ਬੂਤ ਅਤੇ ਚਮਕਦਾਰ ਹੁੰਦੇ ਹਨ। ਆਪਣੇ ਬਰੱਸ਼ ਨੂੰ ਇਕ ਮਹੀਨੇ ਬਾਅਦ ਬਦਲ ਦੇਣਾ ਚਾਹੀਦਾ ਹੈ।
ਨੌਜਵਾਨ ਤੇਜ਼ੀ ਨਾਲ ਹੋ ਰਹੇ ਹਨ ਨੋਮੋਫੋਬੀਆ ਦੇ ਸ਼ਿਕਾਰ
NEXT STORY