ਹੈਲਥ ਡੈਸਕ - ਗਰਮੀ ਦੇ ਮੌਸਮ ’ਚ ਨੂੰ ਮੂੰਹ ’ਚ ਛਾਲੇ ਹੋਣਾ ਇਕ ਆਮ ਸਮੱਸਿਆ ਹੈ। ਲਗਭਗ 20% ਲੋਕ ਮੂੰਹ ’ਚ ਛਾਲੇ ਹੋਣ ਦੀ ਸਮੱਸਿਆ ਤੋਂ ਪ੍ਰੇਸ਼ਾਨ ਰਹਿੰਦੇ ਹਨ। ਹਰ ਕਿਸੇ ਨੂੰ ਕਦੇ ਨਾ ਕਦੇ ਮੂੰਹ ’ਚ ਛਾਲੇ ਹੋਣ ਦੀ ਸਮੱਸਿਆ ਜ਼ਰੂਰ ਹੋਈ ਹੋਵੇਗੀ। ਮੂੰਹ ਵਿਚ ਛਾਲੇ ਹੋਣ ਦੇ ਕਈ ਕਾਰਨ ਹੋ ਸਕਦੇ ਹਨ। ਜੇਕਰ ਤੁਹਾਨੂੰ ਮੂੰਹ ’ਚ ਛਾਲੇ ਹੋਣ ਦਾ ਕਾਰਨ ਪਤਾ ਹੋਵੇਗਾ ਤਾਂ ਇਸ ਦਾ ਇਲਾਜ ਸਹੀ ਤਰੀਕੇ ਨਾਲ ਕਰ ਸਕਦੇ ਹਾਂ। ਅੱਜ ਅਸੀਂ ਤੁਹਾਨੂੰ ਦੱਸਾਂਗੇ ਮੂੰਹ ’ਚ ਛਾਲੇ ਹੋਣ ਦੇ ਮੁੱਖ ਕਾਰਨ ਅਤੇ ਇਨ੍ਹਾਂ ਤੋਂ ਛੁਟਕਾਰਾ ਪਾਉਣ ਲਈ ਕੁਝ ਘਰੇਲੂ ਨੁਸਖ਼ੇ...
ਮੂੰਹ ਵਿਚ ਛਾਲੇ ਹੋਣ ਦੇ ਮੁੱਖ ਕਾਰਨ :-
ਖਾਣ ਪੀਣ
- ਗਰਮੀਆਂ 'ਚ ਖੱਟੇ ਫਲ ਅਤੇ ਸਬਜ਼ੀਆਂ ਜਿਵੇਂ ਨਿੰਬੂ , ਟਮਾਟਰ , ਸੰਤਰਾ, ਸਟ੍ਰਾਬੇਰੀ ਜਿਹੇ ਫਲਾਂ ਦਾ ਜ਼ਿਆਦਾ ਸੇਵਨ ਕਰਨ ਨਾਲ ਵੀ ਮੂੰਹ ’ਚ ਛਾਲੇ ਹੋ ਸਕਦੇ ਹਨ। ਇਸ ਤੋਂ ਇਲਾਵਾ ਚਾਕਲੇਟ , ਬਦਾਮ, ਮੂੰਗਫਲੀ, ਮੈਦੇ ਦੀਆਂ ਚੀਜ਼ਾਂ ਦਾ ਜ਼ਿਆਦਾ ਸੇਵਨ ਕਰਨ ਨਾਲ ਵੀ ਮੂੰਹ ਵਿਚ ਛਾਲੇ ਹੋ ਜਾਂਦੇ ਹਨ।
ਤਣਾਅ ਅਤੇ ਬੇਚੈਨੀ
- ਜਦੋਂ ਤੁਸੀਂ ਤਣਾਅ ’ਚ ਹੁੰਦੇ ਹੋ ਤਾਂ ਤੁਹਾਡਾ ਸਰੀਰ ਕੁਝ ਇਸ ਤਰ੍ਹਾਂ ਦੇ ਕੈਮੀਕਲ ਕੱਢਦਾ ਹੈ ਜੋ ਪੂਰੇ ਸਰੀਰ ਨੂੰ ਪ੍ਰਭਾਵਿਤ ਕਰਦੇ ਹਨ। ਇਸ ਲਈ ਜੋ ਲੋਕ ਜ਼ਿਆਦਾ ਤਣਾਅ ਵਿੱਚ ਰਹਿੰਦੇ ਹਨ। ਉਨ੍ਹਾਂ ਦੇ ਮੂੰਹ ’ਚ ਛਾਲੇ ਹੋਣ ਦੀ ਸਮੱਸਿਆ ਜ਼ਿਆਦਾ ਹੁੰਦੀ ਹੈ।
ਪੋਸ਼ਣ ਦੀ ਘਾਟ
- ਵਿਟਾਮਿਨ ਬੀ, ਆਇਰਨ ਅਤੇ ਫੋਲਿਕ ਐਸਿਡ ਜਿਹੇ ਪੋਸ਼ਕ ਤੱਤਾਂ ਦੀ ਘਾਟ ਨਾਲ ਮੂੰਹ ਵਿਚ ਛਾਲੇ ਹੋ ਜਾਂਦੇ ਹਨ। ਇਸ ਲਈ ਮੂੰਹ ’ਚ ਛਾਲੇ ਹੋਣ ਤੇ ਆਪਣੇ ਖਾਣੇ ’ਚ ਵਿਟਾਮਿਨ ਅਤੇ ਮਿਨਰਲ ਦਾ ਸੇਵਨ ਜ਼ਿਆਦਾ ਕਰੋ।
ਮੂੰਹ ਦੀ ਸਫਾਈ
- ਬਹੁਤ ਸਾਰੇ ਲੋਕਾਂ ਨੂੰ ਮੂੰਹ ’ਚ ਛਾਲੇ ਮੂੰਹ ਦੀ ਚੰਗੀ ਤਰ੍ਹਾਂ ਦੇਖਭਾਲ ਨਾ ਕਰਨ ਦੇ ਕਾਰਨ ਹੁੰਦੇ ਹਨ। ਜ਼ਰੂਰਤ ਤੋਂ ਜ਼ਿਆਦਾ ਬ੍ਰਸ਼ ਕਰਨਾ ਜਾਂ ਫਿਰ ਇਸ ਤਰ੍ਹਾਂ ਦੇ ਟੂਥ ਪੇਸਟ ਦੀ ਵਰਤੋ ਕਰਨਾ, ਜਿਸ ’ਚ ਸੋਡੀਅਮ ਲਾਰੇਲ ਸਲਫੇਟ ਮਿਲਿਆ ਹੋਇਆ ਹੁੰਦਾ ਹੈ, ਕਾਰਨ ਵੀ ਮੂੰਹ ’ਚ ਛਾਲਿਆਂ ਦੀ ਸਮੱਸਿਆ ਹੁੰਦੀ ਹੈ।
ਸਮੋਕਿੰਗ ਛੱਡਣ ਨਾਲ
- ਜਿਹੜੇ ਲੋਕ ਪਹਿਲੀ ਵਾਰ ਸਮੋਕਿੰਗ ਛੱਡਦੇ ਹਨ। ਉਨ੍ਹਾਂ ਨੂੰ ਮੂੰਹ ’ਚ ਛਾਲਿਆਂ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਸਰੀਰ ਦੇ ਅੰਦਰ ਹੋਣ ਵਾਲੇ ਕੈਮੀਕਲ ਬਦਲਾਅ ਦੇ ਕਾਰਨ ਇਹ ਸਮੱਸਿਆ ਹੁੰਦੀ ਹੈ।
ਹਾਰਮੋਨ ਕਾਰਨ
- ਕੁਝ ਲੋਕਾਂ ਨੂੰ ਮੂੰਹ ਵਿਚ ਛਾਲਿਆਂ ਦੀ ਸਮੱਸਿਆ ਹਾਰਮੋਨ ਦੇ ਬਦਲਾਅ ਦੇ ਕਰਕੇ ਹੁੰਦੀ ਹੈ।
ਕੁਝ ਬਿਮਾਰੀਆਂ ਕਰ ਕੇ
- ਕੁਝ ਬਿਮਾਰੀਆਂ ਇਸ ਤਰ੍ਹਾਂ ਦੀਆਂ ਹੁੰਦੀਆਂ ਹਨ। ਜਿਨ੍ਹਾਂ ਨਾਲ ਮੂੰਹ ’ਚ ਛਾਲੇ ਹੋ ਜਾਂਦੇ ਹਨ। ਜਿਸ ਤਰ੍ਹਾਂ ਵਾਇਰਲ ਇਨਫੈਕਸ਼ਨ, ਢਿੱਡ ਦੀਆਂ ਕੁਝ ਬਿਮਾਰੀਆਂ, ਅਰਥਰਾਈਟਿਸ ਦੇ ਕਾਰਨ ਹੁੰਦੇ ਹਨ।
ਦਵਾਈਆਂ
- ਕੁਝ ਦਵਾਈਆਂ ਜਿਵੇਂ ਪੇਨਕਿਲਰ, ਬੇਟਾ ਬਲਾਕਰਸ ਅਤੇ ਛਾਤੀ ’ਚ ਦਰਦ ਵਾਲੀਆਂ ਦਵਾਈਆਂ ਦੇ ਕਾਰਨ ਮੂੰਹ ’ਚ ਛਾਲੇ ਹੋ ਸਕਦੇ ਹਨ।
ਅਪਣਾਓ ਦੇਸੀ ਨੁਸਖ਼ੇ :-
ਲੱਸਣ
- 2-3 ਲੱਸਣ ਦੀਆਂ ਕਲੀਆਂ ਦਾ ਪੇਸਟ ਬਣਾ ਕੇ ਛਾਲਿਆਂ ਵਾਲੀ ਜਗ੍ਹਾਂ ਤੇ ਲਗਾਓ। ਥੋੜ੍ਹੇ ਸਮੇਂ ਬਾਅਦ ਪਾਣੀ ਨਾਲ ਕੁਰਲੀ ਕਰ ਲਓ।
ਦੇਸੀ ਘਿਓ
- ਮੂੰਹ ਅਤੇ ਜੀਭ ਦੇ ਛਾਲਿਆਂ ਤੋਂ ਛੁਟਕਾਰਾ ਪਾਉਣ ਲਈ ਰਾਤ ਨੂੰ ਸੌਣ ਤੋਂ ਪਹਿਲਾਂ ਦੇਸੀ ਘਿਓ ਛਾਲਿਆਂ ਤੇ ਲਗਾਓ। ਮੂੰਹ ਦੇ ਛਾਲੇ ਠੀਕ ਹੋ ਜਾਣਗੇ।
ਅਮਰੂਦ ਦੇ ਪੱਤੇ
- ਅਮਰੂਦ ਦੇ ਪੱਤਿਆਂ ਨੂੰ ਚਬਾਉਣ ਨਾਲ ਵੀ ਮੂੰਹ ਦੇ ਛਾਲੇ ਜਲਦੀ ਠੀਕ ਹੋ ਜਾਂਦੇ ਹਨ।
ਹਲਦੀ
- ਰੋਜ਼ਾਨਾ ਸਵੇਰੇ ਸ਼ਾਮ ਹਲਦੀ ਵਾਲੇ ਪਾਣੀ ਦੇ ਗਰਾਰੇ ਕਰਨ ਨਾਲ ਵੀ ਮੂੰਹ ਦੇ ਛਾਲੇ ਜਲਦੀ ਠੀਕ ਹੋ ਜਾਂਦੇ ਹਨ।
ਸ਼ਹਿਦ
- ਕੁਝ ਦਿਨਾਂ ਤੱਕ ਛਾਲਿਆਂ ਤੇ ਸ਼ਹਿਦ ਲਗਾਉਣ ਨਾਲ ਵੀ ਛਾਲੇ ਜਲਦੀ ਠੀਕ ਹੋ ਜਾਂਦੇ ਹਨ।
ਦਹੀਂ
- ਮੂੰਹ ’ਚ ਛਾਲੇ ਹੋਣ ਤੇ ਦਿਨ ’ਚ 2-3 ਵਾਰ ਦਹੀਂ ਖਾਓ। ਇਸ ਨਾਲ ਛਾਲੇ ਜਲਦੀ ਠੀਕ ਹੋ ਜਾਣਗੇ।
ਖਾਣਾ ਖਾਣ ਤੋਂ ਤੁਰੰਤ ਬਾਅਦ ਕਰਦੇ ਹੋ ਆਹ ਕੰਮ ਤਾਂ ਹੋ ਜਾਓ ਸਾਵਧਾਨ! ਨਹੀਂ ਤਾਂ ...
NEXT STORY