ਜਲੰਧਰ (ਬਿਊਰੋ) - ਬਲੈਕਹੈੱਡਸ (ਕਾਲੇ ਨਿਸ਼ਾਨ) ਚਮੜੀ ਦੀ ਇਕ ਆਮ ਸਮੱਸਿਆ ਹੈ, ਖਾਸ ਕਰਕੇ ਨੱਕ ਤੇ ਚਿਹਰੇ ਦੇ ਦੂਜੇ ਹਿੱਸਿਆਂ ’ਤੇ। ਇਹ ਉਦੋਂ ਹੁੰਦੇ ਹਨ ਜਦੇਂ ਤੇਲ, ਗੰਦਗੀ ਤੇ ਮ੍ਰਿਤ ਕੋਸ਼ਿਕਾਵਾਂ ਪੋਰਸ ’ਚ ਜਮ੍ਹਾਂ ਹੋ ਜਾਂਦੀਆਂ ਹਨ ਅਤੇ ਹਵਾ ਦੇ ਸੰਪਰਕ ’ਚ ਆਉਣ ’ਤੇ ਇਹ ਕਾਲੇ ਰੰਗ ਦੇ ਹੋ ਜਾਂਦੇ ਹਨ। ਪਾਰਲਰ ’ਚ ਅਸੀਂ ਇਨ੍ਹਾਂ ਤੋਂ ਛੁਟਕਾਰਾ ਪਾਉਣ ਲਈ ਅਸੀਂ ਸਕਿਨ ਟ੍ਰੀਟਮੈਂਟਸ ਲੈਂਦੇ ਹਾਂ ਪਰ ਇਹ ਖਰਚੀਲਾ ਅਤੇ ਕਦੇ-ਕਦੇ ਦਰਦਨਾਕ ਵੀ ਹੋ ਸਕਦਾ ਹੈ। ਅਜਿਹੇ ’ਚ ਇਕ ਆਸਾਨ ਤਰੀਕਾ ਹੈ, ਜੋ ਟਿਸ਼ੂ ਪੇਪਰ ਨਾਲ ਬਲੈਕਹੈੱਡਸ ਨੂੰ ਹਟਾਉਣ ’ਚ ਮਦਦ ਕਰਦਾ ਹੈ। ਆਓ ਜਾਣਦੇ ਹਾਂ ਕਿ ਤੁਸੀਂ ਘਰ ’ਚ ਬਿਨਾਂ ਕਿਸੇ ਦਰਦ ਤੇ ਖਰਚੇ ਤੋਂ ਇਹ ਨੁਸਖਾ ਅਪਣਾ ਸਕਦੇ ਹੋ।
ਇਹ ਖ਼ਬਰ ਵੀ ਪੜ੍ਹੋ - ਮਾਤਾ ਚਰਨ ਕੌਰ ਤੇ ਬਾਪੂ ਬਲਕੌਰ ਨੂੰ ਛੋਟੇ ਸਿੱਧੂ ਦੀ ਪਹਿਲੀ ਲੋਹੜੀ ਦਾ ਚੜ੍ਹਿਆ ਚਾਅ, ਇੰਝ ਮਨਾਇਆ ਸ਼ਗਨ
ਟਿਸ਼ੂ ਪੇਪਰ ਨਾਲ ਬਲੈਕਹੈੱਡਸ ਹਟਾਉਣ ਦਾ ਤਰੀਕਾ
ਸਟੀਮ ਲੈਣਾ : ਸਭ ਤੋਂ ਪਹਿਲਾਂ ਤੁਹਾਨੂੰ ਆਪਣੀ ਚਮੜੀ ਨੂੰ ਸਟੀਮ ਦੇਣੀ ਪਵੇੱਗੀ। ਇਸ ਲਈ ਤੁਸੀਂ ਇਕ ਬਰਤਨ ’ਚ ਪਾਣੀ ਉਬਾਲੋ ਅਤੇ ਉਸ ਦੀ ਭਾਵ ਨਾਲ 5-10 ਮਿੰਟਾਂ ਤਕ ਆਪਣੇ ਚਿਹਰੇ ਨੂੰ ਭਾਫ ਦਿਓ। ਇਸ ਨਾਲ ਤੁਹਾਡੇ ਪੋਰਸ ਖੁੱਲ੍ਹ ਜਾਣਗੇ ਅਤੇ ਬਲੈਕਹੈੱਡਸ ਨੂੰ ਕੱਢਣਾ ਆਸਾਨ ਹੋ ਜਾਵੇਗਾ।
ਇਹ ਖ਼ਬਰ ਵੀ ਪੜ੍ਹੋ - ਸੰਨੀ ਲਿਓਨ ਨਾਲ ਵਾਪਰੀ ਅਜੀਬ ਘਟਨਾ! ਰੱਬ ਨੂੰ ਯਾਦ ਕਰ ਆਖੀ ਇਹ ਵੱਡੀ ਗੱਲ
ਟਿਸ਼ੂ ਪੇਪਰ ਦੀ ਵਰਤੋਂ
ਹੁਣ ਇਕ ਟਿਸ਼ੂ ਪੇਪਰ ਲਓ ਅਤੇ ਉਸ ਨੂੰ ਗਿੱਲਾ ਕਰ ਲਓ, ਤਾਂ ਕਿ ਉਹ ਤੁਹਾਡੀ ਚਮੜੀ ਨਾਲ ਚਿਪਕ ਜਾਵੇ। ਧਿਆਨ ਰੱਖੋ ਕਿ ਟਿਸ਼ੂ ਪੇਪਰ ਜ਼ਿਆਦਾ ਗਿੱਲਾ ਨਾ ਹੋਵੇ, ਉਸ ਨੂੰ ਹਲਕਾ ਜਿਹਾ ਨਮ ਕਰੋ। ਇਸ ਗਿੱਲੇ ਟਿਸ਼ੂ ਪੇਪਰ ਨੂੰ ਆਪਣੇ ਨੱਕ ’ਤੇ ਉਥੇ ਰੱਖੋ, ਜਿੱਥੇ ਤੁਹਾਨੂੰ ਬਲੈਕਹੈੱਡਸ ਜ਼ਿਆਦਾ ਮਹਿਸੂਸ ਹੁੰਦੇ ਹਨ। ਇਸ ਨੂੰ ਥੋੜੀ ਦੇਰ ਤਕ ਆਪਣੀ ਚਮੜੀ ’ਤੇ ਰੱਖੋ, ਤਾਂ ਜੋ ਉਹ ਤੁਹਾਡੀ ਚਮੜੀ ਨਾਲ ਚਿਪਕ ਜਾਵੇ।
ਦਬਾਅ ਪਾਉਣਾ
ਹੌਲੀ ਜਿਹੀ ਟਿਸ਼ੂ ਪੇਪਰ ਨੂੰ ਨੱਕ ਤੋਂ ਹਟਾਉਂਦੇ ਹੋਏ ਉਸ ਨਾਲ ਬਲੈਕਹੈੱਡਸ ਨੂੰ ਬਾਹਰ ਖਿੱਚਣ ਦਾ ਯਤਨ ਕਰੋ। ਜਿਵੇ-ਜਿਵੇ ਟਿਸ਼ੂ ਪੇਪਰ ਹਟੇਗਾ, ਤੁਹਾਡੀ ਚਮੜੀ ’ਚੋਂ ਬਲੈਕਹੈਡਸ ਬਾਹਰ ਨਿੱਕਲਣ ਲੱਗਣਗੇ। ਇਹ ਤਰੀਕਾ ਨਾ ਸਿਰਫ ਸੌਖਾ ਹੈ, ਸਗੋਂ ਦਰਦ ਰਹਿਤ ਵੀ ਹੁੰਦਾ ਹੈ, ਜਿਸ ਨਾਲ ਪਾਰਲਰ ਦੇ ਮਹਿੰਗੇ ਤੇ ਦਰਦਨਾਕ ਤਰੀਕਿਆਂ ਤੋਂ ਬਚਿਆ ਜਾ ਸਕਦਾ ਹੈ।
ਇਹ ਖ਼ਬਰ ਵੀ ਪੜ੍ਹੋ - ਲੋਹੜੀ ਮੌਕੇ ਬਾਪੂ ਬਲਕੌਰ ਸਿੰਘ ਦੀ ਭਾਵੁਕ ਪੋਸਟ, ਪੁੱਤ ਸ਼ੁੱਭਦੀਪ ਨੂੰ ਯਾਦ ਕਰਦਿਆਂ ਆਖੀ ਵੱਡੀ ਗੱਲ
ਚਿਹਰੇ ਨੂੰ ਧੋਣਾ
ਟਿਸ਼ੂ ਪੇਪਰ ਨੂੰ ਹਟਾਉਣ ਤੋਂ ਬਾਅਦ ਚਿਹਰੇ ਨੂੰ ਹਲਕੇ ਗਰਮ ਪਾਣੀ ਨਾਲ ਧੋ ਲਓ। ਹੁਣ ਤੁਸੀਂ ਠੰਢੇ ਪਾਣੀ ਨਾਲ ਚਿਹਰੇ ਨੂੰ ਧੋ ਸਕਦੇ ਹੋ, ਤਾਂ ਕਿ ਰੋਮ ਬੰਦ ਹੋ ਜਾਣ।ਇਸ ਤੋਂ ਬਾਅਦ ਇਕ ਚੰਗਾ ਮੁਆਇਸਰਾਈਜ਼ਰ ਲਾਓ, ਤਾਂ ਕਿ ਤੁਹਾਡੀ ਚਮੜੀ ਨੂੰ ਨਮੀ ਮਿਲੇ ਤੇ ਉਹ ਤਰੋਤਾਜ਼ਾ ਮਹਿਸੂਸ ਕਰੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਸਿਹਤ ਲਈ ਬਹੁਤ ਗੁਣਕਾਰੀ ਹਨ ਇਹ ਲੱਡੂ! ਬਣਾਉਣੇ ਵੀ ਹਨ ਬੇਹੱਦ ਆਸਾਨ
NEXT STORY