ਹੈਲਥ ਡੈਸਕ - ਭਾਰਤ ’ਚ ਕੌਫੀ ਦੇ ਸ਼ੌਕੀਨਾਂ ਦੀ ਗਿਣਤੀ ਘੱਟ ਨਹੀਂ ਹੈ। ਇਸ ਨੂੰ ਜ਼ਿਆਦਾਤਰ ਲੋਕ ਬਹੁਤ ਸ਼ੌਂਕ ਨਾਲ ਪੀਂਦੇ ਹਨ। ਕੁਝ ਲੋਕ ਇਸ ਨੂੰ ਐਨਰਜੀ ਡਰਿੰਕ ਦੇ ਤੌਰ 'ਤੇ ਵੀ ਵਰਤਦੇ ਹਨ। ਇਸ ਨੂੰ ਪੀਣ ਨਾਲ ਸਰੀਰ 'ਚ ਸ਼ਾਨਦਾਰ ਤਾਜ਼ਗੀ ਆਉਂਦੀ ਹੈ। ਸਿਹਤ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਨੂੰ ਸਹੀ ਮਾਤਰਾ 'ਚ ਪੀਣ ਨਾਲ ਸਰੀਰ ਨੂੰ ਕਈ ਫ਼ਾਇਦੇ ਹੁੰਦੇ ਹਨ। ਕੁਝ ਲੋਕਾਂ ਨੂੰ ਬਲੈਕ ਕੌਫੀ ਪੀਣ ਦੀ ਭਿਆਨਕ ਆਦਤ ਹੁੰਦੀ ਹੈ। ਕੁਝ ਲੋਕ ਇਕ ਦਿਨ ’ਚ ਕਈ ਕੱਪ ਕੌਫੀ ਪੀਂਦੇ ਹਨ। ਤੁਹਾਨੂੰ ਦੱਸ ਦੇਈਏ ਕਿ ਬਹੁਤ ਜ਼ਿਆਦਾ ਕੌਫੀ ਦਾ ਸੇਵਨ ਕਰਨ ਨਾਲ ਸਰੀਰ ਨੂੰ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਅੱਗੇ ਤੋਂ ਜਦੋਂ ਵੀ ਕੌਫੀ ਦਾ ਸੇਵਨ ਕਰੋ ਤਾਂ ਉਸ ਦੇ ਅਮਾਉਂਟ ਦਾ ਧਿਆਨ ਜ਼ਰੂਰ ਰੱਖੋ।
ਪੜ੍ਹੋ ਇਹ ਵੀ ਖਬਰ :- ਰੋਜ਼ਾਨਾ ਦੁੱਧ ’ਚ ਭਿਓਂ ਕੇ ਖਾਓ ਇਹ ਚੀਜ਼, ਸਰੀਰ ਨੂੰ ਮਿਲਣਗੇ ਅਣਗਿਣਤ ਫਾਇਦੇ
ਜ਼ਿਆਦਾ ਕੌਫੀ ਪੀਣ ਦੇ ਨੁਕਸਾਨ :-
ਐਸਿਡਿਟੀ ਤੇ ਪੇਟ ਦੀ ਸਮੱਸਿਆਵਾਂ
- ਬਲੈਕ ਕਾਫੀ ਜ਼ਿਆਦਾ ਪੀਣ ਨਾਲ ਪੇਟ ’ਚ ਐਸਿਡਿਟੀ ਹੋ ਸਕਦੀ ਹੈ। ਇਸਦੇ ਕਾਰਨ ਗੈਸ, ਪੇਟ ਦਰਦ ਅਤੇ ਅਸਹਜਤਾ ਮਹਿਸੂਸ ਹੋ ਸਕਦੀ ਹੈ।
ਨੀਂਦ 'ਤੇ ਅਸਰ
- ਕਾਫੀ ’ਚ ਕੈਫੀਨ ਹੁੰਦਾ ਹੈ, ਜੋ ਨੀਦ ਨੂੰ ਪ੍ਰਭਾਵਿਤ ਕਰ ਸਕਦਾ ਹੈ। ਜੇ ਰਾਤ ਦੇ ਵੇਲੇ ਬਲੈਕ ਕਾਫੀ ਪੀਤੀ ਜਾਵੇ, ਤਾਂ ਨੀਂਦ ਦੀ ਗੁਣਵੱਤਾ ਘਟ ਸਕਦੀ ਹੈ।
ਖੂਨ ਦਾ ਦਬਾਅ ਵਧਣਾ
- ਜੇਕਰ ਬਲੈਕ ਕਾਫੀ ਬਹੁਤ ਜ਼ਿਆਦਾ ਮਾਤਰਾ ’ਚ ਪੀਤੀ ਜਾਵੇ, ਤਾਂ ਇਹ ਖੂਨ ਦੇ ਦਬਾਅ ਨੂੰ ਵਧਾ ਸਕਦੀ ਹੈ, ਖਾਸ ਕਰਕੇ ਉਹ ਲੋਕ ਜੋ ਹਾਈ ਬਲੱਡ ਪ੍ਰੈਸ਼ਰ ਤੋਂ ਪੀੜਤ ਹਨ।
ਪੜ੍ਹੋ ਇਹ ਵੀ ਖਬਰ :- Diabetic patient ਨੂੰ ਨਹੀਂ ਖਾਣੀਆਂ ਚਾਹੀਦੀਆਂ ਇਹ ਦਾਲਾਂ, ਜਾਣੋ ਕੀ ਹੈ ਕਾਰਨ
ਹੱਡੀਆਂ ਦੀ ਕਮਜ਼ੋਰੀ
- ਬਲੈਕ ਕਾਫੀ ਕੈਲਸ਼ੀਅਮ ਦੇ ਅਵਸ਼ੋਸ਼ਣ (absorption) ਨੂੰ ਰੋਕ ਸਕਦੀ ਹੈ, ਜਿਸ ਕਰਕੇ ਲੰਬੇ ਸਮੇਂ ਤੱਕ ਜ਼ਿਆਦਾ ਕਾਫੀ ਪੀਣ ਨਾਲ ਹੱਡੀਆਂ ਕਮਜ਼ੋਰ ਹੋਣ ਦਾ ਖਤਰਾ ਰਹਿੰਦਾ ਹੈ।
ਦਿਲ ਦੀ ਧੜਕਣ ਤੇ ਅਸਰ
- ਜ਼ਿਆਦਾ ਕਾਫੀ ਪੀਣ ਨਾਲ ਦਿਲ ਦੀ ਧੜਕਣ ਤੇ ਹੱਲਕਾ ਜ਼ੋਰ ਪੈ ਸਕਦਾ ਹੈ, ਜਿਸ ਕਾਰਨ ਚਿੰਤਾ (anxiety) ਅਤੇ ਘਬਰਾਹਟ ਹੋ ਸਕਦੀ ਹੈ।
ਮੂਡ ਸੁਇੰਗ ਅਤੇ ਡਿਪ੍ਰੈਸ਼ਨ
- ਕੈਫੀਨ ਬਹੁਤ ਜ਼ਿਆਦਾ ਮਾਤਰਾ ’ਚ ਚਿੜਚਿੜਾਹਟ, ਮੂਡ ਸੁਇੰਗ ਅਤੇ ਡਿਪ੍ਰੈਸ਼ਨ ਵਧਾ ਸਕਦਾ ਹੈ।
ਪੜ੍ਹੋ ਇਹ ਵੀ ਖਬਰ :- ਸਰੀਰ ’ਚ ਦਿਸ ਰਹੇ ਨੇ ਅਜਿਹੇ ਲੱਛਣ ਤਾਂ ਹੋ ਜਾਓ ਸਾਵਧਾਨ! ਹੋ ਸਕਦੀ ਹੈ Hemoglobin ਦੀ ਕਮੀ
ਨਸ਼ੀਲ ਆਦਤ ਬਣਨਾ
- ਬਲੈਕ ਕਾਫੀ ਦੀ ਆਦਤ ਜ਼ਿਆਦਾ ਹੋਣ ਨਾਲ ਇਹ ਨਸ਼ੀਲ ਬਣ ਸਕਦੀ ਹੈ ਅਤੇ ਜਦੋਂ ਇਹ ਪੀਣੀ ਛੱਡੀ ਜਾਵੇ, ਤਾਂ ਸਿਰਦਰਦ, ਥਕਾਵਟ ਅਤੇ ਚਿੜਚਿੜਾਹਟ ਜਿਹੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
ਸੁਝਾਅ :-
- ਬਲੈਕ ਕਾਫੀ ਨੂੰ ਸਿਮਿਤ ਮਾਤਰਾ ’ਚ ਪੀਓ। ਇਕ ਦਿਨ ’ਚ 1-2 ਕੱਪ ਸੁਰੱਖਿਅਤ ਮਾਤਰਾ ਮੰਨੀ ਜਾਂਦੀ ਹੈ।
- ਖਾਲੀ ਪੇਟ ਬਲੈਕ ਕਾਫੀ ਪੀਣ ਤੋਂ ਬਚੋ।
- ਜੇਕਰ ਤੁਹਾਨੂੰ ਪੈਟ ਜਾਂ ਸਿਹਤ ਸਬੰਧੀ ਹੋਰ ਸਮੱਸਿਆਵਾਂ ਹਨ, ਤਾਂ ਡਾਕਟਰ ਨਾਲ ਸਲਾਹ ਕਰੋ।
ਪੜ੍ਹੋ ਇਹ ਵੀ ਖਬਰ :- ਸਰੀਰ ’ਚ ਦਿਸ ਰਹੇ ਨੇ ਅਜਿਹੇ ਲੱਛਣ ਤਾਂ ਹੋ ਜਾਓ ਸਾਵਧਾਨ! ਹੋ ਸਕਦੀ ਹੈ Liver ਦੀ ਸਮੱਸਿਆ
ਪੜ੍ਹੋ ਇਹ ਵੀ ਖਬਰ :- chewing gum ਖਾਣ ਨਾਲ ਹੋ ਸਕਦਾ ਹੈ ਕੈਂਸਰ, ਹੋ ਜਾਓ ਸਾਵਧਾਨ!
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ
ਰੋਜ਼ਾਨਾ ਦੁੱਧ ’ਚ ਭਿਓਂ ਕੇ ਖਾਓ ਇਹ ਚੀਜ਼, ਸਰੀਰ ਨੂੰ ਮਿਲਣਗੇ ਅਣਗਿਣਤ ਫਾਇਦੇ
NEXT STORY