ਜਲੰਧਰ (ਬਿਊਰੋ)– ਹਰ ਕੋਈ ਚੰਗੇ ਵਾਲ ਚਾਹੁੰਦਾ ਹੈ। ਅੱਜ ਦੇ ਸਮੇਂ ’ਚ ਵਾਲਾਂ ਨਾਲ ਜੁੜੀਆਂ ਸਮੱਸਿਆਵਾਂ ਬਹੁਤ ਵੱਧ ਗਈਆਂ ਹਨ। ਇਸ ਦੇ ਲਈ ਲੋਕ ਕਈ ਤਰ੍ਹਾਂ ਦੇ ਉਪਾਅ ਕਰਦੇ ਹਨ ਪਰ ਕਈ ਵਾਰ ਇਹ ਵੀ ਕਾਰਗਰ ਸਾਬਿਤ ਨਹੀਂ ਹੁੰਦੇ। ਅੱਜ-ਕੱਲ ਮਾੜੀ ਜੀਵਨ ਸ਼ੈਲੀ ਕਾਰਨ ਨੌਜਵਾਨਾਂ ’ਚ ਵਾਲ ਟੁੱਟਣ, ਵਾਲ ਝੜਨ ਤੇ ਗੰਜੇਪਣ ਦੀ ਸਮੱਸਿਆ ਤੇਜ਼ੀ ਨਾਲ ਵੱਧ ਰਹੀ ਹੈ। ਹਾਲਾਂਕਿ ਆਪਣੀ ਖੁਰਾਕ ਤੇ ਜੀਵਨ ਸ਼ੈਲੀ ’ਚ ਬਦਲਾਅ ਕਰਕੇ ਤੁਸੀਂ ਆਪਣੇ ਵਾਲਾਂ ਨੂੰ ਵਧਾ ਸਕਦੇ ਹੋ ਤੇ ਉਨ੍ਹਾਂ ਨੂੰ ਸਿਹਤਮੰਦ ਰੱਖ ਸਕਦੇ ਹੋ। ਇਸ ਦੇ ਲਈ ਵਿਟਾਮਿਨ ਸੀ, ਵਿਟਾਮਿਨ ਈ, ਬਾਇਓਟਿਨ ਤੇ ਐਂਟੀ-ਆਕਸੀਡੈਂਟਸ ਨਾਲ ਭਰਪੂਰ ਭੋਜਨ ਦਾ ਸੇਵਨ ਕਰਨਾ ਚਾਹੀਦਾ ਹੈ। ਇਸ ਨਾਲ ਵਾਲ ਕੁਦਰਤੀ ਤੌਰ ’ਤੇ ਸਿਹਤਮੰਦ ਤੇ ਚਮਕਦਾਰ ਬਣਦੇ ਹਨ, ਜੋ ਤੁਹਾਨੂੰ 60-70 ਦੀ ਉਮਰ ’ਚ ਵੀ ਗੰਜਾ ਨਹੀਂ ਹੋਣ ਦੇਣਗੇ। ਆਓ ਜਾਣਦੇ ਹਾਂ ਵਾਲਾਂ ਦੇ ਵਾਧੇ ਲਈ ਕਿਹੜੇ-ਕਿਹੜੇ ਭੋਜਨਾਂ ਦਾ ਸੇਵਨ ਕਰਨਾ ਚਾਹੀਦਾ ਹੈ–
ਪਾਲਕ
ਪਾਲਕ ਖਾਣਾ ਸਿਹਤ ਦੇ ਨਾਲ-ਨਾਲ ਵਾਲਾਂ ਲਈ ਵੀ ਕਈ ਤਰ੍ਹਾਂ ਨਾਲ ਫ਼ਾਇਦੇਮੰਦ ਹੁੰਦਾ ਹੈ। ਇਸ ’ਚ ਬੀਟਾ-ਕੈਰੋਟੀਨ, ਵਿਟਾਮਿਨ ਏ, ਫੋਲੇਟ, ਐਂਟੀ-ਆਕਸੀਡੈਂਟ ਤੇ ਵਿਟਾਮਿਨ ਸੀ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ, ਜੋ ਵਾਲਾਂ ਨੂੰ ਨਮੀ ਦੇਣ ਦੇ ਨਾਲ-ਨਾਲ ਉਨ੍ਹਾਂ ਨੂੰ ਵਧਾਉਣ ’ਚ ਵੀ ਕਾਰਗਰ ਸਾਬਿਤ ਹੁੰਦੇ ਹਨ। ਵਾਲਾਂ ਨੂੰ ਕੁਦਰਤੀ ਚਮਕ ਦੇਣ ਤੋਂ ਇਲਾਵਾ ਪਾਲਕ ਖਾਣ ਨਾਲ ਵਾਲ ਝੜਨ ਦੀ ਸਮੱਸਿਆ ਵੀ ਘੱਟ ਹੋ ਜਾਂਦੀ ਹੈ। ਇਸ ’ਚ ਮੈਗਨੀਸ਼ੀਅਮ, ਪੋਟਾਸ਼ੀਅਮ, ਜ਼ਿੰਕ, ਰਿਬੋਫਲੇਵਿਨ ਵਰਗੇ ਤੱਤ ਹੁੰਦੇ ਹਨ, ਜੋ ਖ਼ਰਾਬ ਹੋਏ ਵਾਲਾਂ ਨੂੰ ਠੀਕ ਕਰਦੇ ਹਨ ਤੇ ਉਨ੍ਹਾਂ ਨੂੰ ਪੋਸ਼ਕ ਤੱਤ ਪ੍ਰਦਾਨ ਕਰਦੇ ਹਨ।
ਇਹ ਖ਼ਬਰ ਵੀ ਪੜ੍ਹੋ : ਖ਼ੂਨ ’ਚੋਂ ਸ਼ੂਗਰ ਨੂੰ ਸੋਕ ਲੈਂਦੇ ਨੇ ਇਹ 5 ਭੋਜਨ, ਸਿਹਤਮੰਦ ਰਹਿਣ ਲਈ ਡਾਈਟ ’ਚ ਕਰੋ ਸ਼ਾਮਲ
ਸੁੱਕੇ ਮੇਵੇ
ਵਾਲਾਂ ਦੇ ਵਾਧੇ ਨੂੰ ਵਧਾਉਣ ਲਈ ਤੁਸੀਂ ਆਪਣੀ ਡਾਈਟ ’ਚ ਸੁੱਕੇ ਮੇਵੇ ਸ਼ਾਮਲ ਕਰ ਸਕਦੇ ਹੋ। ਇਸ ਦੇ ਲਈ ਤੁਸੀਂ ਨਿਯਮਿਤ ਰੂਪ ਨਾਲ ਕਾਜੂ, ਬਦਾਮ, ਅਖਰੋਟ, ਕਿਸ਼ਮਿਸ਼ ਤੇ ਪਿਸਤਾ ਆਦਿ ਦਾ ਸੇਵਨ ਕਰ ਸਕਦੇ ਹੋ। ਇਹ ਵਾਲਾਂ ਦੇ ਰੋਮਾਂ ਨੂੰ ਮਜ਼ਬੂਤ ਬਣਾਉਂਦੇ ਹਨ, ਜਿਸ ਨਾਲ ਵਾਲ ਟੁੱਟਣ ਤੇ ਝੜਨ ਦੀ ਸਮੱਸਿਆ ਘੱਟ ਹੁੰਦੀ ਹੈ। ਇਨ੍ਹਾਂ ਨੂੰ ਖਾਣ ਨਾਲ ਵਾਲ ਮਜ਼ਬੂਤ, ਸੰਘਣੇ ਤੇ ਚਮਕਦਾਰ ਬਣਦੇ ਹਨ। ਇਨ੍ਹਾਂ ਨੂੰ ਖਾਣ ਨਾਲ ਸਿਰ ਦੀ ਚਮੜੀ ’ਚ ਮੌਜੂਦ ਟਿਸ਼ੂ ਵਧਦੇ ਹਨ, ਜਿਸ ਨਾਲ ਵਾਲਾਂ ਦੇ ਝੜਨ ਤੇ ਗੰਜੇਪਨ ਤੋਂ ਰਾਹਤ ਮਿਲਦੀ ਹੈ।
ਆਂਡੇ
ਆਂਡੇ ਖਾਣਾ ਸਿਹਤ ਦੇ ਨਾਲ-ਨਾਲ ਵਾਲਾਂ ਲਈ ਵੀ ਫ਼ਾਇਦੇਮੰਦ ਹੁੰਦਾ ਹੈ। ਖ਼ਾਸ ਤੌਰ ’ਤੇ ਇਸ ਦਾ ਪੀਲਾ ਹਿੱਸਾ ਵਾਲਾਂ ਦੇ ਵਾਧੇ ’ਚ ਮਦਦਗਾਰ ਮੰਨਿਆ ਜਾਂਦਾ ਹੈ। ਇਸ ਨੂੰ ਖਾਣ ਨਾਲ ਜਾਂ ਸਿਰ ’ਤੇ ਲਗਾਉਣ ਨਾਲ ਸਿਰ ਦੀ ਚਮੜੀ ਨੂੰ ਪੋਸ਼ਣ ਮਿਲਦਾ ਹੈ ਤੇ ਵਾਲ ਸੰਘਣੇ ਤੇ ਮਜ਼ਬੂਤ ਹੁੰਦੇ ਹਨ। ਵਾਲਾਂ ਦੀ ਗਰੋਥ ਨੂੰ ਵਧਾਉਣ ਦੇ ਨਾਲ-ਨਾਲ ਇਸ ’ਚ ਪਾਏ ਜਾਣ ਵਾਲੇ ਪੋਸ਼ਕ ਤੱਤ ਵੀ ਉਨ੍ਹਾਂ ਨੂੰ ਨਮੀ ਦਿੰਦੇ ਹਨ। ਅਾਂਡੇ ਖਾਣ ਨਾਲ ਵਾਲਾਂ ਦੇ ਨੁਕਸਾਨ ਦਾ ਖ਼ਤਰਾ ਵੀ ਕਾਫ਼ੀ ਹੱਦ ਤੱਕ ਘੱਟ ਹੋ ਜਾਂਦਾ ਹੈ।
ਸੈਲਮਨ ਮੱਛੀ
ਵਾਲਾਂ ਨੂੰ ਵਧਾਉਣ ਤੇ ਉਨ੍ਹਾਂ ਨੂੰ ਮਜ਼ਬੂਤ ਕਰਨ ਲਈ ਤੁਸੀਂ ਆਪਣੀ ਰੋਜ਼ਾਨਾ ਰੁਟੀਨ ’ਚ ਸੈਲਮਨ ਮੱਛੀ ਨੂੰ ਵੀ ਸ਼ਾਮਲ ਕਰ ਸਕਦੇ ਹੋ। ਇਸ ਨੂੰ ਖਾਣ ਨਾਲ ਵਾਲਾਂ ਦੇ ਰੋਮ ਮਜ਼ਬੂਤ ਹੋ ਜਾਂਦੇ ਹਨ, ਜਿਸ ਨਾਲ ਵਾਲ ਟੁੱਟਣ ਤੇ ਝੜਨ ਦੀ ਸਮੱਸਿਆ ਘੱਟ ਹੁੰਦੀ ਹੈ। ਇਸ ’ਚ ਓਮੇਗਾ 3 ਫੈਟੀ ਐਸਿਡ ਹੁੰਦਾ ਹੈ, ਜੋ ਵਾਲਾਂ ਦੀ ਘਣਤਾ ਵਧਾਉਣ ’ਚ ਮਦਦ ਕਰਦਾ ਹੈ। ਇਸ ਦੇ ਨਾਲ ਹੀ ਇਸ ’ਚ ਵਿਟਾਮਿਨ ਬੀ12 ਵੀ ਭਰਪੂਰ ਮਾਤਰਾ ’ਚ ਪਾਇਆ ਜਾਂਦਾ ਹੈ, ਜੋ ਵਾਲਾਂ ਨੂੰ ਸਿਹਤਮੰਦ ਰੱਖਦਾ ਹੈ। ਜੇਕਰ ਤੁਸੀਂ ਵਾਲਾਂ ਦੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ ਸੈਲਮਨ ਮੱਛੀ ਦਾ ਸੇਵਨ ਜ਼ਰੂਰ ਕਰੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਹੈ ਤੇ ਕਿਸੇ ਵੀ ਡਾਕਟਰੀ ਰਾਏ ਦਾ ਬਦਲ ਨਹੀਂ ਹੈ। ਕੋਈ ਵੀ ਚੀਜ਼ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਨਾਲ ਸਲਾਹ ਜ਼ਰੂਰ ਕਰੋ।
ਡੇਂਗੂ ਬੁਖ਼ਾਰ ਹੋਣ 'ਤੇ ਦਿਖਾਈ ਦਿੰਦੇ ਨੇ ਇਹ ਲੱਛਣ, ਨਿਜ਼ਾਤ ਪਾਉਣ ਲਈ ਅਪਣਾਓ ਕਾਲੀ ਮਿਰਚ ਸਣੇ ਇਹ ਨੁਕਤੇ
NEXT STORY