ਜਲੰਧਰ (ਬਿਊਰੋ) - ਗ਼ਲਤ ਖਾਣ-ਪੀਣ ਦੀਆਂ ਆਦਤਾਂ ਅਤੇ ਖ਼ਰਾਬ ਜੀਵਨ ਸ਼ੈਲੀ ਕਾਰਨ ਅੱਜ-ਕੱਲ੍ਹ ਬਹੁਤ ਸਾਰੇ ਲੋਕ ਹਾਰਟ ਅਟੈਕ ਦਾ ਸ਼ਿਕਾਰ ਹੋ ਰਹੇ ਹਨ। ਮੁੱਖ ਤੌਰ 'ਤੇ ਨੌਜਵਾਨ ਇਸ ਬੀਮਾਰੀ ਦਾ ਸਭ ਤੋਂ ਵੱਧ ਸ਼ਿਕਾਰ ਹੋ ਰਹੇ ਹਨ। ਪਹਿਲਾਂ ਵਾਲੇ ਸਮੇਂ ਵਿਚ ਲੋਕ 40-50 ਸਾਲ ਦੀ ਉਮਰ ਤੋਂ ਬਾਅਦ ਦਿਲ ਦੇ ਦੌਰੇ ਦਾ ਸ਼ਿਕਾਰ ਹੁੰਦੇ ਸਨ ਪਰ ਅੱਜ ਕੱਲ੍ਹ 18-35 ਸਾਲ ਦੀ ਉਮਰ ਦੇ ਨੌਜਵਾਨ ਹੀ ਇਸ ਖ਼ਤਰਨਾਕ ਬੀਮਾਰੀ ਦਾ ਸਾਹਮਣਾ ਕਰ ਰਹੇ ਹਨ। ਲਗਾਤਾਰ ਵਧਦੇ ਮਾਮਲਿਆਂ ਨੂੰ ਵੇਖਦੇ ਹੋਏ ਮਾਹਿਰਾਂ ਨੇ ਕਿਹਾ ਕਿ ਅਜੌਕੇ ਸਮੇਂ 'ਚ ਸਭ ਤੋਂ ਜ਼ਿਆਦਾ ਨੌਜਵਾਨ ਪੀੜ੍ਹੀ ਇਸ ਬੀਮਾਰੀ ਦਾ ਸ਼ਿਕਾਰ ਹੋ ਰਹੀ ਹੈ। ਅਜਿਹਾ ਕਿਉਂ? ਇਸ ਦੇ ਕੀ ਕਾਰਨ ਹਨ?, ਦੇ ਬਾਰੇ ਅੱਜ ਇਸ ਤੁਹਾਨੂੰ ਵਿਸਥਾਰ ਨਾਲ ਦੱਸਾਂਗੇ.....
ਪਹਿਲਾਂ ਕਾਕੇਸ਼ੀਅਨ ਲੋਕਾਂ ਨੂੰ ਪੈਂਦਾ ਸੀ ਦਿਲ ਦਾ ਦੌਰਾ
ਖੋਜ ਦੇ ਅੰਕੜਿਆਂ ਅਨੁਸਾਰ ਪਹਿਲਾਂ ਕਾਕੇਸ਼ੀਅਨਾਂ ਵਾਂਗ ਭਾਰਤੀਆਂ ਨੂੰ ਇਕ ਦਹਾਕੇ ਵਿੱਚ ਦਿਲ ਦਾ ਦੌਰਾ ਪੈਂਦਾ ਸੀ ਪਰ ਹੁਣ ਇਸ ਦੀ ਸ਼ੁਰੂਆਤ ਛੋਟੀ ਉਮਰ ਵਿੱਚ ਹੋਣ ਲੱਗ ਪਈ ਹੈ। ਹਾਲ ਹੀ ਵਿੱਚ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿਸ ਦਾ ਇਲਾਜ ਕਰਨ ਵਾਲੇ ਮਲਾਡ ਦੇ ਕ੍ਰਿਟੀਕੇਅਰ ਏਸ਼ੀਆ ਹਸਪਤਾਲ ਦੇ ਹਾਰਟ ਐਕਸਪਰਟ ਡਾਕਟਰ ਅਭਿਸ਼ੇਕ ਵਾਡਕਰ ਨੇ ਕਿਹਾ - 'ਨਾੜ੍ਹਾਂ 'ਚ ਇੱਕਠਾ ਹੋਇਆ ਖੂਨ ਬਾਹਰ ਕੱਢਣ ਤੋਂ ਬਾਅਦ ਮਰੀਜ਼ ਦੇ ਐੱਲਏਡੀ ਵਿੱਚ 80 ਫ਼ੀਸਦੀ ਬਲਾਕੇਜ ਪਾਇਆ ਗਿਆ ਸੀ। ਬਲਾਕੇਜ ਵਾਲੀ ਥਾਂ 'ਤੇ ਸਟੈਂਟ ਲਗਾਉਣ ਤੋਂ ਬਾਅਦ ਮਰੀਜ਼ ਨੂੰ ਛਾਤੀ 'ਚ ਹੋਣ ਵਾਲੇ ਦਰਦ ਤੋਂ ਰਾਹਤ ਮਿਲਣੀ ਮਹਿਸੂਸ ਹੋਣ ਲੱਗੀ। ਡਾਕਟਰ ਅਨੁਸਾਰ ਮਰੀਜ਼ ਰੋਜ਼ਾਨਾ ਜੰਕ ਫੂਡ ਦਾ ਸੇਵਨ ਕਰਦਾ ਸੀ, ਜਿਸ ਕਾਰਨ ਉਸ ਦਾ ਕੋਲੈਸਟ੍ਰੋਲ ਪੱਧਰ ਵਧ ਗਿਆ। ਡਾਕਟਰ ਅਨੁਸਾਰ ਅੱਜ ਦੇ ਸਮੇਂ 'ਚ 20 ਸਾਲ ਦੀ ਉਮਰ ਦੇ ਲੋਕ ਦਿਲ ਦੀਆਂ ਬੀਮਾਰੀਆਂ ਤੋਂ ਜ਼ਿਆਦਾ ਪੀੜਤ ਹਨ।
ਕੋਵਿਡ ਵੈਕਸੀਨ ਅਤੇ ਦਿਲ ਦੇ ਦੌਰੇ ਵਿਚਕਾਰ ਸਬੰਧ
ਮਾਹਿਰਾਂ ਦਾ ਮੰਨਣਾ ਹੈ ਕਿ ਕੋਵਿਡ ਟੀਕਾਕਰਨ ਕਾਰਨ ਲੋਕ ਹਾਰਟ ਅਟੈਕ ਦਾ ਵੱਧ ਸ਼ਿਕਾਰ ਹੋ ਰਹੇ ਹਨ। ਪਰ ਨਵੰਬਰ 2023 ਵਿੱਚ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਦੇ ਅਧਿਐਨਾਂ ਅਨੁਸਾਰ ਉਨ੍ਹਾਂ ਨੇ ਇਸ ਗੱਲ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ। ਉਨ੍ਹਾਂ ਨੇ ਸਿੱਟਾ ਕੱਢਿਆ ਸੀ ਕਿ ਲੋਕਾਂ ਨੂੰ ਦਿਲ ਦਾ ਦੌਰਾ ਖ਼ਰਾਬ ਜੀਵਨ ਸ਼ੈਲੀ ਅਤੇ ਕੋਰੋਨਾ ਵਾਇਰਸ ਕਰਕੇ ਆਉਂਦਾ ਹੈ। ਦਿਲ ਦੇ ਰੋਗਾਂ ਦੇ ਮਾਹਿਰ ਡਾਕਟਰ ਬ੍ਰਾਇਨ ਪਿੰਟੋ ਨੇ ਇਸ ਬਾਰੇ ਕਿਹਾ ਕਿ ਦਿਲ ਦੇ ਦੌਰੇ ਤੋਂ ਪੀੜਤ ਨੌਜਵਾਨ ਮੁੱਖ ਤੌਰ 'ਤੇ ਕੋਵਿਡ ਤੋਂ ਬਾਅਦ ਪ੍ਰਭਾਵਿਤ ਹੁੰਦੇ ਹਨ। ਜੇਕਰ ਮਰੀਜ਼ 'ਚ ਤਣਾਅ ਦਾ ਪੱਧਰ ਵਧਿਆ ਹੈ ਜਾਂ ਘੱਟ ਨੀਂਦ ਆਉਂਦੀ ਹੈ ਤਾਂ ਖ਼ਤਰਾ ਵੱਧ ਹੁੰਦਾ ਹੈ। ਅੱਜ-ਕੱਲ੍ਹ ਜਦੋਂ ਵੀ ਕੋਈ ਨੌਜਵਾਨ ਮਰੀਜ਼ ਛਾਤੀ ਵਿੱਚ ਦਰਦ ਹੋਣ ਤੋਂ ਬਾਅਦ ਸਾਡੇ ਕੋਲ ਆਉਂਦਾ ਹੈ, ਤਾਂ ਉਸ ਦੀਆਂ ਨਸਾਂ 'ਚ ਖੂਨ ਜਮ੍ਹ ਜਾਣ ਦਾ ਸ਼ੱਕ ਹੁੰਦਾ ਹੈ। ਡਾਕਟਰ ਅਨੁਸਾਰ 'ਸਾਰੇ ਨੌਜਵਾਨਾਂ ਨੂੰ ਸਟੰਟ ਦੀ ਲੋੜ ਨਹੀਂ ਪੈਂਦੀ, ਕਿਉਂਕਿ ਉਹ ਕਲੌਟ ਬਸਟਰਾਂ ਨਾਲ ਵਧੀਆ ਕੰਮ ਕਰਦੇ ਹਨ। ਉਸ ਨੇ ਕਿਹਾ ਕਿ ਕਿਸੇ ਨੂੰ ਹਾਈਪਰਹੋਮੋਸਾਈਸਟੀਨਮੀਆ (ਹੋਮੋਸੀਸਟੀਨ ਨਾਮਕ ਅਮੀਨੋ ਐਸਿਡ ਦਾ ਨਿਰਮਾਣ ਜੋ ਧਮਨੀਆਂ ਦੇ ਪੱਧਰਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ) 'ਤੇ ਵੀ ਵਿਸ਼ਵਾਸ ਕਰਨਾ ਚਾਹੀਦਾ ਹੈ।'
ਦਿਲ ਨੂੰ ਸਿਹਤਮੰਦ ਰੱਖਣ ਲਈ ਅਪਣਾਓ ਤਰੀਕੇ
. ਆਪਣੇ ਦਿਲ ਨੂੰ ਸਿਹਤਮੰਦ ਰੱਖਣ ਲਈ ਰੋਜ਼ਾਨਾ ਚੰਗੀ ਨੀਂਦ ਲਓ।
. ਤਣਾਅ ਦੀ ਸਮੱਸਿਆ ਤੋਂ ਦੂਰ ਰਹੋ।
. ਰੋਜ਼ਾਨਾ ਸਵੇਰੇ-ਸ਼ਾਮ ਕਸਰਤ ਕਰੋ।
. ਆਪਣੀ ਖ਼ੁਰਾਕ 'ਚ ਸਬਜ਼ੀਆਂ, ਸਾਬੁਤ ਅਨਾਜ, ਫਲੀਆਂ, ਨਟਸ ਵਰਗੀਆਂ ਚੀਜ਼ਾਂ ਜ਼ਰੂਰ ਕਰੋ ਸ਼ਾਮਲ।
. ਸ਼ਰਾਬ ਅਤੇ ਸਿਗਰਟਨੋਸ਼ੀ ਤੋਂ ਬਣਾਓ ਹਮੇਸ਼ਾਂ ਲਈ ਦੂਰੀ।
. ਅਮਰੀਕਨ ਹਾਰਟ ਐਸੋਸੀਏਸ਼ਨ ਅਨੁਸਾਰ ਰੋਜ਼ਾਨਾ ਘਟੋ-ਘੱਟ 150 ਮਿੰਟ ਪੈਦਰ ਸੈਰ ਜ਼ਰੂਰ ਕਰੋ।
. ਵੱਧ ਮਾਤਰਾ 'ਚ ਪੀਓ ਅਤੇ ਫਲਾਂ ਦਾ ਭਰਪੂਰ ਮਾਤਰਾ 'ਚ ਸੇਵਨ ਕਰੋ।
Health Tips: ਸਰਦੀਆਂ 'ਚ ਸਵੇਰੇ ਬੁਰਸ਼ ਕਰਨ ਤੋਂ ਪਹਿਲਾਂ ਪੀਓ 'ਕੋਸਾ ਪਾਣੀ', ਛੂ-ਮੰਤਰ ਹੋਣਗੀਆਂ ਇਹ ਬੀਮਾਰੀਆਂ
NEXT STORY