ਸਰੀਰ 'ਚ ਖੂਨ ਦੀ ਕਮੀ ਹੋਣ ਦੇ ਕਾਰਨ ਕਮਜ਼ੋਰੀ ਆ ਜਾਂਦੀ ਹੈ। ਕਈ ਵਾਰ ਤਾਂ ਭੁੱਖ ਨਾ ਲੱਗਣਾ ਅਤੇ ਸੁਸਤੀ ਦਾ ਕਾਰਨ ਵੀ ਖੂਨ ਦੀ ਕਮੀ ਹੋ ਸਕਦਾ ਹੈ। ਖੂਨ ਦੀ ਕਮੀ ਨੂੰ ਪੂਰਾ ਕਰਨ ਲਈ ਕੁਝ ਅਸਰਦਾਰ ਘਰੇਲੂ ਨੁਸਖੇ ਵੀ ਅਪਣਾਏ ਜਾ ਸਕਦੇ ਹਨ। ਆਓ ਜਾਣਦੇ ਹਾਂ ਇਸ ਦੇ ਬਾਰੇ 'ਚ।
1. ਹਰੀ ਸਬਜ਼ੀਆਂ ਜਿਸ ਤਰ੍ਹਾਂ ਪਾਲਕ, ਮੇਥੀ ਅਤੇ ਧਨੀਆਂ ਆਪਣੇ ਭੋਜਨ 'ਚ ਜ਼ਰੂਰ ਸ਼ਾਮਲ ਕਰੋ। ਇਸ ਨਾਲ ਖੂਨ ਦੀ ਕਮੀ ਪੂਰੀ ਹੋ ਜਾਂਦੀ ਹੈ।
2. ਅੰਗੂਰ 'ਚ ਆਇਰਨ ਅਤੇ ਵਿਟਾਮਿਨ ਭਰਪੂਰ ਮਾਤਰਾ 'ਚ ਪਾਏ ਜਾਂਦੇ ਹਨ। ਅੰਗੂਰ ਦੀ ਰੋਜ਼ ਵਰਤੋਂ ਕਰਨ ਨਾਲ ਖੂਨ ਦੀ ਕਮੀ ਦੂਰ ਹੋ ਜਾਂਦੀ ਹੈ।
3. ਵਿਟਾਮਿਨ 'ਸੀ' ਨਾਲ ਭਰਪੂਰ ਫਲਾਂ ਦੀ ਵਰਤੋਂ ਕਰਨ ਨਾਲ ਇਸ ਪਰੇਸ਼ਾਨੀ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
4. ਸੇਬ 'ਤੇ ਸ਼ਹਿਦ ਲਗਾ ਕੇ ਲਗਾਤਾਰ ਕੁਝ ਦਿਨ ਖਾਣ ਨਾਲ ਖੂਨ ਦੀ ਕਮੀ ਠੀਕ ਹੋ ਜਾਂਦੀ ਹੈ।
5. ਅੱਧਾ ਗਲਾਸ ਪਾਲਕ ਦੇ ਰਸ ਦੇ ਨਾਲ 2 ਚਮਚ ਸ਼ਹਿਦ ਮਿਲਾ ਕੇ ਪੀਣ ਨਾਲ ਖੂਨ ਦੀ ਪਰੇਸ਼ਾਨੀ ਦੂਰ ਹੋ ਜਾਂਦੀ ਹੈ।
6. ਰਾਤ ਨੂੰ ਇਕ ਗਲਾਸ ਪਾਣੀ 'ਚ ਚਾਰ ਦਾਣੇ ਕਿਸ਼ਮਿਸ਼ ਅਤੇ ਥੌੜਾ ਜਿਹਾ ਨਿੰਬੂ ਦਾ ਰਸ ਮਿਲਾ ਕੇ ਇਸ ਪਾਣੀ ਨੂੰ ਪੀਓ ਅਤੇ ਨਾਲ ਹੀ ਕਿਸ਼ਮਿਸ਼ ਖਾ ਲਓ। ਇਸ ਨਾਲ ਖੂਨ ਦੀ ਕਮੀ ਦੂਰ ਹੋ ਜਾਂਦੀ ਹੈ।
ਕਮਰ ਦਰਦ ਦੀ ਬੀਮਾਰੀ ਦਾ ਅਚੂਕ ਇਲਾਜ
NEXT STORY