ਚੰਡੀਗੜ੍ਹ — ਕਿਡਨੀ ਸਾਡੇ ਸਰੀਰ ਦਾ ਬਹੁਤ ਹੀ ਮਹੱਤਵਪੂਰਨ ਅੰਗ ਹੈ। ਇਹ ਸਾਡੇ ਸਰੀਰ 'ਚ ਹਾਨੀਕਾਰਕ ਅਤੇ ਜ਼ਹਿਰੀਲੇ ਪਦਾਰਥ ਮੂਤਰ ਰਾਹੀ ਸਰੀਰ 'ਚਂ ਬਾਹਰ ਕੱਢਦਾ ਹੈ। ਸਾਡੇ ਰਹਿਣ-ਸਹਿਣ ਦੇ ਤਰੀਕੇ ਬਦਲਾਵ ਕਾਰਨ ਸਾਡਾ ਖਾਣਾ ਪੀਣਾ ਵੀ ਬਦਲਦਾ ਜਾ ਰਿਹਾ ਹੈ। ਜਿਸ ਕਾਰਨ ਅਸੀਂ ਪੌਸ਼ਟਿਕ ਭੋਜਨ ਖਾਣ ਦੀ ਥਾਂ ਸੁਆਦ ਨੂੰ ਪਹਿਲ ਦੇ ਰਹੇ ਹਾਂ। ਜਿਸ ਕਾਰਨ ਕਿਡਨੀ ਖਰਾਬ ਹੋਣ ਦਾ ਡਰ ਰਹਿੰਦਾ ਹੈ। ਕਿਡਨੀ ਦੀ ਬੀਮਾਰੀ ਨੂੰ ਸਾਈਲੇਂਟ ਕਿਲਰ ਵੀ ਕਿਹਾ ਜਾਂਦਾ ਹੈ। ਇਸ ਬੀਮਾਰੀ ਦਾ ਪਤਾ ਸ਼ੁਰੂ 'ਚ ਨਹੀਂ ਲੱਗਦਾ। ਇਸ ਲਈ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਕਿਡਨੀ 'ਤੇ ਸਾਡੀ ਜੀਵਨਸ਼ੈਲੀ ਦਾ ਕੋਈ ਪ੍ਰਭਾਵ ਨਾ ਪਵੇ। ਕੀ ਤੁਸੀਂ ਜਾਣਦੇ ਹੋ ਕਿਡਨੀ ਫੇਲ ਹੋਣ ਦਾ ਕਾਰਨ ਹੈ ਪਾਣੀ ਦੀ ਕਮੀ ਹੋਣਾ ਹੁੰਦਾ ਹੈ। ਕਿਡਨੀ ਦਾ ਮਰੀਜ਼ ਇਕ ਗਿਲਾਸ ਪਾਣੀ ਪੀਵੇ ਤਾਂ ਉਸ ਲਈ ਇਹ ਵਰਦਾਨ ਸਾਬਿਤ ਹੁੰਦਾ ਹੈ। ਆਓ ਜਾਣਦੇ ਹਾਂ ਕਿਵੇਂ........
1. ਸਰੀਰ 'ਚ ਪਾਣੀ ਦੀ ਕਮੀ ਕਾਰਨ 'ਬਾਡੀ ਹਾਈਡ੍ਰੇਟ' ਹੋ ਜਾਂਦੀ ਹੈ, ਜਿਸ ਨਾਲ ਅੰਗ ਫੇਲ ਹੋਣ ਦਾ ਖਤਰਾ ਹੁੰਦਾ ਹੈ।
2. ਖੋਜ ਅਨੁਸਾਰ 13 ਹਜ਼ਾਰ ਮਰੀਜ਼ ਕਿਡਨੀ ਫੇਲ੍ਹ ਹੋਣ ਦੇ ਕਾਰਨ ਹਸਪਤਾਲਾਂ 'ਚ ਹੀ ਮਰ ਜਾਂਦੇ ਹਨ ਅਤੇ ਇਸ ਲਈ ਪਾਣੀ ਦੀ ਕਮੀ ਦਾ ਹੋਣਾ ਸਭ ਤੋਂ ਵੱਡਾ ਕਾਰਨ ਹੈ।
3. ਪਾਣੀ ਘੱਟ ਪੀਣ ਨਾਲ ਕਿਡਨੀ ਅੰਦਰ ਜ਼ਖਮ ਬਣ ਜਾਂਦੇ ਹਨ, ਜੋ ਕਿਡਨੀ ਫੇਲ੍ਹ ਹੋਣ ਦਾ ਕਾਰਣ ਬਣਦੇ ਹਨ।
4. ਜ਼ਿਆਦਾ ਉਮਰ ਦੇ ਲੋਕ, ਦਿਲ ਦੇ ਮਰੀਜ਼ ਅਤੇ ਸ਼ੁਗਰ ਦੇ ਮਰੀਜ਼ਾਂ ਨੂੰ ਕਿਡਨੀ ਦੀ ਬੀਮਾਰੀ ਹੋਣ ਦਾ ਖਤਰਾ ਸਭ ਤੋਂ ਜ਼ਿਆਦਾ ਹੁੰਦਾ ਹੈ। ਇਸ ਲਈ ਜ਼ਰੂਰੀ ਹੈ ਕਿ ਵਿਅਕਤੀ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਵੇ।
ਇਸ ਬੀਮਾਰੀ ਦਾ ਸਭ ਤੋਂ ਵਧੀਆ ਇਲਾਜ ਹੈ ਸਾਵਧਾਨ ਰਹਿਣਾ। ਤੁਸੀਂ ਵੀ ਕਿਡਨੀ ਸਿਹਤਮੰਦ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਵੀ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਓ। ਇਕ ਗਿਲਾਸ ਪਾਣੀ ਤੁਹਾਡੀ ਜ਼ਿੰਦਗੀ ਬਚਾ ਸਕਦਾ ਹੈ। ਇਸ ਗੱਲ ਦਾ ਜ਼ਰੂਰ ਧਿਆਨ ਰੱਖੋ ਕਿ ਪਾਣੀ ਸਾਫ ਹੋਣਾ ਚਾਹੀਦਾ ਹੈ।
ਪਿੱਠ ਦਰਦ ਤੋਂ ਰਾਹਤ ਪਾਉਣ ਦੇ ਤਰੀਕੇ
NEXT STORY