ਜਲੰਧਰ — ਹਰਾ ਧਨੀਆ ਹਰ ਘਰ 'ਚ ਇਸਤੇਮਾਲ ਹੁੰਦਾ ਹੈ। ਲੋਕ ਇਸਨੂੰ ਭੋਜਨ ਦਾ ਸੁਆਦ ਵਧਾਉਣ ਲਈ ਇਸਤੇਮਾਲ ਕਰਦੇ ਹਨ। ਹਰਾ ਧਨੀਆ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ।
ਹਰੇ ਧਨੀਏ 'ਚ ਵਿਟਾਮਿਨ ਏ, ਸੀ, ਪੋਟਾਸ਼ੀਅਮ, ਫਾਸਫੋਰਸ, ਕੈਲਸ਼ੀਅਮ, ਕੈਰੋਟੀਨ, ਆਇਰਨ, ਫਾਈਬਰ ਵਰਗੇ ਕਈ ਪੌਸ਼ਕ ਤੱਤ ਹੁੰਦੇ ਹਨ। ਜੋ ਕਈ ਤਰ੍ਹਾਂ ਦੇ ਰੋਗਾਂ ਤੋਂ ਸਰੀਰ ਨੂੰ ਬਚਾਉਂਦੇ ਹਨ। ਆਓ ਜਾਣਦੇ ਹਾਂ ਇਸ ਦੇ ਫਾਈਦੇ ਬਾਰੇ।
1. ਮੂੰਹ ਦੇ ਜਖ਼ਮ — ਹਰਾ ਧਨੀਆ ਮੂੰਹ ਦੇ ਅੰਦਰ ਦੇ ਜਖ਼ਮ ਹੋਣ ਤੋਂ ਬਚਾਉਂਦਾ ਹੈ।
2. ਹਾਜ਼ਮਾ - ਇਸ ਨਾਲ ਸਰੀਰ ਦੇ ਅੰਦਰੁਨੀ ਅਤੇ ਬਾਹਰੀ ਜਲਣ ਅਤੇ ਪੇਟ ਦੀ ਗੈਸ ਨੂੰ ਦੂਰ ਕਰਦਾ ਹੈ। ਇਸ ਦੇ ਰੋਜ਼ਾਨਾ ਇਸਤੇਮਾਲ ਦੇ ਨਾਲ ਸਿਰਦਰਦ 'ਚ ਵੀ ਰਾਹਤ ਮਿਲਦੀ ਹੈ।
3. ਕਲੈਸਟ੍ਰੋਲ — ਇਸ ਨਾਲ ਕਲੈੱਸਟ੍ਰੋਲ ਦੀ ਸਮੱਸਿਆ ਘੱਟ ਹੁੰਦੀ ਹੈ।
4. ਨਕਸੀਰ ਰੋਗ ਲਈ — ਜੇਕਰ ਨਕਸੀਰ ਫੁੱਟਣ ਦੀ ਸਮੱਸਿਆ ਹੈ ਤਾਂ ਇਸ ਦੇ ਰਸ ਨੂੰ ਨੱਕ 'ਚ ਪਾਉਣ ਨਾਲ ਇਸ ਸਮੱਸਿਆਂ ਤੋਂ ਰਾਹਤ ਮਿਲਦੀ ਹੈ।
5. ਰੇਸ਼ੇ ਦੀ ਸਮੱਸਿਆ — ਹਰਾ ਧਨੀਆ ਰੇਸ਼ੇ ਨੂੰ ਜੜ੍ਹ ਤੋਂ ਖ਼ਤਮ ਕਰਦਾ ਹੈ। ਇਸ ਦਾ ਰਸ ਨਿਮੋਨੀਆ ਦੇ ਰੋਗ ਲਈ ਵੀ ਫਾਈਦੇਮੰਦ ਹੈ।
6. ਲੀਵਰ ਦੀ ਸਮੱਸਿਆ — ਇਹ ਲੀਵਰ ਦੀ ਕਾਰਜਸ਼ੀਲਤਾ ਨੂੰ ਠੀਕ ਕਰਦਾ ਹੈ ਅਤੇ ਪਾਚਣ ਸ਼ਕਤੀ ਨੂੰ ਵੀ ਠੀਕ ਕਰਦਾ ਹੈ।
7. ਕਿਡਨੀ ਸੰਬੰਧੀ ਰੋਗ — ਹਰਾ ਧਨੀਆ ਖੂਨ 'ਚ ਇੰਸੋਲਿਨ ਦੀ ਮਾਤਰਾ ਨੂੰ ਸਹੀ ਕਰਦਾ ਹੈ। ਜਿਸ ਨਾਲ ਕਿਡਨੀ ਸਬੰਧੀ ਰੋਗ ਦੀ ਸਮੱਸਿਆ ਘੱਟ ਹੋ ਜਾਂਦੀ ਹੈ।
ਇਕ ਗਿਲਾਸ ਪਾਣੀ ਕਰੇ ਸਾਰੇ ਸਰੀਰ ਦੀ ਸਫਾਈ
NEXT STORY