ਔਰਤਾਂ ਦੇ ਲਈ ਮਹਾਵਾਰੀ ਵੱਡੀ ਸਮੱਸਿਆ ਨਹੀਂ ਹੈ ਸਗੋਂ ਉਨ੍ਹਾਂ ਦਿਨਾਂ 'ਚ ਹੋਣ ਵਾਲੀ ਦਰਦ ਉਨ੍ਹਾਂ ਦੀ ਸਮੱਸਿਆ ਦਾ ਕਾਰਨ ਬਣਦੀ ਹੈ। ਜੇਕਰ ਤੁਹਾਨੂੰ ਵੀ ਮਹਾਵਾਰੀ ਦੇ ਸਮੇਂ ਦਰਦ ਹੁੰਦੀ ਹੈ ਤਾਂ ਤੁਸੀਂ ਇਹ ਕਸਰਤ ਕਰਕੇ ਇਸ ਦਰਦ ਤੋਂ ਛੁਟਕਾਰਾ ਪਾ ਸਕਦੇ ਹੋ। ਆਓ ਜਾਣਦੇ ਹਾਂ ਇਹ ਕਸਰਤਾਂ।
1. ਜੇਕਰ ਤੁਸੀਂ ਮਹਾਵਾਰੀ ਦੇ ਸਮੇਂ ਜ਼ਿਆਦਾ ਦਰਦ ਮਹਿਸੂਸ ਕਰਦੇ ਹੋ ਤਾਂ ਤੁਸੀਂ ਸਵੇਰੇ ਜਾਗ ਕੇ ਦੌੜ ਲਗਾਉਣ ਜ਼ਰੂਰ ਜਾਓ। ਇਹ ਬਹੁਤ ਹੀ ਫਾਇਦੇਮੰਦ ਰਹਿੰਦਾ ਹੈ। ਇਸ ਨਾਲ ਤੁਹਾਡੀਆਂ ਮਾਸਪੇਸ਼ੀਆਂ ਆਰਾਮ ਮਹਿਸੂਸ ਕਰਦੀਆਂ ਹਨ ਅਤੇ ਦਰਦ ਤੋਂ ਛੁਟਕਾਰਾ ਮਿਲ ਜਾਂਦਾ ਹੈ।
2. ਜੇਕਰ ਤੁਹਾਨੂੰ ਦੌੜਨਾ ਵਧੀਆ ਨਹੀਂ ਲੱਗਦਾ ਤਾਂ ਤੁਸੀਂ ਡਾਂਸ ਕਰ ਸਕਦੇ ਹੋ। ਡਾਂਸਿੰਗ ਵਰਕਆਊਟ ਕਰਨ ਦੀ ਤਰ੍ਹਾਂ ਹੀ ਹੁੰਦਾ ਹੈ। ਇਸ ਨੂੰ ਤੁਸੀਂ ਮਜ਼ੇ ਅਤੇ ਸੁਵਿਧਾ ਅਨਸਾਰ ਕਰ ਸਕਦੇ ਹੋ।
3. ਯੋਗਾ ਕਰਨ ਨਾਲ ਇਸ ਦਰਦ ਤੋਂ ਛੁਟਕਾਰਾ ਮਿਲ ਜਾਂਦਾ ਹੈ। ਇਹ ਤੁਹਾਡੇ ਸਰੀਰ ਦੇ ਲਚੀਲੇਪਨ 'ਤੇ ਨਿਰਭਰ ਕਰਦਾ ਹੈ। ਯੋਗਾ ਕਰਦੇ ਸਮੇਂ ਸਰੀਰ 'ਤੇ ਜ਼ਿਆਦਾ ਭਾਰ ਨਾ ਪਾਓ।
4. ਪਲੈਕਿੰਗ ਵੀ ਵਰਕਆਊਟ ਦਾ ਇਕ ਤਰੀਕਾ ਹੈ। ਪਲੈਕਿੰਗ 'ਚ ਤੁਹਾਨੂੰ ਆਪਣੇ ਸਰੀਰ ਨੂੰ ਇਕ ਪੋਜ਼ੀਸ਼ਨ 'ਚ ਰੱਖਣਾ ਹੁੰਦਾ ਹੈ। ਇਸ 'ਚ ਹੱਥ ਅਤੇ ਪੈਰਾਂ ਦੀ ਮਦਦ ਲੈਣੀ ਹੁੰਦੀ ਹੈ।
5. ਜੁੰਬਾ ਅੱਜ ਕੱਲ੍ਹ ਕਸਰਤ ਲੋਕਾਂ ਦੀ ਪਸੰਦ ਬਣਦੀ ਜਾ ਰਹੀ ਹੈ ਪਰ ਭਾਰਤ ਦੇ ਲੋਕਾਂ ਲਈ ਇਹ ਕਸਰਤ ਬਿਲਕੁੱਲ ਨਵੀਂ ਹੈ। ਇਸ ਨਾਲ ਵਜ਼ਨ ਵੀ ਘੱਟ ਹੁੰਦਾ ਹੈ ਅਤੇ ਮਹਾਵਾਰੀ ਦੇ ਦਰਦ ਤੋਂ ਛੁਟਕਾਰਾ ਵੀ ਮਿਲ ਜਾਂਦਾ ਹੈ।
ਅਫੀਮ ਦੇ ਬੀਜ਼ਾਂ ਦੀ ਵਰਤੋਂ ਕਰਕੇ ਪਾਓ ਇਨ੍ਹਾਂ ਸਮੱਸਿਆਵਾਂ ਤੋਂ ਛੁਟਕਾਰਾ
NEXT STORY