ਨਵੀਂ ਦਿੱਲੀ- ਸਾਡਾ ਸਰੀਰ ਉਦੋਂ ਹੀ ਮਜ਼ਬੂਤ ਹੋ ਪਾਵੇਗਾ ਜਦੋਂ ਹੱਡੀਆਂ ਦੀ ਮਜ਼ਬੂਤੀ ਬਰਕਰਾਰ ਰਹੇਗੀ। ਸਾਡੀਆਂ ਹੱਡੀਆਂ ਨੂੰ ਬਹੁਤ ਸਾਰੀਆਂ ਬਿਮਾਰੀਆਂ ਦਾ ਖਤਰਾ ਰਹਿੰਦਾ ਹੈ, ਜਿਵੇਂ ਕਿ- ਹੱਡੀਆਂ ਦਾ ਕੈਂਸਰ, ਬੋਨ ਡੈਂਸਿਟੀ ਦਾ ਹੋਣਾ, ਹੱਡੀਆਂ ਦੀ ਇੰਫੈਕਸ਼ਨ, ਓਸਟੀਓਪੋਰੋਸਿਸ, ਓਸਟੀਓਨਕ੍ਰੋਸਿਸ, ਰਿਕੇਟਸ ਅਤੇ ਓਸਟੀਓਮਲੇਸੀਆ। ਕੁਝ ਬੀਮਾਰੀਆਂ ਜੈਨੇਟਿਕ ਹੁੰਦੀਆਂ ਹਨ, ਜਿਨ੍ਹਾਂ ਤੋਂ ਬਚਣਾ ਮੁਸ਼ਕਲ ਹੁੰਦਾ ਹੈ ਪਰ ਕਈ ਵਾਰ ਸਾਡੀਆਂ ਹੀ ਗਲਤੀਆਂ ਕਾਰਨ ਅਸੀਂ ਹੱਡੀਆਂ ਨੂੰ ਨੁਕਸਾਨ ਪਹੁੰਚਾਉਣਾ ਸ਼ੁਰੂ ਕਰ ਦਿੰਦੇ ਹਾਂ। ਭਾਰਤ ਦੇ ਮਸ਼ਹੂਰ ਡਾਇਟੀਸ਼ੀਅਨ ਨੇ ਦੱਸਿਆ ਕਿ ਹੱਡੀਆਂ ਲਈ ਜ਼ਰੂਰੀ ਪੋਸ਼ਕ ਤੱਤ ਕੈਲਸ਼ੀਅਮ ਦੀ ਘਾਟ ਨੂੰ ਰੋਕਣ ਲਈ ਸਾਨੂੰ ਕਿਹੜੀਆਂ ਚੀਜ਼ਾਂ ਤੋਂ ਦੂਰ ਰਹਿਣਾ ਚਾਹੀਦਾ ਹੈ।
ਚਾਹ-ਕੌਫੀ
ਭਾਰਤ 'ਚ ਚਾਹ ਅਤੇ ਕੌਫੀ ਪੀਣ ਦੇ ਸ਼ੌਕੀਨ ਲੋਕਾਂ ਦੀ ਕੋਈ ਘਾਟ ਨਹੀਂ ਹੈ, ਸਾਡੇ 'ਚੋਂ ਬਹੁਤ ਸਾਰੇ ਲੋਕ ਆਪਣੇ ਦਿਨ ਦੀ ਸ਼ੁਰੂਆਤ ਇਸ ਨਾਲ ਕਰਦੇ ਹਨ, ਪਰ ਕੀ ਤੁਸੀਂ ਜਾਣਦੇ ਹੋ ਕਿ ਇਨ੍ਹਾਂ 'ਚ ਕੌਫੀ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ, ਜਿਸ ਕਾਰਨ ਬੋਨ ਦੀ ਡੈਂਸਿਟੀ ਘੱਟ ਹੋਣ ਲੱਗਦੀ ਹੈ। ਇਸ ਲਈ ਜਿੰਨਾ ਹੋ ਸਕੇ ਇਨ੍ਹਾਂ ਤੋਂ ਬਚੋ।
ਸਵੀਟ ਫੂਡ
ਮਿੱਠੀਆਂ ਚੀਜ਼ਾਂ ਖਾਣੀਆਂ ਭਲਾ ਕਿਸ ਨੂੰ ਪਸੰਦ ਨਹੀਂ ਹੁੰਦੀਆਂ, ਅਸੀਂ ਸੋਚਦੇ ਹਾਂ ਕਿ ਇਸ ਨਾਲ ਨਾ ਸਿਰਫ ਸ਼ੂਗਰ ਦਾ ਖਤਰਾ ਵਧਦਾ ਹੈ, ਸਗੋਂ ਇਹ ਸਾਡੀਆਂ ਹੱਡੀਆਂ ਨੂੰ ਵੀ ਨੁਕਸਾਨ ਪਹੁੰਚਾ ਸਕਦੀਆਂ ਹਨ। ਇਸ ਲਈ ਚੀਨੀ ਜਾਂ ਇਸ ਨਾਲ ਬਣੀਆਂ ਚੀਜ਼ਾਂ ਨੂੰ ਸੀਮਤ ਮਾਤਰਾ 'ਚ ਹੀ ਖਾਓ।
ਸ਼ਰਾਬ
ਸ਼ਰਾਬ ਭਾਵੇਂ ਕਈ ਬਿਮਾਰੀਆਂ ਅਤੇ ਬੁਰਾਈਆਂ ਦੀ ਜੜ੍ਹ ਹੈ, ਪਰ ਇਸ ਨੂੰ ਹੱਡੀਆਂ ਲਈ ਵੀ ਹਾਨੀਕਾਰਕ ਮੰਨਿਆ ਜਾਂਦਾ ਹੈ। ਇਸ ਨਾਲ ਹੱਡੀਆਂ ਦਾ ਵਿਕਾਸ ਰੁਕ ਜਾਂਦਾ ਹੈ ਅਤੇ ਬੋਨ ਡੈਂਸਿਟੀ ਵੀ ਘਟਣ ਲੱਗਦੀ ਹੈ, ਅਜਿਹੇ 'ਚ ਫ੍ਰੈਕਚਰ ਦਾ ਖਤਰਾ ਵੱਧ ਜਾਂਦਾ ਹੈ।
ਨਮਕੀਨ ਚੀਜ਼ਾਂ
ਸੋਡੀਅਮ ਸਾਡੀਆਂ ਹੱਡੀਆਂ ਲਈ ਹਾਨੀਕਾਰਕ ਹੁੰਦਾ ਹੈ, ਇਸ ਕਾਰਨ ਓਸਟੀਓਪੋਰੋਸਿਸ ਰੋਗ ਦਾ ਖ਼ਤਰਾ ਕਾਫ਼ੀ ਵੱਧ ਜਾਂਦਾ ਹੈ। ਇਸ 'ਚ ਹੱਡੀਆਂ ਪਤਲੀਆਂ ਅਤੇ ਕਮਜ਼ੋਰ ਹੋ ਜਾਂਦੀਆਂ ਹਨ, ਜਿਸ ਕਾਰਨ ਫ੍ਰੈਕਚਰ ਦਾ ਖਤਰਾ ਵੱਧ ਜਾਂਦਾ ਹੈ। ਇਸ ਲਈ ਚਿਪਸ, ਫਰੈਂਚ ਫਰਾਈਜ਼ ਵਰਗੀਆਂ ਚੀਜ਼ਾਂ ਤੋਂ ਦੂਰ ਰਹੋ।
ਸੋਡਾ ਡਰਿੰਕਸ
ਸਾਡੇ 'ਚੋਂ ਬਹੁਤ ਸਾਰੇ ਲੋਕ ਆਪਣੇ ਗਲੇ ਨੂੰ ਗਿੱਲਾ ਕਰਨ ਲਈ ਜਾਂ ਪਾਰਟੀਆਂ ਦੀ ਸ਼ਾਨ ਵਧਾਉਣ ਲਈ ਸਾਫਟ ਡਰਿੰਕਸ ਦਾ ਸੇਵਨ ਕਰਦੇ ਹਨ, ਪਰ ਇਹ ਸਾਡੀਆਂ ਹੱਡੀਆਂ ਨੂੰ ਬਹੁਤ ਨੁਕਸਾਨ ਪਹੁੰਚਾਉਂਦੇ ਹਨ, ਕਿਉਂਕਿ ਇਨ੍ਹਾਂ 'ਚ ਸੋਡੇ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ। ਬਿਹਤਰ ਹੈ ਕਿ ਤੁਸੀਂ ਕੁਦਰਤੀ ਡਰਿੰਕਸ ਪੀਓ ਜਿਨ੍ਹਾਂ 'ਚ ਫਲਾਂ ਦੇ ਜੂਸ ਸ਼ਾਮਲ ਹੈ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
ਸ਼ੂਗਰ ਤੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦੀ ਹੈ ‘ਮੂੰਗੀ ਦੀ ਦਾਲ’, ਜਾਣੋ ਹੋਰ ਵੀ ਬੇਮਿਸਾਲ ਫ਼ਾਇਦੇ
NEXT STORY