ਜਲੰਧਰ (ਬਿਊਰੋ) - ਅੱਜ ਦੇ ਸਮੇਂ 'ਚ ਸਾਰੇ ਲੋਕ ਕਿਸੇ ਨਾ ਕਿਸੇ ਬੀਮਾਰੀ ਤੋਂ ਜ਼ਰੂਰ ਪੀੜਤ ਹਨ। ਕਈ ਲੋਕ ਸਾਹ ਦੀ ਸਮੱਸਿਆ ਤੋਂ ਵੀ ਪਰੇਸ਼ਾਨ ਹੋਣਗੇ, ਜੋ ਇਕ ਗੰਭੀਰ ਬੀਮਾਰੀ ਹੈ। ਦਿਲ ਦੀਆਂ ਸਮੱਸਿਆ, ਫੇਫੜਿਆਂ ਵਿਚ ਇੰਫੈਕਸ਼ਨ, ਅਸਥਮਾ, ਸਾਹ ਨਲੀ ਦੀ ਸਮੱਸਿਆ ਆਦਿ ਹੋਣ ’ਤੇ ਸਾਹ ਚੜ੍ਹਨ ਦੀ ਸਮੱਸਿਆ ਹੋ ਜਾਂਦੀ ਹੈ, ਜਿਸ ਬਾਰੇ ਦੇਰੀ ਨਾਲ ਪਤਾ ਲੱਗਦਾ ਹੈ। ਸਾਹ ਦੀ ਸਮੱਸਿਆ ਹੋਣ ’ਤੇ ਸਰੀਰ ’ਚ ਕਮਜ਼ੋਰੀ, ਚੱਕਰ ਆਉਣਾ, ਬੇਹੋਸ਼ੀ ਵਰਗੇ ਲੱਛਣ ਵਿਖਾਈ ਦਿੰਦੇ ਹਨ, ਜਿਨ੍ਹਾਂ ਨੂੰ ਕਦੇ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਸਾਹ ਦੀ ਸਮੱਸਿਆ ਹੋਣ ’ਤੇ ਤੁਸੀਂ ਕਈ ਬੀਮਾਰੀਆਂ ਦੇ ਸ਼ਿਕਾਰ ਹੋ ਸਕਦੇ ਹੋ, ਜਿਵੇਂ....
ਅਸਥਮਾ ਦੀ ਸਮੱਸਿਆ
ਜੇਕਰ ਤੁਹਾਨੂੰ ਥੋੜ੍ਹਾ ਜਿਹਾ ਕੰਮ ਕਰਨ ’ਤੇ ਜਲਦੀ ਸਾਹ ਚੜ੍ਹ ਜਾਂਦਾ ਹੈ ਤਾਂ ਤੁਹਾਨੂੰ ਅਸਥਮਾ ਦੀ ਸਮੱਸਿਆ ਹੋ ਸਕਦੀ ਹੈ। ਅਸਥਮਾ ਹੋਣ ’ਤੇ ਸਾਹ ਦੀ ਨਲੀ ਵਿਚ ਸੋਜ ਪੈ ਜਾਂਦੀ ਹੈ, ਜਿਸ ਨਾਲ ਸਾਹ ਲੈਣ ’ਚ ਤਕਲੀਫ਼ ਹੁੰਦੀ ਹੈ। ਇਸ ਬਾਰੇ ਪਤਾ ਲੱਗਣ ’ਤੇ ਸਮੇਂ ਸਿਰ ਇਲਾਜ ਕਰਵਾਉਣਾ ਚਾਹੀਦਾ ਹੈ।
ਸੀ.ਓ.ਪੀ.ਡੀ.
ਇਹ ਫੇਫੜਿਆਂ ਨਾਲ ਸਬੰਧਿਤ ਬੀਮਾਰੀ ਹੈ, ਜਿਸ ਨਾਲ ਸਾਹ ਲੈਣ ’ਚ ਮੁਸ਼ਕਿਲ ਹੁੰਦੀ ਹੈ। ਇਸ ਨਾਲ ਬ੍ਰੋਂਕਾਈਟਿਸ ਵਿਚ ਸਾਹ ਦੀ ਨਲੀ ਵਿਚ ਸੋਜ ਅਤੇ ਐਮਫੀਸੀਮਾ ਵਿਚ ਫੇਫੜਿਆਂ ਵਿਚ ਮੌਜੂਦ ਛੋਟੀ ਹਵਾ ਦੀਆਂ ਥੈਲੀਆਂ ਖ਼ਰਾਬ ਹੋ ਜਾਂਦੀਆਂ ਹਨ। ਇਸੇ ਕਾਰਨ ਇਹ ਸਮੱਸਿਆ ਹੋਣ ਲੱਗਦੀ ਹੈ।
ਸਰੀਰ ਵਿਚ ਪਾਣੀ ਦੀ ਘਾਟ
ਸਰੀਰ ਵਿਚ ਪਾਣੀ ਦੀ ਘਾਟ ਹੋਣ ਕਾਰਨ ਵੀ ਸਾਹ ਲੈਣ ਵਿਚ ਤਕਲੀਫ ਹੋਣ ਲੱਗਦੀ ਹੈ। ਪਾਣੀ ਦੀ ਘਾਟ ਹੋਣ ’ਤੇ ਸਰੀਰ ਦੀਆਂ ਕੋਸ਼ਿਕਾਵਾਂ ਨੂੰ ਪੂਰੀ ਊਰਜਾ ਨਹੀਂ ਮਿਲਦੀ, ਜਿਸ ਕਾਰਨ ਅਸੀਂ ਜਲਦੀ-ਜਲਦੀ ਸਾਹ ਲੈਣ ਲੱਗਦੇ ਹਾਂ ਅਤੇ ਥੋੜ੍ਹਾ ਜਿਹਾ ਕੰਮ ਕਰਕੇ ਵੀ ਸਾਹ ਚੜ੍ਹਨ ਲੱਗਦਾ ਹੈ। ਇਹ ਸਾਡੇ ਸਰੀਰ ਵਿਚ ਪਾਣੀ ਦੀ ਘਾਟ ਕਾਰਨ ਹੋ ਸਕਦਾ ਹੈ।
ਖ਼ੂਨ ਗੁੜ੍ਹਾ ਹੋਣਾ
ਜਦੋਂ ਸਾਡੇ ਸਰੀਰ ਵਿਚ ਖ਼ੂਨ ਗੁੜ੍ਹਾ ਹੁੰਦਾ ਤਾਂ ਉਸ ਸਮੇਂ ਸਾਹ ਲੈਣ ਵਿਚ ਤਕਲੀਫ਼ ਹੋਣ ਲੱਗਦੀ ਹੈ। ਖ਼ੂਨ ਗੁੜ੍ਹਾ ਹੋਣ ’ਤੇ ਫੇਫੜਿਆਂ ਤੱਕ ਖ਼ੂਨ ਦੇ ਵਹਾਅ ਵਿਚ ਰੁਕਾਵਟ ਆਉਣ ਲੱਗਦੀ ਹੈ, ਜਿਸ ਕਾਰਨ ਛਾਤੀ ਵਿਚ ਦਰਦ ਅਤੇ ਦਿਲ ਦੀ ਧੜਕਣ ਤੇਜ਼ ਹੋਣ ਲੱਗਦੀ ਹੈ। ਅਜਿਹਾ ਹੋਣ ’ਤੇ ਸਾਹ ਲੈਣ ਵਿਚ ਤਕਲੀਫ਼ ਦੀ ਸ਼ਿਕਾਇਤ ਹੁੰਦੀ ਹੈ।
ਸ਼ੂਗਰ
ਸ਼ੂਗਰ ਦੀ ਸਮੱਸਿਆ ਹੋਣ ’ਤੇ ਵੀ ਸਾਹ ਚੜ੍ਹਨ ਦੀ ਸਮੱਸਿਆ ਹੁੰਦੀ ਹੈ। ਸ਼ੂਗਰ ਇਕ ਗੰਭੀਰ ਸਮੱਸਿਆ ਹੈ, ਜਿਸ ਕਾਰਨ ਸਰੀਰ ਵਿਚ ਇਨਸੁਲਿਨ ਨਹੀਂ ਬਣ ਪਾਉਂਦਾ। ਇਸ ਨਾਲ ਸਰੀਰ ਵਿਚ ਕੈਂਟੋਸ ਨਾਮਕ ਐਸਿਡ ਦਾ ਨਿਰਮਾਣ ਹੋਣ ਲੱਗਦਾ ਹੈ, ਜਿਸ ਕਾਰਨ ਸਾਹ ਚੜ੍ਹਨ ਲੱਗਦਾ ਹੈ।
ਫੇਫੜਿਆਂ ਵਿਚ ਇਨਫੈਕਸ਼ਨ
ਫੇਫੜਿਆਂ ਵਿਚ ਇਨਫੈਕਸ਼ਨ ਹੋਣ ਕਾਰਨ ਵੀ ਸਾਹ ਚੜ੍ਹਨ ਦੀ ਸਮੱਸਿਆ ਹੋ ਸਕਦੀ ਹੈ। ਇਨਫੈਕਸ਼ਨ ਹੋਣ ’ਤੇ ਫੇਫੜੇ ਸਹੀ ਤਰੀਕੇ ਨਾਲ ਕੰਮ ਨਹੀਂ ਕਰਦੇ, ਜਿਸ ਦਾ ਅਸਰ ਸਾਹ ’ਤੇ ਪੈਂਦਾ ਹੈ। ਇਸ ਲਈ ਜਦੋਂ ਵੀ ਤੁਹਾਨੂੰ ਇਸ ਤਰ੍ਹਾਂ ਦੀ ਕੋਈ ਵੀ ਸਮੱਸਿਆ ਹੋਵੇ, ਡਾਕਟਰ ਦੀ ਸਲਾਹ ਜ਼ਰੂਰ ਲਓ।
Health Tips:ਬੱਚਿਆਂ ਦੇ ਢਿੱਡ ’ਚ ਵਾਰ-ਵਾਰ ਹੋ ਰਿਹੈ ਦਰਦ, ਦਹੀਂ ਸਣੇ ਇਨ੍ਹਾਂ ਚੀਜ਼ਾਂ ਦਾ ਕਰੋ ਸੇਵਨ, ਹੋਵੇਗਾ ਫ਼ਾਇਦਾ
NEXT STORY