ਜਲੰਧਰ (ਬਿਊਰੋ)– ਐਲੋਪੈਥੀ ’ਚ ਵੀ ਕੋਲੈਸਟ੍ਰੋਲ ਦਾ ਕੋਈ ਇਲਾਜ ਨਹੀਂ ਹੈ ਤੇ ਇਸ ਨੂੰ ਦਵਾਈਆਂ ਦੀ ਮਦਦ ਨਾਲ ਹੀ ਕੰਟਰੋਲ ’ਚ ਰੱਖਿਆ ਜਾ ਸਕਦਾ ਹੈ। ਕੋਲੈਸਟ੍ਰੋਲ ਅੱਜ ਦੀ ਪੀੜ੍ਹੀ ’ਚ ਇਕ ਅਜਿਹੀ ਤੇਜ਼ੀ ਨਾਲ ਵਧ ਰਹੀ ਬੀਮਾਰੀ ਹੈ, ਜੋ ਜਵਾਨੀ ’ਚ ਵੀ ਹਾਰਟ ਅਟੈਕ ਤੋਂ ਲੈ ਕੇ ਸਟ੍ਰੋਕ ਤੱਕ ਦੀਆਂ ਘਾਤਕ ਬੀਮਾਰੀਆਂ ਦਾ ਕਾਰਨ ਬਣ ਸਕਦੀ ਹੈ। ਕੋਲੈਸਟ੍ਰੋਲ ਦੇ ਮਰੀਜ਼ ਦੇ ਸਰੀਰ ’ਚ ਬੈਡ ਕੋਲੈਸਟ੍ਰੋਲ (LDL) ਦੀ ਮਾਤਰਾ ਵੱਧ ਜਾਂਦੀ ਹੈ, ਜਿਸ ਕਾਰਨ ਦਿਲ ਨਾਲ ਜੁੜੀਆਂ ਸਮੱਸਿਆਵਾਂ ਸ਼ੁਰੂ ਹੋ ਜਾਂਦੀਆਂ ਹਨ। ਉਂਝ ਤਾਂ ਦਵਾਈਆਂ ਦੀ ਮਦਦ ਨਾਲ ਇਸ ਨੂੰ ਕੰਟਰੋਲ ਕਰਨ ’ਚ ਮਦਦ ਮਿਲਦੀ ਹੈ ਪਰ ਅੱਜ-ਕੱਲ ਲੋਕ ਜ਼ਿਆਦਾ ਘਰੇਲੂ ਨੁਸਖ਼ਿਆਂ ’ਤੇ ਵਿਸ਼ਵਾਸ ਕਰਦੇ ਹਨ। ਦਰਅਸਲ ਦਵਾਈਆਂ ਕਿਤੇ ਨਾ ਕਿਤੇ ਸਰੀਰ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ, ਜਦਕਿ ਘਰੇਲੂ ਉਪਚਾਰ ਬਹੁਤ ਘੱਟ ਮਾਮਲਿਆਂ ’ਚ ਸਰੀਰ ਨੂੰ ਕਿਸੇ ਨਾ ਕਿਸੇ ਤਰ੍ਹਾਂ ਦਾ ਨੁਕਸਾਨ ਪਹੁੰਚਾਉਂਦੇ ਹਨ। ਜੇਕਰ ਤੁਸੀਂ ਜਾਂ ਤੁਹਾਡੇ ਪਰਿਵਾਰ ਦਾ ਕੋਈ ਵੀ ਵਿਅਕਤੀ ਕੋਲੈਸਟ੍ਰੋਲ ਤੋਂ ਪ੍ਰੇਸ਼ਾਨ ਹੈ ਤਾਂ ਇਸ ਲੇਖ ’ਚ ਅਸੀਂ ਤੁਹਾਨੂੰ ਕੋਲੈਸਟ੍ਰੋਲ ਨੂੰ ਘੱਟ ਕਰਨ ਦੇ ਇਕ ਖ਼ਾਸ ਘਰੇਲੂ ਉਪਾਅ ਬਾਰੇ ਦੱਸਣ ਜਾ ਰਹੇ ਹਾਂ।
ਕੋਲੈਸਟ੍ਰੋਲ ਲਈ ਡਰਿੰਕ
ਵਧਦੇ ਕੋਲੈਸਟ੍ਰੋਲ ਦੇ ਖ਼ਤਰੇ ਨੂੰ ਘੱਟ ਕਰਨ ਲਈ ਪਹਿਲਾਂ ਸਿਹਤਮੰਦ ਜੀਵਨਸ਼ੈਲੀ ਤੇ ਸਹੀ ਖੁਰਾਕ ਦਾ ਹੋਣਾ ਬਹੁਤ ਜ਼ਰੂਰੀ ਹੈ। ਕੁਝ ਘਰੇਲੂ ਨੁਸਖ਼ੇ ਵੀ ਹਨ, ਜਿਨ੍ਹਾਂ ਦੀ ਮਦਦ ਨਾਲ ਕੋਲੈਸਟ੍ਰੋਲ ਨੂੰ ਕੰਟਰੋਲ ਕਰਨ ’ਚ ਕਾਫੀ ਮਦਦ ਮਿਲ ਸਕਦੀ ਹੈ। ਚਿਆ ਸੀਡਸ ਤੋਂ ਤਿਆਰ ਕੀਤਾ ਗਿਆ ਇਹ ਦੇਸੀ ਡਰਿੰਕ ਕੋਲੈਸਟ੍ਰੋਲ ਨੂੰ ਘੱਟ ਕਰਨ ’ਚ ਕਾਫ਼ੀ ਹੱਦ ਤੱਕ ਜਾ ਸਕਦਾ ਹੈ। ਚਿਆ ਸੀਡਸ ਪਾਣੀ ’ਚ ਘੁਲਣਸ਼ੀਲ ਫਾਈਬਰ ਨਾਲ ਭਰਪੂਰ ਹੁੰਦੇ ਹਨ, ਜੋ ਕਿ ਮਾੜੇ ਕੋਲੈਸਟ੍ਰੋਲ ਦੇ ਪੱਧਰ ਨੂੰ ਵਧਣ ਤੋਂ ਰੋਕਣ ’ਚ ਕਾਫੀ ਹੱਦ ਤੱਕ ਜਾ ਸਕਦੇ ਹਨ।
ਸਵੇਰੇ ਪੀਓ
ਚਿਆ ਸੀਡਸ ਤੇ ਪਾਣੀ ਨਾਲ ਤਿਆਰ ਕੁਦਰਤੀ ਡਰਿੰਕ ਪੂਰੀ ਤਰ੍ਹਾਂ ਸੁਰੱਖਿਅਤ ਹੈ ਤੇ ਖ਼ਰਾਬ ਕੋਲੈਸਟ੍ਰੋਲ ਨੂੰ ਘੱਟ ਕਰਨ ’ਚ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰਦਾ ਹੈ। ਹਾਲਾਂਕਿ ਕੋਲੈਸਟ੍ਰੋਲ ਦੇ ਮਰੀਜ਼ ਇਸ ਦਾ ਸੇਵਨ ਕਿਸੇ ਵੀ ਸਮੇਂ ਕਰ ਸਕਦੇ ਹਨ ਪਰ ਸਵੇਰੇ ਇਸ ਦਾ ਸੇਵਨ ਕਰਨਾ ਜ਼ਿਆਦਾ ਫ਼ਾਇਦੇਮੰਦ ਹੁੰਦਾ ਹੈ। ਸਵੇਰੇ ਬੁਰਸ਼ ਕਰਨ ਤੋਂ ਪਹਿਲਾਂ ਇਸ ’ਚ ਥੋੜ੍ਹਾ ਜਿਹਾ ਕੋਸਾ ਪਾਣੀ ਮਿਲਾ ਕੇ ਸੇਵਨ ਕਰੋ।
ਆਸਾਨ ਹੈ ਰੈਸਿਪੀ
ਸਭ ਤੋਂ ਖ਼ਾਸ ਗੱਲ ਇਹ ਹੈ ਕਿ ਇਹ ਦੇਸੀ ਡਰਿੰਕ ਖ਼ਰਾਬ ਕੋਲੈਸਟ੍ਰੋਲ ਨੂੰ ਕੰਟਰੋਲ ਕਰਨ ’ਚ ਜਿੰਨਾ ਜ਼ਿਆਦਾ ਅਸਰਦਾਰ ਹੈ, ਉਨਾ ਹੀ ਇਸ ਨੂੰ ਤਿਆਰ ਕਰਨਾ ਆਸਾਨ ਹੈ। ਇਕ ਚਮਚ ਚਿਆ ਸੀਡਸ ਨੂੰ ਇਕ ਕੱਪ ਪਾਣੀ ’ਚ ਰਾਤ ਭਰ ਭਿਓਂ ਦਿਓ। ਸਵੇਰੇ ਇਨ੍ਹਾਂ ਨੂੰ ਪੀਸ ਕੇ ਤਿਆਰ ਕਰੋ ਤੇ ਇਸ ’ਚ ਕੋਸਾ ਪਾਣੀ ਮਿਲਾ ਲਓ। ਚਿਆ ਸੀਡਸ ਰਾਤ ਭਰ ਪਾਣੀ ’ਚ ਫੁਲ ਜਾਣਗੇ, ਜਿਸ ਤੋਂ ਬਾਅਦ ਉਨ੍ਹਾਂ ਨੂੰ ਮਿਕਸਰ-ਗ੍ਰਾਈਂਡਰ ਦੀ ਮਦਦ ਤੋਂ ਬਿਨਾਂ ਆਸਾਨੀ ਨਾਲ ਪੀਸਿਆ ਜਾ ਸਕਦਾ ਹੈ।
ਡਾਕਟਰ ਦੀ ਸਲਾਹ ਹੈ ਜ਼ਰੂਰੀ
ਹਾਲਾਂਕਿ ਜੇਕਰ ਤੁਹਾਡੇ ਡਾਕਟਰ ਨੇ ਤੁਹਾਡੇ ਸਰੀਰ ’ਚ ਮਾੜੇ ਕੋਲੈਸਟ੍ਰੋਲ ਨੂੰ ਕੰਟਰੋਲ ਕਰਨ ਲਈ ਕੁਝ ਦਵਾਈਆਂ ਦਾ ਨੁਸਖ਼ਾ ਦਿੱਤਾ ਹੈ ਤਾਂ ਉਨ੍ਹਾਂ ਦੀ ਵਰਤੋਂ ਬੰਦ ਨਾ ਕਰੋ। ਨਾਲ ਹੀ ਇਸ ਨੁਸਖ਼ੇ ਦੀ ਵਰਤੋਂ ਕਰਨ ਤੋਂ ਪਹਿਲਾਂ ਤੁਹਾਨੂੰ ਇਸ ਬਾਰੇ ਇਕ ਵਾਰ ਆਪਣੇ ਡਾਕਟਰ ਨਾਲ ਗੱਲ ਕਰਨੀ ਚਾਹੀਦੀ ਹੈ। ਦੂਜੇ ਪਾਸੇ ਸਵੇਰੇ ਖਾਲੀ ਢਿੱਡ ਇਸ ਡਰਿੰਕ ਨੂੰ ਪੀਣ ਤੋਂ ਬਾਅਦ ਕੁਝ ਲੋਕਾਂ ਨੂੰ ਖੱਟੇ ਡਕਾਰ ਜਾਂ ਜੀਅ ਮਚਲਾਉਣ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ, ਅਜਿਹੀ ਸਥਿਤੀ ’ਚ ਉਹ ਨਾਸ਼ਤੇ ਦੇ ਨਾਲ ਇਸ ਡਰਿੰਕ ਦਾ ਸੇਵਨ ਕਰ ਸਕਦੇ ਹਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
Health Tips : ਵਾਲਾਂ ਦੀ ਰੰਗਤ 'ਚ ਸੁਧਾਰ ਲਿਆ ਸਕਦੈ 'ਚੁਕੰਦਰ', ਬਸ ਇੰਝ ਕਰੋ ਇਸਤੇਮਾਲ
NEXT STORY