ਨਵੀਂ ਦਿੱਲੀ— ਇਹ ਗੱਲ ਬਿਲਕੁਲ ਸਹੀ ਹੈ ਕਿ ਜਾਨ ਹੈ ਤਾਂ ਜਹਾਨ ਹੈ। ਬਦਲਦੇ ਲਾਈਫ ਸਟਾਈਲ ਅਤੇ ਜਿੰਮਦਾਰੀਆਂ ਵਧਣ ਦੇ ਕਾਰਨ ਅੱਜਕਲ ਹਰ 5 ਵਿਚੋਂ 3 ਲੋਕਾਂ ਨੂੰ ਸਿਹਤ ਨਾਲ ਜੁੜੀ ਕੋਈ ਨਾ ਕੋਈ ਸਮੱਸਿਆ ਹੁੰਦੀ ਹੈ। ਹਾਈ ਅਤੇ ਲੋਅ ਬਲੱਡ ਪ੍ਰੈਸ਼ਰ, ਡਾਈਬੀਟੀਜ਼, ਕੋਲੈਸਟਰੋਲ, ਮਾਈਗ੍ਰੇਨ ਵਰਗੀਆਂ ਦਿੱਕਤਾਂ ਤਾਂ ਆਮ ਸੁਨਣ ਨੂੰ ਮਿਲਦੀਆਂ ਹਨ। ਸਿਹਤ ਨਾਲ ਜੁੜੀਆਂ ਇਹ ਦਿੱਕਤਾ ਭਾਂਵੇ ਆਮ ਲੱਗਦੀਆਂ ਹਨ ਪਰ ਸਮੇਂ ਦੇ ਨਾਲ-ਨਾਲ ਇਹ ਹੋਰ ਵੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਕਾਰਨ ਬਣ ਸਕਦੀ ਹੈ। ਇਨ੍ਹਾਂ ਵਿਚੋਂ ਇਕ ਹੈ ਲੋਅ ਬਲੱਡ ਪ੍ਰੈਸ਼ਰ ਜਿੱਥੇ ਲੋਕ ਹਾਈ ਬਲੱਡ ਪ੍ਰੈਸ਼ਰ ਤੋਂ ਪ੍ਰੇਸ਼ਾਨ ਹੁੰਦੇ ਹਨ ਉੱਥੇ ਹੀ ਕਈ ਲੋਕ ਲੋਅ ਬਲੱਡ ਪ੍ਰੈਸ਼ਰ ਤੋਂ ਵੀ ਪ੍ਰੇਸ਼ਾਨ ਰਹਿੰਦੇ ਹਨ। ਜੋ ਦੋਹਾਂ ਹੀ ਸੂਰਤਾਂ ਵਿਚ ਪ੍ਰੇਸ਼ਾਨੀ ਦਾ ਕਾਰਨ ਬਣਦਾ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਹਾਈ ਬਲੱਡ ਪ੍ਰੈਸ਼ਰ ਦੇ ਕਾਰਨ ਨਮਕ ਦੀ ਜ਼ਿਆਦਾ ਮਾਤਰਾ ਦੀ ਵਰਤੋਂ ਕਰਨਾ ਹੈ ਪਰ ਬਲੱਡ ਪ੍ਰੈਸ਼ਰ ਜੇ ਘੱਟ ਜਾਵੇ ਤਾਂ ਇਸ ਲਈ ਦੱਸੇ ਗਏ ਇਨ੍ਹਾਂ ਨੁਸਖਿਆਂ ਨੂੰ ਵਰਤੋ। ਜੋ ਲੋਅ ਬਲੱਡ ਪ੍ਰੈਸ਼ਰ ਨੂੰ ਨਾਰਮਲ ਕਰ ਸਕਦੇ ਹਨ।
1. ਨਮਕ ਦੀ ਵਰਤੋਂ
ਨਮਕ ਵਿਚ ਸੋਡੀਅਮ ਦੀ ਜ਼ਿਆਦਾ ਮਾਤਰਾ ਹੁੰਦੀ ਹੈ ਜੋ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਲਈ ਬਹੁਤ ਹੀ ਵਧੀਆ ਹੈ ਪਰ ਹਾਈ ਬਲੱਡ ਪ੍ਰੈਸ਼ਰ ਲਈ ਹਾਨੀਕਾਰਕ ਹੈ। ਬਲੱਡ ਪ੍ਰੈਸ਼ਰ ਲੋਅ ਹੋ ਜਾਵੇ ਤਾਂ ਨਮਕ ਅਤੇ ਖੰਡ ਦਾ ਘੋਲ ਪੀਣ ਨਾਲ ਫਾਇਦਾ ਹੁੰਦਾ ਹੈ। ਇਸ ਨੂੰ ਪੀਣ ਤੋਂ ਪਹਿਲਾਂ ਇਸ ਗੱਲ ਦਾ ਧਿਆਨ ਰੱਖੋ ਕਿ ਇਹ ਨੁਸਖਾ ਸਿਰਫ ਲੋਅ ਬਲੱਡ ਪ੍ਰੈਸ਼ਰ ਲਈ ਹੀ ਹੈ।
2. ਦੁੱਧ ਅਤੇ ਬਾਦਾਮ
ਦੁੱਧ ਦੇ ਨਾਲ ਬਾਦਾਮ ਦੀ ਵਰਤੋਂ ਕਰਨ ਨਾਲ ਵੀ ਲੋਅ ਬਲੱਡ ਪ੍ਰੈਸ਼ਰ ਨਾਰਮਲ ਹੋ ਜਾਂਦਾ ਹੈ। ਲੋਅ ਬਲੱਡ ਪ੍ਰੈਸ਼ਰ ਦੇ ਰੋਗੀ ਨੂੰ ਇਨ੍ਹਾਂ ਦੋਹਾਂ ਚੀਜ਼ਾਂ ਦੀ ਵਰਤੋਂ ਇਕੱਠੀ ਕਰਨੀ ਚਾਹੀਦੀ ਹੈ।
3. ਤੁਲਸੀ
ਤੁਲਸੀ ਕੁਦਰਤੀ ਐਂਟੀਸੈਪਟਿਕ ਗੁਣਾਂ ਨਾਲ ਭਰਪੂਰ ਹੁੰਦੀ ਹੈ। ਇਸ 'ਚ ਪੋਟਾਸ਼ੀਅਮ, ਮੈਗਨੀਸ਼ੀਅਮ, ਵਿਟਾਮਿਨ ਸੀ ਦੇ ਇਲਾਵਾ ਹੋਰ ਵੀ ਬਹੁਤ ਸਾਰੇ ਜ਼ਰੂਰੀ ਤੱਤ ਹੁੰਦੇ ਹਨ, ਜੇ ਲੋਅ ਬਲੱਡ ਪ੍ਰੈਸ਼ਰ ਹੈ ਤਾਂ ਰੋਜ਼ਾਨਾ ਸਵੇਰੇ 4-5 ਪੱਤੀਆਂ ਨੂੰ ਖਾਲੀ ਪੇਟ ਖਾਓ।
4. ਕਿਸ਼ਮਿਸ਼
ਰਾਤ ਨੂੰ ਇਕ ਮੁੱਠੀ ਕਿਸ਼ਮਿਸ਼ ਨੂੰ ਪਾਣੀ ਵਿਚ ਭਿਓਂ ਕੇ ਰੱਖ ਦਿਓ ਅਤੇ ਸਵੇਰੇ ਖਾਲੀ ਪੇਟ ਚਬਾ ਕੇ ਖਾਓ। ਇਸ ਨਾਲ ਲੋਅ ਬਲੱਡ ਪ੍ਰੈਸ਼ਰ ਨਾਰਮਲ ਹੋ ਜਾਂਦਾ ਹੈ।
5. ਕੌਫੀ
ਕੌਫੀ ਲੋਅ ਬਲੱਡ ਪ੍ਰੈਸ਼ਰ ਨੂੰ ਵਧਾਉਣ ਦਾ ਕੰਮ ਕਰਦੀ ਹੈ। ਇਕ ਕੱਪ ਕੌਫੀ ਪੀਣ ਨਾਲ ਬਹੁਤ ਫਾਇਦਾ ਮਿਲਦਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜ਼ਿਆਦਾ ਕੌਫੀ ਪੀਣਾ ਸਿਹਤ ਲਈ ਹੋ ਸਕਦੀ ਹੈ ਹਾਨੀਕਰਾਕ, ਜਾਣੋ ਕਾਰਨ
NEXT STORY