ਨਵੀਂ ਦਿੱਲੀ- ਹਰੇ ਮਟਰ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਇਨ੍ਹਾਂ 'ਚ ਪ੍ਰੋਟੀਨ, ਅਮੀਨੋ ਐਸਿਡ, ਵਿਟਾਮਿਨ-ਡੀ, ਫਾਈਬਰ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ ਜੋ ਕੋਲੈਸਟ੍ਰਾਲ ਨੂੰ ਕੰਟਰੋਲ ਕਰਨ 'ਚ ਮਦਦ ਕਰਦੇ ਹਨ। ਖਾਸ ਕਰਕੇ ਸਰਦੀਆਂ ਦੇ ਮੌਸਮ ਵਿੱਚ ਹਰੇ ਮਟਰ ਤੋਂ ਕਈ ਸੁਆਦੀ ਪਕਵਾਨ ਬਣਾਏ ਜਾਂਦੇ ਹਨ ਅਤੇ ਖਾਏ ਜਾਂਦੇ ਹਨ ਜਿਵੇਂ ਕਿ ਆਲੂ ਮਟਰ, ਮਟਰ ਪਨੀਰ, ਮਟਰ ਮਸ਼ਰੂਮ, ਮਟਰ ਪੁਡਿੰਗ ਆਦਿ। ਪਰ ਜ਼ਿਆਦਾ ਮਾਤਰਾ 'ਚ ਹਰੇ ਮਟਰ ਖਾਣ ਨਾਲ ਤੁਹਾਨੂੰ ਨੁਕਸਾਨ ਵੀ ਹੋ ਸਕਦਾ ਹੈ। ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿ ਕਿਹੜੇ ਲੋਕਾਂ ਨੂੰ ਹਰੇ ਮਟਰ ਦਾ ਸੇਵਨ ਨਹੀਂ ਕਰਨਾ ਚਾਹੀਦਾ...
ਇਹ ਵੀ ਪੜ੍ਹੋ : ਵਧੇਰੇ ਚਿਕਨ ਦੀ ਵਰਤੋਂ ਨਾਲ ਕਿਡਨੀ 'ਤੇ ਪੈ ਸਕਦਾ ਮਾੜਾ ਪ੍ਰਭਾਵ, ਭੁੱਲ ਕੇ ਨਾ ਕਰਨਾ ਇਹ ਗਲ਼ਤੀਆਂ
ਐਸਿਡਿਟੀ
ਜੇਕਰ ਤੁਹਾਨੂੰ ਬਦਹਜ਼ਮੀ ਅਤੇ ਐਸੀਡਿਟੀ ਦੀ ਸਮੱਸਿਆ ਹੈ ਤਾਂ ਹਰੇ ਮਟਰ ਦਾ ਸੇਵਨ ਨਾ ਕਰੋ। ਹਰੇ ਮਟਰ 'ਨੂੰ ਪਚਣ 'ਚ ਸਮਾਂ ਲੱਗਦਾ ਹੈ, ਜਿਸ ਕਾਰਨ ਪੇਟ 'ਚ ਗੈਸ ਵੀ ਹੋ ਸਕਦੀ ਹੈ।
ਭਾਰ ਵਧ ਸਕਦਾ ਹੈ
ਹਰੇ ਮਟਰ 'ਚ ਪ੍ਰੋਟੀਨ, ਕਾਰਬੋਹਾਈਡ੍ਰੇਟ ਜ਼ਿਆਦਾ ਮਾਤਰਾ 'ਚ ਪਾਏ ਜਾਂਦੇ ਹਨ, ਇਨ੍ਹਾਂ ਦਾ ਜ਼ਿਆਦਾ ਸੇਵਨ ਕਰਨ ਨਾਲ ਤੁਹਾਡਾ ਭਾਰ ਵਧ ਸਕਦਾ ਹੈ। ਇਸ ਲਈ ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਇਸ ਦਾ ਸੇਵਨ ਸੀਮਤ ਮਾਤਰਾ 'ਚ ਕਰੋ।
ਗੁਰਦਿਆਂ ਦੀਆਂ ਸਮੱਸਿਆਵਾਂ ਹੋਣ
ਇਸ 'ਚ ਪ੍ਰੋਟੀਨ ਕਾਫੀ ਮਾਤਰਾ 'ਚ ਪਾਇਆ ਜਾਂਦਾ ਹੈ, ਇਸ ਲਈ ਜੇਕਰ ਤੁਹਾਨੂੰ ਕਿਡਨੀ ਸੰਬੰਧੀ ਸਮੱਸਿਆ ਹੈ ਤਾਂ ਇਸ ਦਾ ਸੇਵਨ ਨਾ ਕਰੋ। ਇਸ ਨਾਲ ਤੁਹਾਡੇ ਗੁਰਦਿਆਂ ਦੇ ਕੰਮਕਾਜ ਵਿੱਚ ਸਮੱਸਿਆ ਆ ਸਕਦੀ ਹੈ। ਇਸ ਲਈ ਅਜਿਹੀ ਸਥਿਤੀ ਵਿੱਚ ਤੁਹਾਨੂੰ ਹਰੇ ਮਟਰ ਦਾ ਸੇਵਨ ਕਰਨ ਤੋਂ ਬਚਣਾ ਚਾਹੀਦਾ ਹੈ।
ਯੂਰਿਕ ਐਸਿਡ
ਇਸ ਵਿੱਚ ਅਮੀਨੋ ਐਸਿਡ, ਵਿਟਾਮਿਨ-ਡੀ, ਫਾਈਬਰ ਚੰਗੀ ਮਾਤਰਾ ਵਿੱਚ ਪਾਏ ਜਾਂਦੇ ਹਨ, ਜੋ ਤੁਹਾਡੇ ਸਰੀਰ ਵਿੱਚ ਯੂਰਿਕ ਐਸਿਡ ਦੇ ਪੱਧਰ ਨੂੰ ਵਧਾ ਸਕਦੇ ਹਨ। ਜੇਕਰ ਤੁਸੀਂ ਹਾਈ ਯੂਰਿਕ ਐਸਿਡ ਦੀ ਸਮੱਸਿਆ ਤੋਂ ਪੀੜਤ ਹੋ ਤਾਂ ਹਰੇ ਮਟਰ ਦਾ ਸੇਵਨ ਨਾ ਕਰੋ।
ਇਹ ਵੀ ਪੜ੍ਹੋ : ਐਲੂਮੀਨੀਅਮ ਦੇ ਭਾਂਡਿਆਂ 'ਚ ਭੁੱਲ ਕੇ ਵੀ ਨਾ ਪਕਾਓ ਇਹ ਚੀਜ਼ਾਂ, ਸਵਾਦ ਤੇ ਸਿਹਤ 'ਤੇ ਪੈਂਦਾ ਹੈ ਮਾੜਾ ਅਸਰ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਥਾਈਰਾਈਡ ਦੀ ਸਮੱਸਿਆ ਤੋਂ ਪਰੇਸ਼ਾਨ ਲੋਕ ਜ਼ਰੂਰ ਖਾਣ 'ਕਟਹਲ', ਹੋਣਗੇ ਹੋਰ ਵੀ ਕਈ ਹੈਰਾਨੀਜਨਕ ਫ਼ਾਇਦੇ
NEXT STORY