ਨਵੀਂ ਦਿੱਲੀ- ਔਰਤਾਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕੁਝ ਬੀਮਾਰੀਆਂ ਅਜਿਹੀਆਂ ਹੁੰਦੀਆਂ ਹਨ ਜੋ ਸਿਰਫ਼ ਔਰਤਾਂ ਨੂੰ ਹੀ ਹੁੰਦੀਆਂ ਹਨ। ਜਿਵੇਂ ਬ੍ਰੈਸਟ ਕੈਂਸਰ, ਬੱਚੇਦਾਨੀ ਦਾ ਕੈਂਸਰ, ਪੀਰੀਅਡਸ ਦੀ ਸਮੱਸਿਆ ਆਦਿ। ਇਨ੍ਹਾਂ ਸਭ ਸਮੱਸਿਆਵਾਂ 'ਚੋਂ ਇਕ ਬ੍ਰੈਸਟ ਇਨਫੈਕਸ਼ਨ ਵੀ ਹੈ। ਇਹ ਇਨਫੈਕਸ਼ਨ ਟਾਈਟ ਬ੍ਰਾਅ ਪਾਉਣ ਨਾਲ, ਵਾਇਰਲ ਵਾਲੀ ਬ੍ਰਾਅ ਜਾਂ ਫਿਰ ਜ਼ਿਆਦਾ ਪਸੀਨਾ ਆਉਣ ਨਾਲ ਹੁੰਦੀ ਹੈ। ਖ਼ਾਸ ਕਰਕੇ ਗਰਮੀ ਅਤੇ ਮਾਨਸੂਨ 'ਚ ਇਹ ਸਮੱਸਿਆ ਔਰਤਾਂ ਨੂੰ ਹੋ ਸਕਦੀ ਹੈ। ਇਸ ਤੋਂ ਇਲਾਵਾ ਜੋ ਔਰਤਾਂ ਬ੍ਰੈਸਟਫੀਡਿੰਗ ਕਰਵਾਉਂਦੀਆਂ ਹਨ ਉਨ੍ਹਾਂ ਨੂੰ ਵੀ ਇਸ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਖ਼ਾਸ ਕਰਕੇ ਗਰਮੀ ਅਤੇ ਮਾਨਸੂਨ 'ਚ ਇਹ ਸਮੱਸਿਆ ਔਰਤਾਂ ਨੂੰ ਹੋ ਸਕਦੀ ਹੈ। ਤੁਸੀਂ ਕੁਝ ਘਰੇਲੂ ਨੁਸਖ਼ਿਆਂ ਦਾ ਇਸਤੇਮਾਲ ਕਰਕੇ ਬ੍ਰੈਸਟ ਇਨਫੈਕਸ਼ਨ ਤੋਂ ਰਾਹਤ ਪਾ ਸਕਦੇ ਹੋ। ਤਾਂ ਆਓ ਜਾਣਦੇ ਹਾਂ ਇਨ੍ਹਾਂ ਦੇ ਬਾਰੇ 'ਚ...
ਹਲਦੀ
ਤੁਸੀਂ ਹਲਦੀ ਦੀ ਵਰਤੋਂ ਇਨਫੈਕਸ਼ਨ ਨੂੰ ਦੂਰ ਕਰਨ ਲਈ ਕਰ ਸਕਦੇ ਹੋ। ਇਸ 'ਚ ਐਂਟੀ-ਬੈਕਟੀਰੀਅਲ ਅਤੇ ਐਂਟੀ-ਵਾਇਰਲ ਗੁਣ ਇਨਫੈਕਸ਼ਨ ਨੂੰ ਦੂਰ ਕਰਨ 'ਚ ਸਹਾਇਕ ਹੁੰਦੇ ਹਨ। ਤੁਸੀਂ ਹਲਦੀ ਦੇ ਇੱਕ ਚਮਚੇ 'ਚ ਗੁਲਾਬ ਜਲ ਮਿਲਾ ਲਓ। ਦੋਵਾਂ ਚੀਜ਼ਾਂ ਨਾਲ ਤਿਆਰ ਕੀਤਾ ਗਿਆ ਪੇਸਟ ਤੁਸੀਂ ਇਨਫੈਕਸ਼ਨ ਵਾਲੇ ਹਿੱਸੇ 'ਤੇ ਲਗਾ ਸਕਦੇ ਹੋ। ਇਸ ਪੇਸਟ ਨਾਲ ਤੁਹਾਡੀ ਇਨਫੈਕਸ਼ਨ ਠੀਕ ਹੋ ਜਾਵੇਗੀ।
ਸੇਬ ਦਾ ਸਿਰਕਾ
ਤੁਸੀਂ ਸੇਬ ਦਾ ਸਿਰਕੇ ਦੀ ਵਰਤੋਂ ਇਨਫੈਕਸ਼ਨ ਤੋਂ ਰਾਹਤ ਪਾਉਣ ਲਈ ਕਰ ਸਕਦੇ ਹੋ। ਇਸ 'ਚ ਐਂਟੀ-ਮਾਇਕ੍ਰੋਬੀਅਲ ਗੁਣ ਪਾਏ ਜਾਂਦੇ ਹਨ ਜੋ ਇਨਫੈਕਸ਼ਨ ਦੂਰ ਕਰਨ 'ਚ ਮਦਦ ਕਰਦਾ ਹੈ। ਤੁਸੀਂ ਇਕ ਕੱਪ ਪਾਣੀ 'ਚ ਐਪਲ ਸਾਈਡਰ ਵਿਨੇਗਰ ਦੇ ਦੋ ਚਮਚੇ ਪਾਣੀ ਪਾਓ। ਫਿਰ ਪਾਣੀ 'ਚ ਸੇਬ ਦਾ ਸਿਰਕਾ ਮਿਕਸ ਕਰੋ। ਪਾਣੀ ਨੂੰ ਪ੍ਰਭਾਵਿਤ ਥਾਂ 'ਤੇ ਲਗਾਓ। ਇਨਫੈਕਸ਼ਨ ਤੋਂ ਰਾਹਤ ਮਿਲੇਗੀ।
ਐਲੋਵੇਰਾ ਜੈੱਲ
ਤੁਸੀਂ ਐਲੋਵੇਰਾ ਜੈੱਲ ਦਾ ਇਸਤੇਮਾਲ ਸਕਿਨ ਦੀ ਇਨਫੈਕਸ਼ਨ ਦੂਰ ਕਰਨ ਲਈ ਕਰ ਸਕਦੇ ਹੋ। ਇਸ 'ਚ ਐਂਟੀ-ਇੰਫਲੇਮੇਟਰੀ ਗੁਣ ਪਾਏ ਜਾਂਦੇ ਹਨ। ਜੋ ਬ੍ਰੈਸਟ ਇਨਫੈਕਸ਼ਨ ਦੂਰ ਕਰਨ 'ਚ ਸਹਾਇਤਾ ਕਰਦੇ ਹਨ। ਤੁਸੀਂ ਐਲੋਵੇਰਾ ਜੈੱਲ ਪ੍ਰਭਾਵਿਤ ਸਥਾਨ 'ਤੇ ਲਗਾਓ। ਸੋਜ, ਖਾਰਸ਼ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਮਿਲੇਗੀ।
ਨਾਰੀਅਲ ਤੇਲ
ਨਾਰੀਅਲ ਤੇਲ 'ਚ ਵੀ ਬਹੁਤ ਸਾਰੇ ਪੋਸ਼ਕ ਤੱਤ ਪਾਏ ਜਾਂਦੇ ਹਨ। ਇਨਫੈਕਸ਼ਨ ਤੋਂ ਰਾਹਤ ਪਾਉਣ ਲਈ ਤੁਸੀਂ ਇਸ ਦਾ ਇਸਤੇਮਾਲ ਕਰ ਸਕਦੇ ਹੋ। ਨਾਰੀਅਲ ਤੇਲ ਦੇ ਨਾਲ ਤੁਸੀਂ ਬ੍ਰੈਸਟ ਦੀ ਮਾਲਿਸ਼ ਕਰੋ। ਇਸ ਨਾਲ ਇਨਫੈਕਸ਼ਨ ਘੱਟ ਹੋ ਜਾਵੇਗੀ।
ਬਰਫ਼ ਦੇ ਟੁੱਕੜੇ
ਬਰਫ਼ ਦੇ ਟੁਕੜਿਆਂ ਦਾ ਇਸਤੇਮਾਲ ਵੀ ਤੁਸੀਂ ਇਨਫੈਕਸ਼ਨ ਦੂਰ ਕਰਨ ਲਈ ਕਰ ਸਕਦੇ ਹੋ। ਇਕ ਕੱਪੜੇ 'ਚ ਬਰਫ਼ ਦਾ ਟੁੱਕੜਾ ਬੰਨ੍ਹ ਕੇ ਪ੍ਰਭਾਵਿਤ ਸਥਾਨ 'ਤੇ ਲਗਾਓ। ਇਸ ਨਾਲ ਇਨਫੈਕਸ਼ਨ ਨਾਲ ਹੋਣ ਵਾਲੀ ਖਾਰਸ਼ ਅਤੇ ਸੋਜ ਤੋਂ ਤੁਹਾਨੂੰ ਰਾਹਤ ਮਿਲੇਗੀ।
ਨੋਟ-ਜੇਕਰ ਇਨ੍ਹਾਂ ਘਰੇਲੂ ਨੁਸਖ਼ਿਆਂ ਤੋਂ ਬਾਅਦ ਵੀ ਇਨਫੈਕਸ਼ਨ ਠੀਕ ਨਹੀਂ ਹੋ ਰਿਹਾ ਹੈ ਤਾਂ ਤੁਸੀਂ ਇਕ ਵਾਰ ਡਾਕਟਰ ਨੂੰ ਜ਼ਰੂਰ ਦਿਖਾਓ।
ਸਰੀਰ ਲਈ ਰਾਮਬਾਣ ਹੈ ‘ਕਾਲੀ ਮਿਰਚ’, ਯੂਰਿਕ ਐਸਿਡ ਸਣੇ ਇਨ੍ਹਾਂ ਬਿਮਾਰੀਆਂ ਨੂੰ ਰੱਖੇ ਦੂਰ
NEXT STORY