ਜਲੰਧਰ (ਬਿਊਰੋ)– ਅਸੀਂ ਅਕਸਰ ਇਸ ਗੱਲ ਵੱਲ ਧਿਆਨ ਦਿੰਦੇ ਹਾਂ ਕਿ ਅਸੀਂ ਮੋਟੇ ਹੋ ਗਏ ਹਾਂ। ਅਸੀਂ ਨਹੀਂ ਜਾਣਦੇ ਕਿ ਇਸ ਮੋਟਾਪੇ ਨੂੰ ਦੂਰ ਕਰਨ ਲਈ ਅਸੀਂ ਕਿਹੜੀਆਂ ਚੀਜ਼ਾਂ ਦਾ ਸੇਵਨ ਕਰਦੇ ਹਾਂ ਪਰ ਕੀ ਤੁਸੀਂ ਜਾਣਦੇ ਹੋ ਕਿ ਜਿਵੇਂ ਮੋਟਾਪਾ ਲੋਕਾਂ ਲਈ ਇਕ ਸਮੱਸਿਆ ਹੈ। ਇਸੇ ਤਰ੍ਹਾਂ ਪਤਲਾ ਹੋਣਾ ਵੀ ਕਈ ਲੋਕਾਂ ਲਈ ਵੱਡੀ ਸਮੱਸਿਆ ਹੈ। ਅਜਿਹੇ ਪਤਲੇਪਨ ਨੂੰ ਦੂਰ ਕਰਨ ਲਈ ਲੋਕ ਕਈ ਤਰ੍ਹਾਂ ਦੇ ਪ੍ਰੋਟੀਨ ਪਾਊਡਰ ਦਾ ਸੇਵਨ ਕਰਦੇ ਹਨ ਪਰ ਜ਼ਿਆਦਾ ਪ੍ਰੋਟੀਨ ਤੁਹਾਡੇ ਸਰੀਰ ਨੂੰ ਖ਼ਰਾਬ ਕਰ ਸਕਦਾ ਹੈ। ਇਸ ਲਈ ਅੱਜ ਅਸੀਂ ਤੁਹਾਡੇ ਲਈ ਕੁਝ ਅਜਿਹੇ ਘਰੇਲੂ ਨੁਸਖ਼ੇ ਲੈ ਕੇ ਆਏ ਹਾਂ, ਜਿਸ ਨਾਲ ਤੁਸੀਂ ਆਸਾਨੀ ਨਾਲ ਭਾਰ ਵਧਾ ਸਕਦੇ ਹੋ।
ਦੁੱਧ ਤੇ ਕੇਲਾ
ਕੇਲਾ ਸਰੀਰ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਦੂਜੇ ਪਾਸੇ ਜੇਕਰ ਇਸ ਨੂੰ ਦੁੱਧ ਦੇ ਨਾਲ ਲਿਆ ਜਾਵੇ ਤਾਂ ਹੋਰ ਵੀ ਵਧੀਆ ਹੈ। ਦਰਅਸਲ ਦੁੱਧ ’ਚ ਬਹੁਤ ਸਾਰਾ ਪ੍ਰੋਟੀਨ ਪਾਇਆ ਜਾਂਦਾ ਹੈ। ਇਸ ਲਈ ਇਹ ਸਰੀਰ ਨੂੰ ਮਜ਼ਬੂਤ ਬਣਾਉਣ ’ਚ ਬਹੁਤ ਮਦਦ ਕਰਦਾ ਹੈ। ਦੁੱਧ ਤੇ ਕੇਲਾ ਇਕੱਠੇ ਖਾਣ ਨਾਲ ਤੁਹਾਨੂੰ ਕਾਫੀ ਕੈਲਰੀ ਮਿਲੇਗੀ।
ਅੰਡਾ ਤੁਹਾਡੀ ਸਿਹਤ ਨੂੰ ਬਣਾਏਗਾ
ਜੇਕਰ ਤੁਸੀਂ ਜਲਦੀ ਮੋਟੇ ਹੋਣਾ ਚਾਹੁੰਦੇ ਹੋ ਤਾਂ ਇਸ ਲਈ ਆਪਣੀ ਡਾਈਟ ’ਚ ਅੰਡੇ ਨੂੰ ਸ਼ਾਮਲ ਕਰੋ। ਤੁਹਾਨੂੰ ਦੱਸ ਦੇਈਏ ਕਿ ਅੰਡੇ ’ਚ ਬਹੁਤ ਸਾਰਾ ਪ੍ਰੋਟੀਨ ਤੇ ਕੈਲਰੀ ਪਾਈ ਜਾਂਦੀ ਹੈ, ਜੋ ਕਮਜ਼ੋਰ ਸਰੀਰ ਨੂੰ ਮਜ਼ਬੂਤ ਤੇ ਸਿਹਤਮੰਦ ਬਣਾਉਂਦੀ ਹੈ। ਰੋਜ਼ਾਨਾ 1 ਤੋਂ 2 ਅੰਡਿਆਂ ਦਾ ਸੇਵਨ ਕਰਨਾ ਚਾਹੀਦਾ ਹੈ।
ਰੋਜ਼ਾਨਾ ਦੁੱਧ ਪੀਓ
ਦੁੱਧ ਸਾਡੇ ਲਈ ਬਹੁਤ ਜ਼ਰੂਰੀ ਹੈ। ਕੈਲਸ਼ੀਅਮ ਦੇ ਨਾਲ-ਨਾਲ ਇਸ ’ਚ ਪ੍ਰੋਟੀਨ ਵੀ ਭਰਪੂਰ ਮਾਤਰਾ ’ਚ ਹੁੰਦਾ ਹੈ। ਦੁੱਧ ਦਾ ਰੋਜ਼ਾਨਾ ਸੇਵਨ ਕਰਨ ਨਾਲ ਤੁਹਾਡੀਆਂ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ। ਇਸ ਲਈ ਜੇਕਰ ਤੁਸੀਂ ਆਪਣਾ ਭਾਰ ਵਧਾਉਣਾ ਚਾਹੁੰਦੇ ਹੋ ਤਾਂ ਦੁੱਧ ਦਾ ਸੇਵਨ ਜ਼ਰੂਰ ਕਰੋ।
ਬਦਾਮ ਵੀ ਹਨ ਜ਼ਰੂਰੀ
ਜੇਕਰ ਤੁਸੀਂ ਮੋਟੇ ਹੋਣਾ ਚਾਹੁੰਦੇ ਹੋ ਤਾਂ ਤੁਹਾਨੂੰ ਦੁੱਧ ਤੇ ਬਦਾਮ ਦਾ ਸੇਵਨ ਕਰਨਾ ਚਾਹੀਦਾ ਹੈ। ਇਸ ਦੇ ਅੰਦਰ ਬਹੁਤ ਸਾਰੇ ਹੋਰ ਪੌਸ਼ਟਿਕ ਤੱਤ ਹੁੰਦੇ ਹਨ, ਜੋ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਦੇ ਹਨ ਤੇ ਇਸ ਨਾਲ ਸਿਹਤ ਬਣਦੀ ਹੈ। ਜੇਕਰ ਤੁਸੀਂ ਪਤਲੇ ਹੋ ਤਾਂ ਦਿਨ ’ਚ ਦੋ ਵਾਰ ਦੁੱਧ ਪੀ ਸਕਦੇ ਹੋ।
ਨੋਟ– ਤੁਸੀਂ ਮੋਟੇ ਹੋਣ ਲਈ ਇਨ੍ਹਾਂ ’ਚੋਂ ਕਿਸ ਚੀਜ਼ ਦੀ ਵਰਤੋਂ ਕਰਦੇ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।
Health Tips: ਸਾਹ ਚੜ੍ਹਣ ਦੀ ਸਮੱਸਿਆ ਨੂੰ ਲੋਕ ਕਦੇ ਨਾ ਕਰਨ ਨਜ਼ਰਅੰਦਾਜ਼, ਹੋ ਸਕਦੀਆਂ ਨੇ ਕਈ ਬੀਮਾਰੀਆਂ
NEXT STORY