ਜਲੰਧਰ (ਬਿਊਰੋ) - ਕਸੂਰੀ ਮੇਥੀ ਸਾਡੀ ਸਿਹਤ ਲਈ ਬਹੁਤ ਜ਼ਿਆਦਾ ਫ਼ਾਇਦੇਮੰਦ ਹੁੰਦੀ ਹੈ। ਇਹ ਹਰੀ ਮੇਥੀ ਦੀਆਂ ਪੱਤੀਆਂ ਨੂੰ ਸੁਕਾ ਕੇ ਬਣਾਈ ਜਾਂਦੀ ਹੈ। ਇਸ ਦਾ ਇਸਤਮਾਲ ਸੋਸ, ਸਬਜ਼ੀ, ਸਬਜ਼ੀ ਦੀ ਗ਼ਰੇਬੀ ਅਤੇ ਪਰਾਂਠੇ ਜਿਹੀਆਂ ਕਈ ਚੀਜ਼ਾਂ ਵਿੱਚ ਇਸਤੇਮਾਲ ਕੀਤਾ ਜਾਂਦਾ ਹੈ। ਇਹ ਖਾਣੇ ਦੇ ਸਵਾਦ ਨੂੰ ਵਧਾ ਦਿੰਦੀ ਹੈ ਪਰ ਇਸ ਵਿੱਚ ਬਹੁਤ ਸਾਰੇ ਇਸ ਤਰ੍ਹਾਂ ਦੇ ਗੁਣ ਹੁੰਦੇ ਹਨ, ਜੋ ਸਿਹਤ ਨੂੰ ਤੰਦਰੁਸਤ ਰੱਖਦੀਆਂ ਹਨ। ਇਸ ਵਿੱਚ ਬਹੁਤ ਸਾਰੇ ਦਵਾਈਆਂ ਵਾਲੇ ਗੁਣ ਹੁੰਦੇ ਹਨ, ਜਿਸ ਨਾਲ ਬਹੁਤ ਸਾਰੀਆਂ ਬੀਮਾਰੀਆਂ ਠੀਕ ਹੁੰਦੀਆਂ ਹਨ। ਜੇ ਤੁਹਾਨੂੰ ਵੀ ਇਨ੍ਹਾਂ ਬੀਮਾਰੀਆਂ ਵਿੱਚੋਂ ਕੋਈ ਵੀ ਬੀਮਾਰੀ ਹੈ, ਤਾਂ ਕਸੂਰੀ ਮੇਥੀ ਦਾ ਸੇਵਨ ਜ਼ਰੂਰ ਕਰੋ। ਆਓ ਜਾਣਦੇ ਹਾਂ ਕਸੂਰੀ ਮੇਥੀ ਖਾਣ ਨਾਲ ਹੋਣ ਵਾਲੇ ਫ਼ਾਇਦਿਆਂ ਦੇ ਬਾਰੇ.......
ਕੋਲੈਸਟ੍ਰੋਲ ਕੰਟਰੋਲ ਕਰੇ
ਕਸੂਰੀ ਮੇਥੀ ਦਾ ਰੋਜ਼ਾਨਾ ਸੇਵਨ ਕਰਨ ਨਾਲ ਕੋਲੈਸਟਰੋਲ ਘੱਟ ਹੁੰਦਾ ਹੈ। ਇਸ ਨਾਲ ਖ਼ੂਨ ਵਿੱਚ ਖ਼ਰਾਬ ਕੋਲੈਸਟ੍ਰੋਲ ਘੱਟ ਬਣਦਾ ਹੈ ਅਤੇ ਚੰਗਾ ਕੋਲੈਸਟ੍ਰੋਲ ਜ਼ਿਆਦਾ ਬਣਦਾ ਹੈ। ਜੇ ਤੁਹਾਨੂੰ ਪੀ ਕੋਲੈਸਟ੍ਰੋਲ ਦੀ ਸਮੱਸਿਆ ਹੈ, ਤਾਂ ਰੋਜ਼ਾਨਾ ਚੁਟਕੀ ਭਰ ਕਸੂਰੀ ਮੇਥੀ ਆਪਣੇ ਖਾਣੇ ਵਿੱਚ ਮਿਲਾ ਕੇ ਜ਼ਰੂਰ ਲਓ ।
ਸ਼ੂਗਰ ਦੀ ਸਮੱਸਿਆ
ਕਸੂਰੀ ਮੇਥੀ ਸ਼ੂਗਰ ਦੀ ਸਮੱਸਿਆ ਲਈ ਬਹੁਤ ਜ਼ਿਆਦਾ ਫ਼ਾਇਦੇਮੰਦ ਹੁੰਦੀ ਹੈ। ਇਸ ਦਾ ਸੇਵਨ ਕਰਨ ਨਾਲ ਗੁਲੂਕੋਜ਼ ਦਾ ਲੈਵਲ ਕੰਟਰੋਲ ਹੁੰਦਾ ਹੈ। ਇਸ ’ਚ ਮੌਜ਼ੂਦ ਗੁਣ ਗੁਲੂਕੋਜ਼ ਦੇ ਲੈਵਲ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦੇ ਹਨ। ਇਸ ਲਈ ਟਾਈਪ ਟੂ ਸ਼ੂਗਰ ਦੀ ਸਮੱਸਿਆ ਹੋਣ ’ਤੇ ਦਾਲ ਵਿੱਚ ਕਸੂਰੀ ਮੇਥੀ ਦਾ ਸੇਵਨ ਜ਼ਰੂਰ ਕਰੋ ।
ਪੜ੍ਹੋ ਇਹ ਵੀ ਖ਼ਬਰ - Shradh 2021: ਸ਼ਰਾਧਾਂ ’ਚ ਪਿੱਤਰਾਂ ਨੂੰ ਖੁਸ਼ ਕਰਨ ਲਈ ਕਦੇ ਨਾ ਕਰੋ ਇਹ ਗਲਤੀਆਂ, ਹੋ ਸਕਦੇ ਨੁਕਸਾਨ
ਖ਼ੂਨ ਦੇ ਗਾੜ੍ਹੇਪਣ ਦੀ ਸਮੱਸਿਆ
ਕਸੂਰੀ ਮੇਥੀ ਦੇ ਪੱਤਿਆਂ ਵਿੱਚ ਬਲੱਡ ਸਰਕੁਲੇਸ਼ਨ ਨੂੰ ਠੀਕ ਰੱਖਣ ਦੀ ਸ਼ਬਦਾਂ ਹੁੰਦੀ ਹੈ। ਇਸ ਦਾ ਸੇਵਨ ਕਰਨ ਨਾਲ ਖੂਨ ਪਤਲਾ ਹੁੰਦਾ ਹੈ ਅਤੇ ਇਹ ਖੂਨ ਵਿੱਚ ਥੱਕੇ ਜੰਮਣ ਤੋਂ ਰੋਕਦੀ ਹੈ। ਇਸ ਲਈ ਜੇਕਰ ਤੁਸੀਂ ਵੀ ਖੂਨ ਨੂੰ ਪਤਲਾ ਰੱਖਣਾ ਚਾਹੁੰਦੇ ਹੋ, ਤਾਂ ਕਸੂਰੀ ਮੇਥੀ ਨੂੰ ਆਪਣੇ ਖਾਣੇ ’ਚ ਜ਼ਰੂਰ ਸ਼ਾਮਲ ਕਰੋ।
ਚਮੜੀ ਦੀਆਂ ਸਮੱਸਿਆਵਾਂ
ਚਮੜੀ ਅਤੇ ਦਾਗ ਧੱਬੇ ਬਹੁਤ ਜ਼ਿਆਦਾ ਹੋ ਗਏ ਹਨ, ਤਾਂ ਇਸ ਲਈ ਕਸੂਰੀ ਮੇਥੀ ਤੁਹਾਡੇ ਲਈ ਬਹੁਤ ਜ਼ਿਆਦਾ ਫ਼ਾਇਦੇਮੰਦ ਹੈ। ਇਸ ਨੂੰ ਪੀਸ ਕੇ ਚਿਹਰੇ ’ਤੇ ਲਗਾਓ। ਇਸ ਨਾਲ ਕਿੱਲ ਮੁਹਾਸੇ, ਸਨਬਰਣ ਅਤੇ ਦਾਗ ਧੱਬਿਆਂ ਦੀ ਸਮੱਸਿਆ ਠੀਕ ਹੋ ਜਾਵੇਗੀ।
ਪੜ੍ਹੋ ਇਹ ਵੀ ਖ਼ਬਰ - Health Tips:ਸ਼ੂਗਰ ਦੇ ਮਰੀਜ਼ ‘ਤੁਲਸੀ’ ਸਣੇ ਕੀ ਖਾਣ ਤੇ ਕਿਹੜੀਆਂ ਚੀਜ਼ਾਂ ਤੋਂ ਰਹਿਣ ਦੂਰ, ਜਾਣਨ ਲਈ ਪੜ੍ਹੋ ਇਹ ਖ਼ਬਰ
ਢਿੱਡ ਦੀਆਂ ਸਮੱਸਿਆਵਾਂ
ਕਸੂਰੀ ਮੇਥੀ ਢਿੱਡ ਨਾਲ ਜੁੜੀਆਂ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਠੀਕ ਕਰਦੀ ਹੈ। ਜਿਵੇਂ ਕਬਜ਼, ਦਸਤ, ਐਸੀਡਿਟੀ ਅਤੇ ਢਿੱਡ ਦਰਦ ਦੀ ਸਮੱਸਿਆ। ਇਸ ਲਈ ਜੇਕਰ ਤੁਹਾਡੇ ਢਿੱਡ ਵਿੱਚ ਗੈਸ ਦੀ ਸਮੱਸਿਆ ਬਹੁਤ ਜ਼ਿਆਦਾ ਰਹਿੰਦੀ ਹੈ ਅਤੇ ਐਸੀਡਿਟੀ ਬਣਦੀ ਹੈ, ਤਾਂ ਆਪਣੇ ਖਾਣੇ ਵਿੱਚ ਕਸੂਰੀ ਮੇਥੀ ਸ਼ਾਮਲ ਕਰੋ। ਇਸ ਨੂੰ ਕੁਝ ਦਿਨ ਖਾਣ ਨਾਲ ਢਿੱਡ ਦੀਆਂ ਸਮੱਸਿਆਵਾਂ ਠੀਕ ਹੋ ਜਾਣਗੀਆਂ ।
ਵਾਲਾ ਦੀਆਂ ਸਮੱਸਿਆਵਾਂ
ਕਸੂਰੀ ਮੇਥੀ ਬਾਣਾ ਲਈ ਬਹੁਤ ਜ਼ਿਆਦਾ ਫ਼ਾਇਦੇਮੰਦ ਹੁੰਦੀ ਹੈ। ਇਹ ਸਰੀਰ ਵਿੱਚ ਆਇਰਨ ਦੀ ਮਾਤਰਾ ਨੂੰ ਵਧਾਉਂਦੀ ਹੈ, ਜਿਸ ਨਾਲ ਵਾਲਾਂ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਠੀਕ ਹੁੰਦੀਆਂ ਹਨ ਅਤੇ ਵਾਲ ਸੰਘਣੇ ਅਤੇ ਕਾਲੇ ਹੋ ਜਾਂਦੇ ਹਨ ।
ਪੜ੍ਹੋ ਇਹ ਵੀ ਖ਼ਬਰ - ਆਪਣੇ ਜੀਵਨ ਸਾਥੀ ਲਈ ਬਹੁਤ ਲੱਕੀ ਹੁੰਦੇ ਹਨ, ਇਸ ਅੱਖਰ ਦੇ ਲੋਕ, ਜਾਣੋ ਇਸ ਦੀ ਖ਼ਾਸ ਵਜ੍ਹਾ
ਹਾਰਮੋਨ ਅਸੰਤੁਲਨ ਦੀ ਸਮੱਸਿਆ
ਕਸੂਰੀ ਮੇਥੀ ਦਾ ਸੇਵਨ ਕਰਨ ਨਾਲ ਹਾਰਮੋਨ ਅਸੰਤੁਲਨ ਦੀ ਸਮੱਸਿਆ ਠੀਕ ਹੁੰਦੀ ਹੈ। ਇਸ ਨਾਲ ਹਾਰਮੋਨ ਦਾ ਲੇਵਲ ਕੰਟਰੋਲ ਰਹਿੰਦਾ ਹੈ।
ਇਨਫੈਕਸ਼ਨ ਦੀ ਸਮੱਸਿਆ
ਕਸੂਰੀ ਮੇਥੀ ਵਿੱਚ ਐਂਟੀ ਐਲਰਜਿਕ ਗੁਣ ਹੁੰਦੇ ਹਨ। ਇਸ ਦਾ ਰੋਜ਼ਾਨਾ ਸੇਵਨ ਕਰਨ ਨਾਲ ਮੌਸਮੀ ਇਨਫੈਕਸ਼ਨ ਦੀ ਸਮੱਸਿਆ ਠੀਕ ਹੋ ਜਾਂਦੀ ਹੈ। ਜੇ ਤੁਹਾਨੂੰ ਵੀ ਮੌਸਮ ਬਦਲ ਤੇ ਅਲਰਜੀ ਦੀ ਸਮੱਸਿਆ ਹੁੰਦੀ ਹੈ, ਤਾਂ ਕਸੂਰੀ ਮੇਥੀ ਦੀ ਚਟਣੀ ਜਾਂ ਫਿਰ ਰਾਇਤੇ ਵਿੱਚ ਮਿਲਾ ਕੇ ਖਾ ਸਕਦੇ ਹੋ।
ਪੜ੍ਹੋ ਇਹ ਵੀ ਖ਼ਬਰ - Health Tips: ਹਾਰਮੋਨ ਅਣਬੇਲੈਂਸ ਹੋਣ ਦੇ ਜਾਣੋ ਲੱਛਣ ਤੇ ਕਾਰਨ, ਗ੍ਰੀਨ-ਟੀ ਸਣੇ ਇਹ ਘੇਰਲੂ ਨੁਸਖ਼ੇ ਹੋਣਗੇ ਫ਼ਾਇਦੇਮੰਦ
ਗ੍ਰੀਨ ਟੀ ਸਣੇ ਇਹ ਘਰੇਲੂ ਨੁਸਖੇ ਦਿਵਾਉਣਗੇ 'ਸਿਰ ਦਰਦ' ਦੀ ਸਮੱਸਿਆ ਰਾਹਤ
NEXT STORY