ਨਵੀਂ ਦਿੱਲੀ- ਮੌਸਮ ਬਦਲਣ ਦੇ ਨਾਲ ਹੀ ਮੱਛਰ ਆਉਣੇ ਵੀ ਸ਼ੁਰੂ ਹੋ ਜਾਂਦੀ ਹੈ। ਮੱਛਰਾਂ ਦੀ ਸਮੱਸਿਆ ਕਰਕੇ ਸਾਨੂੰ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦੇ ਨਾਲ ਹੀ ਮੱਛਰ ਡੇਂਗੂ ਤੇ ਮਲੇਰੀਆ ਜਿਹੀਆਂ ਗੰਭੀਰ ਬਿਮਾਰੀਆਂ ਦਾ ਵੀ ਕਾਰਨ ਬਣਦਾ ਹੈ। ਇਸ ਲਈ ਸਾਨੂੰ ਮੱਛਰਾਂ ਤੋਂ ਛੁਟਕਾਰਾਂ ਪਾਉਣਾ ਬਹੁਤ ਜ਼ਰੂਰੀ ਹੈ। ਮੱਛਰਾਂ ਨਾਲ ਨਜਿੱਠਣ ਲਈ ਬਾਜ਼ਾਰ ਵਿੱਚ ਕਈ ਵਿਕਲਪ ਮੌਜੂਦ ਹਨ, ਪਰ ਇਹ ਘੱਟ ਹੀ ਕੰਮ ਕਰਦੇ ਹਨ। ਬਹੁਤ ਸਾਰੇ ਲੋਕ ਮੱਛਰਾਂ ਤੋਂ ਛੁਟਕਾਰਾ ਪਾਉਣ ਲਈ ਕੋਇਲ ਅਤੇ ਤਰਲ ਰੀਫਿਲ ਦੀ ਵਰਤੋਂ ਵੀ ਕਰਦੇ ਹਨ ਪਰ ਇਹਨਾਂ ਦਾ ਅਸਰ ਕੁਝ ਸਮੇਂ ਲਈ ਹੀ ਰਹਿੰਦਾ ਹੈ। ਇਸ ਦੇ ਨਾਲ ਹੀ ਇਨ੍ਹਾਂ 'ਚੋਂ ਨਿਕਲਣ ਵਾਲਾ ਧੂੰਆਂ ਵੀ ਸਰੀਰ ਲਈ ਹਾਨੀਕਾਰਕ ਹੋ ਸਕਦਾ ਹੈ।
ਤੁਹਾਨੂੰ ਦੱਸ ਦੇਈਏ ਕਿ ਘਰ ਵਿੱਚ ਮੱਛਰਾਂ ਦੀ ਮੌਜੂਦਗੀ ਡੇਂਗੂ ਅਤੇ ਮਲੇਰੀਆ ਵਰਗੀਆਂ ਜਾਨਲੇਵਾ ਬਿਮਾਰੀਆਂ ਦਾ ਕਾਰਨ ਵੀ ਬਣ ਸਕਦੀ ਹੈ। ਇਸ ਲਈ ਸਮੇਂ ਸਿਰ ਸਾਵਧਾਨੀ ਵਰਤਣੀ ਜ਼ਰੂਰੀ ਹੈ। ਅਜਿਹੇ 'ਚ ਕੁਝ ਕੁਦਰਤੀ ਤਰੀਕਿਆਂ ਦੀ ਮਦਦ ਨਾਲ ਤੁਸੀਂ ਮੱਛਰਾਂ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ।

ਕਪੂਰ - ਘਰ 'ਚ ਹਮੇਸ਼ਾ ਮੱਛਰ ਤੁਹਾਨੂੰ ਇੰਨਾਂ ਪਰੇਸ਼ਾਨ ਕਰਦੇ ਹਨ ਕਿ ਇਸ ਕਾਰਨ ਤੁਸੀਂ ਪੂਰੀ ਨੀਂਦ ਨਹੀਂ ਲੈ ਪਾਉਂਦੇ ਪਰ ਕੂਪਰ ਇਸ ਸਮੱਸਿਆ ਨੂੰ ਆਸਾਨੀ ਨਾਲ ਹੱਲ ਕਰ ਸਕਦਾ ਹੈ। ਇਸ ਦੇ ਲਈ ਸੌਣ ਤੋਂ ਪਹਿਲਾਂ ਕਮਰੇ 'ਚ ਕਪੂਰ ਜਲਾ ਲਓ। ਇਸ ਦੀ ਖੁਸ਼ਬੂ ਨਾਲ ਮੱਛਰ ਦੂਰ ਭੱਜ ਜਾਂਦੇ ਹਨ ਅਤੇ ਤੁਸੀਂ ਆਰਾਮ ਨਾਲ ਸੌਂ ਸਕਦੇ ਹੋ।

ਲੈਵੇਂਡਰ - ਲੈਵੇਂਡਰ ਦੀ ਤੇਜ਼ ਗੰਧ ਮੱਛਰ ਨੂੰ ਭਜਾਉਣ ਲਈ ਕਾਰਗਰ ਹੈ। ਅਜਿਹੇ 'ਚ ਤੁਸੀਂ ਸੌਣ ਤੋਂ ਪਹਿਲਾਂ ਕਮਰੇ 'ਚ ਲੈਵੇਂਡਰ ਰੂਮ ਫਰੈਸ਼ਨਰ ਦੀ ਵਰਤੋਂ ਕਰ ਸਕਦੇ ਹੋ ਤਾਂ ਜੋ ਤੁਹਾਡੇ ਕਮਰੇ ਵਿੱਚ ਮੱਛਰ ਨਾ ਆਉਣ।
ਨਿੰਮ ਦਾ ਤੇਲ - ਮੱਛਰਾਂ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਨਿੰਮ ਦੇ ਤੇਲ ਵਿਚ ਨਾਰੀਅਲ ਦੇ ਤੇਲ ਨੂੰ ਮਿਲਾ ਕੇ ਸਰੀਰ 'ਤੇ ਲਗਾ ਸਕਦੇ ਹੋ। ਇਸ ਦੀ ਬਦਬੂ ਕਾਰਨ ਮੱਛਰ ਕਰੀਬ ਸੱਤ ਤੋਂ ਅੱਠ ਘੰਟੇ ਤੁਹਾਡੇ ਤੋਂ ਦੂਰ ਰਹਿਣਗੇ।
ਨੀਲਗਿਰੀ ਦਾ ਤੇਲ - ਨੀਲਗਿਰੀ ਦਾ ਤੇਲ ਮੱਛਰਾਂ ਨੂੰ ਭਜਾਉਣ ਲਈ ਬਹੁਤ ਪ੍ਰਭਾਵਸ਼ਾਲੀ ਉਪਾਅ ਹੈ। ਮੱਛਰ ਇਸ ਦੀ ਤੇਜ਼ ਖੁਸ਼ਬੂ ਤੋਂ ਦੂਰ ਰਹਿਣਾ ਪਸੰਦ ਕਰਦੇ ਹਨ। ਅਜਿਹੀ ਸਥਿਤੀ 'ਚ ਮੱਛਰਾਂ ਤੋਂ ਛੁਟਕਾਰਾ ਪਾਉਣ ਲਈ ਨਿੰਬੂ ਦਾ ਰਸ ਨੀਲਗਿਰੀ ਦੇ ਤੇਲ 'ਚ ਮਿਲਾ ਕੇ ਸਰੀਰ 'ਤੇ ਲਗਾਓ। ਇਹ ਨੁਸਖ਼ਾ ਚਮੜੀ 'ਤੇ ਚਮਕ ਲਿਆਉਣ ਦਾ ਵੀ ਕੰਮ ਕਰਦਾ ਹੈ।

ਲਸਣ - ਲਸਣ ਮੱਛਰਾਂ ਨੂੰ ਭਜਾਉਣ 'ਚ ਬਹੁਤ ਮਦਦਗਾਰ ਹੋ ਸਕਦਾ ਹੈ। ਇਸ ਨੁਸਖ਼ੇ ਨੂੰ ਤਿਆਰ ਕਰਨ ਲਈ ਪਹਿਲਾਂ ਲਸਣ ਨੂੰ ਪੀਸ ਕੇ ਪੇਸਟ ਬਣਾ ਲਓ। ਹੁਣ ਇਸ ਪੇਸਟ ਨੂੰ ਥੋੜ੍ਹੇ ਜਿਹੇ ਪਾਣੀ 'ਚ ਪਾ ਕੇ ਉਬਾਲ ਲਓ। ਲਸਣ ਦੇ ਰਸ ਨੂੰ ਪਾਣੀ 'ਚ ਮਿਲਾ ਲੈਣ ਤੋਂ ਬਾਅਦ ਇਸ ਪਾਣੀ ਨੂੰ ਘਰ ਦੇ ਸਾਰੇ ਕੋਨਿਆਂ 'ਚ ਛਿੜਕ ਦਿਓ।
ਸਰੀਰ 'ਚ 'ਪਾਣੀ ਦੀ ਘਾਟ' ਨੂੰ ਪੂਰਾ ਕਰਦੈ ਤਰਬੂਜ, ਖੁਰਾਕ 'ਚ ਜ਼ਰੂਰ ਕਰੋ ਸ਼ਾਮਲ
NEXT STORY