ਜਲੰਧਰ - ਸਿਹਤ ਮਾਹਿਰਾਂ ਮੁਤਾਬਕ ਜ਼ਿਆਦਾ ਲੂਣ ਖਾਣਾ ਸਿਹਤ ਲਈ ਹਾਨੀਕਾਰਕ ਹੁੰਦਾ ਹੈ। ਇਸੇ ਲਈ ਖਾਣੇ ’ਚ ਸੇਂਧਾ ਲੂਣ ਦੀ ਵਰਤੋਂ ਜ਼ਿਆਦਾ ਕਰਨੀ ਚਾਹੀਦੀ ਹੈ। ਆਯੂਰਵੈਦ 'ਚ ਸੇਂਧਾ ਲੂਣ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਹ ਲੂਣ ਬਿਨਾਂ ਰਿਫਾਇਨ ਦੇ ਤਿਆਰ ਕੀਤਾ ਜਾਂਦਾ ਹੈ। ਸੇਂਧਾ ਲੂਣ 'ਚ ਕੈਲਸ਼ੀਅਮ, ਪੋਟੇਸ਼ੀਅਮ ਅਤੇ ਮੈਗਨੀਸ਼ੀਅਮ ਮਿਨਰਲਸ ਪਾਏ ਜਾਂਦੇ ਹਨ, ਜੋ ਸਾਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਬਚਾ ਕੇ ਰੱਖਦੇ ਹਨ। ਇਹ ਲੂਣ ਪਾਚਕ ਰਸਾਂ ਦਾ ਵੀ ਨਿਰਮਾਣ ਕਰਦਾ ਹੈ ਅਤੇ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ 'ਚ ਮਦਦ ਕਰਦਾ ਹੈ। ਜਿਨ੍ਹਾਂ ਲੋਕਾਂ ਨੂੰ ਦਿਲ ਅਤੇ ਕਿਡਨੀ ਸਬੰਧਤ ਪਰੇਸ਼ਾਨੀਆਂ ਹਨ, ਉਨ੍ਹਾਂ ਲੋਕਾਂ ਨੂੰ ਇਸ ਲੂਣ ਦੀ ਵਰਤੋਂ ਕਰਨੀ ਚਾਹੀਦੀ ਹੈ। ਆਓ ਜਾਣਦੇ ਹਾਂ ਇਸ ਲੂਣ ਦੀ ਵਰਤੋਂ ਕਰਨ ਦੇ ਫ਼ਾਇਦੇ...
1. ਬਲੱਡ ਪ੍ਰੈਸ਼ਰ ਕੰਟਰੋਲ
ਬਲੱਡ ਪ੍ਰੈਸ਼ਰ ਤੋਂ ਪਰੇਸ਼ਾਨ ਲੋਕਾਂ ਨੂੰ ਸੇਂਧਾ ਲੂਣ ਖਾਣਾ ਚਾਹੀਦਾ ਹੈ। ਇਸ ਦੇ ਨਾਲ ਹੀ ਇਹ ਕੋਲੈਸਟਰੋਲ ਘੱਟ ਕਰਨ 'ਚ ਮਦਦ ਕਰਦਾ ਹੈ, ਜਿਸ ਨਾਲ ਹਾਰਟ ਅਟੈਕ ਦਾ ਖ਼ਤਰਾ ਘੱਟ ਜਾਂਦਾ ਹੈ।
2. ਥਕਾਵਟ
ਜੇਕਰ ਤੁਹਾਨੂੰ ਕੋਈ ਵੀ ਕੰਮ ਕਰਦੇ ਸਮੇਂ ਜ਼ਿਆਦਾ ਥਕਾਵਟ ਮਹਿਸੂਸ ਹੁੰਦੀ ਹੈ ਤਾਂ ਤੁਹਾਨੂੰ ਸੇਂਧਾ ਲੂਣ ਦੀ ਵਰਤੋਂ ਕਰਨੀ ਚਾਹੀਦੀ ਹੈ। ਇਹ ਥਕਾਵਟ ਨੂੰ ਘੱਟ ਕਰਨ ਵਿਚ ਮਦਦ ਕਰਦਾ ਹੈ ।
3. ਤਣਾਅ ਨੂੰ ਕਰੇ ਘੱਟ
ਇਸ ਦੇ ਨਾਲ ਇਹ ਸੇਰੋਟੋਨਿਨ ਅਤੇ ਮੇਲਾਟੋਨਿਨ ਹਾਰਮੋਨਜ਼ ਦੀ ਮਾਤਰਾ ਬਣਾਓ ਰੱਖਦਾ ਹੈ, ਜੋ ਤਣਾਅ ਨਾਲ ਲੜਨ 'ਚ ਮਦਦ ਕਰਦੀ ਹੈ।
4. ਸਰੀਰ ਦਰਦ
ਜੇਕਰ ਤੁਹਾਡੇ ਸਰੀਰ ਵਿਚ ਦਰਦ ਰਹਿੰਦਾ ਹੈ ਤਾਂ ਤੁਸੀਂ ਆਪਣੇ ਖਾਣੇ ਵਿਚ ਸੇਂਧਾ ਲੂਣ ਦੀ ਵਰਤੋਂ ਕਰੋ। ਇਹ ਲੂਣ ਮਾਸਪੇਸ਼ੀਆਂ ਦੇ ਦਰਦ ਅਤੇ ਕੜਵੱਲ ਦੇ ਨਾਲ ਹੀ ਜੋੜਾਂ ਦੇ ਦਰਦ ਨੂੰ ਵੀ ਘੱਟ ਕਰਦਾ ਹੈ।
5. ਸਾਇਨਸ 'ਚ ਆਰਾਮ
ਸਾਇਨਸ ਦਾ ਦਰਦ ਪੂਰੇ ਸਰੀਰ ਨੂੰ ਪਰੇਸ਼ਾਨੀ ਦਿੰਦਾ ਹੈ। ਇਸ ਤੋਂ ਛੁਟਕਾਰਾ ਪਾਉਣ ਦੇ ਲਈ ਸੇਂਧਾ ਵਾਲੇ ਲੂਣ ਨਾਲ ਬਣੇ ਖਾਣੇ ਦੀ ਵਰਤੋਂ ਕਰਨੀ ਚਾਹੀਦੀ ਹੈ।
6. ਪੱਥਰੀ ਦੀ ਸਮੱਸਿਆ
ਜੇਕਰ ਤੁਹਾਨੂੰ ਪੱਥਰੀ ਦੀ ਸਮੱਸਿਆ ਹੈ ਤਾਂ ਸੇਂਧਾ ਲੂਣ ਅਤੇ ਨਿੰਬੂ ਨੂੰ ਪਾਣੀ 'ਚ ਮਿਲਾ ਕੇ ਪੀਓ। ਇਸ ਨਾਲ ਪੱਥਰੀ ਗਲਣ ਲੱਗ ਜਾਵੇਗੀ।
7. ਅਸਥਮਾ ਦੂਰ
ਅਸਥਮਾ, ਸ਼ੂਗਰ ਅਤੇ ਆਰਥਰਾਇਟਸ ਦੇ ਮਰੀਜ਼ਾਂ ਨੂੰ ਸੇਂਧਾ ਲੂਣ ਦੀ ਵਰਤੋਂ ਕਰਨੀ ਚਾਹੀਦੀ ਹੈ। ਸੇਂਧਾ ਲੂਣ ਇਨ੍ਹਾਂ ਸਾਰੀਆਂ ਬੀਮਾਰੀਆਂ ਲਈ ਫ਼ਾਇਦੇਮੰਦ ਹੁੰਦਾ ਹੈ।
8. ਨੀਂਦ ਨਾ ਆਉਣ ਦੀ ਸਮੱਸਿਆ
ਨੀਂਦ ਨਾ ਆਉਣ ਦੀ ਸਮੱਸਿਆ ਲਈ ਵੀ ਸੇਂਧਾ ਲੂਣ ਦੀ ਵਰਤੋਂ ਕਰਨੀ ਚਾਹੀਦੀ ਹੈ।
ਭਾਰ ਘਟਾਉਣ 'ਚ ਬਹੁਤ ਕਾਰਗਰ ਹੁੰਦੇ ਨੇ 'ਕੱਦੂ ਦੇ ਬੀਜ', ਸ਼ੂਗਰ ਸਣੇ ਇਨ੍ਹਾਂ ਬੀਮਾਰੀਆਂ ਨੂੰ ਵੀ ਕਰਨ ਦੂਰ
NEXT STORY